ਭਾਰਤ ਸਰਕਾਰ ਨੇ ਡੀਜ਼ਲ ਤੇ ਜਹਾਜ਼ਾਂ ਦੇ ਈਂਧਨ ’ਤੇ ਵਧਾਈ ਐਕਸਪੋਰਟ ਡਿਊਟੀ, ਜਾਣੋ ਹੁਣ ਕਿੰਨਾ ਲੱਗੇਗਾ ਨਵਾਂ ਟੈਕਸ
ਭਾਰਤ ਸਰਕਾਰ ਨੇ ਸੋਮਵਾਰ ਨੂੰ ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ਜਹਾਜ਼ਾਂ ਦੇ ਈਂਧਨ) ਦੇ ਨਿਰਯਾਤ ’ਤੇ ਡਿਊਟੀ ਵਧਾ ਦਿੱਤੀ ਹੈ, ਜਦਕਿ ਪੈਟਰੋਲ ਦੇ ਨਿਰਯਾਤ ’ਤੇ ਲੱਗਣ ਵਾਲੀ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
Publish Date: Tue, 17 Nov 2026 08:02 AM (IST)
Updated Date: Tue, 17 Nov 2026 08:03 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਭਾਰਤ ਸਰਕਾਰ ਨੇ ਸੋਮਵਾਰ ਨੂੰ ਡੀਜ਼ਲ ਅਤੇ ਏਵੀਏਸ਼ਨ ਟਰਬਾਈਨ ਫਿਊਲ (ਜਹਾਜ਼ਾਂ ਦੇ ਈਂਧਨ) ਦੇ ਨਿਰਯਾਤ ’ਤੇ ਡਿਊਟੀ ਵਧਾ ਦਿੱਤੀ ਹੈ, ਜਦਕਿ ਪੈਟਰੋਲ ਦੇ ਨਿਰਯਾਤ ’ਤੇ ਲੱਗਣ ਵਾਲੀ ਡਿਊਟੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।
ਪ੍ਰਮੁੱਖ ਈਂਧਨ ਉਤਪਾਦਾਂ ਦੇ ਨਿਰਯਾਤ ’ਤੇ ਡਿਊਟੀ ਵਿੱਚ ਇਹ ਵਾਧਾ ਅਜਿਹੇ ਸਮੇਂ ਕੀਤਾ ਗਿਆ ਹੈ, ਜਦੋਂ ਭਾਰਤ ਵਿੱਚ ਮਹਿੰਗਾਈ ਉੱਚੇ ਪੱਧਰ ’ਤੇ ਬਣੀ ਹੋਈ ਹੈ। ਅਕਤੂਬਰ ਵਿੱਚ ਥੋਕ ਮਹਿੰਗਾਈ ਵਧ ਕੇ 12.3 ਫ਼ੀਸਦੀ ਹੋ ਗਈ, ਜਦਕਿ ਪਿਛਲੇ ਮਹੀਨੇ ਪ੍ਰਚੂਨ ਮਹਿੰਗਾਈ 6.09 ਫ਼ੀਸਦੀ ਰਹੀ।
ਕਿੰਨੀ ਵਧੀ ਡਿਊਟੀ? ਸੋਮਵਾਰ ਦੇਰ ਰਾਤ ਜਾਰੀ ਸਰਕਾਰੀ ਹੁਕਮ ਵਿੱਚ ਵਿੱਤ ਮੰਤਰਾਲੇ ਨੇ ਡੀਜ਼ਲ ਦੇ ਨਿਰਯਾਤ ’ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ 11.50 ਰੁਪਏ ਤੋਂ ਵਧਾ ਕੇ 14 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ।
ਇਸੇ ਤਰ੍ਹਾਂ ਜਹਾਜ਼ਾਂ ਦੇ ਈਂਧਨ ਦੇ ਨਿਰਯਾਤ ’ਤੇ ਵਿਸ਼ੇਸ਼ ਵਾਧੂ ਆਬਕਾਰੀ ਡਿਊਟੀ ਵੀ 11 ਰੁਪਏ ਤੋਂ ਵਧਾ ਕੇ 12.50 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਹਾਲਾਂਕਿ, ਘਰੇਲੂ ਬਾਜ਼ਾਰ ਵਿੱਚ ਵਿਕਣ ਵਾਲੇ ਪੈਟਰੋਲ ਅਤੇ ਡੀਜ਼ਲ ’ਤੇ ਆਬਕਾਰੀ ਡਿਊਟੀ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਵਾਧਾ ਸਿਰਫ਼ ਨਿਰਯਾਤ ’ਤੇ ਲਾਗੂ ਹੋਵੇਗਾ।