Bank FD Rates: 8.6% ਤੱਕ ਦੇ ਸ਼ਾਨਦਾਰ ਰਿਟਰਨ ਨਾਲ ਪੈਸਾ ਵੀ 100% ਸੁਰੱਖਿਅਤ, ਕਿਹੜੇ ਬੈਂਕਾਂ 'ਚ ਨਿਵੇਸ਼ ਕਰਨ ਦਾ ਹੈ ਸਹੀ ਮੌਕਾ ?
ਜਦੋਂ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਫਿਕਸਡ ਡਿਪਾਜ਼ਿਟ (FD) ਅੱਜ ਸਭ ਤੋਂ ਭਰੋਸੇਮੰਦ ਵਿਕਲਪਾਂ ਵਿੱਚੋਂ ਇੱਕ ਹੈ। ਆਮ ਤੌਰ ’ਤੇ ਸੀਨੀਅਰ ਸਿਟੀਜ਼ਨ ਕਿਸੇ ਵੀ ਨਿਵੇਸ਼ ਵਿਕਲਪ ਵਿੱਚ ਜ਼ਿਆਦਾ ਜੋਖ਼ਮ ਲੈਣ ਤੋਂ ਬਚਦੇ ਹਨ। ਅਜਿਹੇ ਵਿੱਚ ਉਨ੍ਹਾਂ ਲਈ FD ਇੱਕ ਖ਼ਾਸ ਵਿਕਲਪ ਵਜੋਂ ਸਾਹਮਣੇ ਆਉਂਦੀ ਹੈ।
Publish Date: Tue, 17 Nov 2026 01:01 PM (IST)
Updated Date: Tue, 17 Nov 2026 01:10 PM (IST)
ਬਿਜ਼ਨੈਸ ਡੈਸਕ, ਨਵੀਂ ਦਿੱਲੀ : ਜਦੋਂ ਨਿਵੇਸ਼ ਦੀ ਗੱਲ ਆਉਂਦੀ ਹੈ ਤਾਂ ਫਿਕਸਡ ਡਿਪਾਜ਼ਿਟ (FD) ਅੱਜ ਸਭ ਤੋਂ ਭਰੋਸੇਮੰਦ ਵਿਕਲਪਾਂ ਵਿੱਚੋਂ ਇੱਕ ਹੈ। ਆਮ ਤੌਰ ’ਤੇ ਸੀਨੀਅਰ ਸਿਟੀਜ਼ਨ ਕਿਸੇ ਵੀ ਨਿਵੇਸ਼ ਵਿਕਲਪ ਵਿੱਚ ਜ਼ਿਆਦਾ ਜੋਖ਼ਮ ਲੈਣ ਤੋਂ ਬਚਦੇ ਹਨ। ਅਜਿਹੇ ਵਿੱਚ ਉਨ੍ਹਾਂ ਲਈ FD ਇੱਕ ਖ਼ਾਸ ਵਿਕਲਪ ਵਜੋਂ ਸਾਹਮਣੇ ਆਉਂਦੀ ਹੈ।
ਇਸ ਲਈ ਨਿਵੇਸ਼ ਕਰਨ ਤੋਂ ਪਹਿਲਾਂ ਵੱਖ-ਵੱਖ ਬੈਂਕਾਂ ਦੀਆਂ ਵਿਆਜ ਦਰਾਂ ਦੀ ਤੁਲਨਾ ਕਰਨਾ ਬਹੁਤ ਜ਼ਰੂਰੀ ਹੈ। ਇਸ ਸਮੇਂ ਕੁਝ ਸਮਾਲ ਫਾਈਨਾਂਸ ਬੈਂਕ ਸੀਨੀਅਰ ਸਿਟੀਜ਼ਨ ਨੂੰ FD ’ਤੇ 8.5 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ। ਉੱਥੇ ਹੀ ਪ੍ਰਾਈਵੇਟ ਅਤੇ ਸਰਕਾਰੀ ਬੈਂਕ ਵੀ ਵੱਖ-ਵੱਖ ਮਿਆਦਾਂ ਦੀ FD ’ਤੇ ਚੰਗਾ ਵਿਆਜ ਦੇ ਰਹੇ ਹਨ।
ਸੀਨੀਅਰ ਸਿਟੀਜ਼ਨ ਲਈ FD ਕਿਉਂ ਹੈ ਸਹੀ ਵਿਕਲਪ? FD ਨੂੰ ਖ਼ਾਸ ਇਸ ਲਈ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਜੋਖ਼ਮ ਘੱਟ ਹੁੰਦਾ ਹੈ। ਸੀਨੀਅਰ ਸਿਟੀਜ਼ਨ ਲਈ ਵਿਆਜ ਦਰ ਵਿੱਚ ਥੋੜ੍ਹਾ ਜਿਹਾ ਫ਼ਰਕ ਵੀ ਮਹੱਤਵਪੂਰਨ ਹੋ ਸਕਦਾ ਹੈ, ਖ਼ਾਸ ਕਰਕੇ ਜਦੋਂ ਨਿਵੇਸ਼ ਦੀ ਰਕਮ ਵੱਡੀ ਹੋਵੇ। ਹਾਲਾਂਕਿ, FD ਖੋਲ੍ਹਣ ਤੋਂ ਪਹਿਲਾਂ ਵਿਆਜ ਦਰ ਦੇ ਨਾਲ-ਨਾਲ ਉਸ ਦੀ ਮਿਆਦ, ਪੈਸੇ ਕਢਵਾਉਣ ਦੇ ਨਿਯਮਾਂ ਅਤੇ ਬੈਂਕ ਦੀਆਂ ਸ਼ਰਤਾਂ ਨੂੰ ਵੀ ਜ਼ਰੂਰ ਦੇਖਣਾ ਚਾਹੀਦਾ ਹੈ।
ਕਿਹੜੇ ਸਮਾਲ ਫਾਈਨਾਂਸ ਬੈਂਕਾਂ ਵਿੱਚ ਮਿਲ ਰਿਹਾ ਹੈ 8.5% ਵਿਆਜ? ਦੱਸ ਦੇਈਏ ਕਿ ਸਮਾਲ ਫਾਈਨਾਂਸ ਬੈਂਕ ਸੀਨੀਅਰ ਸਿਟੀਜ਼ਨ ਨੂੰ ਸਭ ਤੋਂ ਵੱਧ FD ਵਿਆਜ ਦੇਣ ਵਾਲੇ ਬੈਂਕਾਂ ਵਿੱਚ ਸ਼ਾਮਲ ਹਨ। Equitas Small Finance Bank, Suryoday Small Finance Bank, ESAF Small Finance Bank, Utkarsh Small Finance Bank ਅਤੇ Shivalik Small Finance Bank ਵਿੱਚ ਸੀਨੀਅਰ ਸਿਟੀਜ਼ਨ ਨੂੰ FD ’ਤੇ 8.5 ਫ਼ੀਸਦੀ ਤੱਕ ਵਿਆਜ ਮਿਲ ਰਿਹਾ ਹੈ।
ਉੱਥੇ ਹੀ Jana Small Finance Bank ਅਤੇ Ujjivan Small Finance Bank ਵਿੱਚ ਵੱਧ ਤੋਂ ਵੱਧ ਵਿਆਜ ਦਰ 8.30 ਫ਼ੀਸਦੀ ਤੱਕ ਹੈ।
ਪ੍ਰਾਈਵੇਟ ਬੈਂਕਾਂ ਵਿੱਚ ਸੀਨੀਅਰ ਸਿਟੀਜ਼ਨ ਨੂੰ ਕਿੰਨਾ ਮਿਲੇਗਾ ਵਿਆਜ? ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੁਝ ਪ੍ਰਾਈਵੇਟ ਸੈਕਟਰ ਦੇ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਵਿੱਚ ਵਾਧਾ ਵੀ ਕੀਤਾ ਹੈ। ਪ੍ਰਾਈਵੇਟ ਸੈਕਟਰ ਦੇ ਬੈਂਕਾਂ ਵਿੱਚ SBM Bank India ਸੀਨੀਅਰ ਸਿਟੀਜ਼ਨ ਨੂੰ 7.80 ਫ਼ੀਸਦੀ ਤੱਕ ਵਿਆਜ ਦੇ ਰਿਹਾ ਹੈ। DCB Bank ਵਿੱਚ ਇਹ ਦਰ 8.30 ਫ਼ੀਸਦੀ ਤੱਕ ਹੈ। Bandhan Bank 7.95 ਫ਼ੀਸਦੀ, ਜਦਕਿ IndusInd Bank 7.85 ਫ਼ੀਸਦੀ ਅਤੇ YES Bank 7.75 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ।
RBL Bank ਵਿੱਚ 7.70 ਫ਼ੀਸਦੀ, City Union Bank ਅਤੇ IDFC FIRST Bank ਵਿੱਚ 7.50 ਫ਼ੀਸਦੀ ਤੱਕ ਵਿਆਜ ਮਿਲ ਰਿਹਾ ਹੈ। Kotak Mahindra Bank 7.80 ਫ਼ੀਸਦੀ, Axis Bank 7.35 ਫ਼ੀਸਦੀ ਅਤੇ HDFC Bank ਤੇ ICICI Bank 7.20 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ।
ਸਰਕਾਰੀ ਬੈਂਕਾਂ ਵਿੱਚ ਵੀ ਮਿਲ ਰਿਹਾ ਹੈ ਚੰਗਾ ਰਿਟਰਨ
ਸਰਕਾਰੀ ਬੈਂਕਾਂ ਦੀ ਗੱਲ ਕਰੀਏ ਤਾਂ Bank of India ਸੀਨੀਅਰ ਸਿਟੀਜ਼ਨ ਨੂੰ FD ’ਤੇ 7.45 ਫ਼ੀਸਦੀ ਤੱਕ ਵਿਆਜ ਦੇ ਰਿਹਾ ਹੈ। Bank of Baroda ਅਤੇ Central Bank of India ਵਿੱਚ 7.35 ਫ਼ੀਸਦੀ ਤੱਕ ਵਿਆਜ ਮਿਲ ਰਿਹਾ ਹੈ।
Bank of Maharashtra ਅਤੇ Indian Bank 7.15 ਫ਼ੀਸਦੀ, ਜਦਕਿ Canara Bank ਅਤੇ Punjab National Bank 7.10 ਫ਼ੀਸਦੀ ਤੱਕ ਵਿਆਜ ਦੇ ਰਹੇ ਹਨ। ਉੱਥੇ ਹੀ Indian Overseas Bank ਵਾਧੇ ਤੋਂ ਬਾਅਦ 7.40 ਫ਼ੀਸਦੀ ਵਿਆਜ ਦੇ ਰਿਹਾ ਹੈ। SBI ਅਤੇ Union Bank of India ਵਿੱਚ ਸੀਨੀਅਰ ਸਿਟੀਜ਼ਨ ਲਈ ਵੱਧ ਤੋਂ ਵੱਧ FD ਵਿਆਜ ਦਰ 7.05 ਫ਼ੀਸਦੀ ਤੱਕ ਹੈ।
ਨੋਟ: FD ਦੀਆਂ ਵਿਆਜ ਦਰਾਂ ਬੈਂਕ, ਜਮ੍ਹਾਂ ਰਕਮ ਅਤੇ ਨਿਵੇਸ਼ ਦੀ ਮਿਆਦ ਮੁਤਾਬਕ ਵੱਖ-ਵੱਖ ਹੋ ਸਕਦੀਆਂ ਹਨ। ਨਿਵੇਸ਼ ਕਰਨ ਤੋਂ ਪਹਿਲਾਂ ਸਬੰਧਤ ਬੈਂਕ ਤੋਂ ਮੌਜੂਦਾ ਦਰਾਂ ਅਤੇ ਸ਼ਰਤਾਂ ਦੀ ਪੁਸ਼ਟੀ ਜ਼ਰੂਰ ਕਰੋ।