ਧੋਖਾਧੜੀ ਦੇ ਮਾਮਲੇ 'ਚ ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਲਾਂ, ਹਾਈ ਕੋਰਟ ਨੇ ਪੁਰਾਣਾ ਰਾਹਤ ਦਾ ਆਦੇਸ਼ ਰੱਦ ਕੀਤਾ
ਬਾਂਬੇ ਹਾਈ ਕੋਰਟ ਨੇ ਸੋਮਵਾਰ ਨੂੰ ਉਦਯੋਗਪਤੀ ਅਨਿਲ ਅੰਬਾਨੀ ਤੇ ਰਿਲਾਇੰਸ ਕਮਿਊਨੀਕੇਸ਼ਨਸ ਲਿਮਟਡ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਸਿੰਗਲ ਬੈਂਚ ਦਾ ਇਕ ਅੰਤ੍ਰਿਮ ਆਦੇਸ਼ ਰੱਦ ਕਰ ਦਿੱਤਾ ਹੈ, ਜਿਸਨੇ ਅਨਿਲ ਅੰਬਾਨੀ ਤੇ ਉਨ੍ਹਾਂ ਦੀ ਕੰਪਨੀ ਦੇ ਬੈਂਕ ਖਾਤਿਆਂ ਨੂੰ ਫਰਾਡ ਦੇ ਰੂਪ ’ਚ ਵਰਗੀਕ੍ਰਿਤ ਕਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਚੀਫ ਜਸਟਿਸ ਸ਼੍ਰੀ ਚੰਦਰਸ਼ੇਖਰ ਤੇ ਜਸਟਿਸ ਗੌਤਮ ਅਖਾੜ ਦੇ ਬੈਂਚ ਨੇ ਜਨਤਕ ਖੇਤਰ ਦੇ ਤਿੰਨ ਬੈਂਕਾਂ ਤੇ ਆਡੀਟਰ ਫਰਮ ਬੀਡੀਓ ਇੰਡੀਆ ਐੱਲਐੱਲਪੀ ਦੀਆਂ ਅਪੀਲਾਂ ਨੂੰ ਸਵੀਕਾਰ ਕਰਦੇ ਹੋਏ ਦਸੰਬਰ 2025 ਦੇ ਆਦੇਸ਼ ਨੂੰ ਨਾਜਾਇਜ਼ ਕਰਾਰ ਦਿੱਤਾ।
Publish Date: Tue, 24 Feb 2026 10:47 AM (IST)
Updated Date: Tue, 24 Feb 2026 10:49 AM (IST)
ਮੁੰਬਈ (ਏਜੰਸੀ) : ਬਾਂਬੇ ਹਾਈ ਕੋਰਟ ਨੇ ਸੋਮਵਾਰ ਨੂੰ ਉਦਯੋਗਪਤੀ ਅਨਿਲ ਅੰਬਾਨੀ ਤੇ ਰਿਲਾਇੰਸ ਕਮਿਊਨੀਕੇਸ਼ਨਸ ਲਿਮਟਡ ਨੂੰ ਵੱਡਾ ਝਟਕਾ ਦਿੱਤਾ ਹੈ। ਕੋਰਟ ਨੇ ਸਿੰਗਲ ਬੈਂਚ ਦਾ ਇਕ ਅੰਤ੍ਰਿਮ ਆਦੇਸ਼ ਰੱਦ ਕਰ ਦਿੱਤਾ ਹੈ, ਜਿਸਨੇ ਅਨਿਲ ਅੰਬਾਨੀ ਤੇ ਉਨ੍ਹਾਂ ਦੀ ਕੰਪਨੀ ਦੇ ਬੈਂਕ ਖਾਤਿਆਂ ਨੂੰ ਫਰਾਡ ਦੇ ਰੂਪ ’ਚ ਵਰਗੀਕ੍ਰਿਤ ਕਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਚੀਫ ਜਸਟਿਸ ਸ਼੍ਰੀ ਚੰਦਰਸ਼ੇਖਰ ਤੇ ਜਸਟਿਸ ਗੌਤਮ ਅਖਾੜ ਦੇ ਬੈਂਚ ਨੇ ਜਨਤਕ ਖੇਤਰ ਦੇ ਤਿੰਨ ਬੈਂਕਾਂ ਤੇ ਆਡੀਟਰ ਫਰਮ ਬੀਡੀਓ ਇੰਡੀਆ ਐੱਲਐੱਲਪੀ ਦੀਆਂ ਅਪੀਲਾਂ ਨੂੰ ਸਵੀਕਾਰ ਕਰਦੇ ਹੋਏ ਦਸੰਬਰ 2025 ਦੇ ਆਦੇਸ਼ ਨੂੰ ਨਾਜਾਇਜ਼ ਕਰਾਰ ਦਿੱਤਾ।
ਸਿੰਗਲ ਬੈਂਚ ਦੇ ਫ਼ੈਸਲੇ ਨੂੰ ਕਿਹਾ ਗ਼ਲਤ
ਇਸ ਤੋਂ ਪਹਿਲਾਂ, ਦਸੰਬਰ 2025 ’ਚ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਇੰਡੀਅਨ ਓਵਰਸੀਜ਼ ਬੈਂਕ, ਆਈਡੀਬੀਆਈ ਬੈਂਕ ਤੇ ਬੈਂਕ ਆਫ ਬੜੌਦਾ ਵੱਲੋਂ ਸ਼ੁਰੂ ਕੀਤੀ ਗਈ ਕਾਰਵਾਈ ’ਤੇ ਰੋਕ ਲਗਾ ਦਿੱਤੀ ਸੀ। ਸਿੰਗਲ ਬੈਂਚ ਨੇ ਬੈਂਕਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਹ ਬੈਂਕਾਂ ਦੇ ਡੂੰਘੀ ਨੀਂਦ ਤੋਂ ਜਾਗਣ ਦਾ ਮਾਮਲਾ ਹੈ ਤੇ ਆਰਬੀਆਈ ਦੇ ਨਿਯਮਾਂ ਦੀ ਉਲੰਘਣਾ ਹੋਈ ਹੈ। ਹਾਲਾਂਕਿ ਬੈਂਚ ਨੇ ਹੁਣ ਇਸ ਰਾਹਤ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ।
ਫੋਰੈਂਸਿਕ ਆਡਿਟ ਦੀ ਜਾਇਜ਼ਤਾ ’ਤੇ ਵਿਵਾਦ
ਅਨਿਲ ਅੰਬਾਨੀ ਦੇ ਤਕਨੀਕੀ ਆਧਾਰ ’ਤੇ ਫੋਰੈਂਸਿਕ ਆਡਿਟ ਨੂੰ ਚੁਣੌਤੀ ਦਿੱਤੀ ਸੀ। ਉਨ੍ਹਾਂ ਦੀ ਦਲੀਲ ਸੀ ਕਿ ਆਡਿਟ ਕਰਨ ਵਾਲੀ ਫਰਮ ਬੀਡੀਓ ਐੱਲਐੱਲਪੀ ਇਕ ਕੰਸਲਟੈਂਟ ਫਰਮ ਹੈ, ਆਡਿਟ ਫਰਮ ਨਹੀਂ, ਤੇ ਇਸਦੇ ਦਸਤਖਤਸ਼ੁਦਾ ਚਾਰਟਰਡ ਅਕਾਊਂਟੈਂਟ ਨਹੀਂ ਸਨ। ਦੂਜੇ ਪਾਸੇ, ਬੈਂਕਾਂ ਦੀ ਦਲੀਲ ਸੀ ਕਿ ਫੋਰੈਂਸਿਕ ਆਡਿਟ ਕਾਨੂੰਨੀ ਰੂਪ ਨਾਲ ਜਾਇਜ਼ ਹੈ ਤੇ ਇਹ ਫੰਡ ਦੀ ਹੇਰਾਫੇਰੀ ਤੇ ਦੁਰਵਰਤੋਂ ਦੇ ਗੰਭੀਰ ਸਿੱਟਿਆਂ ’ਤੇ ਆਧਾਰਤ ਹੈ। ਬੈਂਕਾਂ ਨੇ ਦੋਸ਼ ਲਗਾਇਆ ਕਿ ਸਿੰਗਲ ਬੈਂਚ ਨੇ ਤਕਨੀਕੀ ਕਾਰਨਾਂ ਨਾਲ ਧੋਖਾਧੜੀ ਵਰਗੇ ਗੰਭੀਰ ਮਾਮਲੇ ਦੀ ਜਾਂਚ ਰੋਕ ਦਿੱਤੀ ਸੀ, ਜੋ ਗਲਤ ਸੀ। ਹੁਣ ਇਸ ਫ਼ੈਸਲੇ ਦੇ ਬਾਅਦ ਬੈਂਕ ਅਨਿਲ ਅੰਬਾਨੀ ਤੇ ਰਿਲਾਇੰਸ ਕਮਿਊਨੀਕੇਸ਼ਨਸ ਦੇ ਖਾਤਿਆਂ ਨੂੰ ਫਰਾਡ ਸ਼੍ਰੇਣੀ ’ਚ ਪਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਸਕਣਗੇ।