World Ayurveda day : ਸਿਹਤਮੰਦ ਅਤੇ ਜਵਾਨ ਰਹਿਣ ਲਈ ਕਰੋ ਇਸ ਤਰ੍ਹਾਂ ਦਾ ਭੋਜਨ !


By Ramandeep Kaur23, Oct 2022 10:21 AMpunjabijagran.com

ਸੰਤੁਲਿਤ ਭੋਜਨ

ਸਹੀ ਤਰੀਕੇ ਨਾਲ ਸੰਤੁਲਿਤ ਭੋਜਨ ਲੈਣ ਨਾਲ ਬਿਮਾਰੀਆਂ ਤੋਂ ਬਚਾਅ ਦੇ ਨਾਲ ਵੱਧਦੀ ਉਮਰ ਦੇ ਪ੍ਰਭਾਵ ਨੂੰ ਵੀ ਘਟਾਇਆ ਜਾ ਸਕਦਾ ਹੈ।

ਕੀ ਹੈ ਸੰਤੁਲਿਤ ਭੋਜਨ?

ਸੰਤੁਲਿਤ ਖੁਰਾਕ ਦਾ ਮਤਲਬ ਹੈ ਕਿ ਸਰੀਰ ਲਈ ਸਾਰੇ ਜ਼ਰੂਰੀ ਪੋਸ਼ਕ ਤੱਤ ਭੋਜਨ 'ਚ ਸਹੀ ਮਾਤਰਾ ਵਿਚ ਮੌਜੂਦ ਹੋਣੇ ਚਾਹੀਦੇ ਹਨ।

ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ

ਭੋਜਨ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ। ਇਸ ਨਾਲ ਭੋਜਨ ਦਾ ਪਾਚਨ ਵਧੀਆ ਤੇ ਤੇਜ਼ੀ ਨਾਲ ਹੁੰਦਾ ਹੈ।

ਭੁੱਖ ਰੱਖ ਕੇ ਖਾਣਾ

ਆਯੁਰਵੇਦ ਅਨੁਸਾਰ, ਵਿਅਕਤੀ ਨੂੰ ਹਮੇਸ਼ਾ ਭੁੱਖ ਨਾਲੋਂ ਥੋੜ੍ਹਾ ਘੱਟ ਖਾਣਾ ਚਾਹੀਦਾ ਹੈ। ਇਕ ਵਾਰ 'ਚ ਬਹੁਤ ਜ਼ਿਆਦਾ ਖਾਣਾ ਖਾਣ ਨਾਲ ਪਾਚਨ ਪ੍ਰਣਾਲੀ 'ਤੇ ਵਾਧੂ ਦਬਾਅ ਪੈਂਦਾ ਹੈ।

ਖਾਣਾ ਖਾਂਦੇ ਸਮੇਂ ਨਾ ਪੀਓ ਪਾਣੀ

ਜਦੋਂ ਤੱਕ ਤੁਹਾਨੂੰ ਲੋੜ ਮਹਿਸੂਸ ਨਾ ਹੋਵੇ, ਖਾਣਾ ਖਾਂਦੇ ਸਮੇਂ ਪਾਣੀ ਨਾ ਪੀਓ ਤਾਂ ਬਿਹਤਰ ਹੈ। ਭੋਜਨ ਤੋਂ ਲਗਭਗ 40-50 ਮਿੰਟ ਪਹਿਲਾਂ ਤੇ ਅੱਧਾ ਘੰਟਾ ਬਾਅਦ ਪਾਣੀ ਪੀ ਸਕਦੇ ਹੋ।

ਮੌਸਮ ਦੇ ਹਿਸਾਬ ਨਾਲ ਖਾਓ

ਗਰਮੀਆਂ ਦੇ ਮੌਸਮ 'ਚ ਹਲਕਾ ਅਤੇ ਜਲਦੀ ਪਚਣ ਵਾਲਾ ਭੋਜਨ ਲੈਣ ਦੇ ਨਾਲ ਤਰਲ ਤੇ ਠੰਡੀਆਂ ਚੀਜ਼ਾਂ ਜ਼ਿਆਦਾ ਲੈਣੀਆਂ ਚਾਹੀਦੀਆਂ ਹਨ। ਸਰਦੀ ਦੇ ਮੌਸਮ 'ਚ ਸਰੀਰ ਨੂੰ ਗਰਮ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਜ਼ਮੀਨ 'ਤੇ ਬੈਠ ਕੇ ਖਾਣਾ ਖਾਓ

ਆਯੁਰਵੇਦ ਅਨੁਸਾਰ ਜ਼ਮੀਨ 'ਤੇ ਬੈਠਣ ਨਾਲ ਭੋਜਨ ਸਹੀ ਢੰਗ ਨਾਲ ਹਜ਼ਮ ਹੁੰਦਾ ਹੈ, ਜਿਸ ਕਾਰਨ ਭੋਜਨ ਦੇ ਜ਼ਰੂਰੀ ਤੱਤ ਸਰੀਰ ਨੂੰ ਪੂਰੀ ਤਰ੍ਹਾਂ ਮਿਲ ਜਾਂਦੇ ਹਨ।

ਭੋਜਨ ਕਰਨ ਤੋਂ ਬਾਅਦ ਇਕ ਥਾਂ 'ਤੇ ਨਾ ਬੈਠੋ

ਖਾਣਾ ਖਾਣ ਤੋਂ ਬਾਅਦ ਥੋੜ੍ਹੀ ਜਿਹੀ ਸੈਰ ਕਰਨਾ ਚੰਗਾ ਹੈ, ਇਹ ਭੋਜਨ ਨੂੰ ਜਲਦੀ ਪਚਾਉਣ 'ਚ ਮਦਦ ਕਰਦਾ ਹੈ।

ਸਮੇਂ 'ਤੇ ਕਰੋ ਰਾਤ ਦਾ ਭੋਜਨ

ਰਾਤ ਨੂੰ ਸੌਣ ਤੋਂ ਘੱਟੋ-ਘੱਟ ਦੋ ਤੋਂ ਤਿੰਨ ਘੰਟੇ ਪਹਿਲਾਂ ਭੋਜਨ ਕਰ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰਾਤ ਦਾ ਖਾਣਾ ਬਹੁਤ ਹਲਕਾ ਹੋਣਾ ਚਾਹੀਦਾ ਹੈ।

Malaika Arora Birthday: 11 ਸਾਲ ਛੋਟੇ ਅਦਾਕਾਰ ਅਰਜੁਨ ਕਪੂਰ ਨਾਲ ਅੱਗੇ ਤੁਰੀ ਮਲਾਇਕਾ ਦੀ ਲਵ ਸਟੋਰੀ