ਕੀ ਤੁਹਾਡੇ ਮੋਬਾਈਲ ’ਚ ਵੀ ਹਨ ਇਹ 3 Loan Apps, ਸਰਕਾਰ ਨੇ ਹਟਾਉਣ ਦੇ ਦਿੱਤੇ ਨਿਰਦੇਸ਼; ਜਾਣੋ ਕਿਉਂ? ਏਜੰਸੀ ਨੇ ਕਿਹਾ ਕਿ ਇਹ ਐਪਸ ਅਸਲੀ ਲੈਂਡਰ (ਕਰਜ਼ਾ ਦੇਣ ਵਾਲੇ) ਹੋਣ ਦਾ ਦਿਖਾਵਾ ਕਰਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਉਹ ਜਲਦੀ ਮਨਜ਼ੂਰੀ ਅਤੇ ਘੱਟ ਵਿਆਜ ਦਰ 'ਤੇ ਲੋਨ ਦੇਣਗੇ। ਹਾਲਾਂਕਿ, ਲੋਨ ਦੇਣ ਤੋਂ ਬਾਅਦ ਉਹ ਉਧਾਰ ਲੈਣ ਵਾਲਿਆਂ ਤੋਂ ਬਹੁਤ ਜ਼ਿਆਦਾ ਵਿਆਜ ਵਸੂਲਦੇ ਸਨ।
Publish Date: Tue, 25 Aug 2026 12:22 PM (IST)
Updated Date: Tue, 25 Aug 2026 12:24 PM (IST)
ਨਵੀਂ ਦਿੱਲੀ। ਸ਼ੱਕੀ ਲੋਨ ਐਪਸ ਖ਼ਿਲਾਫ਼ ਚੱल ਰਹੀ ਕਾਰਵਾਈ ਤਹਿਤ ਗ੍ਰਹਿ ਮੰਤਰਾਲੇ ਦੇ ਇੰਡੀਅਨ ਸਾਈਬਰ ਕ੍ਰਾਈਮ ਕੋਆਡੀਨੇਸ਼ਨ ਸੈਂਟਰ (I4C) ਨੇ ਗੂਗਲ ਨੂੰ ਪਲੇ ਸਟੋਰ ਤੋਂ ਤਿੰਨ ਹੋਰ ਐਪਸ ਹਟਾਉਣ ਜਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਮਨੀਕੰਟਰੋਲ ਦੀ ਰਿਪੋਰਟ ਮੁਤਾਬਕ, I4C ਦੀ ਥ੍ਰੇਟ ਐਨਾਲਿਟਿਕਸ ਯੂਨਿਟ ਨੇ ਕਿਹਾ ਹੈ ਕਿ ਉਸਨੇ ਤਿੰਨ ਅਜਿਹੇ "ਖ਼ਤਰਨਾਕ ਲੋਨ ਐਪਸ" ਦੀ ਪਛਾਣ ਕੀਤੀ ਹੈ ਜੋ ਜਲਦੀ ਲੋਨ ਲੈਣ ਦੇ ਚਾਹਵਾਨ ਐਂਡਰਾਇਡ ਯੂਜ਼ਰਜ਼ ਨੂੰ ਨਿਸ਼ਾਨਾ ਬਣਾ ਰਹੇ ਸਨ।
ਏਜੰਸੀ ਨੇ ਕਿਹਾ ਕਿ ਇਹ ਐਪਸ ਅਸਲੀ ਲੈਂਡਰ (ਕਰਜ਼ਾ ਦੇਣ ਵਾਲੇ) ਹੋਣ ਦਾ ਦਿਖਾਵਾ ਕਰਦੇ ਸਨ ਅਤੇ ਦਾਅਵਾ ਕਰਦੇ ਸਨ ਕਿ ਉਹ ਜਲਦੀ ਮਨਜ਼ੂਰੀ ਅਤੇ ਘੱਟ ਵਿਆਜ ਦਰ 'ਤੇ ਲੋਨ ਦੇਣਗੇ। ਹਾਲਾਂਕਿ, ਲੋਨ ਦੇਣ ਤੋਂ ਬਾਅਦ ਉਹ ਉਧਾਰ ਲੈਣ ਵਾਲਿਆਂ ਤੋਂ ਬਹੁਤ ਜ਼ਿਆਦਾ ਵਿਆਜ ਵਸੂਲਦੇ ਸਨ।
ਕੀ ਤੁਹਾਡੇ ਮੋਬਾਈਲ ’ਚ ਵੀ ਹਨ ਇਹ 3 ਲੋਨ ਐਪ?
ਇਨ੍ਹਾਂ ਤਿੰਨਾਂ ਐਪਸ ਦੇ ਨਾਂ - ਹੋਰਾਈਜ਼ਨ ਕੈਸ਼ ਸਰਵਿਸ, ਮਨੀ ਸਕੋਰ ਮਾਨੀਟਰ ਅਤੇ ਜ਼ੇਲਿਕ੍ਰੇਡਿਟ ਹਨ। ਇਨ੍ਹਾਂ ਬਾਰੇ ਇਹ ਵੀ ਦੋਸ਼ ਹੈ ਕਿ ਇੰਸਟਾਲ ਹੋਣ ਤੋਂ ਬਾਅਦ ਇਹ ਯੂਜ਼ਰਜ਼ ਦੇ ਮੋਬਾਈਲ ਡਿਵਾਈਸ ਵਿੱਚ ਮੌਜੂਦ ਬਹੁਤ ਸਾਰਾ ਡਾਟਾ ਐਕਸੈਸ ਕਰਦੇ ਸਨ।
I4C ਨੇ ਨੋਟਿਸ ਵਿੱਚ ਕਿਹਾ, "ਇੱਕ ਵਾਰ ਡਾਊਨਲੋਡ ਹੋਣ ਤੋਂ ਬਾਅਦ, ਅੰਤਰਰਾਸ਼ਟਰੀ ਅਪਰਾਧੀ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਕਿ ਨਿੱਜੀ ਤੌਰ 'ਤੇ ਪਛਾਣ ਯੋਗ ਜਾਣਕਾਰੀ (PII) - ਜਿਵੇਂ ਪਛਾਣ ਪੱਤਰ ਦੀ ਜਾਣਕਾਰੀ, ਵਿੱਤੀ ਜਾਣਕਾਰੀ - ਅਤੇ ਕਾਂਟੈਕਟਸ, ਗੈਲਰੀ, ਕੈਮਰਾ ਆਦਿ ਦਾ ਐਕਸੈਸ ਹਾਸਲ ਕਰ ਲੈਂਦੇ ਹਨ।"
Google ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਨੋਟਿਸ ਮਿਲਣ ਦੇ ਤਿੰਨ ਘੰਟੇ ਦੇ ਅੰਦਰ ਇਨ੍ਹਾਂ ਤਿੰਨਾਂ URL ਨੂੰ ਹਟਾ ਦੇਵੇ ਜਾਂ ਉਨ੍ਹਾਂ ਤੱਕ ਐਕਸੈਸ ਬੰਦ ਕਰ ਦੇਵੇ। ਇਹ ਨਿਰਦੇਸ਼ ਇਨਫਰਮੇਸ਼ਨ ਤਕਨਾਲੋਜੀ ਐਕਟ, 2000 ਦੀ ਧਾਰਾ 79(3)(b) ਅਤੇ IT ਰੂਲਜ਼, 2021 ਦੇ ਨਿਯਮ 3(1)(d) ਤਹਿਤ ਜਾਰੀ ਕੀਤਾ ਗਿਆ ਸੀ। ਇਸ ਹੁਕਮ ਦੀ ਪਾਲਣਾ ਕਰ ਲਈ ਗਈ ਹੈ।
ਇਹ ਤਾਜ਼ਾ ਕਾਰਵਾਈ I4C ਵੱਲੋਂ 7 ਅਗਸਤ ਨੂੰ ਜਾਰੀ ਕੀਤੇ ਗਏ ਇੱਕ ਅਜਿਹੇ ਹੀ ਨੋਟਿਸ ਤੋਂ ਬਾਅਦ ਹੋਈ ਹੈ, ਜਿਸ ’ਚ ਏਜੰਸੀ ਨੇ ਗੂਗਲ ਨੂੰ ਪਲੇ ਸਟੋਰ ਤੋਂ ਛੇ ਹੋਰ ਨੁਕਸਾਨਦੇਹ ਲੋਨ ਐਪਸ ਹਟਾਉਣ ਦਾ ਨਿਰਦੇਸ਼ ਦਿੱਤਾ ਸੀ। ਉਸ ਨੋਟਿਸ ਵਿੱਚ, I4C ਨੇ LoanOrbit, Hisab, Nexus Loan, One Fund, Credit Factor ਅਤੇ Mobile Credit Prairie ਦੀ ਪਛਾਣ ਕੀਤੀ ਸੀ। ਇਹ ਐਪਸ ਜਲਦੀ ਲੋਨ ਚਾਹੁਣ ਵਾਲੇ ਲੋਕਾਂ ਨੂੰ ਟਾਰਗੇਟ ਕਰਦੇ ਸਨ, ਘੱਟ ਵਿਆਜ ਦਰਾਂ ਦਾ ਵਾਅਦਾ ਕਰਦੇ ਸਨ ਅਤੇ ਫਿਰ ਕਥਿਤ ਤੌਰ 'ਤੇ ਬਹੁਤ ਜ਼ਿਆਦਾ ਰੀਪੇਮੈਂਟ ਦੀ ਮੰਗ ਕਰਦੇ ਸਨ।