EPFO ਨਿਯਮਾਂ 'ਚ ਵੱਡਾ ਬਦਲਾਅ,ਹੁਣ ਬੇਰੁਜ਼ਗਾਰ ਹੋਣ 'ਤੇ ਤੁਰੰਤ ਮਿਲੇਗਾ 75% PF; ਪੜ੍ਹੋ ਪੂਰੀ ਡਿਟੇਲ
ਕਈ ਵਾਰ ਲੋਕਾਂ ਨੂੰ ਆਪਣੇ ਹੀ ਪੀ.ਐੱਫ. ਅਕਾਊਂਟ (PF Account Withdrawal Rules) 'ਚੋਂ ਪੈਸੇ ਕਢਵਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਈ.ਪੀ.ਐੱਫ.ਓ. (EPFO) ਵੱਲੋਂ ਕਈ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ, ਜਿਸ ਨਾਲ ਹੁਣ ਪੀ.ਐੱਫ. ਦੀ ਨਿਕਾਸੀ ਕਾਫ਼ੀ ਆਸਾਨ ਹੋ ਗਈ ਹੈ।
Publish Date: Tue, 01 Sep 2026 03:21 PM (IST)
Updated Date: Tue, 01 Sep 2026 03:25 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ: ਕਈ ਵਾਰ ਲੋਕਾਂ ਨੂੰ ਆਪਣੇ ਹੀ ਪੀ.ਐੱਫ. ਅਕਾਊਂਟ (PF Account Withdrawal Rules) 'ਚੋਂ ਪੈਸੇ ਕਢਵਾਉਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਈ.ਪੀ.ਐੱਫ.ਓ. (EPFO) ਵੱਲੋਂ ਕਈ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ, ਜਿਸ ਨਾਲ ਹੁਣ ਪੀ.ਐੱਫ. ਦੀ ਨਿਕਾਸੀ ਕਾਫ਼ੀ ਆਸਾਨ ਹੋ ਗਈ ਹੈ।
ਅਜਿਹੇ 'ਚ ਕਈ ਲੋਕਾਂ ਦੇ ਮਨ 'ਚ ਸਵਾਲ ਹੈ ਕਿ ਜੇਕਰ ਕਿਸੇ ਕਾਰਨ ਉਨ੍ਹਾਂ ਦੀ ਨੌਕਰੀ ਛੁੱਟ ਗਈ ਹੈ, ਜਾਂ ਫਿਰ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਹੈ, ਤਾਂ ਫਿਰ ਇਸ ਕੇਸ 'ਚ ਉਹ ਕਿਵੇਂ ਅਤੇ ਕਿੰਨਾ ਪੈਸਾ ਪੀ.ਐੱਫ. ਅਕਾਊਂਟ (PF Account Balance Check) ਤੋਂ ਕਢਵਾ ਸਕਦੇ ਹਨ। ਆਓ ਇਸ ਸਵਾਲ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
EPFO 'ਚ ਕੀ-ਕੀ ਹੋਏ ਬਦਲਾਅ? EPFO 3.0 'ਚ ਕਈ ਬਦਲਾਅ ਹੋਏ ਹਨ। ਪਹਿਲਾਂ ਲੋਕਾਂ ਨੂੰ ਪੈਸੇ ਕਢਵਾਉਣ ਲਈ ਬਹੁਤ ਪ੍ਰੇਸ਼ਾਨ ਹੋਣਾ ਪੈਂਦਾ ਸੀ, ਪਰ ਹੁਣ ਵਿਡ੍ਰੌਲ ਦੀ ਪੂਰੀ ਪ੍ਰਕਿਰਿਆ ਨੂੰ ਕਾਫ਼ੀ ਆਸਾਨ ਬਣਾ ਦਿੱਤਾ ਗਿਆ ਹੈ। ਪਹਿਲਾਂ ਅੰਸ਼ਕ ਨਿਕਾਸੀ ਲਈ 13 ਵੱਖ-ਵੱਖ ਸ਼ਰਤਾਂ ਅਤੇ ਸ਼੍ਰੇਣੀਆਂ ਸਨ, ਜਿਨ੍ਹਾਂ ਨੂੰ ਹੁਣ ਘਟਾ ਕੇ ਸਿਰਫ਼ 3 ਸ਼੍ਰੇਣੀਆਂ 'ਚ ਵੰਡ ਦਿੱਤਾ ਗਿਆ ਹੈ।
ਐਮਰਜੈਂਸੀ: ਇਸ 'ਚ ਪਰਿਵਾਰ 'ਚ ਕਿਸੇ ਗੰਭੀਰ ਬਿਮਾਰੀ ਦਾ ਇਲਾਜ, ਬੱਚਿਆਂ ਦੀ ਉੱਚ ਸਿੱਖਿਆ ਅਤੇ ਪਰਿਵਾਰ 'ਚ ਵਿਆਹ ਵਰਗੇ ਜ਼ਰੂਰੀ ਖਰਚੇ ਸ਼ਾਮਲ ਹਨ।
ਘਰ ਦੀਆਂ ਲੋੜਾਂ: ਜੇਕਰ ਤੁਹਾਨੂੰ ਘਰ ਖਰੀਦਣਾ ਹੈ, ਨਵਾਂ ਮਕਾਨ ਬਣਵਾਉਣਾ ਹੈ, ਮਕਾਨ ਦੀ ਮੁਰੰਮਤ ਕਰਵਾਉਣੀ ਹੈ, ਲੋਨ ਚੁਕਾਉਣ ਲਈ ਪੈਸਿਆਂ ਦੀ ਲੋੜ ਹੈ, ਤਾਂ ਤੁਸੀਂ ਇਸ ਸ਼੍ਰੇਣੀ ਤਹਿਤ ਕਢਵਾ ਸਕਦੇ ਹੋ।
ਖ਼ਾਸ ਸਥਿਤੀਆਂ: ਇਹ ਸਭ ਤੋਂ ਖ਼ਾਸ ਸ਼੍ਰੇਣੀ ਹੈ, ਜਿਸ ਤਹਿਤ ਮੈਂਬਰ ਬਿਨਾਂ ਕੋਈ ਠੋਸ ਕਾਰਨ ਦੱਸੇ ਵੀ ਆਪਣੇ ਪੀ.ਐੱਫ. ਬੈਲੰਸ ਦਾ 75 ਫੀਸਦੀ ਤੱਕ ਹਿੱਸਾ ਕਢਵਾ ਸਕਦੇ ਹਨ।
ਨੌਕਰੀ ਜਾਣ 'ਤੇ ਕਿਵੇਂ ਮਿਲੇਗਾ ਪੈਸਾ? ਜੇਕਰ ਤੁਹਾਡੀ ਨੌਕਰੀ ਛੁੱਟ ਜਾਂਦੀ ਹੈ ਜਾਂ ਤੁਸੀਂ ਖੁਦ ਅਸਤੀਫ਼ਾ ਦੇ ਦਿੰਦੇ ਹੋ, ਤਾਂ ਬੇਰੁਜ਼ਗਾਰ ਹੁੰਦੇ ਹੀ ਤੁਸੀਂ ਆਪਣੇ ਕੁੱਲ ਪੀ.ਐੱਫ. ਬੈਲੰਸ ਦਾ 75% ਹਿੱਸਾ ਤੁਰੰਤ ਕਢਵਾ ਸਕਦੇ ਹੋ। ਉੱਥੇ ਹੀ ਜੋ ਬਚਿਆ ਹੋਇਆ 25% ਬੈਲੰਸ ਹੈ, ਉਹ ਤੁਸੀਂ ਲਗਾਤਾਰ 12 ਮਹੀਨੇ ਤੱਕ ਬੇਰੁਜ਼ਗਾਰ ਰਹਿਣ ਤੋਂ ਬਾਅਦ ਹੀ ਕਢਵਾ ਸਕੋਗੇ।
ਦੱਸ ਦੇਈਏ ਕਿ ਪਹਿਲਾਂ ਲਗਾਤਾਰ 2 ਮਹੀਨੇ ਤੱਕ ਬੇਰੁਜ਼ਗਾਰ ਰਹਿਣ 'ਤੇ ਪੂਰਾ 100 ਫੀਸਦੀ ਪੈਸਾ ਕਢਵਾਉਣ ਦਾ ਪ੍ਰਬੰਧ ਸੀ। ਪਰ ਭਵਿੱਖ ਦੀ ਵਿੱਤੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਇਸ ਨਿਯਮ 'ਚ ਹੁਣ ਬਦਲਾਅ ਕੀਤਾ ਗਿਆ ਹੈ।
ਆਨਲਾਈਨ ਕਿਵੇਂ ਕਢਵਾਓ PF?
ਸਭ ਤੋਂ ਪਹਿਲਾਂ EPFO Member Portal 'ਤੇ ਜਾਓ ਅਤੇ UAN ਨੰਬਰ ਅਤੇ ਪਾਸਵਰਡ ਨਾਲ ਲੌਗਇਨ ਕਰੋ।
ਇੱਥੇ ਯਕੀਨੀ ਬਣਾਓ ਕਿ ਪੋਰਟਲ 'ਤੇ ਤੁਹਾਡੀ ਨੌਕਰੀ ਛੱਡਣ ਦੀ ਤਾਰੀਖ ਅਪਡੇਟ ਕੀਤੀ ਹੋਈ ਹੈ।
'Online Services' 'ਤੇ ਕਲਿੱਕ ਕਰਕੇ 'Claim (Form-31, 19, 10C)' ਦਾ ਵਿਕਲਪ ਚੁਣੋ।
ਇਸ ਤੋਂ ਬਾਅਦ ਆਪਣੇ ਬੈਂਕ ਅਕਾਊਂਟ ਦੇ ਆਖ਼ਰੀ 4 ਅੰਕ ਭਰ ਕੇ ਵੇਰੀਫਾਈ ਕਰੋ।
ਧਿਆਨ ਰਹੇ ਪੂਰੀ ਨਿਕਾਸੀ ਲਈ ਫਾਰਮ 19 ਅਤੇ ਪੈਨਸ਼ਨ ਲਈ ਫਾਰਮ 10C ਚੁਣੋ।
ਜਿਵੇਂ ਹੀ ਪੂਰੀ ਪ੍ਰਕਿਰਿਆ ਖ਼ਤਮ ਹੋਵੇਗੀ, ਤਾਂ ਤੁਹਾਡੇ ਮੋਬਾਈਲ ਨੰਬਰ 'ਤੇ OTP ਆਵੇਗਾ, ਉਸ ਨੂੰ ਭਰ ਕੇ ਸਬਮਿਟ ਕਰ ਦਿਓ।
ਜਿਵੇਂ ਹੀ ਪ੍ਰਕਿਰਿਆ ਪੂਰੀ ਹੋਵੇਗੀ ਅਤੇ ਤੁਹਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਸਹੀ ਹੋਵੇਗੀ, ਤਾਂ 3-7 ਕੰਮਕਾਜੀ ਦਿਨਾਂ 'ਚ ਤੁਹਾਡਾ ਪੀ.ਐੱਫ. ਅਕਾਊਂਟ 'ਚ ਕ੍ਰੈਡਿਟ ਕਰ ਦਿੱਤਾ ਜਾਵੇਗਾ।