PF Advance Rules: ਐਮਰਜੈਂਸੀ 'ਚ ਹੁਣ ਪੈਸਿਆਂ ਦੀ 'ਨੋ-ਟੈਨਸ਼ਨ'! EPFO ਦੇ ਇਨ੍ਹਾਂ ਨਿਯਮਾਂ ਨਾਲ PF ਖਾਤੇ 'ਚੋਂ ਤੁਰੰਤ ਕੱਢੋ ਐਡਵਾਂਸ ਫੰਡ
ਹਾਲ ਹੀ ਵਿੱਚ EPFO ਨੇ ਇਹ ਸਪੱਸ਼ਟ ਕੀਤਾ ਹੈ ਕਿ ਪੀ.ਐੱਫ. ਖਾਤਾਧਾਰਕ 5 ਵਿਸ਼ੇਸ਼ ਪਰਿਸਥਿਤੀਆਂ ਵਿੱਚ ਆਪਣੇ ਫੰਡ 'ਚੋਂ ਪੈਸੇ ਕੱਢ ਸਕਦੇ ਹਨ। ਹਾਲਾਂਕਿ, ਕਿਸ ਕੰਮ ਲਈ ਕਿੰਨੀ ਵਾਰ ਪੈਸਾ ਕੱਢਿਆ ਜਾ ਸਕਦਾ ਹੈ, ਇਸ ਦੇ ਲਈ EPFO ਨੇ ਕੁਝ ਸੀਮਾਵਾਂ ਤੈਅ ਕੀਤੀਆਂ ਹਨ।
Publish Date: Mon, 14 Sep 2026 12:40 PM (IST)
Updated Date: Mon, 14 Sep 2026 12:42 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। EPFO (Employees' Provident Fund Organisation) ਕਰਮਚਾਰੀਆਂ ਦੇ ਰਿਟਾਇਰਮੈਂਟ ਨੂੰ ਸੁਰੱਖਿਅਤ ਕਰਨ ਦੇ ਨਾਲ-ਨਾਲ ਔਖੇ ਸਮੇਂ ਵਿੱਚ ਆਰਥਿਕ ਮਦਦ ਵੀ ਦਿੰਦਾ ਹੈ। ਕਈ ਵਾਰ ਸਾਨੂੰ ਮੈਡੀਕਲ ਐਮਰਜੈਂਸੀ, ਬੱਚਿਆਂ ਦੀ ਉੱਚ ਸਿੱਖਿਆ, ਵਿਆਹ ਜਾਂ ਘਰ ਖ਼ਰੀਦਣ ਵਰਗੀਆਂ ਲੋੜਾਂ ਲਈ ਅਚਾਨਕ ਵੱਡੀ ਰਕਮ ਦੀ ਲੋੜ ਹੁੰਦੀ ਹੈ। ਅਜਿਹੇ ਵਿੱਚ ਤੁਸੀਂ ਆਪਣੇ ਪੀ.ਐੱਫ. (PF) ਖਾਤੇ 'ਚੋਂ ਐਡਵਾਂਸ (Partial Withdrawal) ਕੱਢ ਸਕਦੇ ਹੋ।
ਹਾਲ ਹੀ ਵਿੱਚ EPFO ਨੇ ਇਹ ਸਪੱਸ਼ਟ ਕੀਤਾ ਹੈ ਕਿ ਪੀ.ਐੱਫ. ਖਾਤਾਧਾਰਕ 5 ਵਿਸ਼ੇਸ਼ ਪਰਿਸਥਿਤੀਆਂ ਵਿੱਚ ਆਪਣੇ ਫੰਡ 'ਚੋਂ ਪੈਸੇ ਕੱਢ ਸਕਦੇ ਹਨ। ਹਾਲਾਂਕਿ, ਕਿਸ ਕੰਮ ਲਈ ਕਿੰਨੀ ਵਾਰ ਪੈਸਾ ਕੱਢਿਆ ਜਾ ਸਕਦਾ ਹੈ, ਇਸ ਦੇ ਲਈ EPFO ਨੇ ਕੁਝ ਸੀਮਾਵਾਂ ਤੈਅ ਕੀਤੀਆਂ ਹਨ।
1. ਮੈਡੀਕਲ ਐਮਰਜੈਂਸੀ ਅਤੇ ਬੀਮਾਰੀ
ਜੇਕਰ ਕਰਮਚਾਰੀ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ (ਪਤਨੀ/ਪਤੀ, ਬੱਚੇ ਜਾਂ ਮਾਤਾ-ਪਿਤਾ) ਨੂੰ ਕਿਸੇ ਇਲਾਜ ਲਈ ਪੈਸਿਆਂ ਦੀ ਲੋੜ ਹੈ, ਤਾਂ PF ਖਾਤੇ 'ਚੋਂ ਐਡਵਾਂਸ (illness PF Advance withdrawal) ਕੱਢਿਆ ਜਾ ਸਕਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਮੈਡੀਕਲ ਐਮਰਜੈਂਸੀ ਵਿੱਚ ਪੈਸੇ ਕੱਢਣ ਦੀ ਕੋਈ ਲਿਮਟ ਨਹੀਂ ਹੈ।
2. ਬੱਚਿਆਂ ਦੀ ਸਿੱਖਿਆ
ਤੁਸੀਂ ਆਪਣੇ ਬੱਚਿਆਂ ਦੀ ਪੜ੍ਹਾਈ (10ਵੀਂ ਜਮਾਤ ਤੋਂ ਬਾਅਦ ਦੀ ਸਿੱਖਿਆ) ਦੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਵੀ PF ਦੇ ਪੈਸਿਆਂ ਦੀ ਵਰਤੋਂ ਕਰ ਸਕਦੇ ਹੋ। EPFO ਦੀ ਮੈਂਬਰਸ਼ਿਪ ਮਿਆਦ ਦੇ ਦੌਰਾਨ ਤੁਸੀਂ ਸਿੱਖਿਆ (Education PF Advance withdrawal) ਲਈ ਵੱਧ ਤੋਂ ਵੱਧ 10 ਵਾਰ ਐਡਵਾਂਸ ਫੰਡ ਕੱਢ ਸਕਦੇ ਹੋ।
3. ਵਿਆਹ ਦਾ ਖ਼ਰਚਾ
ਆਪਣੇ ਖ਼ੁਦ ਦੇ, ਪੁੱਤਰ-ਧੀ ਦੇ, ਜਾਂ ਭੈਣ-ਭਰਾ ਦੇ ਵਿਆਹ ਦੇ ਖ਼ਰਚਿਆਂ ਲਈ ਵੀ ਤੁਸੀਂ ਆਪਣੇ ਖਾਤੇ 'ਚੋਂ ਪੈਸੇ ਕੱਢ ਸਕਦੇ ਹੋ। ਪੂਰੀ ਨੌਕਰੀ ਦੇ ਦੌਰਾਨ ਇਸ ਸੁਵਿਧਾ ਦਾ ਲਾਭ ਵੱਧ ਤੋਂ ਵੱਧ (Marriage PF Advance withdrawal) 5 ਵਾਰ ਉਠਾਇਆ ਜਾ ਸਕਦਾ ਹੈ।
4. ਘਰ ਖ਼ਰੀਦਣਾ ਜਾਂ ਬਣਾਉਣਾ
EPFO ਘਰ ਨਾਲ ਜੁੜੇ ਖ਼ਰਚਿਆਂ ਲਈ ਵੀ ਐਡਵਾਂਸ ਕੱਢਣ ਦੀ ਇਜਾਜ਼ਤ ਦਿੰਦਾ ਹੈ। ਇਸ ਦੇ ਤਹਿਤ ਤੁਸੀਂ ਨਵਾਂ ਘਰ/ ਪਲਾਟ ਖ਼ਰੀਦਣ, ਘਰ ਦੀ ਉਸਾਰੀ, ਹੋਮ ਲੋਨ ਮੋੜਨ ਜਾਂ ਫਿਰ ਘਰ ਦੀ ਮੁਰੰਮਤ ਕਰਵਾਉਣ (Renovation PF Advance withdrawal) ਲਈ PF 'ਚੋਂ ਪੈਸੇ ਕੱਢ ਸਕਦੇ ਹੋ। ਘਰ ਨਾਲ ਜੁੜੇ ਇਹਨਾਂ ਕੰਮਾਂ ਲਈ ਤੁਸੀਂ ਆਪਣੇ PF ਕਾਰਜਕਾਲ ਵਿੱਚ ਵੱਧ ਤੋਂ ਵੱਧ 5 ਵਾਰ ਪੈਸੇ ਕੱਢ ਸਕਦੇ ਹੋ।
5. ਵਿਸ਼ੇਸ਼ ਪਰਿਸਥਿਤੀਆਂ (Special Circumstances PF withdrawal)
ਕੁਝ ਵਿਸ਼ੇਸ਼ ਪਰਿਸਥਿਤੀਆਂ ਵਿੱਚ (ਜਿਵੇਂ ਕੁਦਰਤੀ ਆਫ਼ਤ, ਕੰਪਨੀ ਬੰਦ ਹੋ ਜਾਣਾ ਆਦਿ, ਜੋ ਸੈਂਟਰਲ ਬੋਰਡ ਆਫ਼ ਟਰੱਸਟੀਜ਼ ਦੁਆਰਾ ਨੋਟੀਫਾਈ ਕੀਤੀਆਂ ਗਈਆਂ ਹੋਣ) ਵੀ ਪੀ.ਐੱਫ. 'ਚੋਂ ਐਡਵਾਂਸ ਕੱਢਿਆ ਜਾ ਸਕਦਾ ਹੈ। ਇਸ ਦੀ ਸੀਮਾ ਇੱਕ ਵਿੱਤੀ ਵਰ੍ਹੇ ਵਿੱਚ ਵੱਧ ਤੋਂ ਵੱਧ 2 ਵਾਰ ਤੈਅ ਕੀਤੀ ਗਈ ਹੈ।
EPFO ਦੀਆਂ ਲੇਟੇਸਟ ਗਾਈਡਲਾਈਨਜ਼ ਮੁਤਾਬਕ, ਜੇਕਰ ਤੁਹਾਨੂੰ EPFO ਦੇ ਮੈਂਬਰ ਬਣੇ ਹੋਏ 12 ਮਹੀਨੇ ਯਾਨੀ 1 ਸਾਲ ਪੂਰਾ ਹੋ ਚੁੱਕਾ ਹੈ, ਤਾਂ ਤੁਸੀਂ ਆਪਣੇ ਕੁੱਲ EPF ਬੈਲੇਂਸ ਦਾ ਵੱਧ ਤੋਂ ਵੱਧ 75% ਹਿੱਸਾ ਐਡਵਾਂਸ ਦੇ ਤੌਰ 'ਤੇ ਕੱਢ ਸਕਦੇ ਹੋ। ਇਹ ਨਿਕਾਸੀ ਉੱਪਰ ਦੱਸੇ ਗਏ ਕਿਸੇ ਵੀ ਜਾਇਜ਼ ਕਾਰਨ ਦੇ ਤਹਿਤ ਕੀਤੀ ਜਾ ਸਕਦੀ ਹੈ।