Most Expensive Pen: ਕਰੋੜਾਂ 'ਚ ਹੈ ਇਸ ਪੈੱਨ ਦੀ ਕੀਮਤ, ਜਾਣੋ ਖਾਸੀਅਤ
By Neha diwan
2023-08-27, 15:07 IST
punjabijagran.com
ਪੈੱਨ
ਕੀਮਤ ਦੀ ਗੱਲ ਕਰੀਏ ਤਾਂ ਪੈੱਨ ਦੀ ਸ਼ੁਰੂਆਤ 5 ਰੁਪਏ ਤੋਂ ਹੁੰਦੀ ਹੈ ਅਤੇ ਕੁਝ ਲੋਕ ਗਿਫਟ ਕਰਨ ਲਈ 250-500 ਰੁਪਏ ਤਕ ਦੇ ਪੈੱਨ ਖਰੀਦਦੇ ਹਨ।
Fulgor Nocturnus Pen
Fulgor Nocturnus Pen ਦੀ ਕੀਮਤ 8 ਮਿਲੀਅਨ ਡਾਲਰ ਹੈ। ਯਾਨੀ ਇਸ ਪੈੱਨ ਨੂੰ ਭਾਰਤੀ ਰੁਪਏ 'ਚ ਖਰੀਦਣ ਲਈ ਤੁਹਾਨੂੰ ਲਗਭਗ 60 ਕਰੋੜ ਰੁਪਏ ਖਰਚ ਕਰਨੇ ਪੈਣਗੇ।
Fulgor Nocturnus Pen Price
ਇਹ ਪੈੱਨ 2010 ਵਿੱਚ ਸ਼ੰਘਾਈ ਵਿੱਚ ਇੱਕ ਨਿਲਾਮੀ ਵਿੱਚ 8 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਸੀ। ਇਸ ਪੈੱਨ ਨੂੰ ਬਣਾਉਣ ਲਈ ਸੋਨੇ ਅਤੇ ਕਾਲੇ ਹੀਰੇ ਦੀ ਵਰਤੋਂ ਕੀਤੀ ਗਈ ਹੈ।
Boheme Royal pen
ਲਗਜ਼ਰੀ ਪੈੱਨ ਨਿਰਮਾਤਾ ਕੰਪਨੀ ਮੋਂਟਬਲੈਂਕ ਦੀ ਬੋਹੇਮ ਰਾਇਲ ਪੈੱਨ ਆਪਣੀ ਹਾਈ ਕੀਮਤ ਲਈ ਵੀ ਜਾਣੀ ਜਾਂਦੀ ਹੈ। ਇਹ ਪੈੱਨ 18 ਕੈਰਟ ਵ੍ਹਾਈਟ ਗੋਲਡ ਦੀ ਬਣੀ ਹੋਈ ਹੈ ਅਤੇ ਇਸ ਦੇ ਉਪਰਲੇ ਹਿੱਸੇ 'ਤੇ ਸਾਰੇ ਹੀਰੇ ਜੜੇ ਹੋਏ ਹਨ।
Boheme Royal pen ਦੀ ਕੀਮਤ
ਇਸ ਪੈੱਨ ਦੀ ਕੀਮਤ 1.5 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਵਿੱਚ ਲਗਭਗ 8 ਕਰੋੜ ਰੁਪਏ ਬਣਦੀ ਹੈ।
ਲੋਕ ਮਹਿੰਗੇ ਪੈੱਨ ਕਿਉਂ ਖਰੀਦਦੇ ਹਨ?
ਅਸਲ ਵਿੱਚ ਅਸੀਂ ਸਾਰੇ ਹੀ ਕੁਝ ਇਕੱਠਾ ਕਰਨ ਤੇ ਖਰੀਦਣ ਦੇ ਸ਼ੌਕੀਨ ਹਾਂ ਕਈ ਲੋਕ ਹਨ ਜੋ ਵੱਖ-ਵੱਖ ਪੈੱਨਾਂ ਨੂੰ ਇਕੱਠਾ ਕਰਦੇ ਹਨ। ਦੁਨੀਆ ਦਾ ਸਭ ਤੋਂ ਮਹਿੰਗਾ ਪੈੱਨ ਖਰੀਦਣਾ ਐਂਟੀਕ ਪੀਸ ਖਰੀਦਣ ਵਾਂਗ ਹੈ।
ਫਟੀਆਂ ਅੱਡੀਆ 'ਤੇ ਜਾਦੂ ਵਾਂਗ ਕੰਮ ਕਰਨਗੀਆਂ ਇਹ 2 ਘਰੇਲੂ ਚੀਜ਼ਾਂ
Read More