'ਚੁੱਪਚਾਪ ਨਹੀਂ, ਹੁਣ ਖੁੱਲ੍ਹ ਕੇ ਸਾਹਮਣੇ ਆਓ...': ਟੈਕਸ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਬਿਆਨ, ਕਿਸ ਨੂੰ ਦਿੱਤੀ ਇਹ ਨਸੀਹਤ?
"ਤੁਸੀਂ ਹੁਣ ਤੱਕ ਚੁੱਪਚਾਪ ਯੋਗਦਾਨ ਦਿੱਤਾ ਹੈ ਅਤੇ ਮੈਂ ਹੁਣ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਖੁੱਲ੍ਹ ਕੇ ਯੋਗਦਾਨ ਦਿਓ ਕਿਉਂਕਿ ਮੈਂ ਸਮਝਦੀ ਹਾਂ ਕਿ ਤੁਸੀਂ ਜੋ ਕਮੈਂਟਰੀ ਤਿਆਰ ਕਰਦੇ ਹੋ ਉਹ ਬਿਹਤਰੀਨ ਹੁੰਦੀ ਹੈ ਅਤੇ ਪ੍ਰੋਫੈਸ਼ਨਲਜ਼ ਤੱਕ ਪਹੁੰਚਦੀ ਹੈ
Publish Date: Wed, 16 Sep 2026 03:40 PM (IST)
Updated Date: Wed, 16 Sep 2026 03:43 PM (IST)
ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਇੰਡੀਅਨ ਟੈਕਸ ਰਿਸਰਚ ਐਂਡ ਐਡਵਾਈਜ਼ਰੀ ਫਾਊਂਡੇਸ਼ਨ (ITRAF) ਨੂੰ ਕਿਹਾ ਕਿ ਉਹ ਅੰਤਰਰਾਸ਼ਟਰੀ ਟੈਕਸੇਸ਼ਨ ਦੇ ਖੇਤਰ 'ਚ ਹੁਣ ਤੱਕ ਕੀਤੇ ਆਪਣੇ ਸ਼ਾਂਤ ਯੋਗਦਾਨ ਤੋਂ ਅੱਗੇ ਵਧਣ ਅਤੇ ਪਾਲਿਸੀ ਬਣਾਉਣ ਦੀਆਂ ਪ੍ਰਕਿਰਿਆਵਾਂ ਤੇ ਆਮ ਗੱਲਬਾਤ 'ਚ ਆਪਣੀ ਮੁਹਾਰਤ ਨੂੰ ਹੋਰ ਜ਼ਿਆਦਾ ਦਿਖਾਉਣ।
ਬੈਂਗਲੁਰੂ, ਕਰਨਾਟਕ 'ਚ ITRAF ਦੀ 8ਵੀਂ ਇੰਟਰਨੈਸ਼ਨਲ ਟੈਕਸ ਕਾਨਫਰੰਸ 'ਚ ਬੋਲਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਅੰਤਰਰਾਸ਼ਟਰੀ ਟੈਕਸੇਸ਼ਨ 'ਚ ਸੰਗਠਨ ਦੀ ਬਿਹਤਰੀਨ ਕਮੈਂਟਰੀ ਪਾਲਿਸੀ ਬਣਾਉਣ ਵਾਲਿਆਂ ਅਤੇ ਆਮ ਜਨਤਾ ਤੱਕ ਵੀ ਪਹੁੰਚਣੀ ਚਾਹੀਦੀ ਹੈ।
ਵਿੱਤ ਮੰਤਰੀ ਸੀਤਾਰਮਨ ਨੇ ਕਿਹਾ, "ITRAF ਨੂੰ ਮੇਰਾ ਪਹਿਲਾ ਸੁਝਾਅ ਬਹੁਤ ਸਿੱਧਾ ਹੈ। ਤੁਸੀਂ ਹੁਣ ਤੱਕ ਚੁੱਪਚਾਪ ਯੋਗਦਾਨ ਦਿੱਤਾ ਹੈ ਅਤੇ ਮੈਂ ਹੁਣ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਖੁੱਲ੍ਹ ਕੇ ਯੋਗਦਾਨ ਦਿਓ।"
ਵਿੱਤ ਮੰਤਰੀ ਨੇ ਕਿਹਾ ਕਿ ITRAF ਵੱਲੋਂ ਤਿਆਰ ਕੀਤੀ ਗਈ ਕਮੈਂਟਰੀ ਬਿਹਤਰੀਨ ਹੁੰਦੀ ਹੈ ਅਤੇ ਇਸ ਖੇਤਰ ਦੇ ਪ੍ਰੋਫੈਸ਼ਨਲਜ਼ ਤੱਕ ਪਹਿਲਾਂ ਹੀ ਪਹੁੰਚਦੀ ਹੈ, ਪਰ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਦੇ ਕੰਮ ਦੀ ਮੌਜੂਦਗੀ ਪਾਲਿਸੀ 'ਤੇ ਚਰਚਾਵਾਂ ਅਤੇ ਆਮ ਜਨਤਾ ਵਿਚਾਲੇ ਵੀ ਜ਼ਿਆਦਾ ਹੋਣੀ ਚਾਹੀਦੀ ਹੈ।
ਵਿੱਤ ਮੰਤਰੀ ਸੀਤਾਰਮਨ ਨੇ ਅੱਗੇ ਕਿਹਾ, "ਤੁਸੀਂ ਹੁਣ ਤੱਕ ਚੁੱਪਚਾਪ ਯੋਗਦਾਨ ਦਿੱਤਾ ਹੈ ਅਤੇ ਮੈਂ ਹੁਣ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਖੁੱਲ੍ਹ ਕੇ ਯੋਗਦਾਨ ਦਿਓ ਕਿਉਂਕਿ ਮੈਂ ਸਮਝਦੀ ਹਾਂ ਕਿ ਤੁਸੀਂ ਜੋ ਕਮੈਂਟਰੀ ਤਿਆਰ ਕਰਦੇ ਹੋ ਉਹ ਬਿਹਤਰੀਨ ਹੁੰਦੀ ਹੈ ਅਤੇ ਪ੍ਰੋਫੈਸ਼ਨਲਜ਼ ਤੱਕ ਪਹੁੰਚਦੀ ਹੈ ਪਰ ਇਸ ਨੂੰ ਪਾਲਿਸੀ ਬਣਾਉਣ ਦੀਆਂ ਪ੍ਰਕਿਰਿਆਵਾਂ ਅਤੇ ਆਮ ਜਨਤਾ ਤੱਕ ਵੀ ਪਹੁੰਚਣਾ ਚਾਹੀਦਾ ਹੈ।"
ITRAF ਦੀ ਬਣਤਰ ਅਤੇ ਕਾਬਲੀਅਤ 'ਤੇ ਗੱਲ ਕਰਦਿਆਂ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਕਿ ਸੰਗਠਨ 'ਚ ਭਾਰਤ ਦੀਆਂ ਕੁਝ ਸਭ ਤੋਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਦੇ ਸਾਬਕਾ ਚੀਫ਼ ਫਾਇਨਾਂਸ਼ੀਅਲ ਅਫ਼ਸਰ (CFOs) ਅਤੇ ਟੈਕਸ ਹੈੱਡਸ, ਸੀਨੀਅਰ ਐਡਵੋਕੇਟ, ਪ੍ਰਮੁੱਖ ਪ੍ਰੋਫੈਸ਼ਨਲ ਫਰਮਾਂ ਦੇ ਪਾਰਟਨਰ ਅਤੇ ਅਜਿਹੇ ਅਕਾਦਮਿਕ (Academician) ਸ਼ਾਮਲ ਹਨ ਜਿਨ੍ਹਾਂ ਨੇ ਟੈਕਸ ਪ੍ਰੈਕਟਿਸ ਕਰਨ ਵਾਲਿਆਂ ਦੀਆਂ ਕਈ ਪੀੜ੍ਹੀਆਂ ਨੂੰ ਪੜ੍ਹਾਇਆ ਹੈ।
ਉਨ੍ਹਾਂ ਨੇ ਕਿਹਾ, "ਇਹ ਇਸ ਖੇਤਰ ਦੇ ਦਿੱਗਜ ਹਨ," ਅਤੇ ਦੱਸਿਆ ਕਿ ਉਨ੍ਹਾਂ ਨੇ ਇੱਕ ਦਹਾਕੇ ਤੋਂ ਅੰਤਰਰਾਸ਼ਟਰੀ ਟੈਕਸੇਸ਼ਨ 'ਤੇ ਕਮੈਂਟਰੀ 'ਚ "ਚੁੱਪਚਾਪ ਅਤੇ ਲਗਾਤਾਰ" ਯੋਗਦਾਨ ਦਿੱਤਾ ਹੈ।
ਵਿੱਤ ਮੰਤਰੀ ਸੀਤਾਰਮਨ ਨੇ ITRAF ਦੇ ਪਬਲਿਸ਼ ਕੀਤੇ ਕੰਮ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਫਾਊਂਡੇਸ਼ਨ ਨੇ ਸੱਤ ਵਾਲੀਅਮ ਕੱਢੇ ਹਨ, ਜਿਨ੍ਹਾਂ ਦੀ ਪ੍ਰਸਤਾਵਨਾ (foreword) ਅੰਤਰਰਾਸ਼ਟਰੀ ਟੈਕਸੇਸ਼ਨ ਦੇ ਖੇਤਰ 'ਚ ਦੁਨੀਆ ਭਰ ਦੇ ਕੁਝ ਸਭ ਤੋਂ ਸਤਿਕਾਰਤ ਨਾਵਾਂ ਨੇ ਲਿਖੀ ਹੈ।
ਮੰਤਰੀ ਨੇ ITRAF ਦੇ ਅੰਤਰਰਾਸ਼ਟਰੀ ਜੁੜਾਵ ਵੱਲ ਵੀ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੀਆਂ ਕਾਨਫਰੰਸਾਂ ਦ ਹੇਗ, ਲੰਡਨ ਸਕੂਲ ਆਫ਼ ਇਕਨਾਮਿਕਸ ਅਤੇ ਲੰਡਨ 'ਚ ਚਾਰਟਰਡ ਇੰਸਟੀਚਿਊਟ ਆਫ਼ ਟੈਕਸੇਸ਼ਨ ਦੇ ਅਦਾਰਿਆਂ ਦੇ ਸਹਿਯੋਗ ਨਾਲ ਆਯੋਜਿਤ ਕੀਤੀਆਂ ਗਈਆਂ ਹਨ।