- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
NSE IPO ਦਾ ਅਲਾਟਮੈਂਟ 22 ਸਤੰਬਰ ਨੂੰ ਫਾਈਨਲ ਹੋਣ ਦੀ ਉਮੀਦ ਹੈ ਤੇ IPO ਦੀ ਲਿਸਟਿੰਗ 24 ਸਤੰਬਰ ਨੂੰ ਹੋ ਸਕਦੀ ਹੈ। ਐਕਸਚੇਂਜ ਆਪਣੇ ਯੋਗ ਕਰਮਚਾਰੀਆਂ ਨੂੰ ਪ੍ਰਤੀ ਸ਼ੇਅਰ ₹170 ਦੀ ਛੂਟ ਦੇਵੇਗਾ।

ਨਵੀਂ ਦਿੱਲੀ : ਨੈਸ਼ਨਲ ਸਟਾਕ ਐਕਸਚੇਂਜ (NSE IPO Price) 17 ਸਤੰਬਰ ਨੂੰ ਸਬਸਕ੍ਰਿਪਸ਼ਨ ਲਈ ਆਪਣਾ ਇਨੀਸ਼ੀਅਲ ਪਬਲਿਕ ਆਫਰਿੰਗ (IPO) ਲਾਂਚ ਕਰੇਗਾ। ਤਿੰਨ ਦਿਨਾਂ ਬਾਅਦ NSE IPO 21 ਸਤੰਬਰ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕਾਂ ਲਈ ਬੋਲੀ 16 ਸਤੰਬਰ ਨੂੰ ਲਗਾਈ ਜਾਵੇਗੀ। NSE ਦੇ ਰੈੱਡ ਹੈਰਿੰਗ ਪ੍ਰਾਸਪੈਕਟਸ (RHP) ਮੁਤਾਬਕ, NSE IPO ਦਾ ਪ੍ਰਾਈਸ ਬੈਂਡ ₹1,700 ਤੋਂ ₹1,785 ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। IPO ਦਾ ਲਾਟ ਸਾਈਜ਼ 8 ਸ਼ੇਅਰਾਂ ਦਾ ਹੈ ਤੇ ਇੱਕ ਰਿਟੇਲ ਨਿਵੇਸ਼ਕ ਲਈ ਘੱਟੋ-ਘੱਟ ਨਿਵੇਸ਼ ਰਕਮ ₹14,280 ਹੈ। ਇਹ ਇਸ਼ੂ ਪੂਰੀ ਤਰ੍ਹਾਂ ਮੌਜੂਦਾ ਸ਼ੇਅਰਧਾਰਕਾਂ ਵੱਲੋਂ 12,64,36,650 ਇਕੁਇਟੀ ਸ਼ੇਅਰਾਂ ਦੀ ਵਿਕਰੀ ਦਾ ਆਫਰ (OFS) ਹੈ, ਜਦਕਿ ਪਹਿਲਾਂ 14.9 ਕਰੋੜ ਸ਼ੇਅਰਾਂ ਦੀ ਯੋਜਨਾ ਸੀ। ਪ੍ਰਾਈਸ ਬੈਂਡ ਦੇ ਉੱਪਰੀ ਪੱਧਰ ’ਤੇ NSE IPO ਦਾ ਕੁੱਲ ਆਕਾਰ ₹22,568.94 ਕਰੋੜ ਹੈ। ਪ੍ਰਸਤਾਵਿਤ OFS ਨੂੰ ਪਿਛਲੀ ਯੋਜਨਾ ਦੇ ਮੁਕਾਬਲੇ ਘਟਾ ਦਿੱਤਾ ਗਿਆ ਹੈ, ਜਿਸ ਕਾਰਨ ਕੁੱਲ ਇਸ਼ੂ ਸਾਈਜ਼ ਸ਼ੁਰੂਆਤੀ ਅਨੁਮਾਨਿਤ ₹30,000 ਕਰੋੜ ਤੋਂ ਘੱਟ ਹੋ ਗਿਆ ਹੈ। NSE IPO ਦਾ ਅਲਾਟਮੈਂਟ 22 ਸਤੰਬਰ ਨੂੰ ਫਾਈਨਲ ਹੋਣ ਦੀ ਉਮੀਦ ਹੈ ਤੇ IPO ਦੀ ਲਿਸਟਿੰਗ 24 ਸਤੰਬਰ ਨੂੰ ਹੋ ਸਕਦੀ ਹੈ। ਐਕਸਚੇਂਜ ਆਪਣੇ ਯੋਗ ਕਰਮਚਾਰੀਆਂ ਨੂੰ ਪ੍ਰਤੀ ਸ਼ੇਅਰ ₹170 ਦੀ ਛੂਟ ਦੇਵੇਗਾ।
NSE IPO ਦੀਆਂ 6 ਮੁੱਖ ਗੱਲਾਂ ਇੱਕ-ਇੱਕ ਲਾਈਨ ’ਚ
1. NSE IPO ਦੀਆਂ ਤਾਰੀਖਾਂ
ਸਬਸਕ੍ਰਿਪਸ਼ਨ 17 ਸਤੰਬਰ ਨੂੰ ਸ਼ੁਰੂ ਹੋਵੇਗਾ ਤੇ 21 ਸਤੰਬਰ ਨੂੰ ਬੰਦ ਹੋਵੇਗਾ। ਐਂਕਰ ਨਿਵੇਸ਼ਕਾਂ ਲਈ ਬੋਲੀ 16 ਸਤੰਬਰ ਨੂੰ ਹੋਵੇਗੀ।
2. NSE IPO ਪ੍ਰਾਈਸ ਬੈਂਡ
ਪ੍ਰਤੀ ਸ਼ੇਅਰ ਕੀਮਤ ₹1,700 ਤੋਂ ₹1,785 ਦੇ ਵਿਚਕਾਰ ਤੈਅ ਕੀਤੀ ਗਈ ਹੈ।
3. NSE IPO ਲਾਟ ਸਾਈਜ਼
ਲਾਟ ਸਾਈਜ਼ 8 ਸ਼ੇਅਰਾਂ ਦਾ ਹੈ, ਇਸ ਲਈ ਰਿਟੇਲ ਨਿਵੇਸ਼ਕਾਂ ਨੂੰ ਘੱਟੋ-ਘੱਟ ₹14,280 ਦਾ ਨਿਵੇਸ਼ ਕਰਨਾ ਪਵੇਗਾ।
4. NSE ਅਲਾਟਮੈਂਟ ਤੇ ਲਿਸਟਿੰਗ
ਸ਼ੇਅਰਾਂ ਦਾ ਅਲਾਟਮੈਂਟ 22 ਸਤੰਬਰ ਨੂੰ ਹੋਣ ਦੀ ਉਮੀਦ ਹੈ ਤੇ ਲਿਸਟਿੰਗ 24 ਸਤੰਬਰ ਨੂੰ ਹੋ ਸਕਦੀ ਹੈ।
5. NSE IPO ਦੀ ਕਿਸਮ ਤੇ ਸਾਈਜ਼
ਇਹ ਪੂਰੀ ਤਰ੍ਹਾਂ ‘ਆਫਰ ਫਾਰ ਸੇਲ’ (OFS) ਹੈ, ਜਿਸ ਦਾ ਕੁੱਲ ਆਕਾਰ ਲਗਭਗ ₹22,568.94 ਕਰੋੜ ਹੈ, ਜੋ ਪਹਿਲਾਂ ਦੇ ਅਨੁਮਾਨਾਂ ਨਾਲੋਂ ਘੱਟ ਹੈ।
6. NSE GMP ਤੇ ਸੰਭਾਵਿਤ ਮੁਨਾਫਾ
ਮੌਜੂਦਾ ਗ੍ਰੇ ਮਾਰਕੀਟ ਪ੍ਰੀਮੀਅਮ (GMP) ₹191 ਹੈ। ਇਸ ਨਾਲ ਲਗਭਗ ₹1,976 ਦੀ ਸੰਭਾਵਿਤ ਲਿਸਟਿੰਗ ਕੀਮਤ ਦਾ ਸੰਕੇਤ ਮਿਲਦਾ ਹੈ, ਜੋ ਕਰੀਬ 10.70 ਫੀਸਦੀ ਦੇ ਲਿਸਟਿੰਗ ਗੇਨ ਦੇ ਬਰਾਬਰ ਹੋ ਸਕਦਾ ਹੈ।
ਕੌਣ ਹਨ ਲੀਡ ਮੈਨੇਜਰ?
ਕੋਟਕ ਮਹਿੰਦਰਾ ਕੈਪੀਟਲ ਕੰਪਨੀ ਲਿਮਟਿਡ ਬੁੱਕ ਰਨਿੰਗ ਲੀਡ ਮੈਨੇਜਰ ਹੈ, ਜਦਕਿ MUFG ਇਨਟਾਈਮ ਇੰਡੀਆ ਪ੍ਰਾਈਵੇਟ ਲਿਮਟਿਡ NSE IPO ਦਾ ਰਜਿਸਟਰਾਰ ਹੈ। RHP ਦੇ ਮੁਤਾਬਕ, ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਪ੍ਰਸਤਾਵਿਤ OFS ਨੂੰ 2.47 ਕਰੋੜ ਸ਼ੇਅਰਾਂ ਤੋਂ ਘਟਾ ਕੇ ਲਗਭਗ 1.60 ਕਰੋੜ ਸ਼ੇਅਰ ਕਰ ਦਿੱਤਾ ਹੈ। ਉੱਥੇ ਹੀ ਮੌਰਗਨ ਸਟੈਨਲੀ ਸਟ੍ਰੈਟੇਜਿਕ (ਮੌਰੀਸ਼ਸ) ਲਿਮਟਿਡ ਨੇ ਆਪਣੇ ਆਫਰ ਨੂੰ 1.6 ਕਰੋੜ ਸ਼ੇਅਰਾਂ ਤੋਂ ਘਟਾ ਕੇ 1.1 ਕਰੋੜ ਸ਼ੇਅਰ ਕਰ ਦਿੱਤਾ ਹੈ। ਬੈਂਕ ਆਫ ਬੜੌਦਾ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਤੇ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਨੇ ਵੀ ਆਪਣੀ ਪ੍ਰਸਤਾਵਿਤ ਸ਼ੇਅਰ ਵਿਕਰੀ ਘਟਾ ਦਿੱਤੀ ਹੈ। SBI ਕੈਪੀਟਲ ਮਾਰਕੀਟਸ ਲਿਮਟਿਡ RHP ’ਚ ਇੱਕ ਨਵਾਂ ਵੇਚਣ ਵਾਲਾ ਸ਼ੇਅਰਧਾਰਕ ਹੈ। ਕਿਉਂਕਿ NSE IPO ਪੂਰੀ ਤਰ੍ਹਾਂ OFS ਹੈ, ਇਸ ਲਈ ਸ਼ੇਅਰਾਂ ਦੀ ਵਿਕਰੀ ਤੋਂ ਪ੍ਰਾਪਤ ਰਕਮ ਵੇਚਣ ਵਾਲੇ ਸ਼ੇਅਰਧਾਰਕਾਂ ਨੂੰ ਮਿਲੇਗੀ, NSE ਨੂੰ ਨਹੀਂ। ਪਿਛਲੇ ਹਫ਼ਤੇ ਮਾਰਕੀਟ ਰੈਗੂਲੇਟਰ ਸੇਬੀ (SEBI) ਨੇ NSE ਨੂੰ ਆਪਣੇ ਪਬਲਿਕ ਇਸ਼ੂ ਨਾਲ ਅੱਗੇ ਵਧਣ ਦੀ ਮਨਜ਼ੂਰੀ ਦਿੱਤੀ ਸੀ।
NSE IPO GMP Today: ਪ੍ਰਾਈਸ ਬੈਂਡ ਆਉਣ ਤੋਂ ਬਾਅਦ ਕਿੰਨਾ ਪਹੁੰਚਿਆ GMP?
ਮਾਰਕੀਟ ’ਤੇ ਨਜ਼ਰ ਰੱਖਣ ਵਾਲਿਆਂ ਮੁਤਾਬਕ, ਸ਼ੁੱਕਰਵਾਰ ਨੂੰ ਨੈਸ਼ਨਲ ਸਟਾਕ ਐਕਸਚੇਂਜ ਆਫ ਇੰਡੀਆ ਲਿਮਟਿਡ ਦੇ ਅਨਲਿਸਟਿਡ ਸ਼ੇਅਰਾਂ ਦਾ ਗ੍ਰੇ ਮਾਰਕੀਟ ਪ੍ਰੀਮੀਅਮ (GMP) ₹191 ਪ੍ਰਤੀ ਸ਼ੇਅਰ ਸੀ। IPO ਦੀ ਉੱਪਰੀ ਕੀਮਤ ₹1,785 ਦੇ ਆਧਾਰ ’ਤੇ GMP ਤੋਂ ਪ੍ਰਤੀ ਸ਼ੇਅਰ ਲਗਭਗ ₹1,976 ਦੀ ਸੰਭਾਵਿਤ ਲਿਸਟਿੰਗ ਕੀਮਤ ਦਾ ਸੰਕੇਤ ਮਿਲਦਾ ਹੈ, ਜੋ ਲਗਭਗ 10.70 ਫੀਸਦੀ ਦਾ ਲਿਸਟਿੰਗ ਗੇਨ ਹੈ। ਹਾਲਾਂਕਿ, ਨਿਵੇਸ਼ਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਗ੍ਰੇ ਮਾਰਕੀਟ ਇੱਕ ਗੈਰ-ਰਸਮੀ ਬਾਜ਼ਾਰ ਹੈ ਤੇ ਨਿਵੇਸ਼ਕਾਂ ਦੀ ਧਾਰਣਾ ਦੇ ਆਧਾਰ ’ਤੇ GMP ’ਚ ਬਦਲਾਅ ਹੁੰਦਾ ਰਹਿੰਦਾ ਹੈ।