- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸੇ ਸਿਲਸਿਲੇ ਵਿੱਚ ਕਮਿਸ਼ਨ ਦਾ ਇੱਕ ਉੱਚ ਪੱਧਰੀ ਪੈਨਲ ਇਸੇ ਹਫ਼ਤੇ 22 ਅਤੇ 23 ਅਕਤੂਬਰ 2026 ਨੂੰ ਮੁੰਬਈ ਦੇ ਦੌਰੇ 'ਤੇ ਰਹੇਗਾ। ਇਸ ਦੌਰੇ ਦੌਰਾਨ ਕਮਿਸ਼ਨ ਕਰਮਚਾਰੀ ਯੂਨੀਅਨਾਂ, ਫੈਡਰੇਸ਼ਨਾਂ, ਪੈਨਸ਼ਨਰਜ਼ ਐਸੋਸੀਏਸ਼ਨਾਂ ਅਤੇ ਹੋਰ ਮੁੱਖ ਭਾਈਵਾਲਾਂ ਨਾਲ ਮੈਰਾਥਨ ਮੀਟਿੰਗਾਂ ਕਰੇਗਾ, ਜਿਸ 'ਤੇ ਪੂਰੇ ਦੇਸ਼ ਦੇ ਲੱਖਾਂ ਮੁਲਾਜ਼ਮਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਬਿਜ਼ਨੈੱਸ ਡੈਸਕ, ਨਵੀਂ ਦਿੱਲੀ। ਤਿਉਹਾਰਾਂ ਦੇ ਸੀਜ਼ਨ ਦਰਮਿਆਨ ਕੇਂਦਰੀ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਅੱਠਵੇਂ ਕੇਂਦਰੀ ਤਨਖਾਹ ਕਮਿਸ਼ਨ (8th Pay Commission) ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਠਵਾਂ ਤਨਖਾਹ ਕਮਿਸ਼ਨ ਇਸ ਸਮੇਂ ਆਪਣੇ ਸਲਾਹ-ਮਸ਼ਵਰੇ ਦੇ ਚਰਨ ਵਿੱਚ ਹੈ ਅਤੇ ਆਪਣੀਆਂ ਅਧਿਕਾਰਤ ਸਿਫ਼ਾਰਸ਼ਾਂ ਤਿਆਰ ਕਰਨ ਤੋਂ ਪਹਿਲਾਂ ਵੱਖ-ਵੱਖ ਭਾਈਵਾਲਾਂ ਨਾਲ ਚਰਚਾ ਕਰ ਰਿਹਾ ਹੈ।
ਇਸੇ ਸਿਲਸਿਲੇ ਵਿੱਚ ਕਮਿਸ਼ਨ ਦਾ ਇੱਕ ਉੱਚ ਪੱਧਰੀ ਪੈਨਲ ਇਸੇ ਹਫ਼ਤੇ 22 ਅਤੇ 23 ਅਕਤੂਬਰ 2026 ਨੂੰ ਮੁੰਬਈ ਦੇ ਦੌਰੇ 'ਤੇ ਰਹੇਗਾ। ਇਸ ਦੌਰੇ ਦੌਰਾਨ ਕਮਿਸ਼ਨ ਕਰਮਚਾਰੀ ਯੂਨੀਅਨਾਂ, ਫੈਡਰੇਸ਼ਨਾਂ, ਪੈਨਸ਼ਨਰਜ਼ ਐਸੋਸੀਏਸ਼ਨਾਂ ਅਤੇ ਹੋਰ ਮੁੱਖ ਭਾਈਵਾਲਾਂ ਨਾਲ ਮੈਰਾਥਨ ਮੀਟਿੰਗਾਂ ਕਰੇਗਾ, ਜਿਸ 'ਤੇ ਪੂਰੇ ਦੇਸ਼ ਦੇ ਲੱਖਾਂ ਮੁਲਾਜ਼ਮਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਸ ਮਹੱਤਵਪੂਰਨ ਅੱਠਵੇਂ ਤਨਖਾਹ ਕਮਿਸ਼ਨ ਦੀ ਅਗਵਾਈ ਸੁਪਰੀਮ ਕੋਰਟ ਦੀ ਸਾਬਕਾ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਕਰ ਰਹੀ ਹਨ। ਉਨ੍ਹਾਂ ਦੇ ਨਾਲ ਸਾਬਕਾ ਆਈ.ਏ.ਐੱਸ. ਅਧਿਕਾਰੀ ਪੰਕਜ ਜੈਨ ਕਮਿਸ਼ਨ ਦੇ ਮੈਂਬਰ-ਸਕੱਤਰ ਹਨ, ਜਦੋਂ ਕਿ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰ ਅਤੇ ਵਿੱਤ ਦੇ ਪ੍ਰੋਫੈਸਰ ਪੁਲਕ ਘੋਸ਼ ਇਸ ਦੇ ਮੈਂਬਰ ਹਨ।
ਇਹ ਕਮਿਸ਼ਨ ਮੁਲਾਜ਼ਮਾਂ ਦੇ ਪੇਅ ਮੈਟ੍ਰਿਕਸ, ਡੀ.ਏ., ਐੱਚ.ਆਰ.ਏ. ਵਰਗੇ ਭੱਤਿਆਂ (DA-DR, HRA Hike) ਅਤੇ ਹੋਰ ਸਹੂਲਤਾਂ ਤੇ ਲਾਭਾਂ ’ਚ ਜ਼ਰੂਰੀ ਅਤੇ ਵਿਵਹਾਰਕ ਬਦਲਾਅ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ।
ਰੇਲਵੇ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਅੱਠਵੇਂ ਤਨਖਾਹ ਕਮਿਸ਼ਨ ਦਾ ਇਹ ਦੌਰਾ ਬਹੁਤ ਖ਼ਾਸ ਹੋਣ ਵਾਲਾ ਹੈ। ਕਮਿਸ਼ਨ ਦੇ ਮੈਂਬਰ ਸਿਰਫ਼ ਮੀਟਿੰਗਾਂ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਉਹ ਸੈਂਟਰਲ ਰੇਲਵੇ ਜ਼ੋਨ ਦੇ ਅਧੀਨ ਆਉਂਦੇ ਵੱਖ-ਵੱਖ ਰੇਲਵੇ ਵਿਭਾਗਾਂ ਦਾ ਜ਼ਮੀਨੀ ਦੌਰਾ ਵੀ ਕਰਨਗੇ। ਇਸ ਦਾ ਮੁੱਖ ਮਕਸਦ ਮੁਲਾਜ਼ਮਾਂ ਅਤੇ ਕਾਮਿਆਂ ਦੀ ਕੰਮ ਕਰਨ ਦੀਆਂ ਸਥਿਤੀਆਂ ਦਾ ਖ਼ੁਦ ਅਨੁਭਵ ਕਰਨਾ ਹੈ।
ਰੇਲਵੇ ਬੋਰਡ ਵੱਲੋਂ ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ (AIRF) ਅਤੇ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਰੇਲਵੇਮੈਨਜ਼ (NFIR) ਨੂੰ ਭੇਜੇ ਗਏ ਪੱਤਰ ਮੁਤਾਬਕ, ਮੁੰਬਈ (CSMT) ਨੂੰ ਇਸ ਦੌਰੇ ਦਾ ਕੇਂਦਰ ਬਣਾਇਆ ਗਿਆ ਹੈ ਤਾਂ ਜੋ ਟ੍ਰੇਨ ਸੰਚਾਲਨ ਅਤੇ ਰੱਖ-ਰਖਾਅ ਦੀ ਵਿਭਿੰਨਤਾ ਨੂੰ ਨੇੜਿਓਂ ਦੇਖਿਆ ਜਾ ਸਕੇ। ਕਮਿਸ਼ਨ ਦੇ ਏਜੰਡੇ ਵਿੱਚ ਹੇਠ ਲਿਖੇ ਨੁਕਤੇ ਸਭ ਤੋਂ ਉੱਪਰ ਹਨ:
ਟ੍ਰੈਕ ਅਤੇ ਸਿਗਨਲ ਦਾ ਨਿਰੀਖਣ: ਕਮਿਸ਼ਨ ਟ੍ਰੈਕ ਮੇਨਟੇਨੈਂਸ, ਸਿਗਨਲ ਆਪ੍ਰੇਸ਼ਨ ਅਤੇ ਪਟੜੀਆਂ 'ਤੇ ਕੰਮ ਕਰਨ ਵਾਲੇ ਟ੍ਰੈਕ ਮੇਨਟੇਨਰਾਂ (ਵਿਸ਼ੇਸ਼ ਤੌਰ 'ਤੇ ਕੀ-ਮੈਨ ਅਤੇ ਪੈਟ੍ਰੋਲਮੈਨ) ਦੀਆਂ ਸਰੀਰਕ ਮੁਸ਼ਕਲਾਂ ਅਤੇ ਡਿਊਟੀ ਦੌਰਾਨ ਆਉਣ ਵਾਲੇ ਜੋਖਮਾਂ ਦਾ ਜਾਇਜ਼ਾ ਲਵੇਗਾ।
ਰਨਿੰਗ ਸਟਾਫ਼ ਅਤੇ ਹਾਈ-ਸਪੀਡ ਕੋਰੀਡੋਰ: ਕਮਿਸ਼ਨ ਦੇ ਮੈਂਬਰ ਹਾਈ-ਸਪੀਡ ਕੋਰੀਡੋਰ 'ਤੇ ਲੋਕੋਮੋਟਿਵ ਦੇ ਅੰਦਰ ਸਫ਼ਰ ਕਰਨਗੇ ਤਾਂ ਜੋ ਰਨਿੰਗ ਸਟਾਫ਼ ਦੁਆਰਾ ਝੱਲੇ ਜਾਣ ਵਾਲੇ ਭਾਰੀ ਤਣਾਅ ਅਤੇ ਦਬਾਅ ਦਾ ਅਨੁਭਵ ਕਰ ਸਕਣ।
ਕੰਟਰੋਲ ਰੂਮ ਅਤੇ ਵਰਕਸ਼ਾਪ ਦਾ ਦੌਰਾ: ਕੰਟਰੋਲ ਰੂਮ ਵਿੱਚ ਟ੍ਰੇਨ ਸੰਚਾਲਨ ਦੇ ਕੰਟਰੋਲ, ਭੀੜ ਪ੍ਰਬੰਧਨ, ਸਟੇਸ਼ਨ ਆਪ੍ਰੇਸ਼ਨਜ਼ ਦੇ ਨਾਲ-ਨਾਲ ਰੇਲਵੇ ਵਰਕਸ਼ਾਪ ਵਿੱਚ ਹੋਣ ਵਾਲੇ ਔਖੇ ਰੱਖ-ਰਖਾਅ ਦੇ ਕੰਮਾਂ ਦਾ ਵੀ ਬਾਰੀਕੀ ਨਾਲ ਨਿਰੀਖਣ ਕੀਤਾ ਜਾਵੇਗਾ।
ਰੇਲਵੇ ਮੁਲਾਜ਼ਮਾਂ ਅਤੇ ਦੇਸ਼ ਭਰ ਦੇ ਹੋਰ ਕੇਂਦਰੀ ਮੁਲਾਜ਼ਮਾਂ ਨੂੰ ਉਮੀਦ ਹੈ ਕਿ ਕਮਿਸ਼ਨ ਦੇ ਇਸ ਸਿੱਧੇ ਫੀਲਡ ਵਿਜ਼ਿਟ ਨਾਲ ਉਨ੍ਹਾਂ ਦੀਆਂ ਅਸਲ ਕੰਮਕਾਜੀ ਸਥਿਤੀਆਂ, ਜੋਖਮਾਂ ਅਤੇ ਮੁਸ਼ਕਲਾਂ ਨੂੰ ਨੇੜਿਓਂ ਸਮਝਣ ਵਿੱਚ ਮਦਦ ਮਿਲੇਗੀ।
ਇਸ ਨਾਲ ਤਨਖਾਹ ਢਾਂਚੇ, ਭੱਤਿਆਂ ਅਤੇ ਕਾਰਜਕੁਸ਼ਲਤਾ ਨਾਲ ਜੁੜੀਆਂ ਸਿਫ਼ਾਰਸ਼ਾਂ ਵਿੱਚ ਮੁਲਾਜ਼ਮਾਂ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਿਆ ਜਾ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਯੂਨੀਅਨਾਂ ਨਾਲ ਹੋਣ ਵਾਲੀਆਂ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਤਸਵੀਰ ਹੋਰ ਵੀ ਸਾਫ਼ ਹੋ ਜਾਵੇਗੀ।