- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਲਾਲ ਸਟ੍ਰੀਟ 'ਤੇ ਅੱਜ ਇੱਕੋ ਦਿਨ 6 ਮੇਨਬੋਰਡ ਕੰਪਨੀਆਂ ਦੇ Initial Public Offerings (IPO) ਸਬਸਕ੍ਰਿਪਸ਼ਨ ਲਈ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਅਜਿਹਾ ਨਜ਼ਾਰਾ 14 ਅਕਤੂਬਰ 1996 ਨੂੰ ਦੇਖਣ ਨੂੰ ਮਿਲਿਆ ਸੀ, ਜਦੋਂ ਇੱਕੋ ਸਮੇਂ 6 IPO ਬਾਜ਼ਾਰ ’ਚ ਆਏ ਸਨ।

ਬਿਜ਼ਨਸ ਡੈਸਕ, ਨਵੀਂ ਦਿੱਲੀ: ਭਾਰਤੀ ਸ਼ੇਅਰ ਬਾਜ਼ਾਰ ’ਚ ਬੁੱਧਵਾਰ, 9 ਸਤੰਬਰ ਨੂੰ ਇੱਕ ਇਤਿਹਾਸਕ ਦਿਨ ਦੇਖਣ ਨੂੰ ਮਿਲਿਆ, ਜਿਸ ਨੇ ਪਿਛਲੇ 30 ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਦਲਾਲ ਸਟ੍ਰੀਟ 'ਤੇ ਅੱਜ ਇੱਕੋ ਦਿਨ 6 ਮੇਨਬੋਰਡ ਕੰਪਨੀਆਂ ਦੇ Initial Public Offerings (IPO) ਸਬਸਕ੍ਰਿਪਸ਼ਨ ਲਈ ਖੁੱਲ੍ਹੇ ਹਨ। ਇਸ ਤੋਂ ਪਹਿਲਾਂ ਅਜਿਹਾ ਨਜ਼ਾਰਾ 14 ਅਕਤੂਬਰ 1996 ਨੂੰ ਦੇਖਣ ਨੂੰ ਮਿਲਿਆ ਸੀ, ਜਦੋਂ ਇੱਕੋ ਸਮੇਂ 6 IPO ਬਾਜ਼ਾਰ ’ਚ ਆਏ ਸਨ।
ਇਸ IPO ਦੀ ਬਹਾਰ ਰਾਹੀਂ ਇਹ 6 ਕੰਪਨੀਆਂ ਮਿਲ ਕੇ ਕੁੱਲ 4,509.68 ਕਰੋੜ ਜੁਟਾਉਣ ਦਾ ਟੀਚਾ ਲੈ ਕੇ ਆਈਆਂ ਹਨ।
ਕਿਹੜੀਆਂ 6 ਕੰਪਨੀਆਂ ਦੇ IPO ਖੁੱਲ੍ਹੇ ਹਨ?
1. ਰੈਂਟੋਮੋਜੋ (Rentomojo)
ਇਸ ਦਾ ਕੁੱਲ ਇਸ਼ੂ ਸਾਈਜ਼ 1,255.57 ਕਰੋੜ ਹੈ। ਇਸ ’ਚ 150 ਕਰੋੜ ਦਾ ਫ੍ਰੈਸ਼ ਇਸ਼ੂ ਤੇ 1,105.57 ਕਰੋੜ ਦਾ Offer for Sale (OFS) ਸ਼ਾਮਲ ਹੈ। ਇਸ ਦਾ ਪ੍ਰਾਈਸ ਬੈਂਡ 384 ਤੋਂ 404 ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ।
2. ਕਰਾਮਤਾਰਾ ਇੰਜੀਨੀਅਰਿੰਗ (Karamtara Engineering)
ਇਸ ਦਾ ਕੁੱਲ ਇਸ਼ੂ ਸਾਈਜ਼ 875 ਕਰੋੜ ਹੈ। ਇਸ ’ਚ 675 ਕਰੋੜ ਦਾ ਫ੍ਰੈਸ਼ ਇਸ਼ੂ ਤੇ 200 ਕਰੋੜ ਦਾ OFS ਸ਼ਾਮਲ ਹੈ। ਇਸ ਦਾ ਪ੍ਰਾਈਸ ਬੈਂਡ 241 ਤੋਂ 254 ਪ੍ਰਤੀ ਸ਼ੇਅਰ ਰੱਖਿਆ ਗਿਆ ਹੈ।
3. ਮਣੀਪਾਲ ਪੇਮੈਂਟ ਐਂਡ ਆਈਡੈਂਟਿਟੀ ਸਲੂਸ਼ਨਜ਼ (Manipal Payment & Identity Solutions)
ਇਸ IPO ਦਾ ਕੁੱਲ ਸਾਈਜ਼ 805 ਕਰੋੜ ਹੈ। ਇਸ ’ਚ 320 ਕਰੋੜ ਦਾ ਫ੍ਰੈਸ਼ ਇਸ਼ੂ ਤੇ 485 ਕਰੋੜ ਦਾ OFS ਸ਼ਾਮਲ ਹੈ। ਸ਼ੇਅਰਾਂ ਦਾ ਪ੍ਰਾਈਸ ਬੈਂਡ 322 ਤੋਂ 339 ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ।
4. ਐਸੈਟ ਰੀਕੰਸਟਰਕਸ਼ਨ ਕੰਪਨੀ ਇੰਡੀਆ ਲਿਮਿਟੇਡ (ARCIL)
ਇਹ 732.97 ਕਰੋੜ ਦਾ ਇਸ਼ੂ ਹੈ ਤੇ ਇਹ ਪੂਰੀ ਤਰ੍ਹਾਂ Offer for Sale (OFS) ਹੈ। ਇਸ ਦਾ ਪ੍ਰਾਈਸ ਬੈਂਡ 132 ਤੋਂ 139 ਪ੍ਰਤੀ ਸ਼ੇਅਰ ਰੱਖਿਆ ਗਿਆ ਹੈ।
5. ਐਲਸੀਸੀ ਪ੍ਰੋਜੈਕਟਸ (LCC Projects)
ਇਸ ਦਾ ਕੁੱਲ ਇਸ਼ੂ ਸਾਈਜ਼ 427.14 ਕਰੋੜ ਹੈ। ਇਸ ’ਚ 258 ਕਰੋੜ ਦਾ ਫ੍ਰੈਸ਼ ਇਸ਼ੂ ਤੇ 169.14 ਕਰੋੜ ਦਾ OFS ਸ਼ਾਮਲ ਹੈ। ਇਸ ਦਾ ਪ੍ਰਾਈਸ ਬੈਂਡ 139 ਤੋਂ 146 ਪ੍ਰਤੀ ਸ਼ੇਅਰ ਹੈ।
6. ਸਟੀਮ ਹਾਊਸ ਇੰਡੀਆ (Steam House India)
ਇਸ IPO ਦਾ ਕੁੱਲ ਇਸ਼ੂ ਸਾਈਜ਼ 414 ਕਰੋੜ ਹੈ। ਇਸ ’ਚ 353 ਕਰੋੜ ਦਾ ਫ੍ਰੈਸ਼ ਇਸ਼ੂ ਤੇ 61 ਕਰੋੜ ਦਾ OFS ਸ਼ਾਮਲ ਹੈ। ਇਸ ਦਾ ਪ੍ਰਾਈਸ ਬੈਂਡ 77 ਤੋਂ 81 ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ।
ਨਿਵੇਸ਼ਕਾਂ ਲਈ ਚਿਤਾਵਨੀ
ਬਾਜ਼ਾਰ ’ਚ ਇਹ ਰਿਕਾਰਡ IPO ਗਤੀਵਿਧੀ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪ੍ਰਮੁੱਖ ਭਾਰਤੀ ਇੰਡੈਕਸ 24,000 ਦੇ ਪੱਧਰ ਤੋਂ ਹੇਠਾਂ ਸੰਘਰਸ਼ ਕਰ ਰਹੇ ਹਨ ਤੇ ਬਾਜ਼ਾਰ ’ਚ ਕਨਸੋਲੀਡੇਸ਼ਨ ਦਾ ਦੌਰ ਚੱਲ ਰਿਹਾ ਹੈ। ਵਿਸ਼ਲੇਸ਼ਕਾਂ ਨੇ ਨਿਵੇਸ਼ਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ਼ 'ਲਿਸਟਿੰਗ ਗੇਨ' ਦੇ ਲਾਲਚ ’ਚ ਆ ਕੇ ਅੱਖਾਂ ਬੰਦ ਕਰਕੇ IPO ’ਚ ਪੈਸਾ ਨਾ ਲਗਾਉਣ। ਨਿਵੇਸ਼ ਕਰਨ ਤੋਂ ਪਹਿਲਾਂ ਕੰਪਨੀ ਦੀ ਵਿੱਤੀ ਸਥਿਤੀ, ਵੈਲੂਏਸ਼ਨ, ਕਰਜ਼ਾ, ਮੁਨਾਫ਼ਾ ਤੇ IPO ਰਾਹੀਂ ਮਿਲਣ ਵਾਲੇ ਪੈਸੇ ਦੀ ਵਰਤੋਂ ਵਰਗੇ ਪੱਖਾਂ ਦੀ ਜਾਂਚ ਕਰਨੀ ਚਾਹੀਦੀ ਹੈ।