ਕੀ ਤੁਹਾਡਾ ਵੀ ਤਾਂ ਨਹੀਂ ਫਸਿਆ ਹੋਇਆ ਬਿਨਾਂ ਦਾਅਵੇ ਵਾਲਾ ਪੈਸਾ? ਨਵੇਂ ਪੋਰਟਲ 'ਤੇ ਇੰਝ ਕਰੋ ਅਪਲਾਈ; ਫਟਾਫਟ ਹੋਵੇਗਾ ਕੰਮ
ਵਿੱਤ ਮੰਤਰਾਲੇ ਨੇ ਹਾਲ ਹੀ ਵਿੱਚ ਬਿਨਾਂ ਦਾਅਵੇ ਵਾਲੀਆਂ ਸੰਪਤੀਆਂ ਦੀ ਖੋਜ ਲਈ ਇੱਕ ਨਵਾਂ ਇੰਟੀਗ੍ਰੇਟਿਡ ਪੋਰਟਲ ਲਾਂਚ ਕੀਤਾ ਹੈ। ਇਸ ਇੱਕੋ ਪੋਰਟਲ 'ਤੇ ਬੈਂਕ ਡਿਪਾਜ਼ਿਟ, ਬੀਮਾ ਦਾਅਵੇ, ਸ਼ੇਅਰ ਅਤੇ ਮਿਊਚਲ ਫੰਡਾਂ ਦੀ ਤਲਾਸ਼ ਕੀਤੀ ਜਾ ਸਕਦੀ ਹੈ।
Publish Date: Tue, 02 Jun 2026 12:39 PM (IST)
Updated Date: Tue, 02 Jun 2026 12:46 PM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਵਿੱਤ ਮੰਤਰਾਲੇ ਨੇ ਹਾਲ ਹੀ ਵਿੱਚ ਬਿਨਾਂ ਦਾਅਵੇ ਵਾਲੀਆਂ ਸੰਪਤੀਆਂ ਦੀ ਖੋਜ ਲਈ ਇੱਕ ਨਵਾਂ ਇੰਟੀਗ੍ਰੇਟਿਡ ਪੋਰਟਲ ਲਾਂਚ ਕੀਤਾ ਹੈ। ਇਸ ਇੱਕੋ ਪੋਰਟਲ 'ਤੇ ਬੈਂਕ ਡਿਪਾਜ਼ਿਟ, ਬੀਮਾ ਦਾਅਵੇ, ਸ਼ੇਅਰ ਅਤੇ ਮਿਊਚਲ ਫੰਡਾਂ ਦੀ ਤਲਾਸ਼ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਪੋਰਟਲ 'ਤੇ ਬਿਨਾਂ ਦਾਅਵੇ ਵਾਲੀ ਸੰਪਤੀ ਦੀ ਖੋਜ ਕਰਨ ਦਾ ਤਰੀਕਾ ਕੀ ਹੈ।
- ਸਭ ਤੋਂ ਪਹਿਲਾਂ ਪੋਰਟਲ www.unclaimedassetsportal.in 'ਤੇ ਜਾਓ।
- ਇਸ ਪੋਰਟਲ 'ਤੇ ਤੁਹਾਨੂੰ ਚਾਰ ਵੱਖ-ਵੱਖ ਸੈਕਸ਼ਨ ਮਿਲਣਗੇ, ਜਿਸ ਵਿੱਚ ਬੈਂਕ ਜਮ੍ਹਾ, ਬੀਮਾ ਦਾਅਵਾ, ਸ਼ੇਅਰ, ਡਿਵੀਡੈਂਡ ਅਤੇ ਮਿਊਚਲ ਫੰਡ ਸ਼ਾਮਲ ਹਨ।
- ਹੁਣ ਤੁਸੀਂ ਜਿਸ ਸੈਕਸ਼ਨ ਵਿੱਚ ਖੋਜ ਕਰਨਾ ਚਾਹੁੰਦੇ ਹੋ, ਉਸ ਦੀ ਚੋਣ ਕਰਕੇ ਅੱਗੇ ਦੀ ਪ੍ਰਕਿਰਿਆ ਪੂਰੀ ਕਰੋ।
ਮਿਊਚਲ ਫੰਡ ਖੋਜਣ ਦੀ ਪ੍ਰਕਿਰਿਆ
- ਸਭ ਤੋਂ ਪਹਿਲਾਂ ਆਪਣੇ ਪੈਨ (PAN) ਨੰਬਰ ਦੀ ਜਾਣਕਾਰੀ ਦਿਓ ਅਤੇ ਇਸ ਤੋਂ ਬਾਅਦ ਈ-ਮੇਲ ਜਾਂ ਫ਼ੋਨ ਨੰਬਰ ਦੀ ਜਾਣਕਾਰੀ ਭਰੋ।
- ਫਿਰ ਆਪਣੇ ਮੋਬਾਈਲ 'ਤੇ ਆਇਆ ਵਨ ਟਾਈਮ ਪਾਸਵਰਡ (OTP) ਐਂਟਰ ਕਰੋ, ਜਿਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ੍ਹੇਗਾ। ਇੱਥੇ ਸਭ ਤੋਂ ਉੱਪਰ ਵਾਲੇ ਬਾਕਸ ਵਿੱਚ ਆਪਣਾ ਨਾਂ ਦਰਜ ਕਰੋ।
- ਇਸ ਤੋਂ ਬਾਅਦ ਦੋ ਵੱਖ-ਵੱਖ ਬਾਕਸਾਂ ਵਿੱਚ ਪੈਨ ਨੰਬਰ, ਈ-ਮੇਲ, ਮੋਬਾਈਲ ਨੰਬਰ, ਜਨਮ ਮਿਤੀ, ਬੈਂਕ ਖਾਤਾ, ਘਰ ਦਾ ਪਤਾ, ਨਾਮਜ਼ਦ ਵਿਅਕਤੀ (ਨਾਮਿਨੀ) ਦਾ ਨਾਂ, ਸ਼ਹਿਰ, ਪਿੰਨ ਨੰਬਰ ਆਦਿ ਜਾਣਕਾਰੀ ਮੰਗੀ ਜਾਵੇਗੀ।
- ਦੋਵਾਂ ਬਾਕਸਾਂ ਵਿੱਚੋਂ ਕੋਈ ਇੱਕ ਜਾਣਕਾਰੀ ਦੇ ਕੇ 'ਪ੍ਰੋਸੀਡ' 'ਤੇ ਕਲਿੱਕ ਕਰੋ। ਹੁਣ ਤੁਹਾਡੀ ਖੋਜ ਦੀ ਬੇਨਤੀ ਨੂੰ ਦਰਜ ਕਰ ਲਿਆ ਜਾਵੇਗਾ। ਇੱਥੇ ਤੁਸੀਂ ਆਪਣੀ ਬੇਨਤੀ ਨੂੰ ਟ੍ਰੈਕ ਵੀ ਕਰ ਸਕਦੇ ਹੋ।
- ਜੇਕਰ ਤੁਹਾਡਾ ਕੋਈ ਮਿਊਚਲ ਫੰਡ ਬਿਨਾਂ ਦਾਅਵੇ ਵਾਲਾ ਹੈ, ਤਾਂ ਉਸ ਦੀ ਜਾਣਕਾਰੀ ਸਾਹਮਣੇ ਆ ਜਾਵੇਗੀ।
- ਇਸੇ ਤਰ੍ਹਾਂ ਤੁਸੀਂ ਹੋਰ ਕਿਸਮਾਂ ਦੀ ਸੰਪਤੀ ਦੀ ਖੋਜ ਲਈ ਸਬੰਧਤ ਵਿਕਲਪ ਦੀ ਚੋਣ ਕਰੋ ਅਤੇ ਪੋਰਟਲ 'ਤੇ ਲੋੜੀਂਦੀ ਜਾਣਕਾਰੀ ਦੇ ਕੇ ਆਪਣੀ ਬਿਨਾਂ ਦਾਅਵੇ ਵਾਲੀ ਸੰਪਤੀ ਦੀ ਖੋਜ ਕਰ ਸਕਦੇ ਹੋ।
ਚਾਰ ਵੱਖ-ਵੱਖ ਪੋਰਟਲਾਂ ਦਾ ਸੁਮੇਲ
ਵਿੱਤ ਮੰਤਰਾਲੇ ਵੱਲੋਂ ਲਾਂਚ ਕੀਤੇ ਗਏ ਇਸ ਨਵੇਂ ਪੋਰਟਲ 'ਤੇ ਚਾਰ ਵੱਖ-ਵੱਖ ਪੋਰਟਲਾਂ ਦਾ ਸੁਮੇਲ ਕੀਤਾ ਗਿਆ ਹੈ।
ਬੈਂਕ ਜਮ੍ਹਾ ਦੀ ਖੋਜ ਲਈ ਆਰ.ਬੀ.ਆਈ. (RBI) ਦਾ 'ਉਦਗਮ' (UDGAM),
ਬੀਮਾ ਦਾਅਵਿਆਂ ਦੀ ਖੋਜ ਲਈ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (IRDAI) ਦਾ 'ਬੀਮਾ ਭਰੋਸਾ',
ਕੇਫਿਨਟੈਕ (KFintech) ਤੇ ਕੈਮਸ (CAMS) ਵੱਲੋਂ ਸੰਚਾਲਿਤ 'ਐੱਮ.ਐੱਫ. ਸੈਂਟਰਲ' (MF Central),
ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਵੱਲੋਂ ਸੰਚਾਲਿਤ 'ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਟੀ' (IEPFA) ਪੋਰਟਲ ਸ਼ਾਮਲ ਹਨ।
ਇਹ ਪੋਰਟਲ ਇੱਕੋ ਪਲੇਟਫਾਰਮ 'ਤੇ ਕਈ ਖੋਜ ਸੁਵਿਧਾਵਾਂ ਤੱਕ ਪਹੁੰਚ ਉਪਲਬਧ ਕਰਵਾ ਕੇ ਨਾਗਰਿਕਾਂ ਦੀ ਸਹੂਲਤ ਨੂੰ ਬਿਹਤਰ ਬਣਾਏਗਾ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਜਾਇਜ਼ ਵਿੱਤੀ ਸੰਪਤੀਆਂ ਨਾਲ ਫਿਰ ਤੋਂ ਜੋੜਨ ਦੀ ਦਿਸ਼ਾ ਵਿੱਚ ਚੱਲ ਰਹੇ ਯਤਨਾਂ ਨੂੰ ਮਜ਼ਬੂਤ ਕਰੇਗਾ। ਇਹ ਪੋਰਟਲ ਇੱਕ ਵਧੇਰੇ ਸੁਲਭ, ਪਾਰਦਰਸ਼ੀ ਅਤੇ ਨਾਗਰਿਕ-ਕੇਂਦ੍ਰਿਤ ਵਿੱਤੀ ਇਕੋਸਿਸਟਮ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।