SIP vs Lump Sum: ₹10 ਲੱਖ ਦੇ ਨਿਵੇਸ਼ 'ਤੇ ਦਸ ਸਾਲਾਂ ’ਚ ਕਿਸ ਤੋਂ ਬਣੇਗਾ ਵੱਡਾ ਫੰਡ, ਸਮਝੋ ਪੂਰਾ ਗਣਿਤ ਜੇਕਰ ਕੋਈ ਨਿਵੇਸ਼ਕ ਹਰ ਮਹੀਨੇ ₹10,000 ਦੀ SIP ਕਰਦਾ ਹੈ ਤਾਂ 10 ਸਾਲਾਂ ਵਿੱਚ ਕੁੱਲ ਨਿਵੇਸ਼ ₹12 ਲੱਖ ਹੋਵੇਗਾ। ਇਸ 'ਤੇ ਅਨੁਮਾਨਿਤ ਰਿਟਰਨ ਕਰੀਬ ₹9.24 ਲੱਖ ਬਣਦਾ ਹੈ ਅਤੇ ਮਿਆਦ ਪੂਰੀ ਹੋਣ (Maturity) 'ਤੇ ਕੁੱਲ ਫੰਡ ਲਗਭਗ ₹21.24 ਲੱਖ ਹੋ ਸਕਦਾ ਹੈ।
Publish Date: Fri, 20 Nov 2026 11:28 AM (IST)
Updated Date: Fri, 20 Nov 2026 11:30 AM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਜੇਕਰ ਤੁਹਾਡੇ ਕੋਲ ਨਿਵੇਸ਼ ਕਰਨ ਲਈ ₹10 ਲੱਖ ਦੀ ਰਕਮ ਹੈ ਤਾਂ ਸਭ ਤੋਂ ਵੱਡਾ ਸਵਾਲ ਇਹੀ ਹੁੰਦਾ ਹੈ ਕਿ ਇਸ ਨੂੰ ਇਕੱਠਾ (Lump Sum) ਨਿਵੇਸ਼ ਕੀਤਾ ਜਾਵੇ ਜਾਂ ਹਰ ਮਹੀਨੇ ₹10,000 ਦੀ SIP ਰਾਹੀਂ ਹੌਲੀ-ਹੌਲੀ ਨਿਵੇਸ਼ ਕੀਤਾ ਜਾਵੇ। ਦੋਵੇਂ ਹੀ ਤਰੀਕੇ ਮਿਊਚਲ ਫੰਡ ਨਿਵੇਸ਼ ਦੇ ਪ੍ਰਸਿੱਧ ਬਦਲ ਹਨ ਪਰ 10 ਸਾਲਾਂ ਦੀ ਮਿਆਦ ’ਚ ਇਨ੍ਹਾਂ ਦਾ ਨਤੀਜਾ ਕਾਫ਼ੀ ਵੱਖਰਾ ਹੋ ਸਕਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਬਰਾਬਰ ਰਿਟਰਨ 'ਤੇ Lump Sum ਨਿਵੇਸ਼ ਆਮ ਤੌਰ 'ਤੇ SIP ਨਾਲੋਂ ਵੱਡਾ ਫੰਡ ਬਣਾ ਸਕਦਾ ਹੈ ਪਰ ਇਸ ਦੇ ਨਾਲ ਜੋਖਮ ਵੀ ਜੁੜਿਆ ਰਹਿੰਦਾ ਹੈ।
10 ਸਾਲਾਂ ਦਾ ਪੂਰਾ ਹਿਸਾਬ (ਕੈਲਕੂਲੇਸ਼ਨ) ਮੰਨ ਲਓ ਨਿਵੇਸ਼ ਦੀ ਮਿਆਦ 10 ਸਾਲ ਹੈ ਅਤੇ ਔਸਤਨ ਰਿਟਰਨ 11% ਸਾਲਾਨਾ ਮਿਲਦਾ ਹੈ।
SIP ਦਾ ਹਿਸਾਬ ਜੇਕਰ ਕੋਈ ਨਿਵੇਸ਼ਕ ਹਰ ਮਹੀਨੇ ₹10,000 ਦੀ SIP ਕਰਦਾ ਹੈ ਤਾਂ 10 ਸਾਲਾਂ ਵਿੱਚ ਕੁੱਲ ਨਿਵੇਸ਼ ₹12 ਲੱਖ ਹੋਵੇਗਾ। ਇਸ 'ਤੇ ਅਨੁਮਾਨਿਤ ਰਿਟਰਨ ਕਰੀਬ ₹9.24 ਲੱਖ ਬਣਦਾ ਹੈ ਅਤੇ ਮਿਆਦ ਪੂਰੀ ਹੋਣ (Maturity) 'ਤੇ ਕੁੱਲ ਫੰਡ ਲਗਭਗ ₹21.24 ਲੱਖ ਹੋ ਸਕਦਾ ਹੈ।
Lump Sum ਦਾ ਹਿਸਾਬ ਉੱਥੇ ਹੀ, ਜੇਕਰ ₹10 ਲੱਖ ਇੱਕੋ ਵਾਰ ਨਿਵੇਸ਼ ਕਰ ਦਿੱਤੇ ਜਾਣ ਅਤੇ ਉਸੇ 11% ਰਿਟਰਨ ਨੂੰ ਮੰਨੀਏ ਤਾਂ 10 ਸਾਲਾਂ ਵਿੱਚ ਇਹ ਰਕਮ ਵਧ ਕੇ ਕਰੀਬ ₹28.39 ਲੱਖ ਹੋ ਸਕਦੀ ਹੈ। ਇਸ ਵਿੱਚ ਕਰੀਬ ₹18.39 ਲੱਖ ਦਾ ਰਿਟਰਨ ਸ਼ਾਮਲ ਹੈ। ਭਾਵ ਸਾਫ਼ ਹੈ ਕਿ ਬਰਾਬਰ ਰਿਟਰਨ ਦੀ ਸਥਿਤੀ ਵਿੱਚ Lump Sum ਨਿਵੇਸ਼ ਲਗਭਗ ₹7 ਲੱਖ ਤੋਂ ਵੱਧ ਵੱਡਾ ਫੰਡ ਬਣਾ ਸਕਦਾ ਹੈ।
Lump Sum ਕਿਉਂ ਦਿੰਦਾ ਹੈ ਜ਼ਿਆਦਾ ਰਿਟਰਨ?
ਇਸ ਦਾ ਸਭ ਤੋਂ ਵੱਡਾ ਕਾਰਨ ਕੰਪਾਊਂਡਿੰਗ (Compounding) ਦਾ ਸਮਾਂ ਹੈ। Lump Sum ਵਿੱਚ ਪੂਰੀ ਰਕਮ ਪਹਿਲੇ ਦਿਨ ਤੋਂ ਹੀ ਬਾਜ਼ਾਰ ਵਿੱਚ ਲੱਗ ਜਾਂਦੀ ਹੈ ਅਤੇ ਪੂਰੇ 10 ਸਾਲਾਂ ਤੱਕ ਉਸ 'ਤੇ ਕੰਪਾਊਂਡਿੰਗ ਦਾ ਫਾਇਦਾ ਮਿਲਦਾ ਹੈ। ਜਦਕਿ SIP ’ਚ ਪੈਸਾ ਹੌਲੀ-ਹੌਲੀ ਨਿਵੇਸ਼ ਹੁੰਦਾ ਹੈ, ਇਸ ਲਈ ਸ਼ੁਰੂਆਤੀ ਸਾਲਾਂ ’ਚ ਪੂਰੀ ਰਕਮ ਬਾਜ਼ਾਰ ’ਚ ਨਹੀਂ ਹੁੰਦੀ ਅਤੇ ਕੰਪਾਊਂਡਿੰਗ ਦਾ ਅਸਰ ਸੀਮਤ ਰਹਿੰਦਾ ਹੈ।
ਬਾਜ਼ਾਰ ’ਚ ਉਤਰਾਅ-ਚੜ੍ਹਾਅ ਦਾ ਅਸਰ
Lump Sum: ਪੂਰਾ ਪੈਸਾ ਇੱਕੋ ਵਾਰ ਲੱਗਣ ਕਾਰਨ ਬਾਜ਼ਾਰ ਡਿੱਗਣ 'ਤੇ ਵੱਡਾ ਅਸਰ ਪੈਂਦਾ ਹੈ।
SIP: ਹੌਲੀ-ਹੌਲੀ ਨਿਵੇਸ਼ ਹੋਣ ਕਾਰਨ ਗਿਰਾਵਟ ’ਚ ਵੀ ਫਾਇਦਾ (ਸਸਤੀ ਖ਼ਰੀਦ) ਮਿਲਦਾ ਹੈ।
ਮਾਹਿਰਾਂ ਮੁਤਾਬਕ, ਡਿੱਗਦੇ ਬਾਜ਼ਾਰ ’ਚ SIP ਜ਼ਿਆਦਾ ਬਿਹਤਰ ਪ੍ਰਦਰਸ਼ਨ ਕਰ ਸਕਦੀ ਹੈ, ਜਦਕਿ ਲਗਾਤਾਰ ਚੜ੍ਹਦੇ ਬਾਜ਼ਾਰ ਵਿੱਚ Lump Sum ਅੱਗੇ ਨਿਕਲ ਸਕਦਾ ਹੈ।
(ਡਿਸਕਲੇਮਰ: ਇਹ ਖ਼ਬਰ ਆਮ ਜਾਣਕਾਰੀ ਲਈ ਦਿੱਤੀ ਗਈ ਹੈ। ਕਿਸੇ ਵੀ ਫੰਡ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਆਪਣੇ ਵਿੱਤੀ ਸਲਾਹਕਾਰ ਦੀ ਸਲਾਹ ਜ਼ਰੂਰ ਲਓ।)