ਫਟੀਆਂ ਅੱਡੀਆ 'ਤੇ ਜਾਦੂ ਵਾਂਗ ਕੰਮ ਕਰਨਗੀਆਂ ਇਹ 2 ਘਰੇਲੂ ਚੀਜ਼ਾਂ
By Neha diwan
2023-08-27, 15:23 IST
punjabijagran.com
ਪੈਰਾਂ ਦੀ ਦੇਖਭਾਲ
ਅਸੀਂ ਚਾਹੁੰਦੇ ਹਾਂ ਕਿ ਸਾਡੇ ਹੱਥ ਵੀ ਸੁੰਦਰ ਦਿਖਾਈ ਦੇਣ ਪਰ ਪੈਰਾਂ ਦੀ ਦੇਖਭਾਲ ਕਰਦੇ ਸਮੇਂ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਪੈਡੀਕਿਓਰ ਕਰਵਾਉਣ ਤੋਂ ਬਾਅਦ, ਸਾਨੂੰ ਲੱਗਦਾ ਹੈ ਕਿ ਬਹੁਤ ਹੋ ਗਿਆ, ਹੋਰ ਕੀ ਕਰੀਏ ਪੈਰਾਂ ਲਈ।
ਫਟੀਆਂ ਅੱਡੀਆਂ
ਆਪਣੀ ਫਟੀਆਂ ਅੱਡੀਆਂ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਉਹਨਾਂ ਨੂੰ ਨਜ਼ਰਅੰਦਾਜ਼ ਕਰਨਾ ਇੱਕ ਵੱਡੀ ਲਾਗ ਵਿੱਚ ਬਦਲ ਸਕਦੈ, ਜੋ ਤੁਹਾਡੇ ਲਈ ਤੁਰਨਾ ਹੋਰ ਮੁਸ਼ਕਲ ਬਣਾ ਦੇਵੇਗੀ।
ਮੋਮ, ਸਰ੍ਹੋਂ ਤੇ ਘਿਓ
ਦੇਸੀ ਘਿਓ ਵਿੱਚ ਚੰਗਾ ਕਰਨ ਦੇ ਗੁਣ ਹੁੰਦੇ ਹਨ ਤੇ ਇਹ ਚਮੜੀ ਨੂੰ ਡੂੰਘਾ ਪੋਸ਼ਣ ਦੇਣ ਵਿੱਚ ਵੀ ਮਦਦ ਕਰਦਾ ਹੈ। ਇਹ ਖੁਸ਼ਕ ਚਮੜੀ ਨੂੰ ਨਰਮ ਕਰਨ ਵਿੱਚ ਵੀ ਮਦਦ ਕਰਦਾ ਹੈ।
ਇਸ ਨੂੰ ਕਿਵੇਂ ਬਣਾ ਸਕਦੇ ਹਾਂ
1 ਕਟੋਰੀ ਮੋਮ ਨੂੰ ਪਿਘਲਾ ਲਓ। ਹੁਣ 1 ਚਮਚ ਘਿਓ ਤੇ 1 ਚਮਚ ਸਰ੍ਹੋਂ ਦਾ ਤੇਲ ਪਾ ਕੇ ਕੁਝ ਦੇਰ ਲਈ ਗਰਮ ਕਰੋ। ਪੈਰਾਂ ਨੂੰ ਧੋਵੋ, ਸੁਕਾਓ ਤੇ ਪੇਸਟ ਨੂੰ ਰੂੰ 'ਚ ਡੁਬੋ ਕੇ ਪੈਰਾਂ 'ਤੇ ਲਗਾਓ ਫਿਰ ਸੂਤੀ ਜੁਰਾਬਾਂ ਪਹਿਨੋ।
ਮੋਮ, ਹਲਦੀ ਅਤੇ ਘਿਓ
ਦੇਸੀ ਘਿਓ ਤੇ ਮੋਮ ਵੀ ਤੁਹਾਡੀ ਚਮੜੀ ਨੂੰ ਨਰਮ ਕਰਨ ਵਿੱਚ ਮਦਦ ਕਰਦੇ ਹਨ। ਦੂਜੇ ਪਾਸੇ, ਹਲਦੀ ਕਿਸੇ ਵੀ ਤਰ੍ਹਾਂ ਦੀ ਲਾਗ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ।
ਇਸ ਨੂੰ ਕਿਵੇਂ ਬਣਾ ਸਕਦੇ ਹੋ
ਮੋਮ ਦੇ ਟੁਕੜੇ, ਕੱਚੀ 1 ਚਮਚ ਪੀਸੀ ਹੋਈ ਹਲਦੀ ਤੇ 2 ਚਮਚ ਘਿਓ ਪਾ ਕੇ ਗਰਮ ਕਰੋ। ਸੂਤੀ ਕੱਪੜੇ ਨੂੰ ਮੋਮ ਤੇ ਹਲਦੀ 'ਚ ਡੁਬੋ ਕੇ ਪੈਰਾਂ 'ਤੇ ਲਗਾਓ ਅਤੇ ਜੁਰਾਬਾਂ ਪਹਿਨ ਲਓ। ਸਵੇਰੇ ਪੈਰਾਂ ਨੂੰ ਧੋ ਕੇ ਮਾਇਸਚਰਾਈਜ਼ਰ ਲਗਾਓ।
ਧੁੱਪ ਨਾਲ ਕਾਲੇ ਹੋ ਗਏ ਹਨ ਹੱਥ-ਪੈਰ ਤਾਂ ਅਜ਼ਮਾਓ ਇਹ ਟਿਪਸ
Read More