- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦਾ ਕੁਦਰਤੀ ਗੈਸ ਇਨਫ੍ਰਾਸਟਰਕਚਰ ‘ਇੱਕ ਦੇਸ਼, ਇੱਕ ਗੈਸ ਗ੍ਰਿਡ’ ਦੇ ਟੀਚੇ ਨਾਲ ਤੇਜ਼ੀ ਨਾਲ ਵਧ ਰਿਹਾ ਹੈ। ਇਸੇ ਤਹਿਤ 2,805 ਕਿਲੋਮੀਟਰ ਲੰਬੀ ਕਾਂਡਲਾ-ਗੋਰਖਪੁਰ LPG ਪਾਈਪਲਾਈਨ ਦੁਨੀਆ ਦੀ ਸਭ ਤੋਂ ਲੰਬੀ LPG ਪਾਈਪਲਾਈਨ ਬਣਨ ਜਾ ਰਹੀ ਹੈ। ਇਹ ਪ੍ਰਾਜੈਕਟ ਲਗਭਗ ₹9,000-10,000 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਜ਼ਰੀਏ ਦੇਸ਼ ਦੀ ਕਰੀਬ 25 ਫੀਸਦੀ LPG ਮੰਗ ਪੂਰੀ ਹੋਵੇਗੀ ਤੇ ਸੜਕ ਰਾਹੀਂ LPG ਦੀ ਢੁਆਈ 'ਤੇ ਨਿਰਭਰਤਾ ਘਟੇਗੀ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੇ ਪ੍ਰਾਜੈਕਟਾਂ ਰਾਹੀਂ ਭਾਰਤ ਦਾ ਕੁਦਰਤੀ ਗੈਸ ਇਨਫ੍ਰਾਸਟਰਕਚਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ, ਤਾਂ ਜੋ ‘ਇੱਕ ਦੇਸ਼, ਇੱਕ ਗੈਸ ਗ੍ਰਿਡ’ ਬਣਾਇਆ ਜਾ ਸਕੇ। ਵੱਖ-ਵੱਖ ਇਲਾਕਿਆਂ ’ਚ 17,000 ਤੋਂ 21,000 ਕਿਲੋਮੀਟਰ ਤੋਂ ਵੱਧ ਲੰਬੀਆਂ ਕ੍ਰਾਸ-ਕੰਟਰੀ ਕੁਦਰਤੀ ਗੈਸ ਪਾਈਪਲਾਈਨਾਂ ਚਾਲੂ ਹਨ।
ਦੂਰ-ਦਰਾਜ ਦੇ ਉਦਯੋਗਿਕ ਕਲੱਸਟਰਾਂ ਤੇ ਰਿਹਾਇਸ਼ੀ ਇਲਾਕਿਆਂ ਨੂੰ ਜੋੜਨ ਲਈ ਹਜ਼ਾਰਾਂ ਕਿਲੋਮੀਟਰ ਹੋਰ ਪਾਈਪਲਾਈਨਾਂ ਵਿਛਾਉਣ ਦਾ ਕੰਮ ਵੀ ਵੱਖ-ਵੱਖ ਪੜਾਵਾਂ ’ਚ ਚੱਲ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਕਾਂਡਲਾ-ਗੋਰਖਪੁਰ LPG ਪਾਈਪਲਾਈਨ (KGPL) ਹੈ, ਜੋ ਨਾ ਸਿਰਫ਼ ਭਾਰਤ ਬਲਕਿ ਦੁਨੀਆ ਦੀਆਂ ਸਭ ਤੋਂ ਲੰਬੀਆਂ LPG ਪਾਈਪਲਾਈਨਾਂ ਵਿੱਚੋਂ ਇੱਕ ਹੈ।
ਕਿੰਨੀ ਹੈ ਕੁੱਲ ਲੰਬਾਈ?
ਕਾਂਡਲਾ-ਗੋਰਖਪੁਰ LPG ਪਾਈਪਲਾਈਨ ਭਾਰਤ ’ਚ ਬਣ ਰਿਹਾ ਇੱਕ ਵੱਡਾ ਗੈਸ ਪਾਈਪਲਾਈਨ ਪ੍ਰਾਜੈਕਟ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਆਪਣੇ ਨਿਰਮਾਣ ਦੇ ਆਖਰੀ ਪੜਾਅ ’ਚ ਹੈ। ਇਸ ਦੀ ਕੁੱਲ ਲੰਬਾਈ 2,805 ਕਿਲੋਮੀਟਰ (1,743 ਮੀਲ) ਹੈ। ਇਹ ਗੁਜਰਾਤ ਦੇ ਕਾਂਡਲਾ ਬੰਦਰਗਾਹ ਤੋਂ ਮੱਧ ਪ੍ਰਦੇਸ਼ ਰਾਹੀਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੱਕ ਜਾਂਦੀ ਹੈ।
ਕਿੰਨਾ ਆਵੇਗਾ ਖਰਚ?
ਮੀਡੀਆ ਰਿਪੋਰਟਾਂ ਮੁਤਾਬਕ ਇਸ ਪ੍ਰਾਜੈਕਟ 'ਤੇ ₹9,000-10,000 ਕਰੋੜ ਖਰਚ ਆਵੇਗਾ। ਇਸ ਨੂੰ IHB ਲਿਮਟਿਡ ਵੱਲੋਂ ਬਣਾਇਆ ਜਾ ਰਿਹਾ ਹੈ। IHB ਲਿਮਟਿਡ ਇੰਡੀਅਨ ਆਇਲ ਕਾਰਪੋਰੇਸ਼ਨ (IOCL), ਹਿੰਦੁਸਤਾਨ ਪੈਟਰੋਲੀਅਮ (HPCL) ਤੇ ਭਾਰਤ ਪੈਟਰੋਲੀਅਮ (BPCL) ਦੀ ਸਾਂਝੀ ਕੰਪਨੀ ਹੈ। ਇਹ ਪਾਈਪਲਾਈਨ ਰਿਫਾਈਨਰੀਆਂ ਨੂੰ ਲਿਕਵਿਡ ਪੈਟਰੋਲੀਅਮ ਗੈਸ (LPG) ਬੋਤਲਿੰਗ ਪਲਾਂਟਾਂ ਨਾਲ ਜੋੜੇਗੀ।
ਇਨ੍ਹਾਂ ਰਾਜਾਂ ਵਿੱਚੋਂ ਲੰਘੇਗਾ ਰੂਟ
ਇਹ ਪਾਈਪਲਾਈਨ ਗੁਜਰਾਤ ਦੇ ਕਾਂਡਲਾ ਇੰਪੋਰਟ ਟਰਮੀਨਲ ਨੂੰ ਮੱਧ ਪ੍ਰਦੇਸ਼ ਰਾਹੀਂ ਉੱਤਰ ਪ੍ਰਦੇਸ਼ ਦੇ ਗੋਰਖਪੁਰ ਨਾਲ ਜੋੜੇਗੀ। ਇਸ ਦਾ ਰੂਟ ਇਸ ਤਰ੍ਹਾਂ ਹੈ:
ਇਸ ਨੂੰ ਹਰ ਸਾਲ ਲਗਭਗ 8.3 ਮਿਲੀਅਨ ਮੀਟ੍ਰਿਕ ਟਨ (MMTPA) LPG ਦੀ ਢੁਆਈ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਭਾਰਤ ਦੀ ਕੁੱਲ LPG ਮੰਗ ਦਾ ਕਰੀਬ 25 ਫੀਸਦੀ ਪੂਰਾ ਕਰ ਸਕਦੀ ਹੈ।
ਕੀ ਹੋਵੇਗਾ ਇਸ ਪ੍ਰਾਜੈਕਟ ਦਾ ਅਸਰ?
ਇਹ ਪਾਈਪਲਾਈਨ ਪੱਛਮੀ ਤੱਟ 'ਤੇ ਸਥਿਤ ਕਾਂਡਲਾ, ਦਹੇਜ ਤੇ ਪਿਪਾਵਾਵ ਇੰਪੋਰਟ ਟਰਮੀਨਲਾਂ ਤੇ ਕੋਯਾਲੀ ਤੇ ਬੀਨਾ ਰਿਫਾਈਨਰੀਆਂ ਨੂੰ ਤਿੰਨ ਰਾਜਾਂ ’ਚ ਸਥਿਤ 22 LPG ਬੋਤਲਿੰਗ ਪਲਾਂਟਾਂ ਨਾਲ ਜੋੜੇਗੀ। ਲੰਬੀ ਦੂਰੀ ਤੱਕ ਸੜਕਾਂ ਰਾਹੀਂ ਟੈਂਕਰਾਂ ਨਾਲ LPG ਦੀ ਢੁਆਈ 'ਤੇ ਨਿਰਭਰਤਾ ਘਟੇਗੀ ਤੇ ਪਾਈਪਲਾਈਨ ਇੱਕ ਸੁਰੱਖਿਅਤ ਤੇ ਲਗਾਤਾਰ ਚੱਲਣ ਵਾਲੇ ‘ਕਨਵੇਅਰ ਬੈਲਟ’ ਵਾਂਗ ਕੰਮ ਕਰੇਗੀ। ਇਸ ਨਾਲ ਢੁਆਈ ਦੀ ਲਾਗਤ ਘਟਣ, ਹਾਈਵੇਅ 'ਤੇ ਟ੍ਰੈਫਿਕ ਦਾ ਦਬਾਅ ਘਟਣ ਤੇ ਖ਼ਤਰਨਾਕ ਈਂਧਨ ਟੈਂਕਰਾਂ ਕਾਰਨ ਸੜਕ ਹਾਦਸਿਆਂ ਦੇ ਖ਼ਤਰੇ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ।
ਬੋਤਲਿੰਗ ਪਲਾਂਟ