Indigo Ticket Pricing: ਇੰਡੀਗੋ ’ਚ ਸਫ਼ਰ ਕਰਨਾ ਹੋਵੇਗਾ ਮਹਿੰਗਾ ਜਾਂ ਸਸਤਾ? ਨਵੇਂ CEO ਵਿਲੀ ਵਾਲਸ਼ ਦੇ ਆਉਣ ਤੋਂ ਪਹਿਲਾਂ ਵੱਡੇ ਬਦਲਾਅ ਦੇ ਸੰਕੇਤ! ਕੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਫਲਾਈਟ ਦੀਆਂ ਟਿਕਟਾਂ ਮਹਿੰਗੀਆਂ ਹੋਣ ਵਾਲੀਆਂ ਹਨ? ਕੀ ਇੰਡੀਗੋ ਵਿੱਚ ਕੋਈ ਵੱਡਾ ਬਦਲਾਅ ਹੋਣ ਵਾਲਾ ਹੈ? ਅਸਲ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਨੇ ਇੱਕ ਬਿਆਨ ਦਿੱਤਾ ਹੈ, ਜਿਸ ਵਿੱਚ ਕਿਸੇ ਵੱਡੇ ਬਦਲਾਅ ਦੀ ਗੱਲ ਕਹੀ ਗਈ ਹੈ।
Publish Date: Fri, 31 Jul 2026 04:17 PM (IST)
Updated Date: Fri, 31 Jul 2026 04:19 PM (IST)
ਨਵੀਂ ਦਿੱਲੀ। ਕੀ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਦੀ ਫਲਾਈਟ ਦੀਆਂ ਟਿਕਟਾਂ ਮਹਿੰਗੀਆਂ ਹੋਣ ਵਾਲੀਆਂ ਹਨ? ਕੀ ਇੰਡੀਗੋ ਵਿੱਚ ਕੋਈ ਵੱਡਾ ਬਦਲਾਅ ਹੋਣ ਵਾਲਾ ਹੈ? ਅਸਲ ਵਿੱਚ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਨੇ ਇੱਕ ਬਿਆਨ ਦਿੱਤਾ ਹੈ, ਜਿਸ ਵਿੱਚ ਕਿਸੇ ਵੱਡੇ ਬਦਲਾਅ ਦੀ ਗੱਲ ਕਹੀ ਗਈ ਹੈ।
ਯਾਦ ਰਹੇ ਕਿ 3 ਅਗਸਤ 2026 ਨੂੰ ਇੰਡੀਗੋ ਏਅਰਲਾਈਨ ਆਪਣੇ 20 ਸਾਲ ਪੂਰੇ ਕਰ ਰਹੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਦਿਨ ਕੰਪਨੀ ਵਿੱਚ ਕੁਝ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ। ਅਜਿਹੇ ਵਿੱਚ ਸਾਰੇ ਗਾਹਕ ਇਹ ਜਾਣਨਾ ਚਾਹੁੰਦੇ ਹਨ ਕੀ ਕੰਪਨੀ ਫਲਾਈਟ ਦੀਆਂ ਟਿਕਟਾਂ ਨੂੰ ਲੈ ਕੇ ਕੋਈ ਬਦਲਾਅ ਕਰਨ ਵਾਲੀ ਹੈ ਜਾਂ ਫਿਰ ਕੋਈ ਹੋਰ ਅੰਦਰੂਨੀ ਬਦਲਾਅ ਹੋਣ ਵਾਲਾ ਹੈ। ਤਾਂ ਆਓ ਜਾਣਦੇ ਹਾਂ ਕਿ ਆਖਿਰ ਇੰਡੀਗੋ ਵਿੱਚ ਹੋਣ ਵਾਲਾ ਇਹ ਵੱਡਾ ਬਦਲਾਅ ਕੀ ਹੈ?
ਰਾਹੁਲ ਭਾਟੀਆ ਨੇ ਕੀ ਕਿਹਾ? ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਨੇ ਕਿਹਾ ਹੈ ਕਿ ਨਵੇਂ CEO ਵਜੋਂ ਅਹੁਦਾ ਸੰਭਾਲਣ ਜਾ ਰਹੇ ਵਿਲੀ ਵਾਲਸ਼ (Willie Walsh) ਏਅਰਲਾਈਨ ਵਿੱਚ ਇੱਕ ਨਵਾਂ ਬਦਲਾਅ ਲਿਆਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅੰਤਰਰਾਸ਼ਟਰੀ ਹਵਾਈ ਆਵਾਜਾਈ ਸੰਘ (IATA) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਹਟਣ ਤੋਂ ਬਾਅਦ ਵਾਲਸ਼ 3 ਅਗਸਤ ਨੂੰ ਇੰਡੀਗੋ ਦੇ ਨਵੇਂ CEO ਦੀ ਕਮਾਨ ਸੰਭਾਲਣਗੇ। ਖ਼ਾਸ ਗੱਲ ਇਹ ਹੈ ਕਿ ਇਸੇ ਦਿਨ ਇੰਡੀਗੋ ਆਪਣੇ ਆਪ੍ਰੇਸ਼ਨਾਂ ਦੇ 20 ਸਾਲ ਵੀ ਪੂਰੇ ਕਰ ਰਹੀ ਹੈ।
ਰਾਹੁਲ ਭਾਟੀਆ ਨੇ ਵਿਲੀ ਵਾਲਸ਼ ਦੀ ਤਾਰੀਫ਼ ਕਰਦਿਆਂ ਕਿਹਾ ਕਿ ਵਿਲੀ ਦੀ ਆਪ੍ਰੇਸ਼ਨਲ ਮਾਮਲਿਆਂ ਵਿੱਚ ਸਮਝ ਬੇਹੱਦ ਡੂੰਘੀ ਹੈ। ਵਿਲੀ ਲਈ ਇੰਡੀਗੋ ਦਾ ਇਹ ਸਫ਼ਰ ਭਵਿੱਖ ਦੇ ਕਿਸੇ ਹੋਰ ਮੌਕੇ ਤੱਕ ਪਹੁੰਚਣ ਦਾ ਸਿਰਫ਼ ਇੱਕ ਪੜਾਅ ਨਹੀਂ ਹੈ।
ਭਾਟੀਆ ਨੇ ਅੱਗੇ ਕਿਹਾ ਹੈ, "ਵਿਲੀ ਲਈ ਇੰਡੀਗੋ ਦਾ ਇਹ ਸਫ਼ਰ ਭਵਿੱਖ ਦੇ ਕਿਸੇ ਹੋਰ ਮੌਕੇ ਤੱਕ ਪਹੁੰਚਣ ਦਾ ਸਿਰਫ਼ ਇੱਕ ਪੜਾਅ ਨਹੀਂ ਹੈ। ਮੇਰਾ ਮੰਨਣਾ ਹੈ ਕਿ ਉਹ ਅਸਲ ਵਿੱਚ ਏਅਰਲਾਈਨ ਵਿੱਚ ਵੱਡਾ ਬਦਲਾਅ ਲਿਆਉਣਾ ਚਾਹੁੰਦੇ ਹਨ। ਜਦੋਂ ਵੀ ਮੇਰੀ ਉਨ੍ਹਾਂ ਨਾਲ ਗੱਲ ਹੁੰਦੀ ਹੈ, ਇਹ ਗੱਲ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ।"
ਕਦੋਂ ਅਤੇ ਕਿਵੇਂ ਹੋਈ ਨਿਯੁਕਤੀ? ਇੰਡੀਗੋ ਨੇ ਇਸੇ ਸਾਲ 31 ਮਾਰਚ ਨੂੰ ਵਿਲੀ ਵਾਲਸ਼ ਨੂੰ ਆਪਣਾ ਨਵਾਂ CEO ਬਣਾਉਣ ਦਾ ਐਲਾਨ ਕੀਤਾ ਸੀ। ਇਹ ਐਲਾਨ ਕੰਪਨੀ ਦੇ ਉਸ ਸਮੇਂ ਦੇ CEO ਪੀਟਰ ਐਲਬਰਸ ਦੇ ਅਚਾਨਕ ਅਸਤੀਫ਼ੇ ਦੇ ਤਿੰਨ ਹਫ਼ਤਿਆਂ ਦੇ ਅੰਦਰ ਹੀ ਕਰ ਦਿੱਤਾ ਗਿਆ ਸੀ। ਗਲੋਬਲ ਏਵੀਏਸ਼ਨ ਵਿੱਚ ਆਪਣੀ ਬੇਬਾਕ ਅਤੇ ਸਪੱਸ਼ਟ ਸ਼ੈਲੀ ਲਈ ਪਛਾਣੇ ਜਾਣ ਵਾਲੇ ਵਾਲਸ਼ ਪਹਿਲਾਂ ਪਾਇਲਟ ਰਹਿ ਚੁੱਕੇ ਹਨ। ਉਹ ਆਪਣੇ ਸ਼ਾਨਦਾਰ ਕਰੀਅਰ ਦੌਰਾਨ ਏਅਰ ਲਿੰਗਸ ਦੇ CEO, ਬ੍ਰਿਟਿਸ਼ ਏਅਰਵੇਜ਼ ਦੇ CEO (2005-2011) ਅਤੇ IAG ਦੇ CEO (2011-2020) ਵਰਗੇ ਵੱਡੇ ਅਹੁਦਿਆਂ ’ਤੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਵੱਡੇ ਵਿਸਤਾਰ ਦੀ ਤਿਆਰੀ ਵਿੱਚ ਜੁੱਟੀ ਇੰਡੀਗੋ ਫਿਲਹਾਲ ਘਰੇਲੂ ਏਵੀਏਸ਼ਨ ਬਾਜ਼ਾਰ ਵਿੱਚ ਇੰਡੀਗੋ ਦੀ ਹਿੱਸੇਦਾਰੀ 66% ਤੋਂ ਵੱਧ ਹੈ। ਅਜਿਹੇ ਸਮੇਂ ਵਿੱਚ ਜਦੋਂ ਵਿਲੀ ਵਾਲਸ਼ ਕੰਪਨੀ ਦੀ ਕਮਾਨ ਸੰਭਾਲ ਰਹੇ ਹਨ, ਇੰਡੀਗੋ ਆਪਣੇ ਅੰਤਰਰਾਸ਼ਟਰੀ ਵਿਸਤਾਰ (International Expansion) ਦੀ ਇੱਕ ਵੱਡੀ ਅਤੇ ਅਭਿਲਾਸ਼ੀ ਯੋਜਨਾ 'ਤੇ ਕੰਮ ਕਰ ਰਹੀ ਹੈ। ਕੰਪਨੀ ਦੀ ਯੋਜਨਾ ਮੁਤਾਬਕ, ਸਾਲ 2028 ਦੀ ਸ਼ੁਰੂਆਤ ਤੋਂ ਇਸ ਦੇ ਬੇੜੇ ਵਿੱਚ A350-900 ਵਾਈਡ-ਬਾਡੀ ਜਹਾਜ਼ ਸ਼ਾਮਲ ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਇੰਡੀਗੋ ਪਹਿਲਾਂ ਹੀ 900 ਤੋਂ ਵੱਧ ਜਹਾਜ਼ਾਂ ਦਾ ਵੱਡਾ ਆਰਡਰ ਦੇ ਚੁੱਕੀ ਹੈ।
ਹਾਲਾਂਕਿ ਟਿਕਟ ਦੀ ਕੀਮਤ ਨੂੰ ਲੈ ਕੇ ਰਾਹੁਲ ਭਾਟੀਆ ਵੱਲੋਂ ਕੁਝ ਨਹੀਂ ਕਿਹਾ ਗਿਆ ਪਰ ਜੇਕਰ ਕੰਪਨੀ ਵਿੱਚ ਵੱਡੇ ਪੱਧਰ 'ਤੇ ਬਦਲਾਅ ਹੋਏ ਤਾਂ ਹੋ ਸਕਦਾ ਹੈ ਕਿ ਟਿਕਟਾਂ ਦੇ ਭਾਅ ਵਿੱਚ ਵੀ ਕੁਝ ਬਦਲਾਅ ਕੀਤੇ ਜਾਣ।