- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਾਸ਼ਟਰ ਦੇ ਸਭ ਤੋਂ ਅਮੀਰ ਭਾਜਪਾ ਵਿਧਾਇਕਾਂ ’ਚੋਂ ਇੱਕ ਪਰਾਗ ਸ਼ਾਹ ਨੇ ਮੁੰਬਈ ’ਚ ਇੱਕ ਦਿਨ ਭਿਖਾਰੀ ਦੇ ਭੇਸ ’ਚ ਬਿਤਾਇਆ। ਇਸ ਦੌਰਾਨ ਉਨ੍ਹਾਂ ਨੇ “ਜ਼ਿੰਦਗੀ ਦੀ ਅਸਲੀਅਤ” ਨੂੰ ਮਹਿਸੂਸ ਕੀਤਾ। ਉਨ੍ਹਾਂ ਨੇ ਆਪਣੀ 5000 ਕਰੋੜ ਰੁਪਏ ਦੀ ਕੰਪਨੀ ਮੈਨ ਇਨਫ੍ਰਾਕੰਸਟਰਕਸ਼ਨ ਦੀ ਐਮਡੀ ਦੀ ਕੁਰਸੀ ਛੱਡ ਕੇ ਧਾਰਮਿਕ ਤੇ ਸਮਾਜਿਕ ਕੰਮਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਹੈ।

ਬਿਜ਼ਨਸ ਡੈਸਕ, ਨਵੀਂ ਦਿੱਲੀ : ਹਾਲ ਹੀ ’ਚ ਮਹਾਰਾਸ਼ਟਰ ਦੇ ਭਾਜਪਾ ਵਿਧਾਇਕ ਪਰਾਗ ਸ਼ਾਹ, ਜੋ ਸੂਬੇ ਦੇ ਸਭ ਤੋਂ ਅਮੀਰ ਵਿਧਾਇਕਾਂ ’ਚੋਂ ਇੱਕ ਹਨ, ਨੇ ਆਪਣੀ ਸੁਰੱਖਿਆ, ਕਾਰ ਤੇ ਮਹਿੰਗੀਆਂ ਚੀਜ਼ਾਂ ਨੂੰ ਪਾਸੇ ਰੱਖ ਕੇ ਭਿਖਾਰੀ ਦੇ ਕੱਪੜੇ ਪਹਿਨ ਲਏ ਤੇ ਮੁੰਬਈ ਦੇ ਘਾਟਕੋਪਰ ਦੀਆਂ ਸੜਕਾਂ ’ਤੇ ਭੀਖ ਮੰਗਦਿਆਂ ਇੱਕ ਦਿਨ ਬਿਤਾਇਆ। ਉਨ੍ਹਾਂ ਨੇ ਕਿਹਾ ਕਿ ਇਸ ਤਜਰਬੇ ਨੇ ਉਨ੍ਹਾਂ ਨੂੰ “ਜ਼ਿੰਦਗੀ ਦੀ ਅਸਲੀਅਤ” ਦੀ ਇੱਕ ਝਲਕ ਦਿਖਾਈ। ਉਨ੍ਹਾਂ ਦੀ ਨੈੱਟਵਰਥ ਲਗਭਗ 5000 ਕਰੋੜ ਰੁਪਏ ਦੱਸੀ ਜਾਂਦੀ ਹੈ।
ਵਾਚਮੈਨ ਨੇ ਮਾਰਿਆ ਧੱਕਾ
ਸ਼ਾਹ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਗਏ ਤਾਂ ਉਨ੍ਹਾਂ ਦੇ ਆਪਣੇ ਵਾਚਮੈਨ ਨੇ ਉਨ੍ਹਾਂ ਨੂੰ ਅਸਲੀ ਭਿਖਾਰੀ ਸਮਝ ਕੇ ਧੱਕਾ ਦੇ ਦਿੱਤਾ। ਇੱਥੋਂ ਤੱਕ ਕਿ ਉਨ੍ਹਾਂ ਦੇ ਆਪਣੇ ਦੋਸਤ ਨੇ ਵੀ ਉਨ੍ਹਾਂ ਨੂੰ ਦੌੜਾ ਕੇ ਭਜਾ ਦਿੱਤਾ। ਸ਼ਾਹ ਮੁਤਾਬਕ ਉਨ੍ਹਾਂ ਦੇ ਦੋਸਤ ਹਰ ਕਿਸੇ ਦੀ ਮਦਦ ਕਰਦੇ ਹਨ, ਪਰ ਭਿਖਾਰੀ ਦੇ ਭੇਸ ’ਚ ਆਪਣੇ ਹੀ ਦੋਸਤ ਨੂੰ ਪਛਾਣ ਨਹੀਂ ਸਕੇ। ਸ਼ਾਹ ਨੇ ਇਹ ਤਜਰਬਾ ਇੱਕ ਧਰਮਗੁਰੂ ਦੀ ਸਲਾਹ ’ਤੇ ਕੀਤਾ ਸੀ।
ਕੀ ਕਰਦੇ ਹਨ ਪਰਾਗ ਸ਼ਾਹ?
ਗੁਜਰਾਤੀ ਜੈਨ ਪਰਿਵਾਰ ਨਾਲ ਸਬੰਧਤ ਤੇ ਕਾਮਰਸ ਬੈਕਗਰਾਊਂਡ ਤੋਂ ਗ੍ਰੈਜੂਏਟ ਪਰਾਗ ਸ਼ਾਹ ਨੇ 1991 ’ਚ ਆਪਣੇ ਪਰਿਵਾਰ ਦੇ ਕਨਸਟਰਕਸ਼ਨ ਕਾਰੋਬਾਰ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। ਸਾਲ 2002 ’ਚ ਆਪਣੀ ਕਾਬਲੀਅਤ, ਕਾਰੋਬਾਰੀ ਸਮਝ, ਐਂਟਰਪ੍ਰਿਨਿਊਰਸ਼ਿਪ ਸਕਿਲਜ਼ ਤੇ ਵਿਜ਼ਨ ਦੇ ਨਾਲ ਉਨ੍ਹਾਂ ਨੇ ਮੈਨ ਇਨਫ੍ਰਾਕੰਸਟਰਕਸ਼ਨ ਲਿਮਿਟਡ ਦੀ ਸਥਾਪਨਾ ਕੀਤੀ।
ਮੈਨ ਇਨਫ੍ਰਾਕੰਸਟਰਕਸ਼ਨ ਦੀ ਮਾਰਕੀਟ ਕੈਪ ਕਿੰਨੀ ਹੈ?
ਸ਼ਾਹ ਦੀ ਅਗਵਾਈ ਹੇਠ ਮੈਨ ਇਨਫ੍ਰਾਕੰਸਟਰਕਸ਼ਨ ਸਾਲ 2010 ’ਚ ਸਟਾਕ ਮਾਰਕੀਟ ’ਚ ਲਿਸਟ ਹੋਈ। ਉਨ੍ਹਾਂ ਨੂੰ ਕਨਸਟਰਕਸ਼ਨ ਇੰਡਸਟਰੀ ’ਚ ਲਗਭਗ 25 ਸਾਲਾਂ ਦਾ ਤਜਰਬਾ ਹੈ ਤੇ ਇਨ੍ਹਾਂ ਸਾਲਾਂ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਅੱਜ ਮੈਨ ਇਨਫ੍ਰਾਕੰਸਟਰਕਸ਼ਨ ਦੀ ਮਾਰਕੀਟ ਕੈਪ 5000 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।
ਛੱਡ ਦਿੱਤੀ ਐਮਡੀ ਦੀ ਕੁਰਸੀ
ਪਰਾਗ ਸ਼ਾਹ ਨੇ ਹਾਲ ਹੀ ’ਚ ਆਪਣੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਛੱਡ ਦਿੱਤਾ ਤੇ ਕਾਰੋਬਾਰੀ ਗਤੀਵਿਧੀਆਂ ਤੋਂ ਦੂਰ ਹੋ ਗਏ। ਇਸ ਦੇ ਪਿੱਛੇ ਉਨ੍ਹਾਂ ਦਾ ਮਕਸਦ ਆਪਣਾ ਸਮਾਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਗਤੀਵਿਧੀਆਂ ’ਚ ਲਗਾਉਣਾ ਹੈ। ਹੁਣ ਮੈਨ ਇਨਫ੍ਰਾਕੰਸਟਰਕਸ਼ਨ ਦੀ ਕਮਾਨ ਸ਼ਾਹ ਦੇ ਪੁੱਤਰ ਮਨਨ ਸ਼ਾਹ ਦੇ ਹੱਥ ’ਚ ਹੈ। ਮਨਨ ਕੰਪਨੀ ਦੇ ਐਮਡੀ ਹਨ।
ਕੀ ਕੰਮ ਕਰਦੀ ਹੈ ਕੰਪਨੀ?
ਮੈਨ ਇਨਫ੍ਰਾਕੰਸਟਰਕਸ਼ਨ ਮੁੱਖ ਤੌਰ ’ਤੇ ਇੰਟੀਗ੍ਰੇਟਿਡ ਇੰਜੀਨੀਅਰਿੰਗ, ਪ੍ਰੋਕਿਊਰਮੈਂਟ ਐਂਡ ਕਨਸਟਰਕਸ਼ਨ (EPC) ਤੇ ਰੀਅਲ ਅਸਟੇਟ ਡਿਵੈਲਪਮੈਂਟ ਦੇ ਖੇਤਰ ’ਚ ਕੰਮ ਕਰਦੀ ਹੈ। ਕੰਪਨੀ ਦਾ ਧਿਆਨ ਪੋਰਟ ਇਨਫ੍ਰਾਸਟਰਕਚਰ ਤੇ ਰਿਹਾਇਸ਼ੀ ਪ੍ਰਾਪਰਟੀਜ਼ ’ਤੇ ਵੀ ਹੈ।