Ayushman Card ਨੂੰ ਲੈ ਕੇ ਜ਼ਰੂਰੀ ਹੋਏ ਨਿਯਮ: ਪੂਰਾ ਕਰੋ ਇਹ ਕੰਮ ਵਰਨਾ ਮੁਫ਼ਤ ਇਲਾਜ ਲੈਣ 'ਚ ਹੋ ਸਕਦੀ ਹੈ ਦਿੱਕਤ! ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਦੇ ਤਹਿਤ ਯੋਗ ਪਰਿਵਾਰਾਂ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦੇ ਕੈਸ਼ਲੇਸ (ਨਕਦੀ ਰਹਿਤ) ਇਲਾਜ ਦੀ ਸਹੂਲਤ ਮਿਲਦੀ ਹੈ। ਇਸ ਯੋਜਨਾ ਦਾ ਲਾਭ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਲਿਆ ਜਾ ਸਕਦਾ ਹੈ। ਅਜਿਹੇ ’ਚ ਕਾਰਡ ’ਚ ਦਰਜ ਜਾਣਕਾਰੀ ਸਹੀ ਹੋਣਾ ਅਤੇ ਲਾਭਪਾਤਰੀ ਦੀ ਪਛਾਣ ਦਾ ਪ੍ਰਮਾਣਿਕਰਨ ਪੂਰਾ ਹੋਣਾ ਜ਼ਰੂਰੀ ਹੈ।
Publish Date: Fri, 16 Oct 2026 12:17 PM (IST)
Updated Date: Fri, 16 Oct 2026 12:21 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਜੇਕਰ ਤੁਹਾਡੇ ਕੋਲ ਆਯੁਸ਼ਮਾਨ ਭਾਰਤ ਯੋਜਨਾ ਦਾ ਕਾਰਡ ਹੈ ਤਾਂ ਉਸ ਦੀ ਜਾਣਕਾਰੀ ਇੱਕ ਵਾਰ ਜ਼ਰੂਰ ਚੈੱਕ ਕਰ ਲਵੋ। ਕਾਰਡ ਵਿੱਚ ਦਰਜ ਨਾਮ, ਜਨਮ ਮਿਤੀ, ਫ਼ੋਟੋ ਜਾਂ ਆਧਾਰ ਨਾਲ ਜੁੜੀ ਜਾਣਕਾਰੀ ਪੁਰਾਣੀ ਹੈ ਤਾਂ ਉਸ ਨੂੰ ਅਪਡੇਟ ਕਰਵਾਉਣ ਦੀ ਜ਼ਰੂਰਤ ਪੈ ਸਕਦੀ ਹੈ। ਦੱਸ ਦੇਈਏ ਕਿ ਸਰਕਾਰ ਨੇ ਆਯੁਸ਼ਮਾਨ ਕਾਰਡ (Ayushman Card) e-KYC ਜ਼ਰੂਰੀ ਕਰ ਦਿੱਤੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਹੈ ਤਾਂ ਤੁਹਾਨੂੰ ਇਸ ਕਾਰਡ ਤੋਂ ਮਿਲਣ ਵਾਲੇ ਮੁਫ਼ਤ ਇਲਾਜ ਦਾ ਫ਼ਾਇਦਾ ਰੁਕ ਸਕਦਾ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਹੁਣ ਤੁਸੀਂ ਇਸ ਕੰਮ ਨੂੰ ਘਰ ਬੈਠੇ ਪੂਰਾ ਕਰ ਸਕਦੇ ਹੋ।
ਕੀ ਹੈ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY)? ਕੇਂਦਰ ਸਰਕਾਰ ਦੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਦੇ ਤਹਿਤ ਯੋਗ ਪਰਿਵਾਰਾਂ ਨੂੰ ਹਰ ਸਾਲ 5 ਲੱਖ ਰੁਪਏ ਤੱਕ ਦੇ ਕੈਸ਼ਲੇਸ (ਨਕਦੀ ਰਹਿਤ) ਇਲਾਜ ਦੀ ਸਹੂਲਤ ਮਿਲਦੀ ਹੈ। ਇਸ ਯੋਜਨਾ ਦਾ ਲਾਭ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਲਿਆ ਜਾ ਸਕਦਾ ਹੈ। ਅਜਿਹੇ ’ਚ ਕਾਰਡ ’ਚ ਦਰਜ ਜਾਣਕਾਰੀ ਸਹੀ ਹੋਣਾ ਅਤੇ ਲਾਭਪਾਤਰੀ ਦੀ ਪਛਾਣ ਦਾ ਪ੍ਰਮਾਣਿਕਰਨ ਪੂਰਾ ਹੋਣਾ ਜ਼ਰੂਰੀ ਹੈ।
ਘਰ ਬੈਠੇ ਇੰਝ ਪੂਰੀ ਕਰੋ e-KYC ► ਸਭ ਤੋਂ ਪਹਿਲਾਂ ਆਪਣੇ ਮੋਬਾਈਲ ’ਚ ਸਰਕਾਰ ਦਾ ਅਧਿਕਾਰਤ Ayushman App ਡਾਊਨਲੋਡ ਕਰੋ।
► ਫੇਸ ਆਥੈਂਟੀਕੇਸ਼ਨ (Face Authentication) ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ Aadhaar FaceRD ਐਪ ਵੀ ਇੰਸਟਾਲ ਕਰੋ।
► ਆਯੁਸ਼ਮਾਨ ਐਪ ਖੋਲ੍ਹੋ ਅਤੇ Beneficiary ਬਦਲ ਚੁਣੋ।
► ਆਪਣਾ ਮੋਬਾਈਲ ਨੰਬਰ ਦਰਜ ਕਰਕੇ OTP ਜ਼ਰੀਏ ਲੌਗਇਨ ਕਰੋ।
► ਹੁਣ ਆਪਣਾ ਰਾਜ, ਯੋਜਨਾ ਅਤੇ ਜ਼ਿਲ੍ਹਾ ਚੁਣੋ।
► ਉਪਲਬਧ ਬਦਲਾਂ ਅਨੁਸਾਰ ਆਧਾਰ ਨੰਬਰ ਜਾਂ ਰਾਸ਼ਨ ਕਾਰਡ ਨੰਬਰ ਦੀ ਮਦਦ ਨਾਲ ਲਾਭਪਾਤਰੀ ਦੀ ਜਾਣਕਾਰੀ ਖੋਜੋ।
► ਪਰਿਵਾਰ ਦੇ ਮੈਂਬਰਾਂ ਦੀ ਸੂਚੀ ’ਚ ਆਪਣਾ ਨਾਮ ਚੁਣੋ ਅਤੇ e-KYC ਜਾਂ Redo e-KYC ਬਦਲ 'ਤੇ ਜਾਓ।
► ਆਧਾਰ OTP, ਫੇਸ ਆਥੈਂਟੀਕੇਸ਼ਨ ਜਾਂ ਉਪਲਬਧ ਹੋਰ ਪ੍ਰਮਾਣਿਕਰਨ ਬਦਲ ਨਾਲ ਆਪਣੀ ਪਛਾਣ ਦੀ ਪੁਸ਼ਟੀ ਕਰੋ।
► ਮੰਗੀ ਗਈ ਜਾਣਕਾਰੀ ਭਰੋ। ਜੇਕਰ ਲਾਈਵ ਫ਼ੋਟੋ ਮੰਗੀ ਜਾਂਦੀ ਹੈ, ਤਾਂ ਉਸ ਨੂੰ ਕੈਪਚਰ ਕਰਕੇ ਰਿਕੁਐਸਟ ਸਬਮਿਟ ਕਰ ਦਿਓ।
ਇਸ ਤੋਂ ਬਾਅਦ ਤੁਹਾਡੀ ਜਾਣਕਾਰੀ ਦੀ ਜਾਂਚ ਕੀਤੀ ਜਾਵੇਗੀ। ਕੁਝ ਮਾਮਲਿਆਂ ਵਿੱਚ ਮਨਜ਼ੂਰੀ ਮਿਲਣ 'ਚ ਸਮਾਂ ਲੱਗ ਸਕਦਾ ਹੈ। ਸਟੇਟਸ ਅਪਡੇਟ ਹੋਣ 'ਤੇ ਐਪ ਤੋਂ ਆਯੁਸ਼ਮਾਨ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।