- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਹ ਭੱਤਾ ਮੁਲਾਜ਼ਮ ਦੇ ਪੇਅ ਲੈਵਲ ਅਤੇ ਉਸ ਦੀ ਤਾਇਨਾਤੀ ਵਾਲੇ ਸ਼ਹਿਰ ਦੇ ਆਧਾਰ ’ਤੇ ਦਿੱਤਾ ਜਾਂਦਾ ਹੈ। ਨਵੇਂ ਤਨਖਾਹ ਕਮਿਸ਼ਨ ਵਿੱਚ ਇਸ ਦੀਆਂ ਦਰਾਂ ਵਿੱਚ ਵੀ ਸੋਧ ਹੋ ਸਕਦੀ ਹੈ ਪਰ ਆਮ ਤੌਰ ’ਤੇ ਇਸ ਨੂੰ ਨਿਸ਼ਚਿਤ ਭੱਤਾ ਮੰਨਿਆ ਜਾਂਦਾ ਹੈ ਅਤੇ ਇਸ ਦਾ ਪਿਛਲੀ ਤਰੀਕ ਤੋਂ ਏਰੀਅਰ ਨਹੀਂ ਮਿਲਦਾ

ਬਿਜ਼ਨੈੱਸ ਡੈਸਕ, ਨਵੀਂ ਦਿੱਲੀ : 8ਵੇਂ ਤਨਖਾਹ ਕਮਿਸ਼ਨ ਦੀ ਉਡੀਕ ਕਰ ਰਹੇ ਕੇਂਦਰੀ ਮੁਲਾਜ਼ਮਾਂ ਲਈ ਸਿਰਫ਼ ਨਵੇਂ ਫਿਟਮੈਂਟ ਫੈਕਟਰ ਦੇ ਆਧਾਰ ’ਤੇ ਤਨਖਾਹ ਵਿੱਚ ਹੋਣ ਵਾਲਾ ਵਾਧਾ ਹੀ ਨਹੀਂ, ਸਗੋਂ ਇਸ ਨੂੰ ਲਾਗੂ ਹੋਣ ਵਿੱਚ ਲੱਗਣ ਵਾਲਾ ਸਮਾਂ ਵੀ ਕਾਫ਼ੀ ਅਹਿਮ ਹੈ। ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਵਿੱਚ ਜਿੰਨੀ ਦੇਰੀ ਹੋਵੇਗੀ, ਮੁਲਾਜ਼ਮਾਂ ਨੂੰ ਕੁਝ ਭੱਤਿਆਂ ਦੇ ਮਾਮਲੇ ਵਿੱਚ ਉਨਾ ਹੀ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਤਨਖਾਹ ਦਾ ਹਿੱਸਾ | ਮੌਜੂਦਾ ਰਕਮ | 8ਵੇਂ ਤਨਖਾਹ ਕਮਿਸ਼ਨ ਤਹਿਤ ਅੰਦਾਜ਼ਾ |
|---|---|---|
ਬੇਸਿਕ ਤਨਖਾਹ (Basic Pay) | ₹21,700 | ₹45,700 |
ਮਕਾਨ ਕਿਰਾਇਆ ਭੱਤਾ (HRA) | ₹5,208 | ₹10,937 |
ਟ੍ਰਾਂਸਪੋਰਟ ਭੱਤਾ (TPTA) | ₹3,600 | ₹7,560 |
ਇੱਥੇ ਗਣਨਾ ਲਈ 24% HRA ਅਤੇ 2.1 ਫਿਟਮੈਂਟ ਫੈਕਟਰ ਮੰਨਿਆ ਗਿਆ ਹੈ। ਇਹ ਸਿਰਫ਼ ਅੰਦਾਜ਼ਾ ਹੈ, ਤਨਖਾਹ ਕਮਿਸ਼ਨ ਵੱਲੋਂ ਐਲਾਨੀਆਂ ਗਈਆਂ ਅਧਿਕਾਰਤ ਦਰਾਂ ਨਹੀਂ ਹਨ।
ਮਈ, ਅਗਸਤ ਜਾਂ ਦਸੰਬਰ 2027 'ਚ ਲਾਗੂ ਹੋਇਆ ਤਾਂ ਕਿੰਨਾ ਹੋਵੇਗਾ ਨੁਕਸਾਨ
ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜੇਕਰ 8ਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਵਿੱਚ ਦੇਰੀ ਹੋ ਜਾਂਦੀ ਹੈ ਤਾਂ ਮੁਲਾਜ਼ਮਾਂ ਨੂੰ ਕਿੰਨਾ ਨੁਕਸਾਨ ਉਠਾਉਣਾ ਪੈ ਸਕਦਾ ਹੈ?
ਲਾਗੂ ਹੋਣ ਦਾ ਅੰਦਾਜ਼ਨ ਸਮਾਂ | DA ਦਾ ਅੰਦਾਜ਼ਾ | HRA-TA ਦਾ ਸੰਭਾਵਿਤ ਨੁਕਸਾਨ |
|---|---|---|
ਮਈ 2027 | 62% | ₹1,26,766 |
ਅਗਸਤ 2027 | 64% | ₹1,47,696 |
ਅਕਤੂਬਰ 2027 | 64% | ₹1,77,235 |
ਮਿਸਾਲ ਵਜੋਂ, ਜੇਕਰ 8ਵਾਂ ਤਨਖਾਹ ਕਮਿਸ਼ਨ ਮਈ 2027 ਵਿੱਚ ਲਾਗੂ ਹੁੰਦਾ ਹੈ ਤਾਂ ਲੈਵਲ-3 ਦੇ ਮੁਲਾਜ਼ਮ ਨੂੰ HRA ਅਤੇ TA ਦੇ ਅੰਤਰ ਦੇ ਰੂਪ ਵਿੱਚ ਲਗਪਗ 1.27 ਲੱਖ ਰੁਪਏ ਦਾ ਸੰਭਾਵਿਤ ਨੁਕਸਾਨ ਹੋ ਸਕਦਾ ਹੈ।
ਉੱਥੇ ਹੀ, ਜੇਕਰ ਇਸ ਨੂੰ ਲਾਗੂ ਕਰਨ ਵਿੱਚ ਅਗਸਤ 2027 ਤੱਕ ਦੇਰੀ ਹੁੰਦੀ ਹੈ ਤਾਂ ਇਹ ਨੁਕਸਾਨ ਵਧ ਕੇ ਲਗਪਗ 1.48 ਲੱਖ ਰੁਪਏ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਨਵਾਂ ਤਨਖਾਹ ਕਮਿਸ਼ਨ ਦਸੰਬਰ 2027 ਤੱਕ ਲਾਗੂ ਹੁੰਦਾ ਹੈ ਤਾਂ ਮੁਲਾਜ਼ਮਾਂ ਨੂੰ ਲਗਪਗ 1.77 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ।