- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਫਟੀ 23,779.15 ਦੇ ਮੁਕਾਬਲੇ 36 ਅੰਕ ਫਿਸਲ ਕੇ 23,743.10 ’ਤੇ ਖੁੱਲ੍ਹਿਆ ਤੇ ਹੁਣ ਇਹ 97 ਅੰਕਾਂ ਦੀ ਗਿਰਾਵਟ ਨਾਲ 23,682.10 ’ਤੇ ਹੈ। ਸ਼ੇਅਰ ਬਾਜ਼ਾਰ ’ਚ ਅੱਜ ਗਿਰਾਵਟ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ, ਕਿਉਂਕਿ ਗਿਫਟ ਨਿਫਟੀ ’ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਸੀ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਕਮਜ਼ੋਰੀ ਨਾਲ ਖੁੱਲ੍ਹਿਆ। ਸੈਂਸੈਕਸ 76,132.81 ਦੇ ਮੁਕਾਬਲੇ 152 ਅੰਕਾਂ ਦੀ ਗਿਰਾਵਟ ਨਾਲ 75,970.28 ’ਤੇ ਖੁੱਲ੍ਹਿਆ ਤੇ ਲਗਭਗ ਸਵੇਰੇ 9:40 ਵਜੇ ਇਹ 370 ਅੰਕ ਟੁੱਟ ਕੇ 75,762.14 ’ਤੇ ਆ ਗਿਆ। ਇਸੇ ਤਰ੍ਹਾਂ ਨਿਫਟੀ 23,779.15 ਦੇ ਮੁਕਾਬਲੇ 36 ਅੰਕ ਫਿਸਲ ਕੇ 23,743.10 ’ਤੇ ਖੁੱਲ੍ਹਿਆ ਤੇ ਹੁਣ ਇਹ 97 ਅੰਕਾਂ ਦੀ ਗਿਰਾਵਟ ਨਾਲ 23,682.10 ’ਤੇ ਹੈ। ਸ਼ੇਅਰ ਬਾਜ਼ਾਰ ’ਚ ਅੱਜ ਗਿਰਾਵਟ ਦਾ ਅੰਦਾਜ਼ਾ ਪਹਿਲਾਂ ਹੀ ਲਗਾਇਆ ਜਾ ਰਿਹਾ ਸੀ, ਕਿਉਂਕਿ ਗਿਫਟ ਨਿਫਟੀ ’ਚ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਸੀ।
ਵੱਖ-ਵੱਖ ਸੈਕਟਰਾਂ ਦਾ ਹਾਲ
ਸ਼ੁਰੂਆਤੀ ਕਾਰੋਬਾਰ ’ਚ ਬਾਜ਼ਾਰ ’ਤੇ ਦਬਾਅ ਖਾਸ ਤੌਰ ’ਤੇ ਰੀਅਲਟੀ ਤੇ ਆਈਟੀ ਸ਼ੇਅਰਾਂ ’ਚ ਦੇਖਿਆ ਗਿਆ। ਸੂਚਕਾਂ ’ਚ ਨਿਫਟੀ ਰੀਅਲਟੀ ਤੇ ਨਿਫਟੀ ਆਈਟੀ ਟਾਪ ਗੇਨਰ ਰਹੇ। ਇਸ ਤੋਂ ਇਲਾਵਾ ਨਿਫਟੀ ਸਰਵਿਸਿਜ਼, ਨਿਫਟੀ ਆਟੋ, ਨਿਫਟੀ ਫਾਇਨੈਂਸ਼ੀਅਲ ਸਰਵਿਸਿਜ਼, ਨਿਫਟੀ ਇਨਫ੍ਰਾ, ਨਿਫਟੀ ਪ੍ਰਾਈਵੇਟ ਬੈਂਕ, ਨਿਫਟੀ ਕਨਜ਼ਿਊਮਰ ਡਿਊਰੇਬਲਜ਼, ਨਿਫਟੀ ਕਨਜ਼ੰਪਸ਼ਨ, ਨਿਫਟੀ ਆਇਲ ਐਂਡ ਗੈਸ ਤੇ ਨਿਫਟੀ ਪੀਐਸਯੂ ਬੈਂਕ ਵੀ ਲਾਲ ਨਿਸ਼ਾਨ ’ਚ ਸਨ। ਦੂਜੇ ਪਾਸੇ ਨਿਫਟੀ ਇੰਡੀਆ ਡਿਫੈਂਸ, ਨਿਫਟੀ ਮੈਟਲ, ਨਿਫਟੀ ਪੀਐਸਈ ਤੇ ਨਿਫਟੀ ਇੰਡੀਆ ਮੈਨੂਫੈਕਚਰਿੰਗ ਹਰੇ ਨਿਸ਼ਾਨ ’ਚ ਰਹੇ।
ਮਿਡਕੈਪ ਤੇ ਸਮਾਲਕੈਪ ’ਚ ਵੀ ਕਮਜ਼ੋਰੀ
ਲਾਰਜਕੈਪ ਦੇ ਨਾਲ-ਨਾਲ ਮਿਡਕੈਪ ਤੇ ਸਮਾਲਕੈਪ ਸ਼ੇਅਰਾਂ ’ਚ ਵੀ ਕਮਜ਼ੋਰੀ ਦੇਖੀ ਗਈ। ਨਿਫਟੀ ਸਮਾਲਕੈਪ 100 ਇੰਡੈਕਸ 31 ਅੰਕ ਜਾਂ 0.16 ਫੀਸਦੀ ਦੀ ਗਿਰਾਵਟ ਨਾਲ 20,067 ’ਤੇ ਸੀ। ਉੱਥੇ ਹੀ ਨਿਫਟੀ ਮਿਡਕੈਪ 100 ਇੰਡੈਕਸ 98 ਅੰਕ ਜਾਂ 0.16 ਫੀਸਦੀ ਦੀ ਕਮਜ਼ੋਰੀ ਨਾਲ 62,688 ’ਤੇ ਕਾਰੋਬਾਰ ਕਰ ਰਿਹਾ ਸੀ।
ਸੈਂਸੈਕਸ ਦੇ ਲੂਜ਼ਰ ਤੇ ਗੇਨਰ
ਸੈਂਸੈਕਸ ਪੈਕ ’ਚ ਟ੍ਰੈਂਟ, ਐਮਐਂਡਐਮ, ਸਨ ਫਾਰਮਾ, ਟੀਸੀਐਸ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਭਾਰਤੀ ਏਅਰਟੈਲ, ਟੈਕ ਮਹਿੰਦਰਾ, ਮਾਰੁਤੀ ਸੁਜ਼ੂਕੀ, ਐਚਸੀਐਲ ਟੈਕ, ਅਲਟ੍ਰਾਟੈਕ ਸੀਮੈਂਟ, ਏਸ਼ੀਅਨ ਪੇਂਟਸ, ਪਾਵਰ ਗ੍ਰਿਡ, ਬਜਾਜ ਫਾਇਨੈਂਸ, ਐਚਡੀਐਫਸੀ ਬੈਂਕ, ਇਨਫੋਸਿਸ, ਐਲਐਂਡਟੀ ਤੇ ਐਸਬੀਆਈ ਲੂਜ਼ਰ ਰਹੇ। ਦੂਜੇ ਪਾਸੇ ਬੀਈਐਲ, ਇਟਰਨਲ, ਅਡਾਨੀ ਪੋਰਟਸ ਤੇ ਬਜਾਜ ਫਿਨਸਰਵ ਗੇਨਰ ਰਹੇ।
ਏਸ਼ੀਆਈ ਬਾਜ਼ਾਰਾਂ ’ਚ ਮਿਲਿਆ-ਜੁਲਿਆ ਕਾਰੋਬਾਰ
ਏਸ਼ੀਆਈ ਬਾਜ਼ਾਰਾਂ ’ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਟੋਕਿਓ, ਸ਼ੰਘਾਈ, ਬੈਂਕਾਕ, ਸਿਓਲ ਤੇ ਜਕਾਰਤਾ ਦੇ ਬਾਜ਼ਾਰ ਹਰੇ ਨਿਸ਼ਾਨ ’ਚ ਸਨ, ਜਦਕਿ ਹਾਂਗਕਾਂਗ ਦਾ ਬਾਜ਼ਾਰ ਲਾਲ ਨਿਸ਼ਾਨ ’ਚ ਸੀ। ਅਮਰੀਕੀ ਬਾਜ਼ਾਰ ਸੋਮਵਾਰ ਨੂੰ ਲੇਬਰ ਡੇ ਦੀ ਛੁੱਟੀ ਕਾਰਨ ਬੰਦ ਰਹੇ। ਜਾਣਕਾਰਾਂ ਦੇ ਮੁਤਾਬਕ ਬਾਜ਼ਾਰ ’ਚ ਹੁਣ ਲਗਾਤਾਰ ਪੰਜਵੇਂ ਹਫ਼ਤੇ ਹੌਲੀ-ਹੌਲੀ ਪਰ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ, ਆਈਟੀ ਸ਼ੇਅਰਾਂ ’ਚ ਵਿਕਰੀ ਦਾ ਦਬਾਅ, ਇਸ ਮਹੀਨੇ ਫੈਡ ਵੱਲੋਂ ਵਿਆਜ ਦਰਾਂ ਵਧਾਉਣ ਦੀ ਸੰਭਾਵਨਾ ਤੇ ਤੇਜ਼ੀ ਨਾਲ ਵੱਧ ਰਿਹਾ ਆਈਪੀਓ ਬਾਜ਼ਾਰ—ਜੋ ਕਾਫ਼ੀ ਪੈਸਾ ਆਪਣੇ ਵੱਲ ਖਿੱਚ ਰਿਹਾ ਹੈ—ਇਸ ਹੌਲੀ ਗਿਰਾਵਟ ’ਚ ਯੋਗਦਾਨ ਪਾ ਰਹੇ ਹਨ। ਜਾਣਕਾਰਾਂ ਨੇ ਅੱਗੇ ਕਿਹਾ ਕਿ ਜਿਨ੍ਹਾਂ ਮੈਕਰੋ-ਆਰਥਿਕ ਕਾਰਕਾਂ ਕਾਰਨ ਇਹ ਗਿਰਾਵਟ ਆਈ ਹੈ, ਉਹ ਅਜੇ ਵੀ ਮੌਜੂਦ ਹਨ। ਇਸ ਲਈ ਨੇੜਲੇ ਭਵਿੱਖ ’ਚ ਵੀ ਇਹ ਗਿਰਾਵਟ ਜਾਰੀ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਇਹ ਗਿਰਾਵਟ ਲਾਰਜਕੈਪ ਸ਼ੇਅਰਾਂ ’ਚ ਨਿਵੇਸ਼ਕਾਂ ਲਈ ਮੌਕੇ ਵੀ ਪੈਦਾ ਕਰ ਰਹੀ ਹੈ। ਖਾਸ ਕਰਕੇ ਉਹ ਸ਼ੇਅਰ ਜੋ ਮਜ਼ਬੂਤ ਬੁਨਿਆਦੀ ਤੱਤਾਂ (ਫੰਡਾਮੈਂਟਲਜ਼) ਦੇ ਬਾਵਜੂਦ ਇਸ ਸਮੇਂ ਕਮਜ਼ੋਰ ਚੱਲ ਰਹੇ ਹਨ।
ਡਿਸਕਲੇਮਰ : ਇੱਥੇ ਸ਼ੇਅਰ ਬਾਜ਼ਾਰ ਨਾਲ ਸਬੰਧਤ ਜਾਣਕਾਰੀ ਦਿੱਤੀ ਗਈ ਹੈ, ਇਹ ਨਿਵੇਸ਼ ਦੀ ਸਲਾਹ ਨਹੀਂ ਹੈ। ਜਾਗਰਣ ਬਿਜ਼ਨਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਨਿਵੇਸ਼ ਸਲਾਹ ਨਹੀਂ ਦਿੱਤੀ ਜਾ ਰਹੀ। ਸਟਾਕ ਮਾਰਕੀਟ ’ਚ ਨਿਵੇਸ਼ ਬਾਜ਼ਾਰ ਦੇ ਜੋਖਮਾਂ ਦੇ ਅਧੀਨ ਹੈ। ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਪ੍ਰਮਾਣਿਤ ਇਨਵੈਸਟਮੈਂਟ ਐਡਵਾਈਜ਼ਰ ਨਾਲ ਸਲਾਹ ਜ਼ਰੂਰ ਕਰੋ।