- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਰਮੁਜ਼ ਦੇ ਨਾਲ-ਨਾਲ ਬਾਬ ਅਲ-ਮੰਦੇਬ ਜਲਡਮਰੂਮੱਧ ਵਿਚ ਲਗਾਤਾਰ ਵਧਦੇ ਤਣਾਅ ਕਾਰਨ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਚਾਰ ਫ਼ੀਸਦ ਦਾ ਉਛਾਲ ਦਰਜ ਕੀਤਾ ਗਿਆ। ਇਸ ਕਾਰਨ ਕੱਚੇ ਤੇਲ ਦੀ ਕੀਮਤ 16 ਹਫ਼ਤਿਆਂ ਭਾਵ ਚਾਰ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਕੇ 109.29 ਡਾਲਰ ਪ੍ਰਤੀ ਬੈਰਲ ਹੋ ਗਈ।

ਨਿਊਯਾਰਕ : ਹੋਰਮੁਜ਼ ਦੇ ਨਾਲ-ਨਾਲ ਬਾਬ ਅਲ-ਮੰਦੇਬ ਜਲਡਮਰੂਮੱਧ ਵਿਚ ਲਗਾਤਾਰ ਵਧਦੇ ਤਣਾਅ ਕਾਰਨ ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿਚ ਚਾਰ ਫ਼ੀਸਦ ਦਾ ਉਛਾਲ ਦਰਜ ਕੀਤਾ ਗਿਆ। ਇਸ ਕਾਰਨ ਕੱਚੇ ਤੇਲ ਦੀ ਕੀਮਤ 16 ਹਫ਼ਤਿਆਂ ਭਾਵ ਚਾਰ ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਕੇ 109.29 ਡਾਲਰ ਪ੍ਰਤੀ ਬੈਰਲ ਹੋ ਗਈ।
ਈਰਾਨ ਸਮਰਥਤ ਯਮਨ ਦੇ ਹੂਤੀ ਬਾਗ਼ੀਆਂ ਵੱਲੋਂ ਸਾਊਦੀ ਅਰਬ ’ਤੇ ਹਮਲੇ ਤੋਂ ਬਾਅਦ ਸੋਮਵਾਰ ਨੂੰ ਅਰਬ ਦੇਸ਼ਾਂ ਨੇ ਈਰਾਨ ਨਾਲ ਪ੍ਰਸਤਾਵਿਤ ਮੀਟਿੰਗ ਰੱਦ ਕਰ ਦਿੱਤੀ। ਲਾਲ ਸਾਗਰ ਵਿਚ ਵੀ ਹੁਣ ਟਕਰਾਅ ਵਧਣ ਦਾ ਖ਼ਦਸ਼ਾ ਡੂੰਘਾ ਹੋ ਗਿਆ ਹੈ। ਹੂਤੀ ਬਾਗ਼ੀਆਂ ਦਾ ਹਮਲਾਵਰ ਰੁਖ਼ ਵਿਸ਼ਵ ਪੱਧਰ ’ਤੇ ਊਰਜਾ ਸਪਲਾਈ ਵਿਚ ਪੈ ਰਹੀਆਂ ਰੁਕਾਵਟਾਂ ਨੂੰ ਹੋਰ ਵਧਾ ਰਿਹਾ ਹੈ। ਬਾਬ ਅਲ-ਮੰਦੇਬ ਰਾਹੀਂ ਦੁਨੀਆ ਦੀ ਲੋੜ ਦਾ ਪੰਜ ਫ਼ੀਸਦ ਕੱਚਾ ਤੇਲ ਆਉਂਦਾ-ਜਾਂਦਾ ਹੈ।