ਦੇਰ ਰਾਤ ਤਕ ਮੋਬਾਈਲ ਚਲਾਉਣ, ਲੈਪਟਾਪ ਜਾਂ ਡੈਸਕਟਾਪ 'ਤੇ ਕੰਮ ਕਰਨ ਨਾਲ ਅੱਖਾਂ ਨੂੰ ਜਲਨ, ਖਾਰਿਸ਼, ਨਿਗ੍ਹਾ ਦਾ ਕਮਜ਼ੋਰ ਹੋਣਾ ਆਦਿ ਜਿਹੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਅੱਖਾਂ ਨੂੰ ਸਿਹਤਮੰਦ ਬਣਾਉਣ ਲਈ ਪੌਸ਼ਟਿਕ ਭੋਜਨ ਖਾਣਾ ਬਹੁਤ ਜ਼ਰੂਰੀ ਹੈ। ਖਾਣ-ਪੀਣ ਦੀਆਂ ਸਹੀ ਆਦਤਾਂ ਨਾਲ ਅਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਵਧਾ ਸਕਦੇ ਹਾਂ।
ਸ਼ਿਮਲਾ ਮਿਰਚ 'ਚ 94 ਫੀਸਦੀ ਪਾਣੀ, ਵਿਟਾਮਿਨ-ਏ, ਫੋਲਿਕ ਐਸਿਡ ਆਦਿ ਪਾਏ ਜਾਂਦੇ ਹਨ, ਜੋ ਅੱਖਾਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਇਸ ਲਈ ਡਾਕਟਰ ਵੀ ਵਿਟਾਮਿਨ-ਏ ਭਰਪੂਰ ਭੋਜਨ ਖਾਣ ਦੀ ਸਲਾਹ ਦਿੰਦੇ ਹਨ।
ਅਰਬੀ ਦੇ ਪੱਤਿਆਂ 'ਚ ਵਿਟਾਮਿਨ ਏ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਵਰਦਾਨ ਹੈ। ਇਸਦਾ ਸੇਵਨ ਅੱਖਾ ਲਈ ਬੇਹੱਦ ਲਾਭਕਾਰੀ ਹੈ।
ਸਰਦੀਆਂ 'ਚ ਗਾਜਰ ਅਸਾਨੀ ਨਾਲ ਮਿਲ ਜਾਂਦੀ ਹੈ। ਇਸ ਤੋਂ ਇਲਾਵਾ ਗਾਜਰ ਵਿਟਾਮਿਨ-ਏ ਅਤੇ ਡੀ ਦਾ ਵੀ ਵੱਡਾ ਸ੍ਰੋਤ ਹੈ। ਇਸ ਲਈ ਸਰਦੀਆਂ 'ਚ ਅੱਖਾਂ ਦੀ ਰੌਸ਼ਨੀ ਵਧਾਉਣ ਲਈ ਗਾਜਰ ਦਾ ਸੇਵਨ ਕੀਤਾ ਜਾ ਸਕਦਾ ਹੈ।
ਵਿਟਾਮਿਨ ਸੀ ਭਰਪੂਰ ਭੋਜਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਦੇ ਸੇਵਨ ਨਾਲ ਨਾ ਸਿਰਫ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ, ਸਗੋਂ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ।