- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Share Market LIVE Updates Today: ਨਿਫਟੀ ’ਤੇ ਸਭ ਤੋਂ ਵੱਧ ਗਿਰਾਵਟ ਵਾਲੇ ਸ਼ੇਅਰਾਂ ’ਚ ਹਿੰਡਾਲਕੋ, ਟਾਟਾ ਸਟੀਲ, JSW ਸਟੀਲ, ਇੰਟਰਗਲੋਬ ਐਵੀਏਸ਼ਨ ਤੇ ਬਜਾਜ ਫਾਇਨਾਂਸ ਸ਼ਾਮਲ ਹਨ। ਉੱਥੇ ਹੀ ਵਾਧਾ ਦਰਜ ਕਰਨ ਵਾਲੇ ਸ਼ੇਅਰਾਂ ’ਚ ONGC, TCS, ਟੈਕ ਮਹਿੰਦਰਾ, ਕੋਲ ਇੰਡੀਆ ਤੇ HCL ਟੈਕਨੋਲੋਜੀਜ਼ ਸ਼ਾਮਲ ਹਨ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਬਾਂਡ ਯੀਲਡ ’ਚ ਉਛਾਲ ਤੇ ਹੋਰ ਕਾਰਨਾਂ ਕਰਕੇ ਨਿਵੇਸ਼ਕਾਂ ’ਚ ਘਬਰਾਹਟ ਵਧ ਗਈ। ਇਸ ਕਾਰਨ ਬੈਂਚਮਾਰਕ ਇੰਡੈਕਸ ਸੈਂਸੈਕਸ ਤੇ ਨਿਫਟੀ ਦੋਵਾਂ ’ਚ ਲਗਭਗ 1 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਸ਼ੁੱਕਰਵਾਰ ਦੇ ਕਾਰੋਬਾਰ ਦੌਰਾਨ ਸੈਂਸੈਕਸ 740 ਅੰਕਾਂ ਤੋਂ ਵੱਧ ਡਿੱਗ ਕੇ 74,160 ਦੇ ਪੱਧਰ ’ਤੇ ਆ ਗਿਆ, ਜਦਕਿ ਨਿਫਟੀ 50 ’ਚ 264 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਤੇ ਇਹ 23,231 ’ਤੇ ਬੰਦ ਹੋਇਆ।
ਇਸ ਗਿਰਾਵਟ ਕਾਰਨ ਬਾਜ਼ਾਰ ਖੁੱਲ੍ਹਣ ਦੇ ਕੁਝ ਹੀ ਮਿੰਟਾਂ ’ਚ BSE ’ਤੇ ਲਿਸਟਿਡ ਸਾਰੀਆਂ ਕੰਪਨੀਆਂ ਦੇ ਕੁੱਲ ਮਾਰਕੀਟ ਕੈਪਿਟਲਾਈਜ਼ੇਸ਼ਨ ਵਿੱਚੋਂ 5 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਘਟ ਗਈ। ਇਸ ਦੇ ਨਾਲ ਹੀ ਕੁੱਲ ਮਾਰਕੀਟ ਕੈਪਿਟਲਾਈਜ਼ੇਸ਼ਨ ਘਟ ਕੇ 478 ਲੱਖ ਕਰੋੜ ਰੁਪਏ ਰਹਿ ਗਈ।
ਸੈਂਸੈਕਸ ’ਚ ਗਿਰਾਵਟ ਵਾਲੇ ਸ਼ੇਅਰਾਂ ’ਚ M&M, ਬਜਾਜ ਫਾਇਨਾਂਸ, ਇੰਡਿਗੋ, ਟਾਟਾ ਸਟੀਲ, ਅਲਟ੍ਰਾਟੈਕ ਸੀਮੈਂਟ ਤੇ ਐਕਸਿਸ ਬੈਂਕ ਸ਼ਾਮਲ ਰਹੇ। ਇਨ੍ਹਾਂ ਵਿੱਚੋਂ ਹਰੇਕ ਸ਼ੇਅਰ ’ਚ ਲਗਭਗ 2 ਫੀਸਦੀ ਦੀ ਗਿਰਾਵਟ ਆਈ। ਇਸ ਤੋਂ ਇਲਾਵਾ L&T, ਕੋਟਕ ਮਹਿੰਦਰਾ ਬੈਂਕ, ਟਾਈਟਨ, ਸਨ ਫਾਰਮਾ ਤੇ HDFC ਬੈਂਕ ਦੇ ਸ਼ੇਅਰਾਂ ’ਚ ਵੀ 1 ਫੀਸਦੀ ਤੋਂ ਵੱਧ ਦੀ ਗਿਰਾਵਟ ਦੇਖਣ ਨੂੰ ਮਿਲੀ। ਇਸ ਰੁਝਾਨ ਦੇ ਉਲਟ ਟੈਕ ਮਹਿੰਦਰਾ ਤੇ ਇੰਫੋਸਿਸ ਦੇ ਸ਼ੇਅਰਾਂ ’ਚ 1 ਫੀਸਦੀ ਤੱਕ ਦੀ ਤੇਜ਼ੀ ਦਰਜ ਕੀਤੀ ਗਈ।
ਨਿਫਟੀ 23,350 ’ਤੇ ਡਿੱਗਿਆ, ਸੈਂਸੈਕਸ 345 ਅੰਕ ਹੇਠਾਂ; ਸ਼ੇਅਰ ਬਾਜ਼ਾਰ ’ਚ ਗਿਰਾਵਟ ਦੀਆਂ 6 ਵੱਡੀਆਂ ਵਜ੍ਹਾਂ
ਸੈਂਸੈਕਸ 344.78 ਅੰਕ ਜਾਂ 0.46 ਫੀਸਦੀ ਡਿੱਗ ਕੇ 74,557.81 ’ਤੇ ਰਿਹਾ, ਜਦਕਿ ਨਿਫਟੀ 125.30 ਅੰਕ ਜਾਂ 0.53 ਫੀਸਦੀ ਦੀ ਗਿਰਾਵਟ ਨਾਲ 23,352.50 ’ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ ਦੌਰਾਨ ਨਿਫਟੀ ਬੈਂਕ ਵੀ 0.32 ਫੀਸਦੀ ਡਿੱਗ ਕੇ 56,291.70 ਅੰਕ ’ਤੇ ਆ ਗਿਆ। ਪਾਈਨ ਲੈਬਜ਼, ਪੇਟੀਐਮ ਤੇ ਰੇਮੰਡ ਦੇ ਸ਼ੇਅਰਾਂ ’ਚ ਸਭ ਤੋਂ ਵੱਧ ਹਲਚਲ ਦੇਖਣ ਨੂੰ ਮਿਲੀ।
ਅੱਜ ਸ਼ੇਅਰ ਬਾਜ਼ਾਰ ਡਿੱਗਣ ਦੀਆਂ 6 ਮੁੱਖ ਵਜ੍ਹਾਂ :
ਕੱਚੇ ਤੇਲ ਦੀਆਂ ਕੀਮਤਾਂ ’ਚ ਉਛਾਲ ਤੇ ਪੱਛਮੀ ਏਸ਼ੀਆ ’ਚ ਤਣਾਅ
ਰੁਪਏ ’ਤੇ ਦਬਾਅ
ਗਲੋਬਲ ਪੱਧਰ ’ਤੇ ਰਿਸਕ-ਆਫ ਸੈਂਟੀਮੈਂਟ, ਯਾਨੀ ਨਿਵੇਸ਼ਕਾਂ ਵੱਲੋਂ ਜੋਖਮ ਵਾਲੀਆਂ ਸੰਪਤੀਆਂ ਤੋਂ ਦੂਰੀ
ਅਮਰੀਕੀ ਬਾਂਡ ਯੀਲਡ ਦਾ 5 ਫੀਸਦੀ ਦੇ ਨੇੜੇ ਪਹੁੰਚਣਾ
ਵਿਦੇਸ਼ੀ ਨਿਵੇਸ਼ਕਾਂ ਵੱਲੋਂ ਵਿਕਰੀ
ਘਰੇਲੂ ਸ਼ੇਅਰਾਂ ’ਚ ਵੱਡੇ ਪੱਧਰ ’ਤੇ ਵਿਕਰੀ
ਏਸ਼ੀਆਈ ਸ਼ੇਅਰਾਂ ’ਚ ਵੀ ਗਿਰਾਵਟ
ਤੇਲ ਦੀਆਂ ਕੀਮਤਾਂ ’ਚ ਉਛਾਲ ਕਾਰਨ ਅਮਰੀਕੀ ਬਾਜ਼ਾਰ ’ਚ ਵਿਕਰੀ ਦਾ ਦਬਾਅ ਦੇਖਣ ਨੂੰ ਮਿਲਿਆ, ਜਿਸ ਦਾ ਅਸਰ ਏਸ਼ੀਆਈ ਸ਼ੇਅਰਾਂ ਤੇ ਬਾਂਡਾਂ ’ਤੇ ਵੀ ਪਿਆ। ਇਸ ਦੇ ਨਾਲ ਹੀ ਮਹਿੰਗਾਈ ਦੇ ਤਾਜ਼ਾ ਅੰਕੜਿਆਂ ਨੇ ਇਹ ਉਮੀਦ ਵਧਾ ਦਿੱਤੀ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ ਜਲਦ ਹੀ ਵਿਆਜ ਦਰਾਂ ’ਚ ਵਾਧਾ ਕਰ ਸਕਦਾ ਹੈ। ਟੋਕਿਓ ਸਮੇਂ ਅਨੁਸਾਰ ਸਵੇਰੇ 9:33 ਵਜੇ S&P 500 ਫਿਊਚਰਜ਼ ’ਚ ਕੋਈ ਖਾਸ ਬਦਲਾਅ ਨਹੀਂ ਦੇਖਿਆ ਗਿਆ।