ਹਰ ਮਹੀਨੇ 16 ਲੱਖ ਦੀ ਸਾੜ੍ਹੀ ਵੇਚਣ 'ਤੇ ਬਚਦੇ ਹਨ ਸਿਰਫ਼ ਇੰਨੇ ਰੁਪਏ, ਸੂਰਤ ਦੇ ਕਾਰੋਬਾਰੀ ਨੇ ਦੱਸੀ ਸਾੜੀ ਇੰਡਸਟਰੀ ਦੀ ਕਮਾਈ ਦੀ ਸੱਚਾਈ!
ਇਸ ਤੋਂ ਇਲਾਵਾ ਉਨ੍ਹਾਂ ਦੀ ਮਿੱਲ ਵਿੱਚ 8 ਲੋਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਹਰ ਮਹੀਨੇ 30,000 ਰੁਪਏ ਦੀ ਤਨਖ਼ਾਹ ਅਤੇ ਰਹਿਣ ਦਾ ਇੰਤਜ਼ਾਮ ਕਰਦੇ ਹਨ। ਜਿਸ ’ਚ ਹਰ ਮਹੀਨੇ 3 ਲੱਖ ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਮਜ਼ਦੂਰਾਂ ਤੋਂ ਇਲਾਵਾ ਡਿਜ਼ਾਈਨਰਾਂ ਨੂੰ ਕਰੀਬ 50 ਹਜ਼ਾਰ ਦੇਣੇ ਪੈਂਦੇ ਹਨ। ਇਨ੍ਹਾਂ ਸਭ ਦੇ ਇਲਾਵਾ 7 ਫ਼ੀਸਦੀ ਬੱਟਾ, ਕਮਿਸ਼ਨ ਅਤੇ ਟੈਕਸ ਕੱਟਣ ਦੀ ਵੀ ਗੱਲ ਦੱਸੀ ਹੈ। ਇਨ੍ਹਾਂ ਸਭ ਖ਼ਰਚਿਆਂ ਨੂੰ ਕੱਟਣ ਤੋਂ ਬਾਅਦ 16 ਲੱਖ ਦੇ ਆਉਟਪੁੱਟ ’ਚ 1.5 ਲੱਖ ਤੋਂ 2 ਲੱਖ ਰੁਪਏ ਹੀ ਬਚਤ ਹੁੰਦੀ ਹੈ।
Publish Date: Fri, 16 Oct 2026 03:34 PM (IST)
Updated Date: Fri, 16 Oct 2026 03:39 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਮੈਨੂਫੈਕਚਰਿੰਗ ਅਤੇ ਸਪਲਾਈ ਦਾ ਕਾਰੋਬਾਰ ਹਮੇਸ਼ਾ ਤੋਂ ਹੀ ਸਭ ਤੋਂ ਵੱਧ ਮੁਨਾਫ਼ੇ ਦਾ ਬਿਜ਼ਨੈੱਸ ਮੰਨਿਆ ਜਾਂਦਾ ਹੈ। ਨਵੇਂ-ਨਵੇਂ ਬਿਜ਼ਨੈੱਸ ਸ਼ੁਰੂ ਕਰਨ ਵਾਲੇ ਲੋਕ ਵੀ ਟਰੇਡਿੰਗ ਦੀ ਬਜਾਏ ਮੈਨੂਫੈਕਚਰਿੰਗ ਨਾਲ ਜੁੜਨਾ ਚਾਹੁੰਦੇ ਹਨ। ਹਾਲਾਂਕਿ ਬਿਨਾਂ ਮਾਰਕੀਟ ਸਟੱਡੀ ਅਤੇ ਜ਼ਮੀਨੀ ਹਕੀਕਤ ਨੂੰ ਜਾਣੇ ਬਿਨਾਂ ਕਿਸੇ ਵੀ ਕਾਰੋਬਾਰ ਨੂੰ ਸਿੱਧਾ ਸ਼ੁਰੂ ਕਰਨਾ ਸਹੀ ਨਹੀਂ ਹੈ। ਕਈ ਵਾਰ ਕਮਾਈ ਅਤੇ ਅਸਲ ਮੁਨਾਫ਼ੇ ਦੀ ਤਸਵੀਰ ਬਿਲਕੁਲ ਉਲਟ ਹੁੰਦੀ ਹੈ।
ਸੂਰਤ ਦੇ ਸਾੜ੍ਹੀ ਮੈਨੂਫੈਕਚਰਰ ਅਤੇ ਸਪਲਾਈ ਕਾਰੋਬਾਰੀ ਉਮਾਸ਼ੰਕਰ ਤਿਵਾਰੀ ਨੇ ਜਾਗਰਣ ਬਿਜ਼ਨੈੱਸ ਨਾਲ ਗੱਲਬਾਤ ਦੌਰਾਨ ਸਾੜੀ ਇੰਡਸਟਰੀ ਦੀ ਕਮਾਈ ਅਤੇ ਬਚਤ ਦੀ ਜਾਣਕਾਰੀ ਦਿੱਤੀ ਹੈ। ਆਓ ਸਮਝੀਏ ਕਿ ਸਾੜ੍ਹੀ ਬਣਾਉਣ ਦੇ ਕਾਰੋਬਾਰ ’ਚ ਕਿੰਨੀ ਲਾਗਤ ਅਤੇ ਕਮਾਈ ਹੈ?
ਸੂਰਤ ’ਚ ਸਾੜ੍ਹੀ ਕਾਰੋਬਾਰ ਦਾ ਹਾਲ
ਸਾੜ੍ਹੀਆਂ ਦਾ ਸਮੁੰਦਰ ਕਹੇ ਜਾਣ ਵਾਲੇ ਗੁਜਰਾਤ ਦਾ ਸੂਰਤ ਵਿਸ਼ਵ ਪ੍ਰਸਿੱਧ ਹੈ। ਇੱਥੋਂ ਦੇ ਰਿੰਗ ਰੋਡ, ਸਟੇਸ਼ਨ ਏਰੀਆ, ਸਾਰੋਲੀ ਅਤੇ ਸਹਾਰਾ ਦਰਵਾਜ਼ਾ ਵਰਗੇ ਇਲਾਕਿਆਂ ’ਚ ਖੂਬ ਸਾੜੀਆਂ ਬਣਾਈਆਂ ਜਾਂਦੀਆਂ ਹਨ। ਹਾਲਾਂਕਿ ਇਨ੍ਹੀਂ ਦਿਨੀਂ ਸਾੜ੍ਹੀ ਕਾਰੋਬਾਰੀਆਂ ਸਾਹਮਣੇ ਕਈ ਚੁਣੌਤੀਆਂ ਹਨ, ਕਾਰੋਬਾਰੀ ਮੁਤਾਬਕ ਕੱਚੇ ਮਾਲ (ਰੌ ਮੈਟੀਰੀਅਲ) ਤੋਂ ਲੈ ਕੇ ਕਿਰਾਇਆ ਅਤੇ ਕਿਸ਼ਤ ਤੋਂ ਲੈ ਕੇ ਲੇਬਰ ਕਾਸਟ ਤੱਕ ਦਾ ਹਿਸਾਬ ਕਰਨ ਤੋਂ ਬਾਅਦ ਅਸਲ ’ਚ ਬਚਤ ਆਮ ਜਿਹੀ ਰਹਿ ਜਾਂਦੀ ਹੈ।
16 ਲੱਖ ਦੇ ਆਉਟਪੁੱਟ ਦਾ ਹਿਸਾਬ
ਉਮਾਸ਼ੰਕਰ ਤਿਵਾਰੀ ਦੱਸਦੇ ਹਨ ਕਿ ਸੂਰਤ ’ਚ ਉਨ੍ਹਾਂ ਕੋਲ ਸਾੜੀ ਬਣਾਉਣ ਦੇ 2 ਕਾਰਖਾਨੇ ਹਨ। ਉਹ ਮਹੀਨੇ ’ਚ ਔਸਤਨ 16 ਲੱਖ ਰੁਪਏ ਦੀਆਂ ਸਾੜੀਆਂ ਬਣਾਉਂਦੇ ਅਤੇ ਸਪਲਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾੜ੍ਹੀਆਂ ਵਿੱਚ ਇਸਤੇਮਾਲ ਹੋਣ ਵਾਲੇ ਫੈਬਰਿਕ, ਜ਼ਰੀ, ਧਾਗੇ, ਸਿਤਾਰੇ ਅਤੇ ਹੋਰ ਸਜਾਵਟੀ ਸਮੱਗਰੀਆਂ ਜਿਵੇਂ ਜ਼ਰੂਰੀ ਕੱਚੇ ਮਾਲ ਸਮੇਤ ਡਿਜ਼ਾਈਨਿੰਗ ਕਾਸਟ ਵਿੱਚ 30-35 ਫ਼ੀਸਦੀ ਦਾ ਵਾਧਾ ਹੋਇਆ ਹੈ। ਲਾਗਤ ਵਧਣ ਨਾਲ ਪ੍ਰੋਡਕਸ਼ਨ ਕਾਸਟ ਵਿੱਚ ਭਾਰੀ-ਭਰਕਮ ਵਾਧਾ ਹੋਇਆ ਹੈ।
40 ਫ਼ੀਸਦੀ ਪੈਸਾ ਕੱਚੇ ਮਾਲ ਵਿੱਚ ਚਲਾ ਜਾਂਦਾ ਹੈ ਜੋ ਕਰੀਬ 6-7 ਲੱਖ ਰੁਪਏ ਹੁੰਦਾ ਹੈ। ਇਸ ਤੋਂ ਬਾਅਦ 1 ਮਸ਼ੀਨ ਦੀ ਕੀਮਤ ਲਗਭਗ 35 ਲੱਖ ਰੁਪਏ ਦੇ ਕਰੀਬ ਹੈ। ਉਸ ਵਿੱਚ ਜੇਕਰ 2 ਮਸ਼ੀਨਾਂ ਦੀ ਮਹੀਨੇ ਦੀ ਕਿਸ਼ਤ ਹਰ ਮਹੀਨੇ 1 ਲੱਖ ਰੁਪਏ (50,000 ਇੱਕ ਦੀ) ਹੁੰਦੀ ਹੈ। ਇਸ ਤੋਂ ਇਲਾਵਾ ਫੈਕਟਰੀ ਦਾ ਕਿਰਾਇਆ ਕਰੀਬ 75,000 ਰੁਪਏ ਅਤੇ ਬਿਜਲੀ ਦਾ ਬਿੱਲ ਕਰੀਬ 30 ਹਜ਼ਾਰ ਰੁਪਏ ਹੁੰਦਾ ਹੈ। ਇਨ੍ਹਾਂ ਸਭ ਵਿੱਚ ਹਰ ਮਹੀਨੇ ਕਰੀਬ 9 ਲੱਖ ਰੁਪਏ ਦਾ ਖ਼ਰਚਾ ਆਉਂਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੀ ਮਿੱਲ ਵਿੱਚ 8 ਲੋਕ ਕੰਮ ਕਰਦੇ ਹਨ ਜਿਨ੍ਹਾਂ ਨੂੰ ਹਰ ਮਹੀਨੇ 30,000 ਰੁਪਏ ਦੀ ਤਨਖ਼ਾਹ ਅਤੇ ਰਹਿਣ ਦਾ ਇੰਤਜ਼ਾਮ ਕਰਦੇ ਹਨ। ਜਿਸ ’ਚ ਹਰ ਮਹੀਨੇ 3 ਲੱਖ ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਮਜ਼ਦੂਰਾਂ ਤੋਂ ਇਲਾਵਾ ਡਿਜ਼ਾਈਨਰਾਂ ਨੂੰ ਕਰੀਬ 50 ਹਜ਼ਾਰ ਦੇਣੇ ਪੈਂਦੇ ਹਨ। ਇਨ੍ਹਾਂ ਸਭ ਦੇ ਇਲਾਵਾ 7 ਫ਼ੀਸਦੀ ਬੱਟਾ, ਕਮਿਸ਼ਨ ਅਤੇ ਟੈਕਸ ਕੱਟਣ ਦੀ ਵੀ ਗੱਲ ਦੱਸੀ ਹੈ। ਇਨ੍ਹਾਂ ਸਭ ਖ਼ਰਚਿਆਂ ਨੂੰ ਕੱਟਣ ਤੋਂ ਬਾਅਦ 16 ਲੱਖ ਦੇ ਆਉਟਪੁੱਟ ’ਚ 1.5 ਲੱਖ ਤੋਂ 2 ਲੱਖ ਰੁਪਏ ਹੀ ਬਚਤ ਹੁੰਦੀ ਹੈ।
ਕਿੰਨੇ ’ਚ ਤਿਆਰ ਹੁੰਦੀਆਂ ਹਨ ਸਾੜ੍ਹੀਆਂ?
ਉਨ੍ਹਾਂ ਜਾਗਰਣ ਬਿਜ਼ਨੈੱਸ ਨੂੰ ਦੱਸਿਆ ਕਿ ਸੂਰਤ ’ਚ ਹਰ ਤਰ੍ਹਾਂ ਦੀ ਡਿਜ਼ਾਈਨ ਵਾਲੀਆਂ ਸਾੜ੍ਹੀਆਂ ਅਤੇ ਲਹਿੰਗਿਆਂ ਦੀ ਕਾਰੀਗਰੀ ਹੁੰਦੀ ਹੈ। ਉਨ੍ਹਾਂ ਦੀ ਮਿੱਲ ’ਚ 10 ਰੁਪਏ ਮੀਟਰ ਤੋਂ ਲੈ ਕੇ 500 ਰੁਪਏ ਮੀਟਰ ਤੱਕ ਦੀ ਸਾੜ੍ਹੀ ਦੀ ਕਾਰੀਗਰੀ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਫੈਕਟਰੀ ਵਿੱਚ ਸਾੜ੍ਹੀਆਂ ਦੀ ਕਾਸਟ ਅਤੇ ਆਉਟਪੁੱਟ ਕਦੇ ਨਿਸ਼ਚਿਤ ਨਹੀਂ ਹੁੰਦਾ ਹੈ। ਕਦੇ-ਕਦੇ ਅੰਕੜਾ ਬਹੁਤ ਜ਼ਿਆਦਾ ਵਧ ਜਾਂਦਾ ਹੈ, ਕਦੇ-ਕਦੇ ਵਪਾਰ ਘਾਟੇ ਵਿੱਚ ਰਹਿੰਦਾ ਹੈ।