- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਧਾਰ ਕਾਰਡ ਧਾਰਕਾਂ ਲਈ ਰਾਹਤ ਦੀ ਖ਼ਬਰ ਹੈ। ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਆਧਾਰ ਮੋਬਾਈਲ ਐਪ ਰਾਹੀਂ ਈਮੇਲ ਆਈਡੀ ਅਪਡੇਟ ਕਰਨ ਦੀ ਸਹੂਲਤ 31 ਦਸੰਬਰ 2026 ਤੱਕ ਮੁਫ਼ਤ ਕਰ ਦਿੱਤੀ ਹੈ। ਪਹਿਲਾਂ ਇਸ ਸੇਵਾ ਲਈ 75 ਰੁਪਏ ਫ਼ੀਸ ਦੇਣੀ ਪੈਂਦੀ ਸੀ। ਇਹ ਛੋਟ 1 ਜੁਲਾਈ ਤੋਂ 31 ਦਸੰਬਰ 2026 ਤੱਕ ਲਾਗੂ ਹੈ।

ਮੋਬਾਈਲ ਰਾਹੀਂ ਇੰਝ ਅਪਡੇਟ ਕਰੋ ਈਮੇਲ ਆਈਡੀ
ਆਪਣੀ ਈਮੇਲ ਆਈਡੀ ਅਪਡੇਟ ਕਰਨ ਲਈ ਇਹ ਕਦਮ ਅਪਣਾਓ :-
ਆਪਣੇ ਸਮਾਰਟਫ਼ੋਨ ਵਿੱਚ ਅਧਿਕਾਰਤ Aadhaar App ਡਾਊਨਲੋਡ ਕਰੋ ਜਾਂ ਇਸ ਨੂੰ ਅਪਡੇਟ ਕਰੋ।
ਐਪ ਖੋਲ੍ਹ ਕੇ ਲੋੜੀਂਦੀ ਜਾਣਕਾਰੀ ਨਾਲ ਲੌਗਇਨ ਕਰੋ।
ਈਮੇਲ ਆਈਡੀ ਅਪਡੇਟ ਕਰਨ ਦਾ ਵਿਕਲਪ ਚੁਣੋ।
ਮੰਗੀ ਗਈ ਜਾਣਕਾਰੀ ਭਰ ਕੇ ਪ੍ਰਕਿਰਿਆ ਪੂਰੀ ਕਰੋ।
ਐਪ ਵਿੱਚ ਦਿੱਤੀਆਂ ਹਦਾਇਤਾਂ ਮੁਤਾਬਕ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਪੂਰੀ ਕਰੋ।
ਕੀ ਆਧਾਰ ਵਿੱਚ ਹਰ ਤਰ੍ਹਾਂ ਦਾ ਅਪਡੇਟ ਮੁਫ਼ਤ ਹੈ?
ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਛੋਟ ਸਿਰਫ਼ ਈਮੇਲ ਆਈਡੀ ਅਪਡੇਟ ਕਰਨ ਲਈ ਹੈ। ਆਧਾਰ ਕਾਰਡ ਵਿੱਚ ਨਾਂ, ਜਨਮ ਮਿਤੀ, ਮੋਬਾਈਲ ਨੰਬਰ ਜਾਂ ਹੋਰ ਜਾਣਕਾਰੀ ਬਦਲਵਾਉਣ ਲਈ ਵੱਖਰੇ ਨਿਯਮ ਅਤੇ ਫ਼ੀਸ ਲਾਗੂ ਹੋ ਸਕਦੇ ਹਨ।
ਇਸ ਤੋਂ ਇਲਾਵਾ, myAadhaar ਪੋਰਟਲ ’ਤੇ ਪਛਾਣ ਅਤੇ ਪਤੇ ਨਾਲ ਸਬੰਧਤ ਦਸਤਾਵੇਜ਼ ਆਨਲਾਈਨ ਅਪਡੇਟ ਕਰਨ ਦੀ ਮੁਫ਼ਤ ਸਹੂਲਤ 14 ਜੂਨ 2027 ਤੱਕ ਵਧਾ ਦਿੱਤੀ ਗਈ ਹੈ।
ਇਸ ਲਈ ਆਧਾਰ ਕਾਰਡ ਵਿੱਚ ਕੋਈ ਵੀ ਬਦਲਾਅ ਕਰਵਾਉਣ ਤੋਂ ਪਹਿਲਾਂ UIDAI ਦੀ ਅਧਿਕਾਰਤ ਵੈੱਬਸਾਈਟ ’ਤੇ ਸਬੰਧਤ ਸੇਵਾ ਦੇ ਨਿਯਮਾਂ ਅਤੇ ਫ਼ੀਸ ਦੀ ਜਾਣਕਾਰੀ ਜ਼ਰੂਰ ਚੈੱਕ ਕਰ ਲਓ।