World Pulses Day 2023: ਮਾਹਿਰਾਂ ਨੇ ਦੱਸੇ ਰੋਜ਼ਾਨਾ ਦਾਲਾਂ ਖਾਣ ਦੇ ਅਨੋਖੇ ਫਾਇਦੇ
By Neha Diwan
2023-02-10, 12:35 IST
punjabijagran.com
World Pulses Day 2023
ਹਰ ਸਾਲ 10 ਫਰਵਰੀ ਨੂੰ ਮਨਾਇਆ ਜਾਂਦੈ, ਭਾਵ ਇਹ ਦਿਨ ਦਾਲਾਂ ਦੀ ਮਹੱਤਤਾ ਬਾਰੇ ਦੱਸਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਦਾਲਾਂ ਨੂੰ ਖੁਰਾਕ 'ਚ ਸ਼ਾਮਲ ਕਰਨ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ।
ਪ੍ਰੋਟੀਨ ਭਰਪੂਰ ਹਨ
ਦਾਲਾਂ ਪੌਦੇ-ਅਧਾਰਤ ਪ੍ਰੋਟੀਨ ਦਾ ਇੱਕ ਵਧੀਆ ਸਰੋਤ ਹਨ। ਦਾਲ ਸ਼ਾਕਾਹਾਰੀਆਂ ਲਈ ਇੱਕ ਬਹੁਤ ਹੀ ਢੁਕਵਾਂ ਭੋਜਨ ਵਿਕਲਪ ਹੈ। ਦਾਲ ਵਿੱਚ ਬਹੁਤ ਸਾਰੇ ਜ਼ਰੂਰੀ ਅਮੀਨੋ ਐਸਿਡ ਹੁੰਦੇ ਹਨ।
ਫਾਈਬਰ ਭਰਪੂਰ ਹਨ
ਦਾਲਾਂ ਵਿੱਚ ਘੁਲਣਸ਼ੀਲ ਤੇ ਅਘੁਲਣਸ਼ੀਲ ਦੋਵੇਂ ਫਾਈਬਰ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਫਾਈਬਰ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਅਤੇ ਕਬਜ਼ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ
ਚਰਬੀ ਦੀ ਮਾਤਰਾ ਘੱਟ ਹੁੰਦੀ ਹੈ
ਦਾਲਾਂ ਵਿੱਚ ਕੁਦਰਤੀ ਤੌਰ 'ਤੇ ਚਰਬੀ ਘੱਟ ਹੁੰਦੀ ਹੈ। ਇਸ ਲਈ, ਜੋ ਲੋਕ ਘੱਟ ਚਰਬੀ ਦਾ ਸੇਵਨ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਦਾਲ ਇੱਕ ਵਧੀਆ ਵਿਕਲਪ ਹੋ ਸਕਦੀ ਹੈ।
ਦਿਲ ਨੂੰ ਸਿਹਤਮੰਦ ਰੱਖਦਾ ਹੈ
ਦਾਲਾਂ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਤ ਦਿਲ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਹਨ। ਇਨ੍ਹਾਂ ਪੌਸ਼ਟਿਕ ਤੱਤਾਂ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਫੋਲੇਟ ਸ਼ਾਮਲ ਹਨ।
ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ
ਦਾਲਾਂ ਵਿੱਚ ਘੱਟ ਗਲਾਈਸੈਮਿਕ ਇੰਡੈਕਸ ਹੁੰਦਾ ਹੈ, ਜੋ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦਾ ਹੈ। ਇਸੇ ਲਈ ਦਾਲ ਸ਼ੂਗਰ ਦੇ ਰੋਗੀਆਂ ਲਈ ਬਹੁਤ ਵਧੀਆ ਭੋਜਨ ਹੈ।
ਭਾਰ ਕੰਟਰੋਲ ਵਿੱਚ ਫਾਇਦੇਮੰਦ
ਪ੍ਰੋਟੀਨ ਅਤੇ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਦਾਲ ਖਾਣ ਨਾਲ ਤੁਸੀਂ ਭਰਪੂਰ ਮਹਿਸੂਸ ਕਰ ਸਕਦੇ ਹੋ ਅਤੇ ਭੁੱਖ ਨੂੰ ਦੂਰ ਕਰ ਸਕਦੇ ਹੋ। ਇਸ ਲਈ ਵਜ਼ਨ ਨੂੰ ਕੰਟਰੋਲ 'ਚ ਰੱਖਣਾ ਆਸਾਨ ਹੁੰਦਾ ਹੈ
Promise Day 2023: ਆਪਣੇ ਪਾਰਟਨਰ ਨਾਲ ਮਨਾਓ Promise Day, ਰਿਸ਼ਤੇ 'ਚ ਵਧੇਗਾ ਪਿਆਰ
Read More