ਮਾਈਗ੍ਰੇਨ ਤੋਂ ਲੈ ਕੇ ਡਾਇਬਟੀਜ਼ ਤਕ, ਇਨ੍ਹਾਂ ਸਮੱਸਿਆਵਾਂ 'ਚ ਵੀ ਕੇਲੇ ਦਾ ਸੇਵਨ ਨਾ ਕਰੋ


By Neha Diwan2023-02-15, 13:17 ISTpunjabijagran.com

ਕੇਲਾ

ਕੇਲਾ ਇਕ ਅਜਿਹਾ ਫਲ ਹੈ ਜਿਸ ਨੂੰ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਇਸ ਨੂੰ ਖਾਣ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਹ ਅਜਿਹਾ ਫਲ ਹੈ, ਜੋ ਹਰ ਜਗ੍ਹਾ ਆਸਾਨੀ ਨਾਲ ਮਿਲ ਜਾਂਦਾ ਹੈ।

ਪੋਸ਼ਕ ਤੱਤ

ਇਸ 'ਚ ਮੌਜੂਦ ਪੋਸ਼ਕ ਤੱਤ ਸਾਨੂੰ ਕਈ ਸਮੱਸਿਆਵਾਂ ਤੋਂ ਬਚਾਉਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਿਹਤ ਲਈ ਫਾਇਦੇਮੰਦ ਕੇਲਾ ਸਾਡੀ ਸਿਹਤ ਲਈ ਹਾਨੀਕਾਰਕ ਵੀ ਸਾਬਤ ਹੋ ਸਕਦਾ ਹੈ।

ਕਬਜ਼

ਆਮ ਤੌਰ 'ਤੇ ਕੇਲਾ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ਼ ਤੋਂ ਰਾਹਤ ਮਿਲਦੀ ਹੈ। ਪਰ ਜੇਕਰ ਤੁਸੀਂ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

ਭਾਰ

ਕੇਲੇ ਵਿੱਚ ਮੌਜੂਦ ਫਾਈਬਰ, ਕੁਦਰਤੀ ਸ਼ੂਗਰ ਤੇ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਅਜਿਹੇ 'ਚ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਮੋਟਾਪੇ ਦੀ ਸਮੱਸਿਆ ਹੋ ਸਕਦੀ ਹੈ।

ਸ਼ੂਗਰ

ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਕੇਲੇ ਦਾ ਸੇਵਨ ਤੁਹਾਡੇ ਲਈ ਬਹੁਤ ਨੁਕਸਾਨਦਾਇਕ ਹੋ ਸਕਦੈ। ਅਸਲ 'ਚ ਕੇਲੇ 'ਚ ਮੌਜੂਦ ਕੁਦਰਤੀ ਸ਼ੂਗਰ ਸਰੀਰ 'ਚ ਬਲੱਡ ਸ਼ੂਗਰ ਲੈਵਲ ਨੂੰ ਵਧਾ ਸਕਦੀ ਹੈ।

ਦਮਾ

ਦਮੇ ਦੇ ਮਰੀਜ਼ਾਂ ਲਈ ਵੀ ਕੇਲਾ ਬਹੁਤ ਨੁਕਸਾਨਦਾਇਕ ਹੈ। ਦਰਅਸਲ, ਕੇਲਾ ਖਾਣ ਨਾਲ ਅਸਥਮਾ ਦੇ ਮਰੀਜ਼ਾਂ ਵਿੱਚ ਇਸ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਅਸਥਮਾ ਦੇ ਮਰੀਜ਼ ਹੋ, ਤਾਂ ਇਸ ਦਾ ਸੇਵਨ ਨਾ ਕਰੋ।

ਮਾਈਗਰੇਨ

ਜੇ ਮਾਈਗਰੇਨ ਦੀ ਸਮੱਸਿਆ ਹੈ ਤਾਂ ਵੀ ਕੇਲਾ ਨਾ ਖਾਓ। ਇਸ ਵਿੱਚ ਮੌਜੂਦ ਅਮੀਨੋ ਐਸਿਡ ਟਾਈਰੋਸਿਨ ਹੁੰਦਾ ਹੈ, ਜੋ ਸਰੀਰ ਵਿੱਚ ਟਾਇਰਾਮਿਨ ਵਿੱਚ ਬਦਲ ਜਾਂਦਾ ਹੈ। ਇਸ ਕਾਰਨ ਤੁਹਾਡਾ ਮਾਈਗਰੇਨ ਸ਼ੁਰੂ ਹੋ ਸਕਦਾ ਹੈ।

ਐਲਰਜੀ

ਕਈ ਲੋਕਾਂ ਨੂੰ ਕੇਲਾ ਖਾਣ ਤੋਂ ਐਲਰਜੀ ਵੀ ਹੋ ਸਕਦੀ ਹੈ। ਜੇ ਤੁਹਾਨੂੰ ਕੇਲਾ ਖਾਣ ਨਾਲ ਸੋਜ ਤੇ ਐਲਰਜੀ ਦੀ ਸਮੱਸਿਆ ਹੋ ਰਹੀ ਹੈ ਤਾਂ ਇਸ ਦਾ ਸੇਵਨ ਨਾ ਕਰਨਾ ਬਿਹਤਰ ਹੈ।

ਅੱਜ ਤੋਂ ਸ਼ੁਰੂ ਐਂਟੀ-ਵੈਲੇਨਟਾਈਨ ਵੀਕ, ਦੇਖੋ ਸਲੈਪ ਡੇਅ ਤੋਂ ਲੈ ਕੇ ਬ੍ਰੇਕਅੱਪ ਡੇ ਤਕ ਲਿਸਟ