World Stroke Day 2022: ਜਾਣੋ ਸ਼ੁਰੂਆਤੀ ਬ੍ਰੇਨ ਸਟ੍ਰੋਕ ਦੇ ਲੱਛਣ ਤੇ ਪਛਾਣ


By Ramandeep Kaur29, Oct 2022 09:22 AMpunjabijagran.com

ਬ੍ਰੇਨ ਸਟ੍ਰੋਕ

ਬ੍ਰੇਨ ਸਟ੍ਰੋਕ ਉਦੋਂ ਹੁੰਦਾ ਹੈ ਜਦੋਂ ਖੂਨ ਦੀ ਸਪਲਾਈ ਘੱਟ ਜਾਂ ਇਸ 'ਚ ਰੁਕਾਵਟ ਕਾਰਨ ਸੈੱਲ ਮਰ ਜਾਂਦੇ ਹਨ। ਦਿਮਾਗ ਨੂੰ ਨੁਕਸਾਨ ਹੋਣ ਤੋਂ ਬਚਾਉਣ ਲਈ, ਜਲਦੀ ਫੈਸਲਾ ਲੈਣਾ ਜ਼ਰੂਰੀ ਹੈ।

ਵਿਸ਼ਵ ਸਟ੍ਰੋਕ ਦਿਵਸ

ਵਿਸ਼ਵ ਸਟ੍ਰੋਕ ਦਿਵਸ ਹਰ ਸਾਲ 28 ਅਕਤੂਬਰ ਨੂੰ ਲੋਕਾਂ ਨੂੰ ਇਸ ਮਾਰੂ ਬਿਮਾਰੀ ਬਾਰੇ ਜਾਗਰੂਕ ਕਰਵਾਉਣ ਲਈ ਮਨਾਇਆ ਜਾਂਦਾ ਹੈ।

ਬ੍ਰੇਨ ਸਟ੍ਰੋਕ ਦੇ ਲੱਛਣ

ਆਓ ਜਾਣਦੇ ਹਾਂ ਔਰਤਾਂ ਅਤੇ ਮਰਦਾਂ ਵਿੱਚ ਸਟ੍ਰੋਕ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਲੱਛਣ ਦਿਖਾਈ ਦਿੰਦੇ ਹਨ।

ਕਮਜ਼ੋਰੀ

ਜੇਕਰ ਕੋਈ ਵਿਅਕਤੀ ਅਚਾਨਕ ਕਮਜ਼ੋਰੀ ਦੀ ਸ਼ਿਕਾਇਤ ਕਰਦਾ ਹੈ, ਤਾਂ ਇਸ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ।

ਦਿਖਣਾ ਬੰਦ ਹੋਣਾ

ਦਿਖਾਈ ਨਾ ਦੇਣਾ, ਹੱਥ-ਅੱਖਾਂ 'ਚ ਮਾੜਾ ਤਾਲਮੇਲ, ਹੱਥ ਲਾਉਣਾ ਘੱਟ ਮਹਿਸੂਸ ਹੋਣਾ , ਬੋਲਣ 'ਚ ਮੁਸ਼ਕਲ, ਇਹ ਸਾਰੇ ਸਟ੍ਰੋਕ ਦੇ ਲੱਛਣ ਹਨ।

ਅਚਾਨਕ ਡਿੱਗ ਜਾਣਾ

ਜੇਕਰ ਕੋਈ ਵਿਅਕਤੀ ਅਚਾਨਕ ਡਿੱਗ ਜਾਂਦਾ ਹੈ ਜਾਂ ਸੰਤੁਲਨ ਗੁਆ ​​ਬੈਠਦਾ ਹੈ, ਤਾਂ ਇਸਦਾ ਮਤਲਬ ਹੈ ਕਿ ਕੁਝ ਠੀਕ ਨਹੀਂ ਹੈ।

ਉਲਟੀ ਤੇ ਹਿਚਕੀ

ਉਲਟੀਆਂ, ਬੁਖਾਰ ਦੇ ਨਾਲ-ਨਾਲ ਅਚਾਨਕ ਅਸਪੱਸ਼ਟ ਗਿਰਾਵਟ ਅਦਿ ਕਾਰਡੀਓਵੈਸਕੁਲਰ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ। ਕੁਝ ਮਰੀਜ਼ਾਂ ਨੂੰ ਸਟ੍ਰੋਕ ਤੋਂ ਪਹਿਲਾਂ ਹਿਚਕੀ ਜਾਂ ਨਿਗਲਣ 'ਚ ਮੁਸ਼ਕਲ ਹੁੰਦੀ ਹੈ।

ਤੇਜ਼ ਸਿਰ ਦਰਦ

ਕਦੇ-ਕਦਾਈਂ ਸਿਰਦਰਦ ਹੋਣਾ ਆਮ ਗੱਲ ਹੈ। ਬਹੁਤੇ ਮਰੀਜ਼ ਤੇਜ਼ ਸਿਰ ਦਰਦ ਦੀ ਸ਼ਿਕਾਇਤ ਕਰਨ ਤੋਂ ਤੁਰੰਤ ਬਾਅਦ ਬੇਹੋਸ਼ ਹੋ ਜਾਂਦੇ ਹਨ। ਥੋੜ੍ਹੀ ਦੇਰ ਲਈ ਬੇਹੋਸ਼ੀ ਜਾਂ ਚੱਕਰ ਆਉਣ ਨੂੰ ਵੀ ਨਜ਼ਰਅੰਦਾਜ਼ ਨਾ ਕਰੋ।

FAST ਦਾ ਅਰਥ

ਇਸ ਸਥਿਤੀ 'ਚ FAST ਤੋਂ ਮਤਲਬ ਹੈ FACE, ARMS, SPEECH ਤੇ TIME ਜੇ ਇਨ੍ਹਾਂ ਸਭ ਚ ਚੀਜ਼ਾਂ 'ਚ ਕੋਈ ਵੀ ਸਮੱਸਿਆਂ ਹੈ, ਤਾਂ ਡਾਕਟਰ ਨਾਲ ਸੰਪਰਕ ਕਰੋ।

'FAST' ਤੋਂ ਕਰੋ ਸਟ੍ਰੋਕ ਦੀ ਪਛਾਣ

ਮਰੀਜ਼ ਨੂੰ ਮੁਸਕਰਾਉਣ ਲਈ ਕਹੋ, ਦੋਵੇਂ ਬਾਹਾਂ ਉੱਪਰ ਵੱਲ ਉਠਾਉਣ ਲਈ ਕਹੋ, ਕੁਝ ਪੜ੍ਹਨ ਲਈ ਕਹੋ। ਜੇ ਇੱਕ ਮਿੰਟ ਦੌਰਾਨ ਇਹ ਸਭ ਕਰਨ 'ਚ ਮੁਸ਼ਕਲ ਆ ਰਹੀ ਹੈ ਤਾਂ ਤੁਰੰਤ ਐਮਰਜੈਂਸੀ ਨੂੰ ਕਾਲ ਕਰੋ।

ਲਸਣ ਦੀਆਂ ਇਨ੍ਹਾਂ ਕਿਸਮਾਂ ਬਾਰੇ ਜਾਣੋ, ਖਾਣਾ ਬਣਾਉਣ ਲਈ ਕਿਹੜੀ ਕਿਸਮ ਹੈ ਸਭ ਤੋਂ ਵਧੀਆ !