- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰੇਲੂ ਸ਼ੇਅਰ ਬਾਜ਼ਾਰ ’ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ। ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਤੇ ਆਈਟੀ ਸ਼ੇਅਰਾਂ ’ਚ ਵਿਕਰੀ ਕਾਰਨ ਦੋਵੇਂ ਮਿਆਰੀ ਸੂਚਕ ਅੰਕ ਨੁਕਸਾਨ ’ਚ ਰਹੇ। ਕਾਰੋਬਾਰ ਦੇ ਆਖ਼ਰੀ ਘੰਟੇ ’ਚ ਮੁਨਾਫ਼ਾਵਸੂਲੀ ਨਾਲ ਵੀ ਬਾਜ਼ਾਰ ਹੇਠਾਂ ਆਇਆ।

ਮੁੰਬਈ (ਏਜੰਸੀ) : ਘਰੇਲੂ ਸ਼ੇਅਰ ਬਾਜ਼ਾਰ ’ਚ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ। ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਤੇ ਆਈਟੀ ਸ਼ੇਅਰਾਂ ’ਚ ਵਿਕਰੀ ਕਾਰਨ ਦੋਵੇਂ ਮਿਆਰੀ ਸੂਚਕ ਅੰਕ ਨੁਕਸਾਨ ’ਚ ਰਹੇ। ਕਾਰੋਬਾਰ ਦੇ ਆਖ਼ਰੀ ਘੰਟੇ ’ਚ ਮੁਨਾਫ਼ਾਵਸੂਲੀ ਨਾਲ ਵੀ ਬਾਜ਼ਾਰ ਹੇਠਾਂ ਆਇਆ। ਤੀਹ ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਂਸੈਕਸ 417.49 ਅੰਕ ਟੁੱਟ ਕੇ 76,152.86 ਅੰਕ ’ਤੇ ਬੰਦ ਹੋਇਆ। ਸੈਂਸੈਕਸ ਤੇਜ਼ੀ ਨਾਲ ਖੁੱਲ੍ਹਿਆ ਤੇ ਇੱਕ ਸਮੇਂ 354.13 ਅੰਕ ਚੜ੍ਹ ਕੇ 76,924.48 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਹਾਲਾਂਕਿ, ਬਾਅਦ ’ਚ ਇਸ ਨੇ ਆਪਣੀ ਤੇਜ਼ੀ ਗੁਆ ਦਿੱਤੀ। ਨਿਫਟੀ ਵੀ 41 ਅੰਕ ਫਿਸਲ ਕੇ 23,873.45 ਅੰਕ ’ਤੇ ਬੰਦ ਹੋਇਆ।
ਸੈਂਸੈਕਸ ’ਚ ਸ਼ਾਮਲ ਕੰਪਨੀਆਂ ’ਚ ਟਾਈਟਨ, ਟ੍ਰੈਂਟ, ਆਈਟੀਸੀ, ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਿਨਸਰਵ, ਐੱਚਸੀਐੱਲ ਟੈਕਨੋਲੋਜੀਜ਼, ਟੈਕ ਮਹਿੰਦਰਾ, ਸਨ ਫਾਰਮਾਸਿਊਟੀਕਲਜ਼, ਟਾਟਾ ਕੰਸਲਟੈਂਸੀ ਸਰਵਿਸਿਜ਼, ਅਲਟਰਾਟੈੱਕ ਸੀਮੈਂਟ ਅਤੇ ਬਜਾਜ ਫਾਈਨਾਂਸ ਪ੍ਰਮੁੱਖ ਤੌਰ ’ਤੇ ਨੁਕਸਾਨ ’ਚ ਰਹੀਆਂ। ਦੂਜੇ ਪਾਸੇ, ਲਾਭ ’ਚ ਰਹਿਣ ਵਾਲੇ ਸ਼ੇਅਰਾਂ ’ਚ ਐਕਸਿਸ ਬੈਂਕ, ਅਡਾਨੀ ਪੋਰਟਸ, ਏਸ਼ੀਅਨ ਪੇਂਟਸ, ਐੱਚਡੀਐੱਫਸੀ ਬੈਂਕ, ਭਾਰਤੀ ਏਅਰਟੈੱਲ, ਭਾਰਤ ਇਲੈਕਟ੍ਰਾਨਿਕਸ ਲਿਮਟਿਡ ਅਤੇ ਟਾਟਾ ਸਟੀਲ ਸ਼ਾਮਲ ਹਨ। ਵਿਸ਼ਵ ਪੱਧਰ ’ਤੇ ਤੇਲ ਦਾ ਮਿਆਰੀ ਬੈਂਚਮਾਰਕ ਬ੍ਰੈਂਟ ਕਰੂਡ 1.57 ਫ਼ੀਸਦੀ ਵਧ ਕੇ 97.13 ਡਾਲਰ ਪ੍ਰਤੀ ਬੈਰਲ ਹੋ ਗਿਆ। ਬੀਐੱਸਈ ’ਤੇ ਕੁੱਲ 2,545 ਸ਼ੇਅਰਾਂ ’ਚ ਤੇਜ਼ੀ ਰਹੀ, ਜਦਕਿ 1,778 ਸ਼ੇਅਰਾਂ ’ਚ ਗਿਰਾਵਟ ਦਰਜ ਕੀਤੀ ਗਈ। 223 ਸ਼ੇਅਰਾਂ ’ਚ ਕੋਈ ਬਦਲਾਅ ਨਹੀਂ ਹੋਇਆ। ਬੁੱਧਵਾਰ ਨੂੰ ਵੀ ਬੀਐੱਸਈ ਸੈਂਸੈਕਸ 373.93 ਅੰਕ ਡਿੱਗ ਕੇ 76,570.35 ’ਤੇ ਬੰਦ ਹੋਇਆ ਸੀ।
ਰੁਪਿਆ 14 ਪੈਸੇ ਦੀ ਮਜ਼ਬੂਤੀ ਨਾਲ 94.59 ਪ੍ਰਤੀ ਡਾਲਰ ’ਤੇ
ਮੁੰਬਈ : ਰੁਪਇਆ ਵੀਰਵਾਰ ਨੂੰ 14 ਪੈਸੇ ਦੀ ਮਜ਼ਬੂਤੀ ਨਾਲ ਡਾਲਰ ਦੇ ਮੁਕਾਬਲੇ 94.59 ’ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਜਮ੍ਹਾਂ ’ਚ ਉਮੀਦ ਤੋਂ ਕਾਫ਼ੀ ਵੱਧ ਰਕਮ ਜੁਟਣ ਨਾਲ ਰੁਪਏ ਨੂੰ ਸਮਰਥਨ ਮਿਲਿਆ। ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ’ਚ ਰੁਪਇਆ 94.30 ਪ੍ਰਤੀ ਡਾਲਰ ’ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਇਹ 94.26 ਦੇ ਉੱਚ ਪੱਧਰ ਤੱਕ ਗਿਆ ਅਤੇ 94.59 ਦੇ ਹੇਠਲੇ ਪੱਧਰ ਤੱਕ ਆਇਆ। ਕਾਰੋਬਾਰ ਦੇ ਅੰਤ ’ਚ ਰੁਪਇਆ ਵੀਰਵਾਰ ਨੂੰ 94.59 ਪ੍ਰਤੀ ਡਾਲਰ ’ਤੇ ਰਿਹਾ, ਜੋ ਪਿਛਲੇ ਬੰਦ ਭਾਅ ਨਾਲੋਂ 14 ਪੈਸੇ ਦੀ ਤੇਜ਼ੀ ਹੈ। ਰੁਪਇਆ ਬੁੱਧਵਾਰ ਨੂੰ 22 ਪੈਸੇ ਦੀ ਤੇਜ਼ੀ ਨਾਲ 94.73 ਪ੍ਰਤੀ ਡਾਲਰ ’ਤੇ ਬੰਦ ਹੋਇਆ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੁਪਇਆ 27 ਪੈਸੇ ਮਜ਼ਬੂਤ ਹੋ ਕੇ 94.95 ਪ੍ਰਤੀ ਡਾਲਰ ’ਤੇ ਰਿਹਾ ਸੀ। ਉੱਥੇ ਹੀ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਵੀ ਰੁਪਏ ’ਚ ਕ੍ਰਮਵਾਰ 21 ਪੈਸੇ ਅਤੇ ਦੋ ਪੈਸੇ ਦੀ ਤੇਜ਼ੀ ਦਰਜ ਕੀਤੀ ਗਈ ਸੀ।