- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਲਾਜ਼ਮ ਘਰ ਖ਼ਰੀਦਣ, ਬਿਮਾਰੀ, ਵਿਆਹ, ਬੱਚਿਆਂ ਦੀ ਪੜ੍ਹਾਈ ਜਾਂ ਨੌਕਰੀ ਛੁੱਟਣ ਵਰਗੀਆਂ ਸਥਿਤੀਆਂ ਵਿੱਚ PF ਦਾ ਪੈਸਾ ਕਢਵਾਉਣ ਲਈ ਕਲੇਮ ਕਰ ਸਕਦੇ ਹਨ। ਇਸ ਦੇ ਲਈ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਆਨਲਾਈਨ ਸਹੂਲਤ ਦਿੱਤੀ ਹੋਈ ਹੈ। ਹੁਣ ਮੁਲਾਜ਼ਮ ਘਰ ਬੈਠੇ ਹੀ ਆਪਣੇ PF ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਅਰਜ਼ੀ ਦੇ ਸਕਦੇ ਹਨ।
_m.jpg)
PF ਦਾ ਪੈਸਾ ਕਢਵਾਉਣ ਲਈ ਹੇਠਾਂ ਦਿੱਤੇ ਗਏ ਕਦਮਾਂ (Steps) ਨੂੰ ਫਾਲੋ ਕਰੋ:
ਸਭ ਤੋਂ ਪਹਿਲਾਂ EPFO ਦੇ ਮੈਂਬਰ ਪੋਰਟਲ https://unifiedportal-mem.epfindia.gov.in/memberinterface/ 'ਤੇ ਜਾਓ।
ਇੱਥੇ ਆਪਣਾ UAN, ਪਾਸਵਰਡ ਅਤੇ ਕੈਪਚਾ ਕੋਡ ਪਾ ਕੇ ਲੌਗਇਨ ਕਰੋ।
ਲੌਗਇਨ ਕਰਨ ਤੋਂ ਬਾਅਦ 'Online Services' ਦੇ ਆਪਸ਼ਨ 'ਤੇ ਕਲਿੱਕ ਕਰੋ।
ਹੁਣ 'Claim (Form-31, 19, 10C & 10D)' ਆਪਸ਼ਨ ਚੁਣੋ।
ਸਕਰੀਨ 'ਤੇ ਦਿਖਾਈ ਦੇਣ ਵਾਲੀ ਜਾਣਕਾਰੀ ਵਿੱਚ ਆਪਣਾ ਬੈਂਕ ਖਾਤਾ ਨੰਬਰ ਦਰਜ ਕਰੋ ਅਤੇ ਵੈਰੀਫਾਈ ਕਰੋ।
ਇਸ ਤੋਂ ਬਾਅਦ 'Proceed for Online Claim' 'ਤੇ ਕਲਿੱਕ ਕਰੋ।
ਹੁਣ ਤੁਹਾਨੂੰ ਕਲੇਮ ਦੀ ਕਿਸਮ ਚੁਣਨੀ ਹੋਵੇਗੀ। ਜੇਕਰ ਤੁਸੀਂ ਨੌਕਰੀ ਦੌਰਾਨ ਕੁਝ ਰਕਮ ਕਢਵਾਉਣਾ ਚਾਹੁੰਦੇ ਹੋ, ਤਾਂ Form 31 ਚੁਣੋ। ਨੌਕਰੀ ਛੱਡਣ ਤੋਂ ਬਾਅਦ ਪੂਰਾ PF ਕਢਵਾਉਣ ਲਈ ਯੋਗਤਾ ਅਨੁਸਾਰ Form 19 ਦਾ ਵਿਕਲਪ ਚੁਣ ਸਕਦੇ ਹੋ। ਪੈਨਸ਼ਨ ਨਾਲ ਜੁੜੀ ਰਕਮ ਲਈ Form 10C ਜਾਂ 10D ਲਾਗੂ ਹੋ ਸਕਦਾ ਹੈ।
ਕਲੇਮ ਦਾ ਕਾਰਨ ਚੁਣੋ ਅਤੇ ਮੰਗੀ ਗਈ ਜਾਣਕਾਰੀ ਭਰੋ। ਲੋੜ ਪੈਣ 'ਤੇ ਸਬੰਧਤ ਦਸਤਾਵੇਜ਼ ਵੀ ਅਪਲੋਡ ਕਰੋ।
ਅਰਜ਼ੀ ਨੂੰ ਸਬਮਿਟ ਕਰਨ ਤੋਂ ਪਹਿਲਾਂ ਸਾਰੀਆਂ ਜਾਣਕਾਰੀਆਂ ਚੰਗੀ ਤਰ੍ਹਾਂ ਜਾਂਚ ਲਓ। ਇਸ ਤੋਂ ਬਾਅਦ ਆਧਾਰ ਨਾਲ ਜੁੜੇ ਮੋਬਾਈਲ ਨੰਬਰ 'ਤੇ ਆਏ OTP ਨੂੰ ਦਰਜ ਕਰਕੇ ਅਰਜ਼ੀ ਪੂਰੀ ਕਰੋ।
ਅਰਜ਼ੀ ਜਮ੍ਹਾਂ ਹੋਣ ਤੋਂ ਬਾਅਦ EPFO ਵੱਲੋਂ ਕਲੇਮ ਦੀ ਜਾਂਚ ਕੀਤੀ ਜਾਂਦੀ ਹੈ। ਮਨਜ਼ੂਰੀ ਮਿਲਣ 'ਤੇ ਪੈਸਾ ਤੁਹਾਡੇ ਬੈਂਕ ਖਾਤੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਂਦਾ ਹੈ।
EPFO ਦੇ ਨਿਯਮਾਂ ਅਨੁਸਾਰ, ਆਮ ਹਾਲਾਤਾਂ ਵਿੱਚ ਕਲੇਮ ਦਾ ਨਿਪਟਾਰਾ 20 ਦਿਨਾਂ ਦੇ ਅੰਦਰ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਅਰਜ਼ੀ ਵਿੱਚ ਗ਼ਲਤੀ, KYC ਦੀ ਸਮੱਸਿਆ ਜਾਂ ਦਸਤਾਵੇਜ਼ਾਂ ਦੀ ਘਾਟ ਹੋਣ 'ਤੇ ਦੇਰੀ ਹੋ ਸਕਦੀ ਹੈ। ਇਸ ਲਈ ਕਲੇਮ ਕਰਨ ਤੋਂ ਪਹਿਲਾਂ ਸਾਰੀਆਂ ਜਾਣਕਾਰੀਆਂ ਸਹੀ ਤਰੀਕੇ ਨਾਲ ਭਰਨਾ ਜ਼ਰੂਰੀ ਹੈ।
PF ਕਢਵਾਉਣ ਲਈ ਅਰਜ਼ੀ ਦੇਣ ਤੋਂ ਬਾਅਦ ਤੁਸੀਂ ਉਸ ਦਾ ਸਟੇਟਸ ਵੀ ਆਨਲਾਈਨ ਦੇਖ ਸਕਦੇ ਹੋ।
ਇਸ ਦੇ ਲਈ EPFO ਦੇ ਮੈਂਬਰ ਪੋਰਟਲ 'ਤੇ ਲੌਗਇਨ ਕਰੋ। ਇਸ ਤੋਂ ਬਾਅਦ 'Online Services' ਵਿੱਚ ਜਾ ਕੇ 'Track Claim Status' ਆਪਸ਼ਨ 'ਤੇ ਕਲਿੱਕ ਕਰੋ। ਇੱਥੇ ਤੁਹਾਨੂੰ ਆਪਣੀ ਅਰਜ਼ੀ ਦੀ ਮੌਜੂਦਾ ਸਥਿਤੀ ਦਿਖਾਈ ਦੇਵੇਗੀ।