ਸੋਨਾ ਖਰੀਦਣ ਵਾਲਿਆਂ ਦੀਆਂ ਲੱਗੀਆਂ ਮੌਜਾਂ ! 18,000 ਰੁਪਏ ਸਸਤਾ ਮਿਲ ਰਿਹਾ ਹੈ ਇੱਥੇ ਸੋਨਾ, ਘਰ ਲਿਆਉਣ ਤੋਂ ਪਹਿਲਾਂ ਜਾਣ ਲਓ ਨਿਯਮ ਸੋਨਾ ਖਰੀਦਣ ਦੇ ਸ਼ੌਕੀਨ ਹੋ? ਤਾਂ ਅੱਜ ਦੀ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਜ਼ਰੂਰੀ ਹੈ। ਭਾਰਤ 'ਚ ਸੋਨੇ ਦੇ ਦਾਅ ਤੇਜ਼ੀ ਨਾਲ ਵਧੇ ਹਨ। ਅੱਜ ਯਾਨੀ 20 ਅਗਸਤ ਨੂੰ ਸੋਨਾ 1.58 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਬਣਿਆ ਹੋਇਆ ਹੈ। ਪਰ ਇਸ ਸ਼ਹਿਰ 'ਚ ਇੰਡੀਆ ਤੋਂ 18,000 ਰੁਪਏ ਸਸਤਾ ਸੋਨਾ ਮਿਲ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੁਬਈ ਦੀ। ਜੇਕਰ ਤੁਸੀਂ ਦੁਬਈ 'ਚ ਹੋ ਜਾਂ ਉੱਥੋਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇੱਕ ਸ਼ਾਨਦਾਰ ਖ਼ਬਰ ਹੈ। ਦੁਬਈ ਦੇ ਸਰਾਫ਼ਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹਿ ਹੈ। ਅਗਸਤ ਦੀ ਸ਼ੁਰੂਆਤ 'ਚ ਰਿਕਾਰਡ ਉਚਾਈ 'ਤੇ ਪਹੁੰਚਣ
Publish Date: Thu, 20 Aug 2026 11:32 AM (IST)
Updated Date: Thu, 20 Aug 2026 11:33 AM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ : ਸੋਨਾ ਖਰੀਦਣ ਦੇ ਸ਼ੌਕੀਨ ਹੋ? ਤਾਂ ਅੱਜ ਦੀ ਇਹ ਖ਼ਬਰ ਤੁਹਾਡੇ ਲਈ ਕਾਫ਼ੀ ਜ਼ਰੂਰੀ ਹੈ। ਭਾਰਤ 'ਚ ਸੋਨੇ ਦੇ ਦਾਅ ਤੇਜ਼ੀ ਨਾਲ ਵਧੇ ਹਨ। ਅੱਜ ਯਾਨੀ 20 ਅਗਸਤ ਨੂੰ ਸੋਨਾ 1.58 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਬਣਿਆ ਹੋਇਆ ਹੈ। ਪਰ ਇਸ ਸ਼ਹਿਰ 'ਚ ਇੰਡੀਆ ਤੋਂ 18,000 ਰੁਪਏ ਸਸਤਾ ਸੋਨਾ ਮਿਲ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੁਬਈ ਦੀ। ਜੇਕਰ ਤੁਸੀਂ ਦੁਬਈ 'ਚ ਹੋ ਜਾਂ ਉੱਥੋਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਡੇ ਲਈ ਇੱਕ ਸ਼ਾਨਦਾਰ ਖ਼ਬਰ ਹੈ। ਦੁਬਈ ਦੇ ਸਰਾਫ਼ਾ ਬਾਜ਼ਾਰ 'ਚ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹਿ ਹੈ। ਅਗਸਤ ਦੀ ਸ਼ੁਰੂਆਤ 'ਚ ਰਿਕਾਰਡ ਉਚਾਈ 'ਤੇ ਪਹੁੰਚਣ ਤੋਂ ਬਾਅਦ ਹੁਣ ਸੋਨੇ ਦੇ ਦਾਅ ਨੇ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪਿਛਲੇ ਮਹਿਜ਼ 2 ਦਿਨਾਂ ਦੇ ਅੰਦਰ 24 ਕੈਰੇਟ ਸੋਨੇ ਦਾ ਭਾਅ 8.25 ਦਿਰਹਮ (214 ਰੁਪਏ) ਤੱਕ ਡਿੱਗ ਗਿਆ ਹੈ।
ਦੁਬਈ ਬਾਜ਼ਾਰਾਂ 'ਚ 24 ਕੈਰੇਟ ਸੋਨੇ ਦਾ ਦਾਅ 522.50 ਦਿਰਹਮ (13,599.95 ਰੁਪਏ) ਪ੍ਰਤੀ ਗ੍ਰਾਮ ਹੈ। ਉੱਥੇ ਹੀ ਇੱਕ ਦਿਨ ਪਹਿਲਾਂ ਯਾਨੀ ਬੁੱਧਵਾਰ ਨੂੰ ਇਹ ਕੀਮਤ 526 ਦਿਰਹਮ (13,691.05 ਰੁਪਏ) ਪ੍ਰਤੀ ਗ੍ਰਾਮ ਸੀ। ਬੁੱਧਵਾਰ ਦੇ ਮੁਕਾਬਲੇ 3.50 ਦਿਰਹਮ ਅਤੇ ਮੰਗਲਵਾਰ (530.75 Dh) ਦੇ ਮੁਕਾਬਲੇ ਕੁੱਲ 8.25 ਦਿਰਹਮ ਦੀ ਗਿਰਾਵਟ ਆਈ ਹੈ।
ਉੱਥੇ ਹੀ ਜੇਕਰ 22 ਕੈਰੇਟ ਸੋਨੇ ਦੇ ਦਾਅ ਦੀ ਗੱਲ ਕਰੀਏ ਤਾਂ ਅੱਜ 483.75 ਦਿਰਹਮ (12,591.34 ਰੁਪਏ) ਪ੍ਰਤੀ ਗ੍ਰਾਮ 'ਤੇ ਹੈ। ਇਹ ਬੁੱਧਵਾਰ ਨੂੰ 487 ਦਿਰਹਮ (12,675.93) ਪ੍ਰਤੀ ਗ੍ਰਾਮ 'ਤੇ ਬਣਿਆ ਹੋਇਆ ਸੀ। 2 ਦਿਨਾਂ ਦੇ ਮੁਕਾਬਲੇ 3.25 ਦਿਰਹਮ ਅਤੇ ਸੋਮਵਾਰ (491.50 Dh) ਦੇ ਮੁਕਾਬਲੇ ਕੁੱਲ 7.75 ਦਿਰਹਮ ਦੀ ਗਿਰਾਵਟ ਆਈ ਹੈ।
ਅਗਸਤ ਮਹੀਨੇ 'ਚ ਕਿਹੋ ਜਿਹ ਰਿਹਾ ਸੋਨੇ ਦਾ ਹਾਲ? ਅਗਸਤ ਦੇ ਮਹੀਨੇ 'ਚ ਦੁਬਈ 'ਚ ਸੋਨੇ ਦੀਆਂ ਕੀਮਤਾਂ (Dubai gold rates) 'ਚ ਭਾਰੀ ਉਤਰਾਅ-ਚੜ੍ਹਾਅ ਦੇਖਿਆ ਗਿਆ ਹੈ। 1 ਅਗਸਤ ਨੂੰ 24K ਸੋਨੇ ਦਾ ਰੇਟ 487.25 ਦਿਰਹਮ 'ਤੇ ਸੀ। 12 ਅਗਸਤ ਨੂੰ ਸੋਨੇ ਨੇ ਜ਼ਬਰਦਸਤ ਛਲਾਂਗ ਲਗਾਈ ਅਤੇ 24K ਦਾ ਭਾਅ ਮਹੀਨੇ ਦੇ ਸਰਵਉੱਚ ਪੱਧਰ 533.25 ਦਿਰਹਮ ਤੱਕ ਪਹੁੰਚ ਗਿਆ ਸੀ। 22K ਸੋਨਾ ਵੀ ਇਸ ਦਿਨ 494 ਦਿਰਹਮ ਤੱਕ ਵਿਕਿਆ ਸੀ। ਹੁਣ ਵੀਰਵਾਰ ਦਾ ਤਾਜ਼ਾ ਰੇਟ (522.50 Dh), 12 ਅਗਸਤ ਦੇ ਉੱਚਤਮ ਪੱਧਰ ਤੋਂ 10.75 ਦਿਰਹਮ ਹੇਠਾਂ ਆ ਚੁੱਕਾ ਹੈ। ਹਾਲਾਂਕਿ, ਇਹ ਅਜੇ ਵੀ 1 ਅਗਸਤ ਦੇ ਸ਼ੁਰੂਆਤੀ ਰੇਟ ਤੋਂ 35.25 ਦਿਰਹਮ ਵੱਧ ਹੈ।
ਭਾਰਤ 'ਚ ਕਿਵੇਂ ਲਿਆ ਸਕਦੇ ਹੋ ਗੋਲਡ? ਦੁਬਈ ਤੋਂ ਸੋਨਾ ਲਿਆਉਣ ਲਈ ਕਸਟਮ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ 1 ਸਾਲ ਜਾਂ ਇਸ ਤੋਂ ਵੱਧ ਸਮਾਂ ਵਿਦੇਸ਼ 'ਚ ਬਿਤਾ ਕੇ ਪਰਤ ਰਹੇ ਹੋ, ਤਾਂ ਪੁਰਸ਼ ਯਾਤਰੀ ਵੱਧ ਤੋਂ ਵੱਧ 20 ਗ੍ਰਾਮ (50,000 ਰੁਪਏ ਤੱਕ) ਅਤੇ ਮਹਿਲਾ ਯਾਤਰੀ 40 ਗ੍ਰਾਮ (1 ਲੱਖ ਰੁਪਏ ਤੱਕ) ਸੋਨੇ ਦੇ ਗਹਿਣੇ ਬਿਲਕੁਲ ਡਿਊਟੀ-ਫ੍ਰੀ (ਬਿਨਾਂ ਟੈਕਸ ਦਿੱਤੇ) ਲਿਆ ਸਕਦੇ ਹਨ, ਪਰ ਧਿਆਨ ਰਹੇ ਕਿ ਇਹ ਛੋਟ ਸੋਨੇ ਦੇ ਸਿੱਕਿਆਂ ਜਾਂ ਬਿਸਕੁਟ 'ਤੇ ਲਾਗੂ ਨਹੀਂ ਹੁੰਦੀ। ਉੱਥੇ ਹੀ, ਜੇਕਰ ਤੁਸੀਂ 1 ਸਾਲ ਤੋਂ ਘੱਟ ਦੀ ਛੋਟੀ ਟ੍ਰਿਪ (ਟੂਰਿਸਟ ਵੀਜ਼ਾ) 'ਤੇ ਗਏ ਹੋ ਜਾਂ ਇਸ ਡਿਊਟੀ-ਫ੍ਰੀ ਸੀਮਾ ਤੋਂ ਵੱਧ ਸੋਨਾ (ਇੱਕ ਵਿਅਕਤੀ ਵੱਧ ਤੋਂ ਵੱਧ 1 ਕਿਲੋ ਤੱਕ ਲਿਆ ਸਕਦਾ ਹੈ) ਲਿਆ ਰਹੇ ਹੋ, ਤਾਂ ਤੁਹਾਨੂੰ ਭਾਰਤੀ ਏਅਰਪੋਰਟ 'ਤੇ ਉਤਰਦਿਆਂ ਹੀ 'ਰੈੱਡ ਚੈਨਲ' 'ਤੇ ਜਾ ਕੇ ਕਸਟਮ ਅਧਿਕਾਰੀਆਂ ਨੂੰ ਇਸ ਦੀ ਸਹੀ-ਸਹੀ ਜਾਣਕਾਰੀ (ਡਿਕਲੇਅਰ) ਦੇਣੀ ਪਵੇਗੀ ਅਤੇ ਉਸ 'ਤੇ ਲਾਗੂ ਕਸਟਮ ਡਿਊਟੀ ਦਾ ਭੁਗਤਾਨ ਕਰਨਾ ਹੋਵੇਗਾ।