ਪਹਿਲੀ ਨੌਕਰੀ ਕਰਨ ਵਾਲਿਆਂ ਨੂੰ ਸਰਕਾਰ ਦੇਵੇਗੀ ₹15,000, EPFO ਪੋਰਟਲ ’ਤੇ ਬੱਸ ਕਰਨਾ ਹੋਵੇਗਾ ਇਹ ਕੰਮ; ਜਾਣੋ ਕਿਵੇਂ ਲੈ ਸਕਦੇ ਹੋ ਯੋਜਨਾ ਦਾ ਲਾਭ ਪਹਿਲੀ ਵਾਰ ਨੌਕਰੀ ਕਰਨ ਵਾਲੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (PM-VBRY) ਤਹਿਤ ਯੋਗ ਮੁਲਾਜ਼ਮਾਂ ਨੂੰ ₹15,000 ਤੱਕ ਦੀ ਵਿੱਤੀ ਸਹਾਇਤਾ ਮਿਲ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਰਕਮ ਹਾਸਲ ਕਰਨ ਲਈ ਮੁਲਾਜ਼ਮਾਂ ਨੂੰ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪਹਿਲੀ ਵਾਰ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਆਪਣੇ ਮੈਂਬਰ ਪੋਰਟਲ ’ਤੇ ਵਿੱਤੀ ਸਾਖਰਤਾ ਨਾਲ ਸਬੰਧਤ ਕੋਰਸ ਪੂਰਾ ਕਰਨ ਦੀ ਸਲਾਹ ਦਿੱਤੀ ਹੈ। ਇਸ ਕੋਰਸ ਨੂੰ ਪੂਰਾ ਕਰਨਾ ਯੋਜਨਾ ਦੀ ਦੂਜੀ ਕਿਸ਼ਤ ਪ੍ਰਾਪਤ ਕਰਨ ਲਈ ਜ਼ਰੂਰੀ ਹੈ।
Publish Date: Sun, 18 Oct 2026 12:11 PM (IST)
Updated Date: Sun, 18 Oct 2026 12:13 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ - ਪਹਿਲੀ ਵਾਰ ਨੌਕਰੀ ਕਰਨ ਵਾਲੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ (PM-VBRY) ਤਹਿਤ ਯੋਗ ਮੁਲਾਜ਼ਮਾਂ ਨੂੰ ₹15,000 ਤੱਕ ਦੀ ਵਿੱਤੀ ਸਹਾਇਤਾ ਮਿਲ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਇਹ ਰਕਮ ਹਾਸਲ ਕਰਨ ਲਈ ਮੁਲਾਜ਼ਮਾਂ ਨੂੰ ਕੁਝ ਜ਼ਰੂਰੀ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਪਹਿਲੀ ਵਾਰ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਨੂੰ ਆਪਣੇ ਮੈਂਬਰ ਪੋਰਟਲ ’ਤੇ ਵਿੱਤੀ ਸਾਖਰਤਾ ਨਾਲ ਸਬੰਧਤ ਕੋਰਸ ਪੂਰਾ ਕਰਨ ਦੀ ਸਲਾਹ ਦਿੱਤੀ ਹੈ। ਇਸ ਕੋਰਸ ਨੂੰ ਪੂਰਾ ਕਰਨਾ ਯੋਜਨਾ ਦੀ ਦੂਜੀ ਕਿਸ਼ਤ ਪ੍ਰਾਪਤ ਕਰਨ ਲਈ ਜ਼ਰੂਰੀ ਹੈ।
ਦੋ ਕਿਸ਼ਤਾਂ ਵਿੱਚ ਮਿਲਣਗੇ ₹15,000 ਇਸ ਯੋਜਨਾ ਤਹਿਤ ਯੋਗ ਮੁਲਾਜ਼ਮਾਂ ਨੂੰ ਇੱਕ ਮਹੀਨੇ ਦੀ ਤਨਖ਼ਾਹ ਦੇ ਬਰਾਬਰ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਹੈ, ਜਿਸ ਦੀ ਵੱਧ ਤੋਂ ਵੱਧ ਸੀਮਾ ₹15,000 ਹੈ। ਇਹ ਰਕਮ ਦੋ ਕਿਸ਼ਤਾਂ ਵਿੱਚ ਮਿਲਦੀ ਹੈ।
ਪਹਿਲੀ ਕਿਸ਼ਤ ਲਗਾਤਾਰ ਛੇ ਮਹੀਨੇ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਦਿੱਤੀ ਜਾਂਦੀ ਹੈ। ਉੱਥੇ ਹੀ ਦੂਜੀ ਕਿਸ਼ਤ ਲੈਣ ਲਈ ਮੁਲਾਜ਼ਮ ਨੂੰ 12 ਮਹੀਨੇ ਦੀ ਨੌਕਰੀ ਪੂਰੀ ਕਰਨ ਦੇ ਨਾਲ-ਨਾਲ EPFO ਦੇ ਮੈਂਬਰ ਪੋਰਟਲ ’ਤੇ ਉਪਲਬਧ ਵਿੱਤੀ ਸਾਖਰਤਾ ਪ੍ਰੋਗਰਾਮ ਵੀ ਪੂਰਾ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਸਿਰਫ਼ ਨੌਕਰੀ ਮਿਲਣ ਨਾਲ ਪੂਰੀ ਰਕਮ ਆਪਣੇ ਆਪ ਨਹੀਂ ਮਿਲੇਗੀ। ਇਸ ਲਈ ਨਿਰਧਾਰਤ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ।
ਕੌਣ ਲੈ ਸਕਦਾ ਹੈ ਯੋਜਨਾ ਦਾ ਲਾਭ? ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਜ਼ਰੂਰੀ ਯੋਗਤਾ ਸ਼ਰਤਾਂ ਹਨ :- ਮੁਲਾਜ਼ਮ ਪਹਿਲੀ ਵਾਰ ਰਸਮੀ ਰੁਜ਼ਗਾਰ ਵਿੱਚ ਆਇਆ ਹੋਵੇ ਅਤੇ ਪਹਿਲਾਂ EPFO ਦਾ ਮੈਂਬਰ ਨਾ ਰਿਹਾ ਹੋਵੇ।
ਮੁਲਾਜ਼ਮ ਦੀ ਮਹੀਨਾਵਾਰ ਤਨਖ਼ਾਹ ₹1 ਲੱਖ ਤੱਕ ਹੋਣੀ ਚਾਹੀਦੀ ਹੈ।
ਯੋਗਤਾ ਲਈ ਨਿਰਧਾਰਤ ਸਮੇਂ ਦੌਰਾਨ ਨੌਕਰੀ ਸ਼ੁਰੂ ਕਰਨੀ ਲਾਜ਼ਮੀ ਹੈ। EPFO ਦੀ ਜਾਣਕਾਰੀ ਅਨੁਸਾਰ, 1 ਅਗਸਤ 2025 ਤੋਂ 7 ਜੁਲਾਈ 2027 ਦੇ ਵਿਚਕਾਰ ਨੌਕਰੀ ਪ੍ਰਾਪਤ ਕਰਨ ਵਾਲੇ ਯੋਗ ਮੁਲਾਜ਼ਮ ਇਸ ਯੋਜਨਾ ਦੇ ਦਾਇਰੇ ਵਿੱਚ ਆ ਸਕਦੇ ਹਨ।
ਮੁਲਾਜ਼ਮ ਦੀ EPFO ਵਿੱਚ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ।
ਮੁਲਾਜ਼ਮ ਦਾ ਬੈਂਕ ਖਾਤਾ ਆਧਾਰ ਨਾਲ ਲਿੰਕ ਹੋਣਾ ਚਾਹੀਦਾ ਹੈ, ਤਾਂ ਜੋ ਪ੍ਰੋਤਸਾਹਨ ਰਾਸ਼ੀ ਸਿੱਧੀ ਖਾਤੇ ਵਿੱਚ ਭੇਜੀ ਜਾ ਸਕੇ।
EPFO ਪੋਰਟਲ ’ਤੇ ਕੀ ਕਰਨਾ ਹੋਵੇਗਾ? ਦੂਜੀ ਕਿਸ਼ਤ ਪ੍ਰਾਪਤ ਕਰਨ ਲਈ ਮੁਲਾਜ਼ਮ ਨੂੰ EPFO ਦੇ ਮੈਂਬਰ ਪੋਰਟਲ ’ਤੇ ਜਾ ਕੇ ਵਿੱਤੀ ਸਾਖਰਤਾ ਨਾਲ ਸਬੰਧਤ ਕੋਰਸ ਪੂਰਾ ਕਰਨਾ ਹੋਵੇਗਾ।
ਇਸ ਪ੍ਰੋਗਰਾਮ ਦਾ ਉਦੇਸ਼ ਮੁਲਾਜ਼ਮਾਂ ਨੂੰ ਬੱਚਤ, ਵਿੱਤੀ ਯੋਜਨਾਬੰਦੀ ਅਤੇ ਭਵਿੱਖ ਦੀ ਆਰਥਿਕ ਸੁਰੱਖਿਆ ਬਾਰੇ ਜਾਗਰੂਕ ਕਰਨਾ ਹੈ। ਕੋਰਸ ਪੂਰਾ ਕਰਨ ਤੋਂ ਬਾਅਦ ਹੀ ਦੂਜੀ ਕਿਸ਼ਤ ਲਈ ਲੋੜੀਂਦੀ ਸ਼ਰਤ ਪੂਰੀ ਹੋਵੇਗੀ।
ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਰਸਮੀ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਅਤੇ ਪਹਿਲੀ ਵਾਰ ਨੌਕਰੀ ਕਰਨ ਵਾਲੇ ਨੌਜਵਾਨਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਕੀਤੀ ਹੈ।