Credit Card Payment : ਕੀ ਆਖਰੀ ਤਰੀਕ ਤੱਕ ਉਡੀਕ ਕਰਨਾ ਸਹੀ ਹੈ? ਜਾਣੋ ਭੁਗਤਾਨ ਦਾ ਸਹੀ ਸਮਾਂ
ਆਪਣੇ ਕ੍ਰੈਡਿਟ ਕਾਰਡ ਦੀ ਪੂਰੀ ਲਿਮਿਟ (100%) ਦੀ ਵਰਤੋਂ ਕਰਨ ਤੋਂ ਬਚੋ। ਮਾਹਰਾਂ ਅਨੁਸਾਰ, ਚੰਗੇ ਕ੍ਰੈਡਿਟ ਸਕੋਰ ਲਈ ਕੁੱਲ ਲਿਮਿਟ ਦਾ ਸਿਰਫ਼ 30 ਫੀਸਦੀ ਹੀ ਖਰਚ ਕਰਨਾ ਚਾਹੀਦਾ ਹੈ। ਇਸ ਨਾਲ ਬੈਂਕ ਨੂੰ ਲੱਗਦਾ ਹੈ ਕਿ ਤੁਸੀਂ ਕਰਜ਼ੇ 'ਤੇ ਨਿਰਭਰ ਨਹੀਂ ਹੋ।
Publish Date: Sun, 22 Feb 2026 03:58 PM (IST)
Updated Date: Sun, 22 Feb 2026 04:03 PM (IST)
ਕ੍ਰੈਡਿਟ ਕਾਰਡ ਦੀ ਪੇਮੈਂਟ ਦਾ ਸਮਾਂ ਤੁਹਾਡੇ ਕ੍ਰੈਡਿਟ ਸਕੋਰ (CIBIL Score) 'ਤੇ ਸਿੱਧਾ ਅਸਰ ਪਾਉਂਦਾ ਹੈ। ਇਸ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਭੁਗਤਾਨ ਕਦੋਂ ਅਤੇ ਕਿਵੇਂ ਕਰਨਾ ਚਾਹੀਦਾ ਹੈ।
ਕਦੋਂ ਕਰਨਾ ਚਾਹੀਦਾ ਹੈ ਭੁਗਤਾਨ
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਭੁਗਤਾਨ ਸਮੇਂ ਸਿਰ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਬਿੱਲ ਬਣਦੇ (Statement Generate) ਹੀ ਭੁਗਤਾਨ ਕਰ ਦਿੰਦੇ ਹੋ ਜਾਂ ਆਖਰੀ ਤਰੀਕ (Due Date) 'ਤੇ ਭੁਗਤਾਨ ਕਰਦੇ ਹੋ ਤਾਂ ਤੁਹਾਡਾ ਕ੍ਰੈਡਿਟ ਸਕੋਰ ਸੁਰੱਖਿਅਤ ਰਹਿੰਦਾ ਹੈ ਪਰ ਜੇਕਰ ਤੁਸੀਂ ਆਖਰੀ ਤਰੀਕ ਤੋਂ ਇੱਕ ਦਿਨ ਵੀ ਦੇਰੀ ਕਰਦੇ ਹੋ ਤਾਂ ਇਹ ਤੁਹਾਡੀ ਕ੍ਰੈਡਿਟ ਹਿਸਟਰੀ ਨੂੰ ਖਰਾਬ ਕਰ ਸਕਦਾ ਹੈ ਅਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ।
ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਖਿਆਲ
1. ਹਮੇਸ਼ਾ ਪੂਰਾ ਭੁਗਤਾਨ ਕਰੋ
ਕਦੇ ਵੀ ਸਿਰਫ਼ 'ਘੱਟੋ-ਘੱਟ ਰਕਮ' (Minimum Amount Due) ਨਾ ਭਰੋ। ਸਿਰਫ਼ ਮਿਨੀਮਮ ਬੈਲੇਂਸ ਚੁਕਾਉਣ ਨਾਲ ਬਾਕੀ ਰਕਮ 'ਤੇ ਬਹੁਤ ਜ਼ਿਆਦਾ ਵਿਆਜ ਲੱਗਦਾ ਹੈ ਅਤੇ ਤੁਹਾਡਾ ਕ੍ਰੈਡਿਟ ਸਕੋਰ ਵੀ ਪ੍ਰਭਾਵਿਤ ਹੋ ਸਕਦਾ ਹੈ। ਕੋਸ਼ਿਸ਼ ਕਰੋ ਕਿ ਪੂਰਾ ਬਿੱਲ ਹੀ ਭਰਿਆ ਜਾਵੇ।
2. ਲਿਮਿਟ ਦਾ ਸਿਰਫ਼ 30% ਹੀ ਵਰਤੋ
ਆਪਣੇ ਕ੍ਰੈਡਿਟ ਕਾਰਡ ਦੀ ਪੂਰੀ ਲਿਮਿਟ (100%) ਦੀ ਵਰਤੋਂ ਕਰਨ ਤੋਂ ਬਚੋ। ਮਾਹਰਾਂ ਅਨੁਸਾਰ, ਚੰਗੇ ਕ੍ਰੈਡਿਟ ਸਕੋਰ ਲਈ ਕੁੱਲ ਲਿਮਿਟ ਦਾ ਸਿਰਫ਼ 30 ਫੀਸਦੀ ਹੀ ਖਰਚ ਕਰਨਾ ਚਾਹੀਦਾ ਹੈ। ਇਸ ਨਾਲ ਬੈਂਕ ਨੂੰ ਲੱਗਦਾ ਹੈ ਕਿ ਤੁਸੀਂ ਕਰਜ਼ੇ 'ਤੇ ਨਿਰਭਰ ਨਹੀਂ ਹੋ।
3. ਐਮਰਜੈਂਸੀ ਫੰਡ ਤਿਆਰ ਰੱਖੋ
ਕ੍ਰੈਡਿਟ ਕਾਰਡ 'ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੀ ਬਜਾਏ, ਆਪਣਾ ਐਮਰਜੈਂਸੀ ਫੰਡ ਜ਼ਰੂਰ ਬਣਾਓ। ਬੈਂਕ ਖਾਤੇ ਵਿੱਚ ਘੱਟੋ-ਘੱਟ ਤੁਹਾਡੇ 6 ਮਹੀਨਿਆਂ ਦੇ ਖਰਚਿਆਂ ਦੇ ਬਰਾਬਰ ਰਕਮ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਮੁਸੀਬਤ ਵੇਲੇ ਤੁਹਾਨੂੰ ਕਰਜ਼ਾ ਨਾ ਲੈਣਾ ਪਵੇ।