₹10 ਲੱਖ ਰੁਪਏ ਦੀ ਇੱਕ FD ਜਾਂ ₹1-1 ਲੱਖ ਦੀਆਂ 10 FD? ਧੀ ਦੇ ਵਿਆਹ ਸਮੇਂ ਕਿਹੜੀ ਜ਼ਿਆਦਾ ਕੰਮ ਆਵੇਗੀ? ਜਾਣੋ ਪੂਰਾ ਹਿਸਾਬ-ਕਿਤਾਬ
ਕੀ ਤੁਹਾਨੂੰ ਵੀ ਦਿਨ-ਰਾਤ ਆਪਣੀ ਧੀ ਦੇ ਵਿਆਹ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ? ਭਾਵੇਂ ਤੁਹਾਡੀ ਧੀ ਛੋਟੀ ਹੋਵੇ ਪਰ ਕੀ ਤੁਸੀਂ ਵੀ ਵਿਆਹ ਦੇ ਖਰਚਿਆਂ ਬਾਰੇ ਸੋਚ ਕੇ ਪਰੇਸ਼ਾਨ ਹੋ ਜਾਂਦੇ ਹੋ ਅਤੇ ਬਚਤ ਦਾ ਕੁਝ ਪੈਸਾ ਕਿਸੇ ਸੁਰੱਖਿਅਤ ਜਗ੍ਹਾ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ, ਜਿੱਥੋਂ ਵਧੀਆ ਰਿਟਰਨ ਮਿਲ ਸਕੇ? ਤਾਂ ਇਹ ਖ਼ਬਰ ਤੁਹਾਡੇ ਲਈ ਹੈ।
Publish Date: Mon, 27 Jul 2026 11:39 AM (IST)
Updated Date: Mon, 27 Jul 2026 11:42 AM (IST)
ਨਵੀਂ ਦਿੱਲੀ। ਕੀ ਤੁਹਾਨੂੰ ਵੀ ਦਿਨ-ਰਾਤ ਆਪਣੀ ਧੀ ਦੇ ਵਿਆਹ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ? ਭਾਵੇਂ ਤੁਹਾਡੀ ਧੀ ਛੋਟੀ ਹੋਵੇ ਪਰ ਕੀ ਤੁਸੀਂ ਵੀ ਵਿਆਹ ਦੇ ਖਰਚਿਆਂ ਬਾਰੇ ਸੋਚ ਕੇ ਪਰੇਸ਼ਾਨ ਹੋ ਜਾਂਦੇ ਹੋ ਅਤੇ ਬਚਤ ਦਾ ਕੁਝ ਪੈਸਾ ਕਿਸੇ ਸੁਰੱਖਿਅਤ ਜਗ੍ਹਾ 'ਤੇ ਨਿਵੇਸ਼ ਕਰਨਾ ਚਾਹੁੰਦੇ ਹੋ, ਜਿੱਥੋਂ ਵਧੀਆ ਰਿਟਰਨ ਮਿਲ ਸਕੇ? ਤਾਂ ਇਹ ਖ਼ਬਰ ਤੁਹਾਡੇ ਲਈ ਹੈ।
ਦਰਅਸਲ, ਭਾਵੇਂ ਬੱਚਿਆਂ ਦਾ ਵਿਆਹ ਹੋਵੇ ਜਾਂ ਪੜ੍ਹਾਈ, ਹਰ ਮਾਂ-ਬਾਪ ਨੂੰ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਸਤਾਉਂਦੀ ਰਹਿੰਦੀ ਹੈ। ਕਈ ਲੋਕ ਬਚਤ ਕਰਨ ਲਈ ਸ਼ੇਅਰ ਬਾਜ਼ਾਰ ਵੱਲ ਰੁਖ਼ ਕਰਦੇ ਹਨ ਤਾਂ ਕੁਝ ਐੱਫ਼.ਡੀ. (FD) ਵਰਗੇ ਸੁਰੱਖਿਅਤ ਆਪਸ਼ਨ ਨੂੰ ਚੁਣਦੇ ਹਨ ਪਰ ਐੱਫ਼.ਡੀ. ਨਾਲ ਜਾਣ ਵਾਲੇ ਲੋਕਾਂ ਦੇ ਮਨ ’ਚ ਕਈ ਵਾਰ ਇਹ ਸ਼ੱਕ ਰਹਿੰਦਾ ਹੈ ਕਿ ਇੱਕ ਵੱਡੀ ਐੱਫ਼.ਡੀ. ਨਾਲ ਉਨ੍ਹਾਂ ਦਾ ਵੱਡਾ ਫੰਡ ਤਿਆਰ ਹੋਵੇਗਾ ਜਾਂ ਫਿਰ ਛੋਟੀਆਂ-ਛੋਟੀਆਂ ਕਈ ਐੱਫ਼.ਡੀ. ਨਾਲ? ਆਓ ਅਜਿਹੇ ਵਿੱਚ ਤੁਹਾਨੂੰ ਪੂਰੇ ਹਿਸਾਬ-ਕਿਤਾਬ (ਕੈਲਕੁਲੇਸ਼ਨ) ਰਾਹੀਂ ਸਮਝਾਉਂਦੇ ਹਾਂ ਕਿ ₹10 ਲੱਖ ਦੀ ਇੱਕ ਐੱਫ਼.ਡੀ. ਜਾਂ ₹1-₹1 ਲੱਖ ਦੀਆਂ 10 ਐੱਫ਼.ਡੀ., ਕਿਹੜੀ ਤੁਹਾਡੇ ਲਈ ਫ਼ਾਇਦੇਮੰਦ ਹੈ।
ਕੀ ਹੁੰਦੀ ਹੈ ਐੱਫ਼.ਡੀ. (FD)?
ਐੱਫ਼.ਡੀ. ਦਾ ਮਤਲਬ ਫਿਕਸਡ ਡਿਪਾਜ਼ਿਟ (Fixed Deposit) ਹੁੰਦਾ ਹੈ। ਜਿੱਥੇ ਨਿਵੇਸ਼ਕ ਬੈਂਕ ਜਾਂ ਫਿਰ ਪੋਸਟ ਆਫ਼ਿਸ ਵਰਗੀ ਜਗ੍ਹਾ 'ਤੇ ਕੁਝ ਸਮੇਂ ਲਈ ਪੈਸਾ ਇੱਕ ਖਾਤੇ ’ਚ ਲੌਕ ਕਰ ਦਿੰਦੇ ਹਨ। ਖਾਤੇ ’ਚ ਲੌਕ ਕੀਤੇ ਗਏ ਪੈਸੇ 'ਤੇ ਤੁਹਾਨੂੰ ਤੈਅ ਵਿਆਜ ਮਿਲਦਾ ਹੈ ਅਤੇ ਫਿਰ ਮੈਚਿਓਰਿਟੀ 'ਤੇ ਤੁਹਾਨੂੰ ਵਿਆਜ ਸਮੇਤ ਪੂਰੀ ਰਕਮ ਵਾਪਸ ਮਿਲ ਜਾਂਦੀ ਹੈ। ਐੱਫ਼.ਡੀ. ’ਚ ਭਾਵੇਂ ਵਿਆਜ ਘੱਟ ਮਿਲਦਾ ਹੈ ਪਰ ਉਹ ਸ਼ੇਅਰ ਬਾਜ਼ਾਰ ਨਾਲੋਂ ਜ਼ਿਆਦਾ ਸੁਰੱਖਿਅਤ ਰਹਿੰਦੀ ਹੈ।
₹10 ਲੱਖ ਦੀ ਇੱਕ ਐੱਫ਼.ਡੀ. ਦੇ ਫ਼ਾਇਦੇ
ਜੇਕਰ ਤੁਸੀਂ 10 ਲੱਖ ਰੁਪਏ ਦੀ ਰਕਮ ਇੱਕਠੀ 10 ਸਾਲਾਂ ਲਈ 7% ਸਾਲਾਨਾ ਵਿਆਜ 'ਤੇ ਜਮ੍ਹਾਂ ਕਰਦੇ ਹੋ, ਤਾਂ ਮੈਚਿਓਰਿਟੀ 'ਤੇ ਤੁਹਾਨੂੰ ਲਗਭਗ 19.67 ਲੱਖ ਰੁਪਏ ਮਿਲਣਗੇ। ਇਸ ਦਾ ਫ਼ਾਇਦਾ ਇਹ ਹੋਵੇਗਾ ਕਿ ਤੁਹਾਨੂੰ ਸਿਰਫ਼ ਇੱਕ ਹੀ ਬੈਂਕ ਖਾਤਾ ਸੰਭਾਲਣਾ ਪਵੇਗਾ, ਇੱਕ ਹੀ ਮੈਚਿਓਰਿਟੀ ਤਾਰੀਖ਼ ਯਾਦ ਰੱਖਣੀ ਪਵੇਗੀ ਅਤੇ ਕਾਗਜ਼ੀ ਕਾਰਵਾਈ ਵੀ ਬਹੁਤ ਘੱਟ ਰਹੇਗੀ।
ਪਰ, ਜੇਕਰ ਮੈਚਿਓਰਿਟੀ ਤੋਂ ਪਹਿਲਾਂ ਤੁਹਾਨੂੰ ਅਚਾਨਕ ਕੁਝ ਰੁਪਿਆਂ ਦੀ ਲੋੜ ਪੈ ਗਈ, ਤਾਂ ਤੁਹਾਨੂੰ ਪੂਰੀ ਦੀ ਪੂਰੀ 10 ਲੱਖ ਰੁਪਏ ਦੀ ਐੱਫ਼.ਡੀ. ਤੋੜਨੀ ਪਵੇਗੀ। ਇਸ 'ਤੇ ਬੈਂਕ ਤੁਹਾਡੇ 'ਤੇ ਪ੍ਰੀ-ਮੈਚਿਓਰ ਵਿਡ੍ਰਾਅਲ ਪੈਨਲਟੀ ਲਗਾਏਗਾ, ਜਿਸ ਨਾਲ ਤੁਹਾਡੇ ਵਿਆਜ ਦਾ ਨੁਕਸਾਨ ਹੋਵੇਗਾ। ਉੱਥੇ ਹੀ ਜੇਕਰ ਬੈਂਕ ਡੁੱਬਦਾ ਹੈ ਤਾਂ, DICGC ਦੇ ਨਿਯਮਾਂ ਮੁਤਾਬਕ ਤੁਹਾਨੂੰ ਸਿਰਫ਼ ₹5 ਲੱਖ ਤੱਕ ਦਾ ਹੀ ਬੀਮਾ (Insurance) ਮਿਲੇਗਾ।
₹1-₹1 ਲੱਖ ਦੀਆਂ 10 ਐੱਫ਼.ਡੀ. ਦੇ ਫ਼ਾਇਦੇ
ਜੇਕਰ ਤੁਸੀਂ ਛੋਟੀਆਂ-ਛੋਟੀਆਂ ਐੱਫ਼.ਡੀ. ਕਰਵਾਉਂਦੇ ਹੋ ਤਾਂ ਵੀ ਔਸਤ ਵਿਆਜ ਤੁਹਾਨੂੰ 7% ਹੀ ਮਿਲੇਗਾ ਪਰ ਛੋਟੀ ਐੱਫ਼.ਡੀ. ਕਰਵਾਉਣ ਨਾਲ ਤੁਹਾਨੂੰ ਐਮਰਜੈਂਸੀ ਵਿੱਚ ਪਰੇਸ਼ਾਨੀ ਨਹੀਂ ਹੋਵੇਗੀ। ਵੱਡੀ ਐੱਫ਼.ਡੀ. ਤੁੜਵਾਉਣ ਦੀ ਬਜਾਏ ਤੁਸੀਂ ਇੱਕ ਜਾਂ ਦੋ ਐੱਫ਼.ਡੀ. ਹੀ ਤੁੜਵਾ ਸਕੋਗੇ। ਜਿਸ ਨਾਲ ਵਿਆਜ ਦਾ ਨੁਕਸਾਨ ਘੱਟ ਹੋਵੇਗਾ। ਉੱਥੇ ਹੀ ਜੇਕਰ ਇਨ੍ਹਾਂ ਐੱਫ਼.ਡੀ. ਨੂੰ ਵੱਖ-ਵੱਖ ਬੈਂਕਾਂ ਵਿੱਚ ਰੱਖੋਗੇ ਤਾਂ ਵੱਖ-ਵੱਖ ਵਿਆਜ ਦਰ ਦਾ ਫ਼ਾਇਦਾ ਮਿਲੇਗਾ, ਨਾਲ ਹੀ ਤੁਹਾਡੀ ਹਰ ਐੱਫ਼.ਡੀ. DICGC ਦੇ ਨਿਯਮਾਂ ਮੁਤਾਬਕ ਬੀਮਾਸ਼ੁਦਾ ਹੋਵੇਗੀ।
ਹਿਸਾਬ-ਕਿਤਾਬ ਨਾਲ ਸਮਝਿਆ ਜਾਵੇ ਤਾਂ ਜੇਕਰ ਤੁਸੀਂ 7 ਫ਼ੀਸਦੀ ਦੀ ਦਰ ਨਾਲ ਕਿਸੇ ਬੈਂਕ ਵਿੱਚ ₹1,00,000 ਜਮ੍ਹਾਂ ਕਰਦੇ ਹੋ ਤਾਂ 10 ਸਾਲ ਬਾਅਦ ਉਹ ₹2,00,160 ਹੋ ਜਾਣਗੇ। ਅਤੇ ਇਹੀ ਰਕਮ 10 ਐੱਫ਼.ਡੀ. ਲਈ ਲਗਪਗ ₹20 ਲੱਖ ਤੋਂ ਜ਼ਿਆਦਾ ਹੋਵੇਗੀ। ਯਾਨੀ ਕਿ ਛੋਟੀਆਂ-ਛੋਟੀਆਂ ਐੱਫ਼.ਡੀ. ਕਰਵਾਉਣ ਵਿੱਚ ਤੁਹਾਨੂੰ ਥੋੜ੍ਹਾ-ਬਹੁਤ ਵਾਧੂ ਫ਼ਾਇਦਾ ਮਿਲ ਸਕਦਾ ਹੈ।
ਤੁਹਾਡੇ ਲਈ ਕਿਹੜਾ ਰਸਤਾ ਸਹੀ ਹੈ?
ਸਿੰਗਲ ਐੱਫ਼.ਡੀ. ਉਨ੍ਹਾਂ ਲਈ ਸਹੀ ਹੈ ਜੋ ਵਾਰ-ਵਾਰ ਰੀਨਿਊਅਲ ਦੇ ਝੰਜਟ ਤੋਂ ਬਚਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਮੈਚਿਓਰਿਟੀ ਤੋਂ ਪਹਿਲਾਂ ਪੈਸਿਆਂ ਦੀ ਲੋੜ ਨਹੀਂ ਪਵੇਗੀ। ਉੱਥੇ ਹੀ ਮਲਟੀਪਲ ਐੱਫ਼.ਡੀ. ਉਨ੍ਹਾਂ ਲਈ ਵਧੀਆ ਆਪਸ਼ਨ ਹਨ ਜੋ ਆਪਣੀ ਜਮ੍ਹਾਂ ਪੂੰਜੀ ਵਿੱਚ ਲਚਕਦਾਰਤਾ ਚਾਹੁੰਦੇ ਹਨ, ਐਮਰਜੈਂਸੀ ਫੰਡ ਦੀ ਗੁੰਜਾਇਸ਼ ਰੱਖਣਾ ਚਾਹੁੰਦੇ ਹਨ ਅਤੇ ਸੁਰੱਖਿਅਤ ਦਾਅ ਖੇਡਣਾ ਪਸੰਦ ਕਰਦੇ ਹਨ।