ਹਰ ਸਾਲ 16 ਅਕਤੂਬਰ ਨੂੰ ਵਿਸ਼ਵ ਭੋਜਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਪੌਸ਼ਟਿਕ ਭੋਜਨ ਬਾਰੇ ਜਾਗਰੂਕ ਕਰਵਾਇਆ ਜਾਂਦਾ ਹੈ, ਤਾਂ ਜੋ ਉਹ ਸਿਹਤਮੰਦ ਤੇ ਤੰਦਰੁਸਤ ਰਹਿ ਸਕਣ।
1945 'ਚ FAO (ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ) ਦੀ ਸਥਾਪਨਾ ਹੋਈ। ਸਾਲ 1979 'ਚ FAO ਦੀ ਕਾਂਗਰਸ ਨੇ ਵਿਸ਼ਵ ਭੋਜਨ ਦਿਵਸ ਮਨਾਉਣ ਦਾ ਐਲਾਨ ਕੀਤਾ। 1981 ਤੋਂ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ ਹੋਈ।
ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ, ਤਾਂ ਹਰੀਆਂ ਸਬਜ਼ੀਆਂ ਤੇ ਫਲਾਂ ਨੂੰ ਆਪਣੀ ਖੁਰਾਕ 'ਚ ਨਿਯਮਿਤ ਰੂਪ 'ਚ ਸ਼ਾਮਲ ਕਰੋ।
ਦਾਲ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ 'ਚ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅਰਹਰ, ਮੂੰਗੀ, ਛੋਲੇ ਆਦਿ ਦਾਲਾਂ ਨੂੰ ਭੋਜਨ ਚ ਸ਼ਾਮਲ ਕਰੋ।
ਆਪਣੀ ਡਾਈਟ 'ਚ ਸੁੱਕੇ ਮੇਵੇ ਵੀ ਸ਼ਾਮਲ ਕਰੋ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ ਅਤੇ ਕਈ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦੇ ਹਨ।
ਭੋਜਨ ਵਿਚ ਦੁੱਧ, ਦਹੀਂ, ਪਨੀਰ, ਘਿਓ, ਲੱਸੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ 'ਚ ਕੈਲਸ਼ੀਅਮ, ਵਿਟਾਮਿਨ-ਡੀ ਅਤੇ ਹੋਰ ਕਈ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੋਵੇਗੀ।
ਵਿਟਾਮਿਨ-ਡੀ ਅੰਡਿਆਂ 'ਚ ਕੁਦਰਤੀ ਤੌਰ 'ਤੇ ਪਾਇਆ ਜਾਂਦਾ ਹੈ। ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਦਿਮਾਗ ਦਾ ਵਿਕਾਸ ਵੀ ਹੁੰਦਾ ਹੈ।