India-US Trade Deal 99% ਪੂਰੀ, ਜਲਦ ਹੋਵੇਗੀ ਸਾਈਨ, ਅਮਰੀਕੀ ਰਾਜਦੂਤ ਸਰਜੀਓ ਗੋਰ ਨੇ IIT ਦਿੱਲੀ ਤੋਂ ਦਿੱਤਾ ਵੱਡਾ ਅਪਡੇਟ
ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਦਿੱਲੀ ਵਿਖੇ 'US-India TRUST Initiative' 'ਤੇ ਇੱਕ ਪ੍ਰੋਗਰਾਮ ਵਿੱਚ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਮੁੱਖ ਵਪਾਰਕ ਵਾਰਤਾਕਾਰ ਦੀ ਅਗਵਾਈ ਵਿੱਚ ਇੱਕ ਅਮਰੀਕੀ ਵਫ਼ਦ 1 ਤੋਂ 4 ਜੂਨ ਤੱਕ ਗੱਲਬਾਤ ਜਾਰੀ ਰੱਖਣ ਲਈ ਭਾਰਤ ਆ ਰਿਹਾ ਹੈ।
Publish Date: Sat, 30 May 2026 01:13 PM (IST)
Updated Date: Sat, 30 May 2026 01:20 PM (IST)
ਨਵੀਂ ਦਿੱਲੀ : ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਨੂੰ ਲੈ ਕੇ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਵੱਡਾ ਅਪਡੇਟ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਅੰਤਰਿਮ ਵਪਾਰ ਸਮਝੌਤੇ ਦੇ ਬਹੁਤ ਨੇੜੇ ਹਨ। ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਇਸ ਟਰੇਡ ਡੀਲ ਦਾ ਸਿਰਫ਼ ਇੱਕ ਫ਼ੀਸਦੀ ਹਿੱਸਾ ਹੀ ਗੱਲਬਾਤ ਲਈ ਬਾਕੀ ਰਹਿ ਗਿਆ ਹੈ। ਉਨ੍ਹਾਂ ਨੇ ਇਹ ਗੱਲ IIT ਦਿੱਲੀ ਵਿਖੇ ਆਯੋਜਿਤ 'US-India TRUST Initiative' ਦੇ ਇੱਕ ਪ੍ਰੋਗਰਾਮ ਦੌਰਾਨ ਕਹੀ।
ਅਮਰੀਕੀ ਰਾਜਦੂਤ ਸਰਜੀਓ ਗੋਰ ਦੇ ਅਨੁਸਾਰ, India-US ਟਰੇਡ ਡੀਲ 99 ਫ਼ੀਸਦੀ ਤੱਕ ਪੂਰੀ ਹੋ ਚੁੱਕੀ ਹੈ ਅਤੇ ਜਲਦੀ ਹੀ ਦੋਵੇਂ ਦੇਸ਼ ਇਸ 'ਤੇ ਦਸਤਖਤ ਕਰਨਗੇ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਸਮਝੌਤਾ ਆਉਣ ਵਾਲੇ ਹਫ਼ਤਿਆਂ ਵਿੱਚ ਸਾਈਨ ਹੋ ਸਕਦਾ ਹੈ ਕਿਉਂਕਿ ਦੋਵੇਂ ਪੱਖ ਗੱਲਬਾਤ ਨੂੰ ਨੇਪਰੇ ਚਾੜ੍ਹਨ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।
IIT ਦਿੱਲੀ 'ਚ ਹੋਏ ਪ੍ਰੋਗਰਾਮ ਦੌਰਾਨ ਬੋਲੇ ਸਰਜੀਓ ਗੋਰ
ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਦਿੱਲੀ ਵਿਖੇ 'US-India TRUST Initiative' 'ਤੇ ਇੱਕ ਪ੍ਰੋਗਰਾਮ ਵਿੱਚ ਭਾਸ਼ਣ ਦਿੱਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਮੁੱਖ ਵਪਾਰਕ ਵਾਰਤਾਕਾਰ ਦੀ ਅਗਵਾਈ ਵਿੱਚ ਇੱਕ ਅਮਰੀਕੀ ਵਫ਼ਦ 1 ਤੋਂ 4 ਜੂਨ ਤੱਕ ਗੱਲਬਾਤ ਜਾਰੀ ਰੱਖਣ ਲਈ ਭਾਰਤ ਆ ਰਿਹਾ ਹੈ।
ਸਰਜੀਓ ਗੋਰ ਨੇ ਕਿਹਾ— "ਰਾਸ਼ਟਰਪਤੀ ਡੋਨਾਲਡ ਟਰੰਪ ਦਾ ਟੀਚਾ ਦੁਵੱਲੇ ਵਪਾਰ ਨੂੰ ਇਸ ਤਰੀਕੇ ਨਾਲ ਆਸਾਨ ਬਣਾਉਣਾ ਹੈ ਜਿਸ ਨਾਲ ਅਮਰੀਕੀ ਕਾਰੋਬਾਰਾਂ ਅਤੇ ਕਾਮਿਆਂ ਲਈ ਬੇਮਿਸਾਲ ਮੌਕੇ ਪੈਦਾ ਹੋਣ। ਅਜੇ ਪਿਛਲੇ ਹਫ਼ਤੇ ਹੀ ਭਾਰਤ ਨੇ ਉਸ ਵਪਾਰਕ ਸਮਝੌਤੇ ਦੇ ਆਖਰੀ ਇੱਕ ਫ਼ੀਸਦੀ ਹਿੱਸੇ ਨੂੰ ਅੰਤਿਮ ਰੂਪ ਦੇਣ ਲਈ ਵਾਸ਼ਿੰਗਟਨ, DC ਵਿੱਚ ਇੱਕ ਟੀਮ ਭੇਜੀ ਸੀ। ਅਗਲੇ ਹਫ਼ਤੇ, ਅਸੀਂ ਉਸ ਗੱਲਬਾਤ ਨੂੰ ਜਾਰੀ ਰੱਖਣ ਲਈ ਇੱਥੇ ਇੱਕ ਅਮਰੀਕੀ ਵਫ਼ਦ ਦਾ ਸਵਾਗਤ ਕਰਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਨਵਾਂ ਵਪਾਰ ਸਮਝੌਤਾ ਅਗਲੇ ਕੁਝ ਹਫ਼ਤਿਆਂ ਅਤੇ ਮਹੀਨਿਆਂ ਦੇ ਅੰਦਰ ਸਾਈਨ ਹੋ ਜਾਵੇਗਾ।"
ਦੁਵੱਲੇ ਵਪਾਰ 'ਚ ਵਾਧਾ
IIT ਦਿੱਲੀ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਬੋਲਦਿਆਂ ਗੋਰ ਨੇ ਕਿਹਾ ਕਿ ਵਸਤੂਆਂ ਅਤੇ ਸੇਵਾਵਾਂ ਵਿੱਚ ਦੁਵੱਲਾ ਵਪਾਰ, ਮਹਿਜ਼ ਦੋ ਦਹਾਕਿਆਂ ਤੋਂ ਕੁਝ ਜ਼ਿਆਦਾ ਸਮੇਂ ਵਿੱਚ ਹੀ, ਲਗਪਗ 20 ਅਰਬ ਡਾਲਰ ਤੋਂ ਵਧ ਕੇ 220 ਅਰਬ ਡਾਲਰ ਤੋਂ ਵੀ ਜ਼ਿਆਦਾ ਹੋ ਗਿਆ ਹੈ।
ਉਨ੍ਹਾਂ ਕਿਹਾ, "ਇਹ ਸਿਰਫ਼ ਵਪਾਰ ਦੀ ਮਾਤਰਾ ਦੀ ਗੱਲ ਨਹੀਂ ਹੈ, ਬਲਕਿ ਇਹ ਸਾਡੇ ਵਿਚਕਾਰ ਡੂੰਘੇ ਸਬੰਧਾਂ ਅਤੇ ਮਜ਼ਬੂਤ ਆਰਥਿਕ ਏਕੀਕਰਨ ਨੂੰ ਵੀ ਦਰਸਾਉਂਦਾ ਹੈ।"