EPFO ਨੇ ਫਿਰ ਦਿੱਤਾ ਤੋਹਫ਼ਾ! ਹੁਣ ਮਿੰਟਾਂ 'ਚ ਘਰ ਬੈਠੇ PF ਅਕਾਊਂਟ 'ਚ ਅਪਡੇਟ ਹੋਵੇਗੀ ਇਹ ਡਿਟੇਲ, ਲਾਂਚ ਹੋਈ ਨਵੀਂ ਸੁਵਿਧਾ
ਹੁਣ ਸਬੰਧਤ ਕਾਲਮ ਵਿੱਚ ਸਹੀ ਜਾਣਕਾਰੀ ਦਰਜ ਕਰੋ। ਇਸ ਦੇ ਨਾਲ ਹੀ ਜਾਣਕਾਰੀ ਨੂੰ ਸਹੀ ਸਾਬਤ ਕਰਨ ਵਾਲੇ ਜ਼ਰੂਰੀ ਦਸਤਾਵੇਜ਼ ਵੀ ਅਪਲੋਡ ਕਰਨੇ ਹੋਣਗੇ। ਇਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਜਾਂ ਜਨਮ ਸਰਟੀਫਿਕੇਟ ਵਰਗੇ ਦਸਤਾਵੇਜ਼ ਸ਼ਾਮਲ ਹੋ ਸਕਦੇ ਹਨ
Publish Date: Thu, 12 Nov 2026 01:42 PM (IST)
Updated Date: Thu, 12 Nov 2026 01:50 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਜੇਕਰ ਤੁਹਾਡੇ PF ਖਾਤੇ ਵਿੱਚ ਨਾਮ ਦੀ ਸਪੈਲਿੰਗ, ਜਨਮ ਮਿਤੀ, ਪਿਤਾ ਦਾ ਨਾਮ ਜਾਂ ਨੌਕਰੀ ਨਾਲ ਜੁੜੀ ਕੋਈ ਜਾਣਕਾਰੀ ਗਲਤ ਦਰਜ ਹੈ ਤਾਂ ਇਸ ਨੂੰ ਠੀਕ ਕਰਵਾਉਣ ਲਈ ਹੁਣ ਤੁਹਾਨੂੰ ਵਾਰ-ਵਾਰ EPFO ਦਫ਼ਤਰ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਆਪਣੇ ਮੈਂਬਰਾਂ ਲਈ ਆਨਲਾਈਨ ਜੁਆਇੰਟ ਡਿਕਲੇਰੇਸ਼ਨ ਦੀ ਸਹੂਲਤ ਸ਼ੁਰੂ ਕੀਤੀ ਹੈ।
ਇਸ ਸਹੂਲਤ ਰਾਹੀਂ ਕਰਮਚਾਰੀ ਘਰ ਬੈਠੇ ਹੀ ਆਪਣੇ PF ਖਾਤੇ ਵਿੱਚ ਦਰਜ ਗਲਤ ਜਾਣਕਾਰੀ ਨੂੰ ਠੀਕ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। EPFO ਨੇ ਹਾਲ ਹੀ ਵਿੱਚ ਇਸ ਸਹੂਲਤ ਦੀ ਵਰਤੋਂ ਕਰਨ ਦਾ ਤਰੀਕਾ ਵੀ ਦੱਸਿਆ ਹੈ। ਆਓ ਜਾਣਦੇ ਹਾਂ ਕਿ ਕਿਹੜੀ-ਕਿਹੜੀ ਜਾਣਕਾਰੀ ਠੀਕ ਕਰਵਾਈ ਜਾ ਸਕਦੀ ਹੈ ਅਤੇ ਇਸ ਲਈ ਕੀ ਕਰਨਾ ਪਵੇਗਾ।
ਕਿਹੜੀ-ਕਿਹੜੀ ਜਾਣਕਾਰੀ ਠੀਕ ਕਰਵਾ ਸਕਦੇ ਹੋ ਕਈ ਵਾਰ ਨੌਕਰੀ ਬਦਲਣ, ਕੰਪਨੀ ਵੱਲੋਂ ਜਾਣਕਾਰੀ ਭਰਨ ਸਮੇਂ ਹੋਈ ਗਲਤੀ ਜਾਂ ਰਿਕਾਰਡ ਅਪਡੇਟ ਨਾ ਹੋਣ ਕਾਰਨ PF ਖਾਤੇ ਵਿੱਚ ਗਲਤ ਜਾਣਕਾਰੀ ਦਰਜ ਹੋ ਜਾਂਦੀ ਹੈ।
ਸ਼ੁਰੂ ਵਿੱਚ ਭਾਵੇਂ ਇਹ ਗਲਤੀ ਛੋਟੀ ਲੱਗੇ, ਪਰ ਅੱਗੇ ਚੱਲ ਕੇ PF ਦਾ ਪੈਸਾ ਕਢਵਾਉਣ, ਇੱਕ ਖਾਤੇ ਤੋਂ ਦੂਜੇ ਖਾਤੇ ਵਿੱਚ ਟ੍ਰਾਂਸਫਰ ਕਰਨ ਜਾਂ ਪੈਨਸ਼ਨ ਦਾ ਲਾਭ ਲੈਣ ਸਮੇਂ ਪਰੇਸ਼ਾਨੀ ਖੜ੍ਹੀ ਕਰ ਸਕਦੀ ਹੈ।
EPFO ਦੀ ਆਨਲਾਈਨ ਜੁਆਇੰਟ ਡਿਕਲੇਰੇਸ਼ਨ ਸਹੂਲਤ ਤਹਿਤ ਮੈਂਬਰ ਹੇਠ ਲਿਖੀ ਜਾਣਕਾਰੀ ਵਿੱਚ ਸੁਧਾਰ ਲਈ ਅਰਜ਼ੀ ਦੇ ਸਕਦੇ ਹਨ।
- ਕਰਮਚਾਰੀ ਦਾ ਨਾਮ
- ਜਨਮ ਮਿਤੀ (Date of Birth)
- ਪਿਤਾ ਜਾਂ ਪਤੀ ਦਾ ਨਾਮ
- ਨੌਕਰੀ ਸ਼ੁਰੂ ਕਰਨ ਦੀ ਮਿਤੀ (Date of Joining)
ਨੌਕਰੀ ਛੱਡਣ ਦੀ ਮਿਤੀ (Date of Exit) ਰੁਜ਼ਗਾਰ ਨਾਲ ਜੁੜੀ ਹੋਰ ਜਾਣਕਾਰੀ ਇਸ ਸਹੂਲਤ ਦਾ ਮਕਸਦ ਕਰਮਚਾਰੀਆਂ ਦੇ PF ਰਿਕਾਰਡ ਨੂੰ ਸਹੀ ਅਤੇ ਅਪਡੇਟ ਰੱਖਣਾ ਹੈ ਤਾਂ ਜੋ ਭਵਿੱਖ ਵਿੱਚ ਕਲੇਮ ਜਾਂ ਪੈਸੇ ਕਢਵਾਉਣ ਸਮੇਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
5 ਸਟੈੱਪ 'ਚ ਘਰ ਬੈਠੇ ਠੀਕ ਕਰੋ PF ਖਾਤੇ ਦੀ ਗਲਤ ਜਾਣਕਾਰੀ ਸਟੈੱਪ 1 : ਸਭ ਤੋਂ ਪਹਿਲਾਂ EPFO ਦੇ ਅਧਿਕਾਰਤ Unified Member Portal 'ਤੇ ਜਾਓ। ਇੱਥੇ ਆਪਣਾ UAN ਅਤੇ ਪਾਸਵਰਡ ਦਰਜ ਕਰਕੇ ਲੌਗਇਨ ਕਰੋ। ਸਕ੍ਰੀਨ 'ਤੇ ਦਿਖਾਈ ਦੇਣ ਵਾਲਾ ਕੈਪਚਾ ਵੀ ਭਰਨਾ ਹੋਵੇਗਾ।
ਸਟੈੱਪ 2 : ਲਾਗਇਨ ਕਰਨ ਤੋਂ ਬਾਅਦ ਮੀਨੂ ਵਿੱਚ ਦਿੱਤੇ ਗਏ 'Manage' ਟੈਬ 'ਤੇ ਜਾਓ। ਇੱਥੇ ਤੁਹਾਨੂੰ 'Joint Declaration' ਦਾ ਆਪਸ਼ਨ ਮਿਲੇਗਾ। ਇਸ 'ਤੇ ਕਲਿੱਕ ਕਰਕੇ ਜਾਣਕਾਰੀ ਠੀਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੋ।
ਸਟੈੱਪ 3 : ਹੁਣ ਆਪਣੇ ਸਬੰਧਤ PF ਖਾਤੇ ਯਾਨੀ Member ID ਅਤੇ ਕੰਪਨੀ ਦੀ ਚੋਣ ਕਰੋ। ਇਸ ਤੋਂ ਬਾਅਦ ਉਨ੍ਹਾਂ ਜਾਣਕਾਰੀਆਂ ਦੀ ਚੋਣ ਕਰੋ, ਜਿਨ੍ਹਾਂ ਵਿੱਚ ਤੁਸੀਂ ਬਦਲਾਅ ਜਾਂ ਸੁਧਾਰ ਕਰਨਾ ਚਾਹੁੰਦੇ ਹੋ। ਜਿਵੇਂ ਨਾਮ, ਜਨਮ ਮਿਤੀ, ਪਿਤਾ ਦਾ ਨਾਮ ਜਾਂ ਨੌਕਰੀ ਸ਼ੁਰੂ ਕਰਨ ਦੀ ਮਿਤੀ।
ਸਟੈੱਪ 4 : ਹੁਣ ਸਬੰਧਤ ਕਾਲਮ ਵਿੱਚ ਸਹੀ ਜਾਣਕਾਰੀ ਦਰਜ ਕਰੋ। ਇਸ ਦੇ ਨਾਲ ਹੀ ਜਾਣਕਾਰੀ ਨੂੰ ਸਹੀ ਸਾਬਤ ਕਰਨ ਵਾਲੇ ਜ਼ਰੂਰੀ ਦਸਤਾਵੇਜ਼ ਵੀ ਅਪਲੋਡ ਕਰਨੇ ਹੋਣਗੇ। ਇਨ੍ਹਾਂ ਵਿੱਚ ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ ਜਾਂ ਜਨਮ ਸਰਟੀਫਿਕੇਟ ਵਰਗੇ ਦਸਤਾਵੇਜ਼ ਸ਼ਾਮਲ ਹੋ ਸਕਦੇ ਹਨ। ਕਿਹੜਾ ਦਸਤਾਵੇਜ਼ ਦੇਣਾ ਹੈ, ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਤੁਸੀਂ ਕਿਹੜੀ ਜਾਣਕਾਰੀ ਵਿੱਚ ਸੁਧਾਰ ਕਰਵਾ ਰਹੇ ਹੋ।
ਸਟੈੱਪ 5 : ਆਖਰੀ ਸਟੈੱਪ ਵਿੱਚ ਭਰੀ ਗਈ ਜਾਣਕਾਰੀ ਅਤੇ ਅਪਲੋਡ ਕੀਤੇ ਦਸਤਾਵੇਜ਼ਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ। ਸਭ ਕੁਝ ਸਹੀ ਹੋਣ 'ਤੇ Submit ਬਟਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਡੀ ਅਰਜ਼ੀ ਅਗਲੀ ਜਾਂਚ ਅਤੇ ਵੈਰੀਫਿਕੇਸ਼ਨ ਲਈ ਭੇਜ ਦਿੱਤੀ ਜਾਵੇਗੀ।
ਅਰਜ਼ੀ ਦੇਣ ਨਾਲ ਤੁਰੰਤ ਨਹੀਂ ਬਦਲੇਗੀ ਜਾਣਕਾਰੀ
ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ PF ਖਾਤੇ ਦੀ ਜਾਣਕਾਰੀ ਤੁਰੰਤ ਬਦਲ ਜਾਵੇਗੀ।
ਅਰਜ਼ੀ ਜਮ੍ਹਾਂ ਹੋਣ ਤੋਂ ਬਾਅਦ ਸਬੰਧਤ ਨਿਯੋਤਾ ਵੱਲੋਂ ਜਾਣਕਾਰੀ ਦੀ ਜਾਂਚ ਅਤੇ ਮਨਜ਼ੂਰੀ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਮਾਮਲਾ EPFO ਦੇ ਸਬੰਧਤ ਦਫ਼ਤਰ ਵਿੱਚ ਅਗਲੀ ਕਾਰਵਾਈ ਲਈ ਭੇਜਿਆ ਜਾਂਦਾ ਹੈ। ਜਾਂਚ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ PF ਰਿਕਾਰਡ ਵਿੱਚ ਲੋੜੀਂਦੇ ਬਦਲਾਅ ਕੀਤੇ ਜਾਂਦੇ ਹਨ।