EPFO ਦਾ ਸਭ ਤੋਂ ਵੱਡਾ ਤੋਹਫ਼ਾ: ਹੁਣ ਗਿਗ ਵਰਕਰਾਂ ਤੇ ਦੁਕਾਨਦਾਰਾਂ ਦਾ ਵੀ ਖੁੱਲ੍ਹੇਗਾ PF ਖਾਤਾ, ਇਸ ਸਕੀਮ ਨਾਲ ਕਰੋੜਾਂ ਲੋਕਾਂ ਨੂੰ ਮਿਲੇਗੀ ਸੌਗਾਤ ਦੇਸ਼ ਦੇ ਕਰੋੜਾਂ ਗੈਰ-ਸੰਗਠਿਤ ਖੇਤਰ ਦੇ ਕਾਮਿਆਂ, ਗਿਗ ਵਰਕਰਾਂ ਅਤੇ ਸਵੈ-ਰੁਜ਼ਗਾਰ ਵਾਲਿਆਂ ਲਈ ਵੱਡੀ ਰਾਹਤ ਦੀ ਤਿਆਰੀ ਚੱਲ ਰਹੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਇੱਕ ਅਜਿਹੀ ਨਵੀਂ ਸਕੀਮ ਦਾ ਖਾਕਾ ਤਿਆਰ ਕਰ ਰਿਹਾ ਹੈ, ਜਿਸ ਦੇ ਤਹਿਤ ਉਹ ਲੋਕ ਵੀ ਪ੍ਰੋਵੀਡੈਂਟ ਫੰਡ ਨਾਲ ਜੁੜ ਸਕਣਗੇ, ਜੋ ਹੁਣ ਤੱਕ ਇਸ ਦਾਇਰੇ ਤੋਂ ਬਾਹਰ ਹਨ।
Publish Date: Fri, 17 Jul 2026 11:21 AM (IST)
Updated Date: Fri, 17 Jul 2026 11:22 AM (IST)
ਨਵੀਂ ਦਿੱਲੀ : ਦੇਸ਼ ਦੇ ਕਰੋੜਾਂ ਗੈਰ-ਸੰਗਠਿਤ ਖੇਤਰ ਦੇ ਕਾਮਿਆਂ, ਗਿਗ ਵਰਕਰਾਂ ਅਤੇ ਸਵੈ-ਰੁਜ਼ਗਾਰ ਵਾਲਿਆਂ ਲਈ ਵੱਡੀ ਰਾਹਤ ਦੀ ਤਿਆਰੀ ਚੱਲ ਰਹੀ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਇੱਕ ਅਜਿਹੀ ਨਵੀਂ ਸਕੀਮ ਦਾ ਖਾਕਾ ਤਿਆਰ ਕਰ ਰਿਹਾ ਹੈ, ਜਿਸ ਦੇ ਤਹਿਤ ਉਹ ਲੋਕ ਵੀ ਪ੍ਰੋਵੀਡੈਂਟ ਫੰਡ ਨਾਲ ਜੁੜ ਸਕਣਗੇ, ਜੋ ਹੁਣ ਤੱਕ ਇਸ ਦਾਇਰੇ ਤੋਂ ਬਾਹਰ ਹਨ।
EPFO ਦਾ ਵੱਡਾ ਕਦਮ EPFO ਨਵੀਂ “ਯੂਨੀਵਰਸਲ PF ਸਕੀਮ” ਲਾਂਚ ਕਰਨ ਜਾ ਰਿਹਾ ਹੈ। ਇਸ ਯੋਜਨਾ ਦਾ ਉਦੇਸ਼ ਹਰ ਵਰਗ ਦੇ ਕਾਮੇ ਨੂੰ ਰਿਟਾਇਰਮੈਂਟ ਲਈ ਸੁਰੱਖਿਅਤ ਬੱਚਤ ਦਾ ਵਿਕਲਪ ਦੇਣਾ ਹੈ, ਚਾਹੇ ਉਹ ਫ੍ਰੀਲਾਂਸਰ ਹੋਵੇ, ਡਿਲੀਵਰੀ ਏਜੰਟ ਹੋਵੇ ਜਾਂ ਆਪਣਾ ਖੁਦ ਦਾ ਕੰਮ ਕਰਨ ਵਾਲਾ ਵਿਅਕਤੀ ਹੋਵੇ।
ਇਸ ਨਵੀਂ ਵਿਵਸਥਾ ਨਾਲ ਸਬਸਕ੍ਰਾਈਬਰਸ ਨੂੰ ਆਪਣੀ ਆਮਦਨ ਦਾ ਇੱਕ ਹਿੱਸਾ PF 'ਚ ਜਮ੍ਹਾਂ ਕਰਨ ਦੀ ਸਹੂਲਤ ਮਿਲੇਗੀ, ਜਿਸ 'ਚ ਲਚਕਤਾ ਸਭ ਤੋਂ ਵੱਡੀ ਵਿਸ਼ੇਸ਼ਤਾ ਹੋਵੇਗੀ। ਲੋਕ ਆਪਣੀ ਸਹੂਲਤ ਅਨੁਸਾਰ ਰੋਜ਼ਾਨਾ, ਮਾਸਿਕ ਜਾਂ ਸਾਲਾਨਾ ਯੋਗਦਾਨ ਪਾ ਸਕਣਗੇ। ਇਹ ਸਕੀਮ ਮੌਜੂਦਾ EPFO ਮਾਡਲ 'ਤੇ ਅਧਾਰਤ ਹੋਵੇਗੀ, ਯਾਨੀ ਜਮ੍ਹਾਂ ਰਾਸ਼ੀ 'ਤੇ ਸਾਲਾਨਾ ਵਿਆਜ ਮਿਲੇਗਾ ਅਤੇ ਟੈਕਸ ਛੋਟ ਦਾ ਵੀ ਲਾਭ ਮਿਲੇਗਾ।
ਜਾਣਕਾਰੀ ਮੁਤਾਬਕ, ਸਾਲਾਨਾ ₹2.5 ਲੱਖ ਤੱਕ ਦੇ ਯੋਗਦਾਨ ਅਤੇ ਉਸ 'ਤੇ ਮਿਲਣ ਵਾਲੇ ਵਿਆਜ 'ਤੇ ਟੈਕਸ ਛੋਟ ਜਾਰੀ ਰਹਿ ਸਕਦੀ ਹੈ, ਜਿਸ ਨਾਲ ਇਹ ਸਕੀਮ ਨਿਵੇਸ਼ ਦੇ ਲਿਹਾਜ਼ ਨਾਲ ਵੀ ਆਕਰਸ਼ਕ ਬਣੇਗੀ।
ਪੈਸੇ ਕਢਵਾਉਣ 'ਚ ਹੋਵੇਗਾ ਵੱਡਾ ਬਦਲਾਅ ਇਸ ਯੋਜਨਾ ਦਾ ਸਭ ਤੋਂ ਵੱਡਾ ਬਦਲਾਅ ਇਸ ਦੇ ਵਿਦਡ੍ਰੌਲ ਸਿਸਟਮ 'ਚ ਦੇਖਣ ਨੂੰ ਮਿਲ ਸਕਦਾ ਹੈ। EPFO ਅਜਿਹੇ ਮਾਡਲ 'ਤੇ ਕੰਮ ਕਰ ਰਿਹਾ ਹੈ, ਜਿਸ 'ਚ ਰਿਟਾਇਰਮੈਂਟ ਤੋਂ ਬਾਅਦ ਵੀ ਸਬਸਕ੍ਰਾਈਬਰਸ ਆਪਣਾ ਪੈਸਾ ਫੰਡ 'ਚ ਬਣਾਈ ਰੱਖ ਸਕਣ। ਨਾਲ ਹੀ, ਉਨ੍ਹਾਂ ਨੂੰ ਸਿਸਟਮੈਟਿਕ ਵਿਦਡ੍ਰੌਲ ਪਲਾਨ ਵਰਗਾ ਵਿਕਲਪ ਦਿੱਤਾ ਜਾ ਸਕਦਾ ਹੈ, ਜਿਸ ਰਾਹੀਂ ਉਹ ਆਪਣੀ ਲੋੜ ਅਨੁਸਾਰ ਇੱਕਮੁਸ਼ਤ ਜਾਂ ਕਿਸਤਾਂ 'ਚ ਪੈਸੇ ਕਢਵਾ ਸਕਣਗੇ।
ਇੰਟਰਨੈਸ਼ਨਲ ਮਾਡਲ ਤੋਂ ਲਈ ਜਾ ਰਹੀ ਹੈ ਪ੍ਰੇਰਣਾ ਇਹ ਸਕੀਮ ਪੂਰੀ ਤਰ੍ਹਾਂ ਸੈਲਫ-ਫੰਡਿਡ (Self Funded) ਹੋਵੇਗੀ, ਯਾਨੀ ਇਸ 'ਚ ਸਰਕਾਰ ਵੱਲੋਂ ਕੋਈ ਆਰਥਿਕ ਯੋਗਦਾਨ ਨਹੀਂ ਪਾਇਆ ਜਾਵੇਗਾ। ਇਹ ਇਸਨੂੰ ‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਯੋਜਨਾ’ ਤੋਂ ਵੱਖਰਾ ਬਣਾਉਂਦੀ ਹੈ, ਜਿੱਥੇ ਸਰਕਾਰ ਵੀ ਹਿੱਸੇਦਾਰੀ ਦਿੰਦੀ ਹੈ। EPFO ਇਸ ਮਾਡਲ ਨੂੰ ਤਿਆਰ ਕਰਨ ਲਈ ਸਿੰਗਾਪੁਰ ਵਰਗੇ ਦੇਸ਼ਾਂ ਦੇ ਸਿਸਟਮ ਦਾ ਅਧਿਐਨ ਕਰ ਰਿਹਾ ਹੈ, ਤਾਂ ਜੋ ਇਸ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਵਿਵਹਾਰਕ ਬਣਾਇਆ ਜਾ ਸਕੇ।
ਦੱਸ ਦੇਈਏ ਕਿ ਫਿਲਹਾਲ ਇਸ ਯੋਜਨਾ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਨਹੀਂ ਮਿਲੀ ਹੈ, ਪਰ EPFO ਨੇ ਇਸ ਦੇ ਲਈ IT ਇੰਫਰਾਸਟਰਕਚਰ ਤਿਆਰ ਕਰਨ ਦੀ ਦਿਸ਼ਾ 'ਚ ਕਦਮ ਵਧਾ ਦਿੱਤੇ ਹਨ।