ਦੀਵਾਲੀ 'ਤੇ ਨਿਵੇਸ਼ ਦਾ ਸਭ ਤੋਂ ਵੱਡਾ ਪਲਾਨ : ਹਰ ਸਾਲ ₹1 ਲੱਖ ਜਮ੍ਹਾਂ ਕਰਨ 'ਤੇ 15 ਸਾਲਾਂ ਬਾਅਦ ਕਿੰਨਾ ਮਿਲੇਗਾ ਰਿਟਰਨ ? ਜਾਣੋ ਹਿਸਾਬ ਭਾਰਤ ਵਿੱਚ ਅੱਜ ਵੀ ਲੋਕ ਅਜਿਹੀਆਂ ਥਾਵਾਂ 'ਤੇ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਜਿੱਥੇ ਜੋਖਮ ਘੱਟ ਹੋਵੇ ਅਤੇ ਰਿਟਰਨ ਦੀ ਗਾਰੰਟੀ ਮਿਲੇ। ਇਸ ਲਈ ਲੋਕ ਬੈਂਕ ਐੱਫਡੀ ਅਤੇ ਸਰਕਾਰੀ ਯੋਜਨਾਵਾਂ ਨੂੰ ਤਰਜੀਹ ਦਿੰਦੇ ਹਨ। ਅਜਿਹੀ ਹੀ ਇੱਕ ਸਰਕਾਰੀ ਯੋਜਨਾ ਪਬਲਿਕ ਪ੍ਰੋਵੀਡੈਂਟ ਫੰਡ (PPF) ਹੈ, ਜਿਸ ਵਿੱਚ ਗਾਰੰਟੀਸ਼ੁਦਾ ਰਿਟਰਨ ਮਿਲਦਾ ਹੈ।
Publish Date: Fri, 06 Nov 2026 03:37 PM (IST)
Updated Date: Fri, 06 Nov 2026 03:38 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ - ਭਾਰਤ ਵਿੱਚ ਅੱਜ ਵੀ ਲੋਕ ਅਜਿਹੀਆਂ ਥਾਵਾਂ 'ਤੇ ਨਿਵੇਸ਼ ਕਰਨਾ ਪਸੰਦ ਕਰਦੇ ਹਨ, ਜਿੱਥੇ ਜੋਖਮ ਘੱਟ ਹੋਵੇ ਅਤੇ ਰਿਟਰਨ ਦੀ ਗਾਰੰਟੀ ਮਿਲੇ। ਇਸ ਲਈ ਲੋਕ ਬੈਂਕ ਐੱਫਡੀ ਅਤੇ ਸਰਕਾਰੀ ਯੋਜਨਾਵਾਂ ਨੂੰ ਤਰਜੀਹ ਦਿੰਦੇ ਹਨ। ਅਜਿਹੀ ਹੀ ਇੱਕ ਸਰਕਾਰੀ ਯੋਜਨਾ ਪਬਲਿਕ ਪ੍ਰੋਵੀਡੈਂਟ ਫੰਡ (PPF) ਹੈ, ਜਿਸ ਵਿੱਚ ਗਾਰੰਟੀਸ਼ੁਦਾ ਰਿਟਰਨ ਮਿਲਦਾ ਹੈ।
ਇਹ ਭਾਰਤ ਸਰਕਾਰ ਵੱਲੋਂ ਸਮਰਥਿਤ ਲੰਬੇ ਸਮੇਂ ਦੀ ਇੱਕ ਸੁਰੱਖਿਅਤ ਬਚਤ ਯੋਜਨਾ ਹੈ। ਇਸ ਵਿੱਚ ਸਾਲਾਨਾ ਆਧਾਰ 'ਤੇ ਵਿਆਜ ਮਿਲਦਾ ਹੈ। ਸਰਕਾਰ ਹਰ ਤਿਮਾਹੀ ਇਸ ਯੋਜਨਾ ਦੀ ਵਿਆਜ ਦਰ ਦੀ ਸਮੀਖਿਆ ਕਰਦੀ ਹੈ ਅਤੇ ਅਗਲੀ ਤਿਮਾਹੀ ਲਈ ਵਿਆਜ ਦਰ ਦਾ ਐਲਾਨ ਕਰਦੀ ਹੈ। ਮੌਜੂਦਾ ਸਮੇਂ ਇਸ ਯੋਜਨਾ 'ਤੇ ਵਿਆਜ ਦਰ 7.1 ਫ਼ੀਸਦੀ ਹੈ।
ਅਜਿਹੇ ਵਿੱਚ ਜੇਕਰ ਤੁਸੀਂ ਇਸ ਦੀਵਾਲੀ PPF ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਆਓ ਜਾਣਦੇ ਹਾਂ ਕਿ ਮੌਜੂਦਾ ਵਿਆਜ ਦਰ ਦੇ ਹਿਸਾਬ ਨਾਲ ਅਗਲੇ 15 ਸਾਲਾਂ ਵਿੱਚ ਤੁਹਾਡਾ ਫੰਡ ਕਿੰਨਾ ਵੱਡਾ ਹੋ ਸਕਦਾ ਹੈ। ਦਰਅਸਲ, ਪਬਲਿਕ ਪ੍ਰੋਵੀਡੈਂਟ ਫੰਡ (PPF) ਦੀ ਲਾਕ-ਇਨ ਮਿਆਦ 15 ਸਾਲ ਹੁੰਦੀ ਹੈ। 15 ਸਾਲ ਪੂਰੇ ਹੋਣ ਤੋਂ ਬਾਅਦ ਤੁਸੀਂ ਇਸ ਦੀ ਮਿਆਦ ਨੂੰ ਅੱਗੇ ਵੀ ਵਧਾ ਸਕਦੇ ਹੋ।
ਹਰ ਸਾਲ 1 ਲੱਖ ਰੁਪਏ ਦਾ ਨਿਵੇਸ਼ ਕਰਨ 'ਤੇ 15 ਸਾਲਾਂ ਬਾਅਦ ਕਿੰਨਾ ਬਣੇਗਾ ਫੰਡ? ਜਿਵੇਂ ਕਿ ਅਸੀਂ ਉੱਪਰ ਦੱਸਿਆ ਹੈ ਕਿ PPF ਸਰਕਾਰ ਵੱਲੋਂ ਸਮਰਥਿਤ ਇੱਕ ਛੋਟੀ ਬਚਤ ਯੋਜਨਾ ਹੈ, ਜਿਸ ਨੂੰ ਲੰਬੇ ਸਮੇਂ ਵਿੱਚ ਪੂੰਜੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤਾ ਗਿਆ ਹੈ। ਮੌਜੂਦਾ ਸਮੇਂ ਇਸ 'ਤੇ ਸਾਲਾਨਾ 7.1 ਫ਼ੀਸਦੀ ਵਿਆਜ ਮਿਲ ਰਿਹਾ ਹੈ ਅਤੇ ਇਸ ਯੋਜਨਾ ਦੀ ਮਿਆਦ (ਮੈਚਿਓਰਿਟੀ ਪੀਰੀਅਡ) 15 ਸਾਲ ਹੈ।
PPF 'ਤੇ ਵਿਆਜ ਦੀ ਗਣਨਾ ਹਰ ਮਹੀਨੇ ਦੀ 5 ਤਾਰੀਖ ਅਤੇ ਮਹੀਨੇ ਦੇ ਆਖਰੀ ਦਿਨ ਦੇ ਵਿਚਕਾਰ ਮੌਜੂਦ ਸਭ ਤੋਂ ਘੱਟ ਬਕਾਇਆ ਰਕਮ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਵਿਆਜ ਨੂੰ ਵਿੱਤੀ ਸਾਲ ਦੇ ਅੰਤ ਵਿੱਚ ਖਾਤੇ ਵਿੱਚ ਜਮ੍ਹਾਂ ਕਰ ਦਿੱਤਾ ਜਾਂਦਾ ਹੈ। ਇਹ ਵਿਆਜ ਖਾਤੇ ਵਿੱਚ ਹੀ ਰਹਿੰਦਾ ਹੈ ਅਤੇ ਇਸ 'ਤੇ ਅੱਗੇ ਵੀ ਵਿਆਜ ਮਿਲਦਾ ਹੈ।
ਇਸ ਯੋਜਨਾ ਵਿੱਚ ਹਰ ਸਾਲ ਘੱਟੋ-ਘੱਟ 500 ਰੁਪਏ ਅਤੇ ਵੱਧ ਤੋਂ ਵੱਧ 1.5 ਲੱਖ ਰੁਪਏ ਨਿਵੇਸ਼ ਕੀਤੇ ਜਾ ਸਕਦੇ ਹਨ। ਜੇਕਰ ਤੁਸੀਂ ਇੱਕਮੁਸ਼ਤ ਨਿਵੇਸ਼ 'ਤੇ ਵੱਧ ਤੋਂ ਵੱਧ ਵਿਆਜ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਹਰ ਸਾਲ 5 ਅਪ੍ਰੈਲ ਤੱਕ ਰਕਮ ਜਮ੍ਹਾਂ ਕਰਵਾਉਣਾ ਬਿਹਤਰ ਰਹਿੰਦਾ ਹੈ। ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਹਰ ਸਾਲ 1 ਲੱਖ ਰੁਪਏ ਦਾ ਨਿਵੇਸ਼ ਕਰਦੇ ਹੋ ਤਾਂ 15 ਸਾਲਾਂ ਬਾਅਦ ਤੁਹਾਡਾ ਫੰਡ ਕਿੰਨਾ ਵੱਡਾ ਹੋ ਸਕਦਾ ਹੈ।