ਆਪਣੇ ਪਾਰਟਨਰ ਨਾਲ ਮਨਾਓ Promise Day, ਰਿਸ਼ਤੇ 'ਚ ਵਧੇਗਾ ਪਿਆਰ


By Neha Diwan2023-02-10, 12:28 ISTpunjabijagran.com

ਵੈਲੇਨਟਾਈਨ ਵੀਕ

ਵੈਲੇਨਟਾਈਨ ਵੀਕ ਦੇ ਪੰਜਵੇਂ ਦਿਨ 11 ਫਰਵਰੀ ਨੂੰ ਪੂਰੀ ਦੁਨੀਆ 'ਚ Promise Day ਮਨਾਇਆ ਜਾਂਦਾ ਹੈ। Promise ਕਿਸੇ ਵੀ ਰਿਸ਼ਤੇ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।

Promise Day

ਜੇ ਤੁਸੀਂ ਆਪਣਾ Promise ਨਿਭਾਉਂਦੇ ਹੋ, ਤਾਂ ਇਹ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ​​ਕਰਦਾ ਹੈ। ਪਿਆਰ ਕਰਨ ਵਾਲਿਆਂ ਲਈ Promise Day ਬਹੁਤ ਖਾਸ ਹੁੰਦਾ ਹੈ।

ਪ੍ਰੋਮਿਸ ਡੇਅ ਤੇ ਲੋਕ ਖਾਂਦੇ ਹਨ ਸਹੁੰ

ਜੋੜੇ ਪਿਆਰ ਦੀਆਂ ਸਹੁੰ ਖਾਂਦੇ ਹਨ, ਜਿਸ ਨੂੰ ਉਹ ਸਾਰੀ ਉਮਰ ਪੂਰਾ ਕਰਨ ਦਾ ਵਾਅਦਾ ਕਰਦੇ ਹਨ। ਵਾਅਦੇ ਤੁਹਾਡੇ ਪਿਆਰ ਨੂੰ ਮਜ਼ਬੂਤ ​​ਕਰਦੇ ਹਨ, ਸਾਥੀ ਨੂੰ ਮਹਿਸੂਸ ਕਰਾਉਂਦੇ ਹਨ ਕਿ ਉਹ ਤੁਹਾਡੇ ਲਈ ਕਿੰਨੇ ਖਾਸ ਹਨ।

ਮੁਸ਼ਕਲ ਸਮਿਆਂ ਵਿੱਚ ਸਹਾਇਤਾ

ਕਈ ਵਾਰ ਸਾਨੂੰ ਕਿਸੇ ਦੇ ਸਹਾਰੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਪ੍ਰੋਮਿਸ ਡੇ 'ਤੇ, ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕਰ ਸਕਦੇ ਹੋ ਕਿ ਤੁਸੀਂ ਹਰ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦਾ ਸਾਥ ਦੇਵੋਗੇ ਤੇ ਢਾਲ ਬਣ ਕੇ ਖੜ੍ਹੇ ਹੋਵੋਗੇ।

ਰਿਸ਼ਤੇ 'ਚ ਈਮਾਨਦਾਰੀ ਬਹੁਤ ਜ਼ਰੂਰੀ

ਕਿਸੇ ਵੀ ਰਿਸ਼ਤੇ ਨੂੰ ਮਜ਼ਬੂਤ ​​ਬਣਾਉਣ ਲਈ ਸਭ ਤੋਂ ਵੱਧ ਈਮਾਨਦਾਰੀ ਤੇ ਭਰੋਸੇ ਦੀ ਲੋੜ ਹੁੰਦੀ ਹੈ। ਰਿਲੇਸ਼ਨਸ਼ਿਪ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦਾ ਪਾਰਟਨਰ ਉਨ੍ਹਾਂ ਨਾਲ ਈਮਾਨਦਾਰ ਰਹੇ।

ਪਾਰਟਨਰ ਨੂੰ ਬਦਲਣ ਦੀ ਕੋਸ਼ਿਸ਼ ਨਾ ਕਰੋ

ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚੋਂ ਹੋ, ਜੋ ਤੁਹਾਡੇ ਪਾਰਟਨਰ ਦੀ ਹਰ ਛੋਟੀ-ਛੋਟੀ ਆਦਤ 'ਤੇ ਪਾਬੰਦੀ ਲਗਾਉਣ ਲੱਗਦੇ ਹਨ, ਤਾਂ ਇਹ ਤੁਹਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਦਿੰਦਾ ਹੈ।

ਆਪਣੇ ਪਿਆਰ ਦਾ ਆਦਰ ਕਰੋ

ਪਿਆਰ ਤੇ ਸਤਿਕਾਰ ਤੋਂ ਬਿਨਾਂ ਰਿਸ਼ਤਾ ਬੋਰਿੰਗ ਹੋ ਜਾਂਦਾ ਹੈ। ਰਿਸ਼ਤੇ ਨੂੰ ਮਜ਼ਬੂਤ ​​ਤੇ ਖੂਬਸੂਰਤ ਬਣਾਉਣ ਲਈ ਪਾਰਟਨਰ ਦਾ ਪਿਆਰ ਨਾਲ ਸਨਮਾਨ ਕਰਨਾ ਬਹੁਤ ਜ਼ਰੂਰੀ ਹੈ।

ਸਾਥੀ ਨਾਲ ਗੱਲਬਾਤ ਜਾਰੀ ਰੱਖੋ

ਧਿਆਨ ਰੱਖੋ ਕਿ ਰਿਸ਼ਤੇ 'ਚ ਕਿਸੇ ਤਰ੍ਹਾਂ ਦੀ ਗਲਤਫਹਿਮੀ ਨਹੀਂ ਹੋਣੀ ਚਾਹੀਦੀ। ਪ੍ਰੋਮਿਸ ਡੇ 'ਤੇ, ਤੁਸੀਂ ਆਪਣੇ ਸਾਥੀ ਨਾਲ ਵਾਅਦਾ ਕਰ ਸਕਦੇ ਹੋ ਕਿ ਸਥਿਤੀ ਭਾਵੇਂ ਕੋਈ ਵੀ ਹੋਵੇ, ਤੁਸੀਂ ਉਨ੍ਹਾਂ ਨਾਲ ਗੱਲ ਕਰਨਾ ਜਾਰੀ ਰੱਖੋਗੇ।

Teddy Day 2023: ਜੇ ਟੈਡੀ ਬੀਅਰ ਗਿਫਟ ਕਰ ਰਹੇ ਹੋ ਤਾਂ ਜਾਣੋ ਇਸਦੇ ਵੱਖ-ਵੱਖ ਰੰਗਾਂ ਦਾ ਮਤਲਬ