ਤਨਖਾਹ ਸੀਲਿੰਗ ਵਧੀ ਤਾਂ EPFO ਨੇ ਵਧਾਈ ਡੈੱਡਲਾਈਨ, 31 ਅਕਤੂਬਰ ਤੱਕ ਫਾਈਲ ਕਰੋ ECR; ਜਾਣੋ PF ਦਾ ਨਵਾਂ ਹਿਸਾਬ ECR Filing Date Extended: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਮਾਲਕਾਂ ਤੇ ਕੰਪਨੀਆਂ ਨੂੰ ਰਾਹਤ ਦਿੰਦਿਆਂ ਸਤੰਬਰ 2026 ਲਈ ਇਲੈਕਟ੍ਰਾਨਿਕ ਚਲਾਨ-ਕਮ-ਰਿਟਰਨ (ECR) ਫਾਈਲ ਕਰਨ ਤੇ PF ਦਾ ਯੋਗਦਾਨ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 31 ਅਕਤੂਬਰ 2026 ਤੱਕ ਵਧਾ ਦਿੱਤੀ ਹੈ। ਇਹ ਫੈਸਲਾ ਤਨਖਾਹ ਦੀ ਸੀਮਾ ₹15,000 ਤੋਂ ਵਧਾ ਕੇ ₹25,000 ਕਰਨ ਤੋਂ ਬਾਅਦ ਕੰਪਨੀਆਂ ਨੂੰ ਪੇਰੋਲ ਤੇ PF ਦੀ ਗਣਨਾ ’ਚ ਆ ਰਹੀਆਂ ਤਕਨੀਕੀ ਮੁਸ਼ਕਲਾਂ ਕਾਰਨ ਲਿਆ ਗਿਆ ਹੈ।
Publish Date: Wed, 14 Oct 2026 11:11 AM (IST)
Updated Date: Wed, 14 Oct 2026 11:14 AM (IST)
ਬਿਜ਼ਨਸ ਡੈਸਕ, ਨਵੀਂ ਦਿੱਲੀ। ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਉਨ੍ਹਾਂ ਸਾਰੇ ਮਾਲਕਾਂ (Employers) ਤੇ ਕੰਪਨੀਆਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਨ੍ਹਾਂ ਨੂੰ ਇਸ ਮਹੀਨੇ ਤਨਖਾਹ ਤੇ PF ਦੀ ਗਣਨਾ (EPS Calculation) ਕਰਨ ’ਚ ਮੁਸ਼ਕਲਾਂ ਆ ਰਹੀਆਂ ਸਨ। EPFO ਨੇ ਸਤੰਬਰ 2026 ਦੇ ਤਨਖਾਹ ਮਹੀਨੇ (Wage Month) ਲਈ ਇਲੈਕਟ੍ਰਾਨਿਕ ਚਲਾਨ-ਕਮ-ਰਿਟਰਨ (ECR) ਫਾਈਲ ਕਰਨ ਤੇ PF ਦਾ ਯੋਗਦਾਨ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਵਧਾ ਦਿੱਤੀ ਹੈ। ਪਹਿਲਾਂ ECR ਫਾਈਲ ਕਰਨ ਦੀ ਆਖਰੀ ਤਾਰੀਖ 15 ਅਕਤੂਬਰ ਸੀ, ਜਿਸ ਨੂੰ ਹੁਣ ਵਧਾ ਕੇ 31 ਅਕਤੂਬਰ 2026 ਕਰ ਦਿੱਤਾ ਗਿਆ ਹੈ। ਆਓ, EPFO ਦੇ ਇਸ ਐਲਾਨ ਦਾ ਮਤਲਬ ਸਮਝੀਏ।
ਆਖਰੀ ਤਾਰੀਖ ਕਿਉਂ ਵਧਾਉਣੀ ਪਈ? ਜ਼ਿਕਰਯੋਗ ਹੈ ਕਿ ਹਾਲ ਹੀ ’ਚ 17 ਸਤੰਬਰ 2026 ਨੂੰ ਸਰਕਾਰ ਨੇ EPF ਦੀ ਤਨਖਾਹ ਸੀਮਾ (Wage Ceiling) ₹15,000 ਤੋਂ ਵਧਾ ਕੇ ₹25,000 ਪ੍ਰਤੀ ਮਹੀਨਾ ਕਰ ਦਿੱਤੀ ਸੀ। ਇਹ ਬਦਲਾਅ ਸਤੰਬਰ ਮਹੀਨੇ ਦੇ ਵਿਚਕਾਰ ਹੋਣ ਕਾਰਨ ਉਸ ਮਹੀਨੇ ਦੇ PF ਦੀ ਗਣਨਾ ਦੋ ਹਿੱਸਿਆਂ ’ਚ ਵੰਡ ਗਈ।
ਅਚਾਨਕ ਹੋਏ ਇਸ ਬਦਲਾਅ ਕਾਰਨ ਕੰਪਨੀਆਂ ਤੇ ਮਾਲਕਾਂ ਨੂੰ ਸਤੰਬਰ ਦੇ ਪੇਰੋਲ (Payroll), ਤਨਖਾਹ ਦੇ ਢਾਂਚੇ ਤੇ ਹਰੇਕ ਕਰਮਚਾਰੀ ਦੇ PF ਯੋਗਦਾਨ ਦੀ ਗਣਨਾ ਦੁਬਾਰਾ ਤਿਆਰ ਕਰਨ ’ਚ ਕਈ ਤਕਨੀਕੀ ਤੇ ਪ੍ਰਸ਼ਾਸਨਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਮੱਸਿਆ ਨੂੰ ਦੇਖਦਿਆਂ ਕਈ ਉਦਯੋਗਿਕ ਸੰਸਥਾਵਾਂ ਤੇ ਮਾਲਕਾਂ ਨੇ EPFO ਨੂੰ ਆਖਰੀ ਤਾਰੀਖ ਵਧਾਉਣ ਦੀ ਅਪੀਲ ਕੀਤੀ ਸੀ, ਜਿਸ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਸਵੀਕਾਰ ਕਰ ਲਿਆ।
ECR ਦੇਰ ਨਾਲ ਫਾਈਲ ਕਰਨ 'ਤੇ ਕੀ ਹੋਵੇਗਾ? ਜੇਕਰ ਤੁਹਾਡੀ ਕੰਪਨੀ ਨਿਰਧਾਰਤ ਸਮੇਂ ਅੰਦਰ PF ਦਾ ਯੋਗਦਾਨ ਜਮ੍ਹਾਂ ਨਹੀਂ ਕਰਵਾਉਂਦੀ, ਤਾਂ ਉਸ ਨੂੰ ਵਾਧੂ ਰਕਮ ਅਦਾ ਕਰਨੀ ਪੈ ਸਕਦੀ ਹੈ। ਇਸ ਤੋਂ ਇਲਾਵਾ, ਦੇਰੀ ਦੀ ਮਿਆਦ ਤੇ ਲਾਗੂ ਨਿਯਮਾਂ ਦੇ ਆਧਾਰ 'ਤੇ ਵਿਆਜ ਤੇ ਜੁਰਮਾਨਾ ਵੀ ਲੱਗ ਸਕਦਾ ਹੈ।
ਧਾਰਾ 7Q ਤਹਿਤ ਵਿਆਜ: EPFO ਦੇ ਨਿਯਮਾਂ ਅਨੁਸਾਰ, ਨਿਰਧਾਰਤ ਸਮੇਂ ਤੋਂ ਬਾਅਦ ਭੁਗਤਾਨ ਕਰਨ 'ਤੇ ਬਕਾਇਆ ਰਕਮ 'ਤੇ 12 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਿਆਜ ਲੱਗ ਸਕਦਾ ਹੈ।
ਧਾਰਾ 14B ਤਹਿਤ ਹਰਜਾਨਾ: ਭੁਗਤਾਨ ’ਚ ਦੇਰੀ ਦੀ ਮਿਆਦ ਤੇ ਲਾਗੂ ਨਿਯਮਾਂ ਅਨੁਸਾਰ ਬਕਾਇਆ ਰਕਮ 'ਤੇ 5 ਫ਼ੀਸਦੀ ਤੋਂ 25 ਫ਼ੀਸਦੀ ਤੱਕ ਹਰਜਾਨਾ ਲੱਗ ਸਕਦਾ ਹੈ। ਕੰਪਨੀ ECR ਕਿਵੇਂ ਫਾਈਲ ਕਰੇ ECR ਫਾਈਲ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰੋ: ਸਭ ਤੋਂ ਪਹਿਲਾਂ EPFO ਦੇ ਅਧਿਕਾਰਤ Employer Portal 'ਤੇ ਜਾਓ ਤੇ ਆਪਣੀ Establishment ID ਤੇ ਪਾਸਵਰਡ ਦੀ ਮਦਦ ਨਾਲ ਲੌਗਇਨ ਕਰੋ।
ECR ਸੈਕਸ਼ਨ ’ਚ ਜਾ ਕੇ ਕਰਮਚਾਰੀਆਂ ਦੀ ਤਨਖਾਹ ਤੇ PF ਯੋਗਦਾਨ ਨਾਲ ਸਬੰਧਤ ਜਾਣਕਾਰੀ ਨਿਰਧਾਰਤ ਫਾਰਮੈਟ ’ਚ ਤਿਆਰ ਕਰੋ। ਤਿਆਰ ਕੀਤੀ ਟੈਕਸਟ ਫਾਈਲ ਅਪਲੋਡ ਕਰੋ ਤੇ ਸਾਰੀ ਜਾਣਕਾਰੀ ਧਿਆਨ ਨਾਲ ਚੈੱਕ ਕਰੋ। ਇਸ ਤੋਂ ਬਾਅਦ ਚਲਾਨ ਜਨਰੇਟ ਕਰੋ ਤੇ TRRN ਨੰਬਰ ਪ੍ਰਾਪਤ ਕਰੋ। ਚਲਾਨ ਰਾਹੀਂ ਨਿਰਧਾਰਤ ਰਕਮ ਦਾ ਭੁਗਤਾਨ ਕਰੋ ਤੇ ਭੁਗਤਾਨ ਨਾਲ ਸਬੰਧਤ ਰਿਕਾਰਡ ਸੁਰੱਖਿਅਤ ਰੱਖੋ।