- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Kia ਵੱਲੋਂ ਕੰਮਪੈਕਟ SUV ਦੇ ਤੌਰ ’ਤੇ Kia Sonet ਦੀ ਵਿਕਰੀ ਕੀਤੀ ਜਾਂਦੀ ਹੈ। ਇਸ ਮਹੀਨੇ ਇਸ ਗੱਡੀ ’ਤੇ 50 ਹਜ਼ਾਰ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। Kia Sonet ਦੀ ਐਕਸ-ਸ਼ੋਰੂਮ ਕੀਮਤ 7.41 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।

ਆਟੋ ਡੈਸਕ, ਨਵੀਂ ਦਿੱਲੀ : ਭਾਰਤੀ ਬਾਜ਼ਾਰ ’ਚ ਕੰਮਪੈਕਟ SUV ਤੋਂ ਲੈ ਕੇ ਪ੍ਰੀਮੀਅਮ MPV ਸੈਗਮੈਂਟ ਤੱਕ Kia ਵੱਲੋਂ ਕਈ ਵਾਹਨਾਂ ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਵੱਲੋਂ ਇਸ ਮਹੀਨੇ ਆਪਣੀਆਂ ਕਾਰਾਂ ’ਤੇ ਲੱਖਾਂ ਰੁਪਏ ਤੱਕ ਦੇ Discount Offers ਦਿੱਤੇ ਜਾ ਰਹੇ ਹਨ। Kia ਵੱਲੋਂ ਇਸ ਮਹੀਨੇ ਕਿਸ ਗੱਡੀ ’ਤੇ ਕਿਸ ਤਰ੍ਹਾਂ ਦੀ ਛੂਟ ਦਿੱਤੀ ਜਾ ਰਹੀ ਹੈ, ਆਓ ਜਾਣਦੇ ਹਾਂ।
Kia Sonet ’ਤੇ ਕੀ ਹੈ ਆਫਰ?
Kia ਵੱਲੋਂ ਕੰਮਪੈਕਟ SUV ਦੇ ਤੌਰ ’ਤੇ Kia Sonet ਦੀ ਵਿਕਰੀ ਕੀਤੀ ਜਾਂਦੀ ਹੈ। ਇਸ ਮਹੀਨੇ ਇਸ ਗੱਡੀ ’ਤੇ 50 ਹਜ਼ਾਰ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। Kia Sonet ਦੀ ਐਕਸ-ਸ਼ੋਰੂਮ ਕੀਮਤ 7.41 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Kia Syros ’ਤੇ ਵੀ ਹੋਵੇਗੀ ਬਚਤ
Kia ਦੀ ਦੂਜੀ ਕੰਮਪੈਕਟ SUV Syros ਨੂੰ ਇਸ ਮਹੀਨੇ ਖਰੀਦਣ ’ਤੇ ਵੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। ਨਿਰਮਾਤਾ ਵੱਲੋਂ ਇਸ SUV ਨੂੰ ਖਰੀਦਣ ’ਤੇ 35 ਹਜ਼ਾਰ ਰੁਪਏ ਤੱਕ ਦੀ ਬਚਤ ਦਾ ਮੌਕਾ ਦਿੱਤਾ ਜਾ ਰਿਹਾ ਹੈ। Kia Syros ਦੀ ਐਕਸ-ਸ਼ੋਰੂਮ ਕੀਮਤ 8.42 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Kia Carens Clavis ’ਤੇ ਕਿੰਨੀ ਹੋਵੇਗੀ ਬਚਤ?
Kia ਵੱਲੋਂ ਬਜਟ MPV ਦੇ ਤੌਰ ’ਤੇ Carens Clavis ਦੀ ਵਿਕਰੀ ਕੀਤੀ ਜਾਂਦੀ ਹੈ। ਨਿਰਮਾਤਾ ਵੱਲੋਂ ਇਸ MPV ਦੇ ICE ਵੈਰੀਐਂਟਸ ’ਤੇ 1.20 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। Kia Carens Clavis ਦੀ ਐਕਸ-ਸ਼ੋਰੂਮ ਕੀਮਤ 11.39 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ EV ਵਰਜ਼ਨ ’ਤੇ ਇਸ ਮਹੀਨੇ 55 ਹਜ਼ਾਰ ਰੁਪਏ ਤੱਕ ਦੇ ਆਫਰ ਮਿਲ ਰਹੇ ਹਨ।
Kia Carens ’ਤੇ ਕਿੰਨੀ ਹੋਵੇਗੀ ਬਚਤ?
Kia ਵੱਲੋਂ MPV ਸੈਗਮੈਂਟ ’ਚ Carens ਦੀ ਵਿਕਰੀ ਵੀ ਕੀਤੀ ਜਾਂਦੀ ਹੈ। ਇਸ ਮਹੀਨੇ ਇਸ MPV ’ਤੇ 35 ਹਜ਼ਾਰ ਰੁਪਏ ਤੱਕ ਦੀ ਵੱਧ ਤੋਂ ਵੱਧ ਬਚਤ ਕੀਤੀ ਜਾ ਸਕਦੀ ਹੈ। Kia Carens ਦੀ ਐਕਸ-ਸ਼ੋਰੂਮ ਕੀਮਤ 11.12 ਲੱਖ ਰੁਪਏ ਹੈ।
Kia Carnival ’ਤੇ ਵੀ ਹੋਵੇਗੀ ਬਚਤ
Kia ਵੱਲੋਂ ਪ੍ਰੀਮੀਅਮ MPV ਦੇ ਤੌਰ ’ਤੇ Kia Carnival ਨੂੰ ਵਿਕਰੀ ਲਈ ਉਪਲਬਧ ਕਰਵਾਇਆ ਜਾਂਦਾ ਹੈ। ਇਸ ਮਹੀਨੇ ਇਸ ਗੱਡੀ ਨੂੰ ਖਰੀਦਣ ’ਤੇ ਸਭ ਤੋਂ ਵੱਧ ਬਚਤ ਕੀਤੀ ਜਾ ਸਕਦੀ ਹੈ। ਇਸ ਨੂੰ ਖਰੀਦਣ ’ਤੇ 1.50 ਲੱਖ ਰੁਪਏ ਤੱਕ ਦੀ ਬਚਤ ਕੀਤੀ ਜਾ ਸਕਦੀ ਹੈ। Kia Carnival ਦੀ ਐਕਸ-ਸ਼ੋਰੂਮ ਕੀਮਤ 59.65 ਲੱਖ ਰੁਪਏ ਹੈ।