EPFO Update : ਕੰਪਨੀ ਕੱਟ ਰਹੀ ਹੈ ਤੁਹਾਡਾ PF ਪਰ ਖਾਤੇ 'ਚ ਨਹੀਂ ਪਹੁੰਚ ਰਿਹਾ ਪੈਸਾ? ਤੁਰੰਤ ਇਸ ਤਰ੍ਹਾਂ ਕਰੋ ਈ-ਪਾਸਬੁੱਕ ਦੀ ਜਾਚ
ਹਰ ਮਹੀਨੇ ਜਦੋਂ ਤਨਖਾਹ ਆਉਂਦੀ ਹੈ, ਤਾਂ ਸੈਲਰੀ ਸਲਿਪ ਵਿੱਚ ਪੀਐੱਫ (PF Passbook Check) ਦੀ ਕਟੌਤੀ ਦਿਖਾਈ ਦਿੰਦੀ ਹੈ। ਉਸ ਸਲਿਪ ਵਿੱਚ ਸਾਫ਼ ਲਿਖਿਆ ਹੁੰਦਾ ਹੈ ਕਿ ਤੁਹਾਡੀ ਤਨਖਾਹ ਵਿੱਚੋਂ ਕਿੰਨਾ ਪੈਸਾ ਕੱਟ ਕੇ ਪੀਐੱਫ ਅਕਾਊਂਟ (PF Account) ਵਿੱਚ ਜਾਂਦਾ ਹੈ
Publish Date: Mon, 14 Sep 2026 03:58 PM (IST)
Updated Date: Mon, 14 Sep 2026 04:06 PM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ : ਹਰ ਮਹੀਨੇ ਜਦੋਂ ਤਨਖਾਹ ਆਉਂਦੀ ਹੈ, ਤਾਂ ਸੈਲਰੀ ਸਲਿਪ ਵਿੱਚ ਪੀਐੱਫ (PF Passbook Check) ਦੀ ਕਟੌਤੀ ਦਿਖਾਈ ਦਿੰਦੀ ਹੈ। ਉਸ ਸਲਿਪ ਵਿੱਚ ਸਾਫ਼ ਲਿਖਿਆ ਹੁੰਦਾ ਹੈ ਕਿ ਤੁਹਾਡੀ ਤਨਖਾਹ ਵਿੱਚੋਂ ਕਿੰਨਾ ਪੈਸਾ ਕੱਟ ਕੇ ਪੀਐੱਫ ਅਕਾਊਂਟ (PF Account) ਵਿੱਚ ਜਾਂਦਾ ਹੈ ਪਰ ਕੀ ਤੁਸੀਂ ਕਦੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਪੀਐੱਫ ਤੁਹਾਡੀ ਤਨਖਾਹ ਤੋਂ ਕੱਟ ਰਿਹਾ ਹੈ, ਉਹ ਤੁਹਾਡੇ ਪੀਐੱਫ ਅਕਾਊਂਟ ਵਿੱਚ ਜਮ੍ਹਾਂ ਹੋ ਵੀ ਰਿਹਾ ਹੈ ਜਾਂ ਨਹੀਂ? ਜੇਕਰ ਨਹੀਂ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।
ਅਕਸਰ ਅਸੀਂ ਆਪਣੀ ਪੀਐੱਫ ਪਾਸਬੁੱਕ ਚੈੱਕ ਨਹੀਂ ਕਰਦੇ। ਸਾਨੂੰ ਲੱਗਦਾ ਹੈ ਕਿ ਤਨਖਾਹ ਤੋਂ ਕੱਟਣ ਵਾਲਾ ਪੈਸਾ ਹਰ ਮਹੀਨੇ ਪੀਐੱਫ ਅਕਾਊਂਟ ਵਿੱਚ ਜਮ੍ਹਾਂ ਹੋ ਹੀ ਜਾਂਦਾ ਹੋਵੇਗਾ ਪਰ ਅਜਿਹਾ ਬਿਲਕੁਲ ਨਹੀਂ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮੇਂ-ਸਮੇਂ 'ਤੇ ਆਪਣੀ ਪੀਐੱਫ ਪਾਸਬੁੱਕ ਚੈੱਕ ਕਰਦੇ ਰਹੋ, ਤਾਂ ਜੋ ਤੁਹਾਨੂੰ ਅੱਗੇ ਚੱਲ ਕੇ ਕੋਈ ਦਿੱਕਤ ਨਾ ਆਵੇ। ਆਓ ਜਾਣਦੇ ਹਾਂ ਕਿ ਤੁਸੀਂ ਘਰ ਬੈਠੇ ਕਿਵੇਂ ਆਪਣੀ ਪੀਐੱਫ ਪਾਸਬੁੱਕ ਚੈੱਕ ਕਰ ਸਕਦੇ ਹੋ।
ਪਾਸਬੁੱਕ 'ਚ ਕੀ-ਕੀ ਚੈੱਕ ਕਰਨਾ ਹੈ ਜਦੋਂ ਵੀ ਤੁਸੀਂ ਆਪਣੀ ਪੀਐੱਫ ਪਾਸਬੁੱਕ ਦੇਖੋ ਤਾਂ ਹਮੇਸ਼ਾ ਕੁਝ ਗੱਲਾਂ ਦਾ ਧਿਆਨ ਰੱਖੋ। ਹਮੇਸ਼ਾ ਚੈੱਕ ਕਰੋ ਕਿ ਅਕਾਊਂਟ ਵਿੱਚ ਹਰ ਮਹੀਨੇ ਐਂਟਰੀ ਹੋ ਰਹੀ ਹੈ ਜਾਂ ਨਹੀਂ। ਜਿਵੇਂ ਕਿ ਜੇਕਰ ਤੁਸੀਂ ਸਤੰਬਰ ਵਿੱਚ ਪਾਸਬੁੱਕ ਦੇਖ ਰਹੇ ਹੋ ਤਾਂ ਦੇਖੋ ਕਿ ਅਗਸਤ ਦਾ ਪੀਐੱਫ ਦਰਜ ਹੋਇਆ ਹੈ ਜਾਂ ਨਹੀਂ। ਇਸ ਵਿੱਚ ਸਿਰਫ਼ ਆਪਣਾ ਹਿੱਸਾ ਹੀ ਨਹੀਂ, ਸਗੋਂ ਕੰਪਨੀ ਦਾ ਹਿੱਸਾ (Employer Contribution) ਅਤੇ ਪੈਨਸ਼ਨ ਫੰਡ ਦਾ ਪੈਸਾ ਵੀ ਜ਼ਰੂਰ ਚੈੱਕ ਕਰੋ।
ਘਰ ਬੈਠੇ ਇਸ ਤਰ੍ਹਾਂ ਚੈੱਕ ਕਰੋ ਪੀਐੱਫ ਪਾਸਬੁੱਕ ਜੇਕਰ ਤੁਸੀਂ ਪੀਐੱਫ ਪਾਸਬੁੱਕ ਚੈੱਕ ਕਰਨੀ ਹੈ, ਤਾਂ ਤੁਸੀਂ 3 ਆਸਾਨ ਤਰੀਕਿਆਂ ਨਾਲ ਪਾਸਬੁੱਕ ਦੇਖ ਸਕਦੇ ਹੋ।
EPFO ਪੋਰਟਲ: EPFO ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਪਣੇ UAN ਅਤੇ ਪਾਸਵਰਡ ਨਾਲ ਲਾਗਇਨ ਕਰੋ। ਇਸ ਤੋਂ ਬਾਅਦ ਆਪਣੀ ਮੈਂਬਰ ਆਈਡੀ (Member ID) ਚੁਣ ਕੇ ਪਾਸਬੁੱਕ ਦੇਖ ਲਵੋ।
ਪਾਸਬੁੱਕ ਲਾਈਟ : EPFO ਦੇ ਇਸ ਫ਼ੀਚਰ ਨਾਲ ਤੁਹਾਨੂੰ ਜਮ੍ਹਾਂ-ਨਿਕਾਸੀ ਅਤੇ ਬੈਲੇਂਸ ਦਾ ਇੱਕ ਆਸਾਨ ਸਮਰੀ ਵਿਊ (Summary View) ਮਿਲ ਜਾਂਦਾ ਹੈ।
ਉਮੰਗ ਐਪ (UMANG App): ਆਪਣੇ ਫ਼ੋਨ ਵਿੱਚ ਉਮੰਗ ਐਪ ਡਾਊਨਲੋਡ ਕਰ ਕੇ ਵੀ ਪਲਾਂ ਵਿੱਚ ਪਾਸਬੁੱਕ ਅਤੇ ਬੈਲੇਂਸ ਚੈੱਕ ਕੀਤਾ ਜਾ ਸਕਦਾ ਹੈ।
ਜੇਕਰ ਤੁਸੀਂ ਕਈ ਨੌਕਰੀਆਂ ਬਦਲੀਆਂ ਹਨ ਤਾਂ ਇੱਕ ਹੀ UAN ਤਹਿਤ ਤੁਹਾਡੀਆਂ ਅਲੱਗ-ਅਲੱਗ ਮੈਂਬਰ ਆਈਡੀਜ਼ ਹੋਣਗੀਆਂ। ਜਿਸ ਕੰਪਨੀ ਦਾ ਰਿਕਾਰਡ ਦੇਖਣਾ ਹੋਵੇ, ਉਸੇ ਦੀ ਆਈਡੀ ਸਿਲੈਕਟ ਕਰੋ।
ਜੇਕਰ ਪੀਐੱਫ ਜਮ੍ਹਾਂ ਨਹੀਂ ਹੋਇਆ ਤਾਂ ਕੀ ਕਰੀਏ
ਜੇਕਰ ਤੁਹਾਡਾ ਪੀਐੱਫ ਜਮ੍ਹਾਂ ਨਹੀਂ ਹੋਇਆ ਹੈ ਤਾਂ ਸਭ ਤੋਂ ਪਹਿਲਾਂ ਸੈਲਰੀ ਸਲਿਪ ਮੈਚ ਕਰੋ ਅਤੇ ਕੁਝ ਦਿਨ ਪ੍ਰੋਸੈਸਿੰਗ ਦਾ ਇੰਤਜ਼ਾਰ ਕਰੋ। ਇਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਐਂਟਰੀ ਨਾ ਦਿਸੇ, ਤਾਂ ਤੁਰੰਤ ਕੰਪਨੀ ਦੇ HR ਨਾਲ ਸੰਪਰਕ ਕਰੋ ਅਤੇ ਇਸ ਦੀ ਸ਼ਿਕਾਇਤ ਦਰਜ ਕਰਵਾਓ।