ਸ਼ੂਗਰ ਫ੍ਰੀ ਚਿਊਇੰਗਮ ਚਬਾਉਣ ਦੇ ਇਹ ਫਾਇਦੇ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
By Ramandeep Kaur
2022-10-20, 11:10 IST
punjabijagran.com
ਸਿਹਤ ਲਈ ਵਰਦਾਨ
ਬਹੁਤ ਸਾਰੇ ਲੋਕਾਂ ਨੂੰ ਚਿਊਇੰਗਮ ਚਬਾਉਣ ਦੀ ਆਦਤ ਹੁੰਦੀ ਹੈ। ਕਈ ਲੋਕ ਇਸ ਨੂੰ ਸਿਹਤ ਲਈ ਹਾਨੀਕਾਰਕ ਦੱਸਦੇ ਹਨ, ਪਰ ਅਜਿਹਾ ਨਹੀਂ ਹੈ। ਸ਼ੂਗਰ ਫ੍ਰੀ ਚਿਊਇੰਗਮ ਚਬਾਉਣਾ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ।
ਤਣਾਅ ਤੋਂ ਰਾਹਤ
ਤਣਾਅ ਤੋਂ ਛੁਟਕਾਰਾ ਪਾਉਣ ਲਈ ਕੁਝ ਲੋਕ ਯੋਗ ਦਾ ਸਹਾਰਾ ਲੈਂਦੇ ਹਨ ਤਾਂ ਕੁਝ ਲੋਕ ਨਹੁੰ ਚਬਾਉਂਦੇ ਹਨ। ਚਿਊਇੰਗਮ ਤਣਾਅ ਨੂੰ ਘਟਾਉਂਦੀ ਹੈ। ਸਿੱਧੇ ਸ਼ਬਦਾਂ 'ਚ ਇਹ ਤਣਾਅ ਨੂੰ ਘਟਾਉਂਦੀ ਹੈ।
ਮੂੰਹ ਦੀ ਬਦਬੂ ਤੋਂ ਛੁਟਕਾਰਾ
ਜੇਕਰ ਤੁਸੀਂ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋ, ਤਾਂ ਤੁਸੀਂ ਚਿਊਇੰਗਮ ਦੀ ਵਰਤੋਂ ਕਰ ਸਕਦੇ ਹੋ। ਇਹ ਕਈ ਫਲੇਵਰਜ਼ 'ਚ ਆਉਂਦੀ ਹੈ, ਜੋ ਮੂੰਹ ਦੀ ਬਦਬੂ ਨੂੰ ਦੂਰ ਕਰਦੀ ਹੈ।
ਇਕਾਗਰਤਾ ਲਈ ਲਾਹੇਵੰਦ
ਸਿਹਤ ਮਾਹਰਾਂ ਅਨੁਸਾਰ ਚਿਊਇੰਗਮ ਚਬਾਉਣ ਨਾਲ ਕੰਮ ਵੱਲ ਜ਼ਿਆਦਾ ਧਿਆਨ ਲੱਗਦਾ ਹੈ। ਜੇਕਰ ਤੁਸੀਂ ਆਪਣੇ ਕੰਮ 'ਚ ਧਿਆਨ ਨਹੀਂ ਲਗਾ ਪਾ ਰਹੇ ਹੋ, ਤਾਂ ਚਿਊਇੰਗਮ ਦੀ ਵਰਤੋਂ ਕਰ ਸਕਦੇ ਹੋ।
ਐਸਿਡ ਤੋਂ ਛੁਟਕਾਰਾ
ਜਦੋਂ ਤੁਸੀਂ ਲੰਬੇ ਸਮੇਂ ਤੱਕ ਕੁਝ ਨਹੀਂ ਖਾਂਦੇ ਤਾਂ ਪੇਟ 'ਚ ਐਸਿਡ ਬਣ ਜਾਂਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਚਿਊਇੰਗਮ ਦਾ ਸਹਾਰਾ ਲੈ ਸਕਦੇ ਹੋ।
ਹਾਰਟਬਰਨ
ਚਿਊਇੰਗਮ ਮੂੰਹ 'ਚ ਲਾਰ ਦੇ ਉਤਪਾਦਨ ਨੂੰ ਵਧਾਉਂਦੀ ਹੈ, ਜੋ ਕਿ ਹਾਰਟਬਰਨ ਅਤੇ ਐਸਿਡ ਰਿਫਲਕਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਸਾਬਤ ਹੁੰਦੀ ਹੈ।
ਮਾਈਗ੍ਰੇਨ ਤੋਂ ਲੈ ਕੇ ਡਾਇਬਟੀਜ਼ ਤਕ, ਇਨ੍ਹਾਂ ਸਮੱਸਿਆਵਾਂ 'ਚ ਵੀ ਕੇਲੇ ਦਾ ਸੇਵਨ ਨਾ ਕਰੋ
Read More