ਜੇ ਪੀਲੇ ਹਨ ਦੰਦ ਤਾਂ ਦਹੀਂ 'ਚ ਮਿਲਾ ਕੇ ਲਗਾਓ ਇਹ ਇੱਕ ਚੀਜ਼
By Neha diwan
2024-05-28, 15:37 IST
punjabijagran.com
ਦੰਦਾਂ 'ਤੇ ਪੀਲੀ ਪਰਤ
ਹੌਲੀ-ਹੌਲੀ ਚਿੱਟੇ ਚਮਕਦੇ ਦੰਦਾਂ 'ਤੇ ਪੀਲੀ ਪਰਤ ਜੰਮਣ ਲੱਗਦੀ ਹੈ ਅਤੇ ਇਨ੍ਹਾਂ ਪੀਲੇ ਦੰਦਾਂ ਕਾਰਨ ਲੋਕ ਮੁਸਕਰਾਉਣ 'ਚ ਝਿਜਕ ਮਹਿਸੂਸ ਕਰਦੇ ਹਨ।
ਮਾਹਿਰਾਂ ਦੇ ਅਨੁਸਾਰ
ਇਹ ਪੀਲੀ ਪਰਤ ਸਿਰਫ ਬੁਰਸ਼ ਕਰਨ ਨਾਲ ਨਹੀਂ ਹਟਦੀ ਅਤੇ ਨਾ ਹੀ ਇਹ ਪਰਤ ਸਿਰਫ ਸਫਾਈ ਦੀ ਘਾਟ ਕਾਰਨ ਬਣਦੀ ਹੈ।
ਪੀਲੇ ਦੰਦਾਂ ਲਈ ਘਰੇਲੂ ਉਪਚਾਰ
ਦੰਦਾਂ 'ਤੇ ਜਮ੍ਹਾ ਇਸ ਜ਼ਿੱਦੀ ਪੀਲੇਪਨ ਨੂੰ ਸਾਫ ਕਰਨ ਲਈ ਤੁਸੀਂ ਦੋ ਕੁਦਰਤੀ ਚੀਜ਼ਾਂ ਨੂੰ ਮਿਲਾ ਕੇ ਦੰਦਾਂ 'ਤੇ ਲਗਾ ਸਕਦੇ ਹੋ। ਇਹ ਦੋ ਚੀਜ਼ਾਂ ਹਨ ਦਹੀਂ ਅਤੇ ਮਲੱਠੀ ਦੀ ਲੱਕੜ ਦਾ ਪਾਊਡਰ।
ਦਹੀਂ ਤੇ ਮਲੱਠੀ ਲਗਾਉਣ ਦੇ ਫਾਇਦੇ
ਇਹ ਦੰਦਾਂ ਨੂੰ ਸਫੈਦ ਕਰਨ ਦਾ ਪੁਰਾਣਾ ਤੇ ਅਜ਼ਮਾਇਆ ਹੋਇਆ ਨੁਸਖਾ ਹੈ। ਇਸ ਵਿਚ ਮਲੱਠੀ ਤੇ ਦਹੀਂ ਮਿਲਾਇਆ ਜਾਂਦਾ ਹੈ ਅਤੇ ਇਹ ਦੋਵੇਂ ਚੀਜ਼ਾਂ ਦੰਦਾਂ ਲਈ ਬਹੁਤ ਫਾਇਦੇਮੰਦ ਮੰਨੀਆਂ ਜਾਂਦੀਆਂ ਹਨ।
ਮਲੱਠੀ ਦਾ ਫਾਇਦਾ
ਮਲੱਠੀ ਵਿੱਚ ਐਂਟੀਬੈਕਟੀਰੀਅਲ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਸੋਜ ਨੂੰ ਘੱਟ ਕਰਨ ਵਾਲੇ ਤੱਤ ਵੀ ਪਾਏ ਜਾਂਦੇ ਹਨ। ਇਹ ਦੰਦਾਂ ਅਤੇ ਮਸੂੜਿਆਂ ਦੀ ਸਿਹਤ ਨੂੰ ਸੁਧਾਰਨ ਦਾ ਕੰਮ ਕਰਦੀ ਹੈ।
ਦਹੀਂ ਦਾ ਫਾਇਦਾ
ਦਹੀਂ ਵਿੱਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ ਜੋ ਦੰਦਾਂ ਨੂੰ ਚਮਕਾਉਣ ਵਿੱਚ ਮਦਦ ਕਰਦਾ ਹੈ।
ਕੀ ਗਰਮੀਆਂ 'ਚ ਅੱਖਾਂ ਹੋ ਜਾਂਦੀਆਂ ਹਨ ਲਾਲ ਤਾਂ ਅਪਣਾਓ ਇਹ ਤਰੀਕਾ
Read More