- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
24 ਸਤੰਬਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਭਾਰੀ ਵਿਕਰੀ ਦੇ ਦਬਾਅ ਕਾਰਨ ਨਿਫਟੀ 23,100 ਦੇ ਹੇਠਾਂ ਤੇ ਸੈਂਸੈਕਸ 1,247 ਅੰਕ ਤੋਂ ਵੱਧ ਦੀ ਗਿਰਾਵਟ ਨਾਲ ਬੰਦ ਹੋਇਆ। ਅਮਰੀਕੀ ਟ੍ਰੇਜ਼ਰੀ ਯੀਲਡ ’ਚ ਵਾਧਾ, ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਕਮਜ਼ੋਰ ਗਲੋਬਲ ਸੰਕੇਤ ਤੇ ਵਿੱਤੀ ਸ਼ੇਅਰਾਂ ’ਚ ਗਿਰਾਵਟ ਇਸ ਦੇ ਮੁੱਖ ਕਾਰਨ ਰਹੇ।

ਬਿਜ਼ਨਸ ਡੈਸਕ, ਨਵੀਂ ਦਿੱਲੀ : 24 ਸਤੰਬਰ ਨੂੰ ਸਾਰੇ ਸੈਕਟਰਾਂ ’ਚ ਭਾਰੀ ਵਿਕਰੀ ਕਾਰਨ ਭਾਰਤੀ ਇਕਵਿਟੀ ਇੰਡੈਕਸ ਕਮਜ਼ੋਰ ਹੋ ਕੇ ਬੰਦ ਹੋਏ ਤੇ ਨਿਫਟੀ 23,100 ਦੇ ਹੇਠਾਂ ਆ ਗਿਆ। ਬਾਜ਼ਾਰ ਬੰਦ ਹੋਣ ਸਮੇਂ ਸੈਂਸੈਕਸ 1,247.71 ਅੰਕ ਜਾਂ 1.67 ਫੀਸਦੀ ਡਿੱਗ ਕੇ 73,580.54 ’ਤੇ ਤੇ ਨਿਫਟੀ 383.70 ਅੰਕ ਜਾਂ 1.64 ਫੀਸਦੀ ਡਿੱਗ ਕੇ 23,063.10 ’ਤੇ ਬੰਦ ਹੋਇਆ। BSE ’ਤੇ 4,573 ਸ਼ੇਅਰਾਂ ’ਚ ਕਾਰੋਬਾਰ ਹੋਇਆ। ਇਨ੍ਹਾਂ ਵਿੱਚੋਂ 1,476 ਸ਼ੇਅਰਾਂ ’ਚ ਤੇਜ਼ੀ ਆਈ, 2,878 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ, ਜਦਕਿ 219 ਸ਼ੇਅਰਾਂ ’ਚ ਕੋਈ ਬਦਲਾਅ ਨਹੀਂ ਹੋਇਆ।
ਕਿਹੜੇ ਸ਼ੇਅਰ ਸਭ ਤੋਂ ਜ਼ਿਆਦਾ ਡਿੱਗੇ?
ਨਿਫਟੀ ’ਤੇ ਸਭ ਤੋਂ ਵੱਧ ਗਿਰਾਵਟ ਵਾਲੇ ਸ਼ੇਅਰਾਂ ’ਚ ਬਜਾਜ ਫਾਇਨੈਂਸ, HDFC ਲਾਈਫ, ਬਜਾਜ ਫਿਨਸਰਵ, ਐਕਸਿਸ ਬੈਂਕ ਤੇ ਇੰਟਰਗਲੋਬ ਏਵੀਏਸ਼ਨ ਸ਼ਾਮਲ ਰਹੇ। ਉੱਥੇ ਹੀ ਤੇਜ਼ੀ ਵਾਲੇ ਸ਼ੇਅਰਾਂ ’ਚ ਸਿਪਲਾ ਤੇ NTPC ਸ਼ਾਮਲ ਰਹੇ।
ਸੈਕਟਰਾਂ ਦਾ ਕੀ ਰਿਹਾ ਹਾਲ?
ਸਾਰੇ ਸੈਕਟਰਲ ਇੰਡੈਕਸ ਗਿਰਾਵਟ ਨਾਲ ਬੰਦ ਹੋਏ। ਇਨ੍ਹਾਂ ’ਚ:
ਨਿਫਟੀ ਮਿਡਕੈਪ ਇੰਡੈਕਸ 2 ਫੀਸਦੀ ਤੇ ਸਮਾਲਕੈਪ ਇੰਡੈਕਸ 1.5 ਫੀਸਦੀ ਡਿੱਗਿਆ।
ਕਿਉਂ ਡਿੱਗਿਆ ਸ਼ੇਅਰ ਬਾਜ਼ਾਰ?
ਟ੍ਰੇਜ਼ਰੀ ਯੀਲਡ ’ਚ ਵਾਧਾ : ਨਵੇਂ ਆਰਡਰਾਂ ’ਚ ਤੇਜ਼ੀ ਕਾਰਨ ਸਤੰਬਰ ’ਚ ਅਮਰੀਕਾ ’ਚ ਬਿਜ਼ਨਸ ਐਕਟੀਵਿਟੀ ਪੰਜ ਸਾਲ ਤੋਂ ਵੱਧ ਸਮੇਂ ’ਚ ਆਪਣੇ ਸਭ ਤੋਂ ਮਜ਼ਬੂਤ ਪੱਧਰ ’ਤੇ ਪਹੁੰਚ ਗਈ। ਇਸ ਡਾਟਾ ਕਾਰਨ ਬੈਂਚਮਾਰਕ 10-ਸਾਲਾ US ਟ੍ਰੇਜ਼ਰੀ ਯੀਲਡ 2007 ਤੋਂ ਬਾਅਦ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈ। ਇਸ ਦੇ ਨਾਲ ਹੀ ਬਾਜ਼ਾਰ ’ਚ ਵਿਆਜ ਦਰਾਂ ’ਚ ਇੱਕ ਹੋਰ ਵਾਧੇ ਦੀਆਂ ਉਮੀਦਾਂ ਵੀ ਵਧੀਆਂ।
ਕੱਚੇ ਤੇਲ ਦੀਆਂ ਕੀਮਤਾਂ ’ਚ ਵਾਧਾ : US-ਈਰਾਨ ਕੂਟਨੀਤਕ ਸਬੰਧਾਂ ਨੂੰ ਲੈ ਕੇ ਮੁੜ ਬਣੀ ਅਨਿਸ਼ਚਿਤਤਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਨੇ ਵੀ ਬਾਜ਼ਾਰ ਦੇ ਸੈਂਟੀਮੈਂਟ ਨੂੰ ਪ੍ਰਭਾਵਿਤ ਕੀਤਾ। ਪਿਛਲੇ ਸੈਸ਼ਨ ’ਚ 4 ਫੀਸਦੀ ਦੇ ਵਾਧੇ ਤੋਂ ਬਾਅਦ ਵੀਰਵਾਰ ਨੂੰ ਬ੍ਰੈਂਟ ਕ੍ਰੂਡ ਕਰੀਬ 102.5 ਡਾਲਰ ਪ੍ਰਤੀ ਬੈਰਲ ਰਿਹਾ।
ਕਮਜ਼ੋਰ ਗਲੋਬਲ ਸੰਕੇਤ : ਉਮੀਦ ਨਾਲੋਂ ਬਿਹਤਰ ਬਿਜ਼ਨਸ ਐਕਟੀਵਿਟੀ ਦੇ ਅੰਕੜਿਆਂ ਤੋਂ ਬਾਅਦ ਪਿਛਲੇ ਸੈਸ਼ਨ ’ਚ ਅਮਰੀਕੀ ਇਕਵਿਟੀ ’ਚ ਭਾਰੀ ਗਿਰਾਵਟ ਆਈ। ਇਸ ਨਾਲ ਇਹ ਚਿੰਤਾ ਵਧੀ ਕਿ US ਫੈਡ ਨੂੰ ਮੌਦ੍ਰਿਕ ਨੀਤੀ ਹੋਰ ਸਖ਼ਤ ਕਰਨ ਦੀ ਲੋੜ ਪੈ ਸਕਦੀ ਹੈ।
Profit ਬੁਕਿੰਗ: ਹਾਲੀਆ ਤੇਜ਼ੀ ਤੋਂ ਬਾਅਦ ਨਿਵੇਸ਼ਕਾਂ ਵੱਲੋਂ ਸ਼ੇਅਰ ਵੇਚੇ ਜਾਣ ਕਾਰਨ ਉੱਚੇ ਪੱਧਰਾਂ ’ਤੇ ਪ੍ਰਾਫਿਟ ਬੁਕਿੰਗ ਦੇਖਣ ਨੂੰ ਮਿਲੀ। ਬੁੱਧਵਾਰ ਨੂੰ ਸੈਂਸੈਕਸ 299.17 ਅੰਕ ਜਾਂ 0.4 ਫੀਸਦੀ ਚੜ੍ਹ ਕੇ 74,828.25 ’ਤੇ ਬੰਦ ਹੋਇਆ ਸੀ। ਨਿਫਟੀ 117.80 ਅੰਕ ਜਾਂ 0.5 ਫੀਸਦੀ ਵਧ ਕੇ 23,446.80 ’ਤੇ ਬੰਦ ਹੋਇਆ ਸੀ।
ਰੁਪਏ ’ਚ ਗਿਰਾਵਟ: ਰੁਪਇਆ ਕਮਜ਼ੋਰ ਰਿਹਾ ਤੇ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਡਿੱਗ ਕੇ 95.84 ਦੇ ਪੱਧਰ ’ਤੇ ਆ ਗਿਆ। ਭੂ-ਰਾਜਨੀਤਿਕ ਅਨਿਸ਼ਚਿਤਤਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ’ਚ ਭਾਰੀ ਉਛਾਲ ਤੇ US ਬਾਂਡ ਯੀਲਡ ਦੇ ਨਾਲ ਡਾਲਰ ਵੀ ਮਜ਼ਬੂਤ ਹੋਇਆ।
ਵਿੱਤੀ ਸ਼ੇਅਰਾਂ ’ਚ ਗਿਰਾਵਟ : ਦੇਸ਼ ਦੇ ਇੰਸ਼ੋਰੈਂਸ ਰੈਗੂਲੇਟਰ ਵੱਲੋਂ ਕਮਿਸ਼ਨ ਨਿਯਮਾਂ ’ਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖੇ ਜਾਣ ਤੋਂ ਬਾਅਦ ਬੈਂਕਾਂ ਤੇ ਇੰਸ਼ੋਰੈਂਸ ਕੰਪਨੀਆਂ ਦੇ ਸ਼ੇਅਰਾਂ ’ਚ ਸਭ ਤੋਂ ਵੱਧ ਗਿਰਾਵਟ ਦੇਖੀ ਗਈ।