- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Retirement Plan: ਅੱਜ ਦੇ ₹1 ਕਰੋੜ ਦੀ ਖਰੀਦ ਸ਼ਕਤੀ 20 ਸਾਲ ਬਾਅਦ ਮਹਿੰਗਾਈ ਕਾਰਨ ਘਟ ਜਾਵੇਗੀ, ਜਿਸ ਕਾਰਨ ਉਸੇ ਪੱਧਰ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਲਗਭਗ ₹3.20 ਕਰੋੜ ਦੀ ਲੋੜ ਪਵੇਗੀ। ਇਸ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਤੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਸਿਰਫ਼ ਬੈਂਕ ਖਾਤੇ ’ਚ ਪੈਸਾ ਰੱਖਣ ਦੀ ਬਜਾਏ ਸਹੀ ਥਾਂ ’ਤੇ ਨਿਵੇਸ਼ ਕਰਨਾ ਮਹੱਤਵਪੂਰਨ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ ’ਚ ₹1 ਕਰੋੜ ਦਾ ਫੰਡ ਸੁਣਨ ’ਚ ਕਾਫ਼ੀ ਵੱਡਾ ਲੱਗਦਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ 20 ਸਾਲ ਬਾਅਦ ₹1 ਕਰੋੜ ਦੀ ਕੀਮਤ ਕਿੰਨੀ ਰਹਿ ਜਾਵੇਗੀ? ਕੀ 20 ਸਾਲ ਬਾਅਦ ₹1 ਕਰੋੜ ਦਾ ਫੰਡ ਕਾਫ਼ੀ ਹੋਵੇਗਾ? ਜੇਕਰ ਤੁਹਾਡੇ ਮਨ ’ਚ ਵੀ ਇਹ ਸਵਾਲ ਆਉਂਦੇ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਤੁਸੀਂ ਜਿਹੜੀਆਂ ਚੀਜ਼ਾਂ ₹1 ਕਰੋੜ ’ਚ ਖਰੀਦ ਸਕਦੇ ਹੋ, ਜ਼ਰੂਰੀ ਨਹੀਂ ਕਿ 20 ਸਾਲ ਬਾਅਦ ਵੀ ਉਹ ਉਸੇ ਕੀਮਤ ’ਤੇ ਮਿਲਣ। ਜੇਕਰ ਮਹਿੰਗਾਈ ਦਰ (Inflation) ਔਸਤਨ 6 ਫ਼ੀਸਦੀ ਸਾਲਾਨਾ ਰਹਿੰਦੀ ਹੈ ਤਾਂ 20 ਸਾਲਾਂ ’ਚ ਤੁਹਾਡੀ ਇਸ ਪੂੰਜੀ ਦੀ ਅਸਲ ਖਰੀਦ ਸ਼ਕਤੀ ਕਾਫ਼ੀ ਘਟ ਜਾਵੇਗੀ। ਆਓ, ਇਸ ਨੂੰ ਪੂਰੇ ਕੈਲਕੁਲੇਸ਼ਨ ਨਾਲ ਸਮਝਦੇ ਹਾਂ।
20 ਸਾਲ ਬਾਅਦ ₹1 ਕਰੋੜ ਦੀ ਕੀਮਤ ਕਿੰਨੀ ਰਹਿ ਜਾਵੇਗੀ?
ਜੇਕਰ ਤੁਸੀਂ ਆਪਣਾ ਪੈਸਾ ਬੈਂਕ ਅਕਾਊਂਟ ’ਚ ਰੱਖਦੇ ਹੋ ਤਾਂ ਰਕਮ ਭਾਵੇਂ ਘਟਦੀ ਨਹੀਂ, ਪਰ ਮਹਿੰਗਾਈ ਕਾਰਨ ਇਸ ਦੀ ਖਰੀਦ ਸ਼ਕਤੀ ਲਗਾਤਾਰ ਘਟਦੀ ਰਹਿੰਦੀ ਹੈ। ਮੰਨ ਲਓ ਕਿ ਅੱਜ ਤੁਹਾਡੇ ਕੋਲ ₹1 ਕਰੋੜ ਹਨ ਤੇ ਤੁਸੀਂ ਸੋਚਦੇ ਹੋ ਕਿ ਇਹ ਰਕਮ 20 ਸਾਲ ਬਾਅਦ ਤੁਹਾਡਾ ਸਹਾਰਾ ਬਣੇਗੀ, ਤਾਂ ਇਹ ਸੋਚ ਪੂਰੀ ਤਰ੍ਹਾਂ ਸਹੀ ਨਹੀਂ ਹੈ। ਹਰ ਸਾਲ ਮਹਿੰਗਾਈ ਵਧਣ ਨਾਲ ਚੀਜ਼ਾਂ ਮਹਿੰਗੀਆਂ ਹੁੰਦੀਆਂ ਜਾਂਦੀਆਂ ਹਨ। ਇਸ ਲਈ 20 ਸਾਲ ਬਾਅਦ ਤੁਹਾਡੇ ਬੈਂਕ ਅਕਾਊਂਟ ’ਚ ₹1 ਕਰੋੜ ਹੋਣ ਦੇ ਬਾਵਜੂਦ ਇਹ ਰਕਮ ਕਾਫ਼ੀ ਨਹੀਂ ਹੋ ਸਕਦੀ।
ਕੈਲਕੁਲੇਸ਼ਨ ਨਾਲ ਸਮਝੋ:
ਇਸ ਦਾ ਮਤਲਬ ਹੈ ਕਿ ਬੈਂਕ ’ਚ ਰੱਖਿਆ ਤੁਹਾਡਾ ਪੈਸਾ ਭਾਵੇਂ ਘਟਦਾ ਨਹੀਂ, ਪਰ ਉਸ ਦੀ ਖਰੀਦਣ ਦੀ ਸਮਰੱਥਾ ਜ਼ਰੂਰ ਘਟ ਜਾਂਦੀ ਹੈ। ਅੱਜ ਜਿਹੜੀਆਂ ਜ਼ਰੂਰਤਾਂ ₹1 ਕਰੋੜ ’ਚ ਪੂਰੀਆਂ ਹੋ ਰਹੀਆਂ ਹਨ, ਉਨ੍ਹਾਂ ਨੂੰ 20 ਸਾਲ ਬਾਅਦ ਪੂਰਾ ਕਰਨ ਲਈ ਲਗਭਗ ₹3.20 ਕਰੋੜ ਦੀ ਲੋੜ ਪੈ ਸਕਦੀ ਹੈ। ਮਹਿੰਗਾਈ ਕਾਰਨ ਇਸ ’ਚ ਸਿੱਧੇ ਤੌਰ ’ਤੇ ਲਗਭਗ ₹2.2 ਕਰੋੜ ਦਾ ਵਾਧਾ ਹੋਵੇਗਾ। ਅਜਿਹੇ ’ਚ ਜੇਕਰ ਤੁਸੀਂ ਸੋਚ ਰਹੇ ਹੋ ਕਿ ₹1 ਕਰੋੜ ਦੇ ਬੈਂਕ ਬੈਲੈਂਸ ਨਾਲ ਤੁਹਾਡਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਹੈ, ਤਾਂ ਇਹ ਸੋਚ ਮੁੜ ਵਿਚਾਰਨ ਵਾਲੀ ਹੈ। ਇਸ ਲਈ ਜਦੋਂ ਵੀ ਤੁਸੀਂ ਫਾਈਨੈਂਸ਼ਲ ਪਲਾਨਿੰਗ ਬਾਰੇ ਸੋਚੋ ਤਾਂ ਸਿਰਫ਼ ਟੈਕਸ ਬਚਾਉਣ ’ਤੇ ਹੀ ਧਿਆਨ ਨਾ ਦਿਓ, ਸਗੋਂ ਮਹਿੰਗਾਈ ਨੂੰ ਵੀ ਉਤਨੀ ਹੀ ਅਹਿਮੀਅਤ ਦਿਓ।
ਮਹਿੰਗਾਈ ਨੂੰ ਕਿਵੇਂ ਮਾਤ ਦਿੱਤੀ ਜਾ ਸਕਦੀ ਹੈ?
ਇਸ ਦਾ ਸਿੱਧਾ ਜਵਾਬ ਹੈ—ਨਿਵੇਸ਼। ਜੇਕਰ ਤੁਸੀਂ ਆਪਣੇ ਭਵਿੱਖ ਲਈ ਪੈਸਾ ਜੋੜਨਾ ਚਾਹੁੰਦੇ ਹੋ ਤਾਂ ਸਿਰਫ਼ ਬੈਂਕ ਅਕਾਊਂਟ ’ਚ ਪੈਸਾ ਰੱਖਣ ਦੀ ਬਜਾਏ ਨਿਵੇਸ਼ ਦੇ ਵਿਕਲਪਾਂ ’ਤੇ ਵੀ ਵਿਚਾਰ ਕਰ ਸਕਦੇ ਹੋ। ਤੁਸੀਂ SIP ਕਰ ਸਕਦੇ ਹੋ, ਜਿਸ ’ਚ ਕੰਪਾਊਂਡਿੰਗ ਦਾ ਲਾਭ ਮਿਲ ਸਕਦਾ ਹੈ। ਇਸ ਤੋਂ ਇਲਾਵਾ ਗੋਲਡ ਜਾਂ ਰੀਅਲ ਅਸਟੇਟ ’ਚ ਵੀ ਨਿਵੇਸ਼ ਕਰਨ ਬਾਰੇ ਸੋਚਿਆ ਜਾ ਸਕਦਾ ਹੈ। ਸਮੇਂ ਸਿਰ ਸਹੀ ਨਿਵੇਸ਼ ਰਣਨੀਤੀ ਬਣਾਉਣ ਨਾਲ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ।
ਡਿਸਕਲੇਮਰ: ਇੱਥੇ ਦਿੱਤੀ ਨਿਵੇਸ਼ ਨਾਲ ਸਬੰਧਤ ਜਾਣਕਾਰੀ ਨਿਵੇਸ਼ ਦੀ ਸਲਾਹ ਨਹੀਂ ਹੈ। ਕਿਤੇ ਵੀ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਨਾਲ ਸਲਾਹ ਜ਼ਰੂਰ ਕਰੋ।