- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
IRRPL ਦੀ ਸਥਾਪਨਾ 2019 ’ਚ ਭਾਰਤੀ ਹਥਿਆਰਬੰਦ ਬਲਾਂ ਲਈ AK-203 ਅਸਾਲਟ ਰਾਈਫਲਾਂ ਬਣਾਉਣ ਵਾਸਤੇ ਭਾਰਤ-ਰੂਸ ਅੰਤਰ-ਸਰਕਾਰੀ ਸਮਝੌਤੇ ਤੋਂ ਬਾਅਦ ਕੀਤੀ ਗਈ ਸੀ।

ਨਵੀਂ ਦਿੱਲੀ : ਅਡਾਨੀਡਿਫੈਂਸ ਐਂਡ ਏਅਰੋਸਪੇਸ ਨੇ AK-203 ਅਸਾਲਟ ਰਾਈਫਲ ਪ੍ਰੋਗਰਾਮ ਲਈ ਦੇਸੀ 7.62x39 ਮਿਮੀ ਛੋਟੇ ਕੈਲੀਬਰ ਵਾਲੇ ਗੋਲਾ-ਬਾਰੂਦ ਦੀ ਸਪਲਾਈ ਲਈ ਇੰਡੋ-ਰਸ਼ੀਅਨ ਰਾਈਫਲਜ਼ ਪ੍ਰਾਈਵੇਟ ਲਿਮਿਟਡ (IRRPL) ਨਾਲ ਪੰਜ ਸਾਲ ਦਾ ਸਮਝੌਤਾ ਕੀਤਾ ਹੈ। ਇਹ ਭਾਈਵਾਲੀ AK-203 ਰਾਈਫਲਾਂ ਦੇ ਨਿਰਮਾਣ ਤੇ ਦੇਸ਼ ’ਚ ਹੀ ਗੋਲਾ-ਬਾਰੂਦ ਤਿਆਰ ਕਰਨ ਦੀਆਂ ਪ੍ਰਕਿਰਿਆਵਾਂ ਨੂੰ ਜੋੜਦੀ ਹੈ। ਇਸ ਨਾਲ ਸਮਝੌਤੇ ਦੀ ਮਿਆਦ ਦੌਰਾਨ ਭਾਰਤ ’ਚ ਇੱਕ ਇਕਰੂਪ ਤੇ ਲਗਾਤਾਰ ਸਪਲਾਈ ਚੇਨ ਬਣੀ ਰਹੇਗੀ। ਇਸ ਦਾ ਨਿਰਮਾਣ ਉੱਤਰ ਪ੍ਰਦੇਸ਼ ਦੇ ਸ਼ਹਿਰਾਂ ’ਚ ਕੀਤਾ ਜਾਵੇਗਾ।
ਕਿੱਥੇ ਹੋਵੇਗਾ ਨਿਰਮਾਣ?
ਇਸ ਵਿਵਸਥਾ ਤਹਿਤ, ਅਡਾਨੀ ਡਿਫੈਂਸ ਐਂਡ ਏਅਰੋਸਪੇਸ ਅਸਾਲਟ ਰਾਈਫਲਾਂ ਲਈ ਗੋਲਾ-ਬਾਰੂਦ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਆਪਣੀ ਪਹਿਲਾਂ ਤੋਂ ਮੌਜੂਦ ਛੋਟੇ ਕੈਲੀਬਰ ਵਾਲੇ ਗੋਲਾ-ਬਾਰੂਦ ਦੇ ਨਿਰਮਾਣ ਦੀ ਸਮਰੱਥਾ ਦੀ ਵਰਤੋਂ ਕਰੇਗੀ। ਇਸ ’ਚ ਕਾਨਪੁਰ ’ਚ ਮੌਜੂਦ ਉਤਪਾਦਨ ਸਹੂਲਤ ਵੀ ਸ਼ਾਮਲ ਹੈ। 7.62x39 ਮਿਮੀ ਰਾਊਂਡ ਲਈ ਭਾਰਤੀ ਸਰੋਤ ਉਪਲਬਧ ਕਰਵਾਉਣ ਨਾਲ ਇਹ ਸਮਝੌਤਾ ਬਾਹਰੀ ਸਪਲਾਈ ਲਾਈਨਾਂ ’ਤੇ ਨਿਰਭਰਤਾ ਘਟਾਉਂਦਾ ਹੈ ਤੇ ਹਥਿਆਰਬੰਦ ਬਲਾਂ ਲਈ ਗੋਲਾ-ਬਾਰੂਦ ਦੀ ਲਗਾਤਾਰ ਸਪਲਾਈ ਯਕੀਨੀ ਬਣਾਉਣ ’ਚ ਮਦਦ ਕਰੇਗਾ। IRRPL ਦੀ ਸਥਾਪਨਾ 2019 ’ਚ ਭਾਰਤੀ ਹਥਿਆਰਬੰਦ ਬਲਾਂ ਲਈ AK-203 ਅਸਾਲਟ ਰਾਈਫਲਾਂ ਬਣਾਉਣ ਵਾਸਤੇ ਭਾਰਤ-ਰੂਸ ਅੰਤਰ-ਸਰਕਾਰੀ ਸਮਝੌਤੇ ਤੋਂ ਬਾਅਦ ਕੀਤੀ ਗਈ ਸੀ। ਇਹ ਸਾਂਝਾ ਉੱਦਮ ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਕੋਰਵਾ ’ਚ ਇੱਕ ਨਿਰਮਾਣ ਸਹੂਲਤ ਚਲਾਉਂਦਾ ਹੈ।
ਇਹ ਕੰਪਨੀ ਭਾਰਤੀ ਹਿੱਸੇਦਾਰਾਂ ਐਡਵਾਂਸਡ ਵੈਪਨਜ਼ ਐਂਡ ਇਕੁਇਪਮੈਂਟ ਇੰਡੀਆ ਲਿਮਿਟਡ ਤੇ ਮਿਊਨੀਸ਼ਨਜ਼ ਇੰਡੀਆ ਲਿਮਿਟਡ ਤੇ ਰੂਸੀ ਭਾਈਵਾਲਾਂ ਕਨਸਰਨ ਕਲਾਸ਼ਨਿਕੋਵ ਤੇ ਰੋਸੋਬੋਰੋਨਐਕਸਪੋਰਟ ਵਿਚਕਾਰ ਸਹਿਯੋਗ ਦਾ ਨਤੀਜਾ ਹੈ। ਦਸੰਬਰ 2021 ’ਚ, ਰੱਖਿਆ ਮੰਤਰਾਲੇ ਨੇ ਕੋਰਵਾ ਸਹੂਲਤ ’ਚ 6,01,427 AK-203 ਰਾਈਫਲਾਂ ਦੇ ਉਤਪਾਦਨ ਲਈ IRRPL ਨਾਲ ਇੱਕ ਰਸਮੀ ਸਮਝੌਤੇ ’ਤੇ ਦਸਤਖ਼ਤ ਕੀਤੇ ਸਨ।
ਇਨ੍ਹਾਂ ਹਥਿਆਰਾਂ ਲਈ ਭਰੋਸੇਯੋਗ ਤੇ ਦੇਸ਼ ’ਚ ਹੀ ਤਿਆਰ ਕੀਤੀ ਗਈ ਗੋਲਾ-ਬਾਰੂਦ ਦੀ ਸਪਲਾਈ ਲਾਈਨ ਸਥਾਪਤ ਕਰਕੇ, ਇਹ ਨਵਾਂ ਸਮਝੌਤਾ ਛੋਟੇ ਹਥਿਆਰਾਂ ਦੇ ਖੇਤਰ ’ਚ ਘਰੇਲੂ ਸਮਰੱਥਾਵਾਂ ਨੂੰ ਮਜ਼ਬੂਤ ਕਰਦਾ ਹੈ ਤੇ ਰੱਖਿਆ ਨਿਰਮਾਣ ’ਚ ‘ਆਤਮਨਿਰਭਰ ਭਾਰਤ’ ਦੇ ਰਾਸ਼ਟਰੀ ਟੀਚੇ ਨੂੰ ਅੱਗੇ ਵਧਾਉਂਦਾ ਹੈ।