1 ਸਤੰਬਰ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾਅ : ਜੇਬ 'ਤੇ ਪਵੇਗਾ ਅਸਰ, ਮਹਿੰਗੀ ਹੋਵੇਗੀ ਕਾਰ, LPG ਤੇ ATF ਦੇ ਬਦਲਣਗੇ ਭਾਅ ਅਗਸਤ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਪੰਜ ਦਿਨ ਬਾਅਦ ਨਵੇਂ ਸਤੰਬਰ ਮਹੀਨੇ ਦੀ ਸ਼ੁਰੂਆਤ ਕਈ ਵੱਡੇ ਬਦਲਾਅ (Rule Change From 1st September) ਨਾਲ ਹੋਣ ਜਾ ਰਹੀ ਹੈ। ਇਹ ਬਦਲਾਅ ਤੁਹਾਡੇ ਘਰ ਦੀ ਰਸੋਈ ਦੇ ਬਜਟ ਤੋਂ ਲੈ ਕੇ ਵਿਦੇਸ਼ ਯਾਤਰਾ ਤੱਕ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਦੀ ਜਾਣਕਾਰੀ ਹੋਣਾ ਤੁਹਾਡੇ ਲਈ ਜ਼ਰੂਰੀ ਹੈ। ਇੱਕ ਪਾਸੇ ਜਿੱਥੇ ਤੇਲ ਮਾਰਕੀਟਿੰਗ ਕੰਪਨੀਆਂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕਰਦਿਆਂ ਨਵੇਂ ਰੇਟ ਜਾਰੀ ਕਰਨਗੀਆਂ, ਉੱਥੇ ਹੀ ਏਅਰ ਟਰਬਾਈਨ ਫਿਊਲ ਦੀਆਂ ਕੀਮਤਾਂ (ATF Price) 'ਚ ਸੋਧ ਹੋਣ ਨਾਲ ਹਵਾਈ ਯਾਤਰਾ ਦੇ ਖ਼ਰਚੇ 'ਚ ਉਤਰਾਅ-ਚੜ੍ਹਾਅ ਆ ਸਕਦਾ ਹੈ। ਇੰਨਾ ਹੀ ਨਹੀਂ, ਟ
Publish Date: Thu, 27 Aug 2026 12:57 PM (IST)
Updated Date: Thu, 27 Aug 2026 02:02 PM (IST)
ਨਵੀਂ ਦਿੱਲੀ - ਅਗਸਤ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਪੰਜ ਦਿਨ ਬਾਅਦ ਨਵੇਂ ਸਤੰਬਰ ਮਹੀਨੇ ਦੀ ਸ਼ੁਰੂਆਤ ਕਈ ਵੱਡੇ ਬਦਲਾਅ (Rule Change From 1st September) ਨਾਲ ਹੋਣ ਜਾ ਰਹੀ ਹੈ। ਇਹ ਬਦਲਾਅ ਤੁਹਾਡੇ ਘਰ ਦੀ ਰਸੋਈ ਦੇ ਬਜਟ ਤੋਂ ਲੈ ਕੇ ਵਿਦੇਸ਼ ਯਾਤਰਾ ਤੱਕ ਨਾਲ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਦੀ ਜਾਣਕਾਰੀ ਹੋਣਾ ਤੁਹਾਡੇ ਲਈ ਜ਼ਰੂਰੀ ਹੈ। ਇੱਕ ਪਾਸੇ ਜਿੱਥੇ ਤੇਲ ਮਾਰਕੀਟਿੰਗ ਕੰਪਨੀਆਂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਕਰਦਿਆਂ ਨਵੇਂ ਰੇਟ ਜਾਰੀ ਕਰਨਗੀਆਂ, ਉੱਥੇ ਹੀ ਏਅਰ ਟਰਬਾਈਨ ਫਿਊਲ ਦੀਆਂ ਕੀਮਤਾਂ (ATF Price) 'ਚ ਸੋਧ ਹੋਣ ਨਾਲ ਹਵਾਈ ਯਾਤਰਾ ਦੇ ਖ਼ਰਚੇ 'ਚ ਉਤਰਾਅ-ਚੜ੍ਹਾਅ ਆ ਸਕਦਾ ਹੈ। ਇੰਨਾ ਹੀ ਨਹੀਂ, ਟਾਟਾ ਦੀਆਂ ਕਾਰਾਂ ਦੇ ਸ਼ੌਕੀਨਾਂ ਨੂੰ ਝਟਕਾ ਲੱਗ ਸਕਦਾ ਹੈ, ਕਿਉਂਕਿ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ (Car Price Hike) ਕੀਤਾ ਜਾ ਸਕਦਾ ਹੈ। ਆਓ ਅਜਿਹੇ ਹੀ ਪੰਜ ਵੱਡੇ ਬਦਲਾਅ 'ਤੇ ਨਜ਼ਰ ਮਾਰਦੇ ਹਾਂ, ਜੋ ਸਤੰਬਰ ਮਹੀਨੇ ਦੀ ਪਹਿਲੀ ਤਾਰੀਖ਼ ਤੋਂ ਲਾਗੂ ਹੋਣ ਵਾਲੇ ਹਨ।
ਪਹਿਲਾ ਬਦਲਾਅ : LPG ਸਿਲੰਡਰ ਦੇ ਦਾਅ ਹਰ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕਈ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਹਨ ਅਤੇ ਇਸ 'ਚ ਸਭ ਤੋਂ ਉੱਪਰ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਐਲ.ਪੀ.ਜੀ. ਸਿਲੰਡਰ ਦੀਆਂ ਕੀਮਤਾਂ 'ਚ ਕੀਤਾ ਜਾਣ ਵਾਲਾ ਬਦਲਾਅ ਹੁੰਦਾ ਹੈ। 1 ਸਤੰਬਰ ਨੂੰ ਵੀ ਨਵੇਂ LPG Cylinder Price ਜਾਰੀ ਕੀਤੇ ਜਾਣਗੇ, ਜੋ ਰਸੋਈ ਦੇ ਬਜਟ 'ਤੇ ਸਿੱਧਾ ਅਸਰ ਪਾਉਣਗੇ। ਅਗਸਤ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਕੰਪਨੀਆਂ ਨੇ 19 ਕਿਲੋ ਵਾਲੀ ਕਮਰਸ਼ੀਅਲ ਗੈਸ ਦੀਆਂ ਕੀਮਤਾਂ 'ਚ 202 ਰੁਪਏ ਦੀ ਕਟੌਤੀ ਕੀਤੀ ਸੀ ਪਰ 14.2 ਕਿਲੋਗ੍ਰਾਮ ਵਾਲੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਸਥਿਰ ਰੱਖੀਆਂ ਗਈਆਂ ਸਨ।
ਦੂਸਰਾ ਬਦਲਾਅ : LPG e-KYC) ਦਾ ਨਿਯਮ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਘਰੇਲੂ ਐਲ.ਪੀ.ਜੀ. ਸਿਲੰਡਰ ਮਿਲਣਾ ਜਾਰੀ ਰਹੇ, ਉਹ ਵੀ ਇਸੇ ਕੀਮਤ 'ਤੇ, ਤਾਂ ਫਿਰ ਤੁਹਾਡੇ ਲਈ ਐਲ.ਪੀ.ਜੀ. ਨਾਲ ਜੁੜਿਆ ਇੱਕ ਜ਼ਰੂਰੀ ਕੰਮ ਕਰਨ ਲਈ 5 ਦਿਨ ਯਾਨੀ 31 ਅਗਸਤ ਤੱਕ ਦਾ ਮੌਕਾ ਹੈ। IOCL, BPCL, HPCL ਨੇ ਐਲ.ਪੀ.ਜੀ. ਈ-ਕੇ.ਵਾਈ.ਸੀ. ਪ੍ਰਕਿਰਿਆ ਪੂਰੀ ਕਰਨ ਲਈ ਆਖ਼ਰੀ ਤਾਰੀਖ਼ (Deadline) ਨੂੰ ਵਧਾ ਕੇ ਪਿਛਲੇ ਦਿਨੀਂ 23 ਅਗਸਤ ਤੋਂ 31 ਅਗਸਤ ਕਰ ਦਿੱਤਾ ਸੀ। ਅਜਿਹਾ ਨਾ ਕਰਨ 'ਤੇ ਪਹਿਲੀ ਸਤੰਬਰ ਤੋਂ ਤੁਹਾਨੂੰ ਮਹਿੰਗੀ ਐਲ.ਪੀ.ਜੀ. ਖਰੀਦਣੀ ਪੈ ਸਕਦੀ ਹੈ ਜਾਂ ਫਿਰ ਸਿਲੰਡਰ ਲੈਣ 'ਚ ਦਿੱਕਤ ਆ ਸਕਦੀ ਹੈ।
ਤੀਸਰਾ ਬਦਲਾਅ: ATF, CNG-PNG ਦੀਆਂ ਕੀਮਤਾਂ ਤੇਲ ਮਾਰਕੀਟਿੰਗ ਕੰਪਨੀਆਂ ਮਹੀਨੇ ਦੇ ਪਹਿਲੇ ਦਿਨ ਸਵੇਰੇ-ਸਵੇਰੇ ਨਾ ਸਿਰਫ਼ ਨਵੇਂ LPG Price ਜਾਰੀ ਕਰਦੀਆਂ ਹਨ, ਸਗੋਂ ਹਵਾਈ ਬਾਲਣ ਯਾਨੀ ਏ.ਟੀ.ਐੱਫ. ਦੇ ਦਾਅ (ATF Price) 'ਚ ਵੀ ਬਦਲਾਅ ਕਰਦੀਆਂ ਹਨ ਅਤੇ ਇਸ ਦਾ ਸਿੱਧਾ ਅਸਰ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਜੇਬ ਦੇ ਖ਼ਰਚੇ 'ਤੇ ਪੈਂਦਾ ਹੈ। ਸਤੰਬਰ 'ਚ ਵੀ ਏ.ਟੀ.ਐੱਫ. ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਸੀ.ਐੱਨ.ਜੀ. ਅਤੇ ਪੀ.ਐੱਨ.ਜੀ. ਦੇ ਦਾਅ 'ਚ ਵੀ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ।
ਚੌਥਾ ਬਦਲਾਅ : ਇਹ ਕਾਰਾਂ ਹੋ ਜਾਣਗੀਆਂ ਮਹਿੰਗੀਆਂ ਸਤੰਬਰ ਮਹੀਨੇ ਦੀ ਸ਼ੁਰੂਆਤ ਕਾਰਾਂ ਦੇ ਸ਼ੌਕੀਨਾਂ ਲਈ ਵੱਡਾ ਝਟਕਾ ਦੇਣ ਵਾਲੀ ਹੋਵੇਗੀ। ਦਰਅਸਲ, ਟਾਟਾ ਮੋਟਰਜ਼ ਪੈਸੇਂਜਰ ਵ੍ਹੀਕਲਜ਼ ਲਿਮਟਿਡ 1 ਸਤੰਬਰ 2026 ਤੋਂ ਆਪਣੀਆਂ ਸਾਰੀਆਂ ਕਾਰਾਂ ਅਤੇ ਐੱਸ.ਯੂ.ਵੀ. (SUVs) ਦੀਆਂ ਕੀਮਤਾਂ 'ਚ 25,000 ਰੁਪਏ ਤੱਕ ਦਾ ਵਾਧਾ (Tata Car Price Hike) ਕਰਨ ਵਾਲੀ ਹੈ। ਕੰਪਨੀ ਮੁਤਾਬਕ, ਇਹ ਕੀਮਤ ਵਾਧਾ ICE ਅਤੇ ਇਲੈਕਟ੍ਰਿਕ ਵਾਹਨਾਂ (EV) ਦੋਵਾਂ 'ਤੇ ਲਾਗੂ ਹੋਵੇਗਾ। ਹਾਲਾਂਕਿ, ਇਹ ਮਾਡਲਾਂ ਅਤੇ ਵੇਰੀਐਂਟਾਂ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗੀ। ਟਾਟਾ ਤੋਂ ਇਲਾਵਾ ਹੁੰਡਈ ਮੋਟਰ ਇੰਡੀਆ ਨੇ ਵੀ ਆਪਣੀਆਂ ਕਾਰਾਂ ਦੇ ਦਾਅ 'ਚ ਇਸ ਸਾਲ ਦੇ ਤੀਜੇ ਵਾਧੇ (Hyundai Car Price Hike) ਦਾ ਐਲਾਨ ਕੀਤਾ ਹੈ।
ਪੰਜਵਾਂ ਬਦਲਾਅ: ਏਅਰਪੋਰਟ (Airport) ਨਾਲ ਜੁੜਿਆ ਬਦਲਾਅ 1 September Rule Change 'ਚ ਤੁਹਾਡੀ ਵਿਦੇਸ਼ ਯਾਤਰਾ ਨਾਲ ਜੁੜਿਆ ਇੱਕ ਵੱਡਾ ਬਦਲਾਅ ਵੀ ਸ਼ਾਮਲ ਹੈ। ਰਿਪੋਰਟਾਂ ਮੁਤਾਬਕ, ਭਾਰਤ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਾਊਂਟਰ 'ਤੇ ਹੁਣ ਬੋਰਡਿੰਗ ਪਾਸ 'ਤੇ ਸਟੈਂਪ ਲਗਵਾਉਣ ਦੀ ਲੋੜ ਨਹੀਂ ਹੋਵੇਗੀ। ਸਗੋਂ ਯਾਤਰੀ ਮੋਬਾਈਲ 'ਚ ਇਲੈਕਟ੍ਰਾਨਿਕ ਬੋਰਡਿੰਗ ਪਾਸ ਜਾਂ ਉਸ ਦੀ ਪ੍ਰਿੰਟਿਡ ਕਾਪੀ ਦਿਖਾ ਕੇ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰ ਸਕਣਗੇ, ਇਸ ਨਿਯਮ ਬਦਲਾਅ ਨਾਲ ਹਵਾਈ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।